ਚੂੜਾਮਨੀ ਕਵੀ ਭਾਈ ਸੰਤੋਖ ਸਿੰਘ
ਬ੍ਰਾਹਮਣੀ ਗ੍ਰੰਥ ਗੁਰ ਪ੍ਰਤਾਪ ਸੂਰਜ ਦੇ ਕਰਤਾ ਭਾਈ ਸੰਤੋਖ ਸਿੰਘ ਦੇ ਦਿਹਾੜੇ ਮਨਾਉਣ ਤੇ ਯਾਦਗਾਰਾਂ ਬਣਾਉਨ ਵਾਲਿਓ ਕੀ ਤੁਹਾਡੀ ਜ਼ਮੀਰ ਮਰ ਚੁੱਕੀ ਹੈ ?
ਭਾਈ ਮਹਿੰਦਰ ਸਿੰਘ ਖਾਲਸਾ
ਉਹ ਸਖਸ਼ ਜਿਸਨੇ ...
ਗੁਰੂ ਨਾਨਕ ਸਾਹਿਬ ਜੀ ਨੂੰ ਜਨੇਉ ਧਾਰੀ,
ਗੁਰੂ ਅਮਰਦਾਸ ਜੀ ਨੂੰ ਜੁੰਆਂਧਾਰੀ ( ਸਿਰ 'ਚ ਕੀੜੇ )
ਗੁਰੂ ਅਰਜਨ ਸਾਹਿਬ ਜੀ ਨੂੰ ਮਾਤਾ ਦਾ ਪੁਜਾਰੀ,
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੌਲਾਂ ਨਾਲ ਮਿਰਜ਼ੇ ਵਾਲੀ ਯਾਰੀ ਤੇ
ਗੁਰੂ ਗੋਬਿੰਦ ਸਿੰਘ ਜੀ ਨੂੰ ਸਮੇਤ ਸੁਮੱਚੇ ਖਾਲਸੇ ਪੰਥ ਨੂੰ ਨਸ਼ੇੜੀ ਤੇ ਦੇਵੀ ਦਾ ਪੁਜਾਰੀ ਸਿੱਧ ਕੀਤਾ ਹੋਵੇ,
ਉਸਨੂੰ ਤੁਹਾਡੇ ਵਲੋਂ ਅਜਿਹਾ ਸਨਮਾਨ ਦੇਣਾ ਏਹੀ ਸਿੱਧ ਕਰਦਾ ਹੈ ਕਿ ਤੁਹਾਡੀ ਜ਼ਮੀਰ ਮਰ ਚੁੱਕੀ ਹੈ। ਕੀ ਇਹ ਝੂਠ ਹੈ ?
ਯਾਦਗਾਰਾਂ ਤੇ ਦਿਹਾੜੇ ਮਨਾਉਣ ਵਾਲਿਓ ਜੇ ਤੁਹਾਡੀ ਜ਼ਮੀਰ ਜਿੰਦਾਂ ਹੈ ਤਾਂ ਆਪਣੇ ਦਿਲ 'ਤੇ ਹੱਥ ਰੱਖਕੇ ਦੱਸੋ ਕਿ ਕੀ ਤੁਸੀ ✡ ਸਰਬੰਸ਼ਦਾਨੀ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਫੀਮ ਤੇ ਸੁਖੇ ਦੇ ਪੱਕੇ ਨਸ਼ੇੜੀ ਹੋਣਾ ਪਰਵਾਨ ਕਰਦੇ ਹੋ ?
ਜਿਗਰਾ ਕਰੋ ਬੋਲਣ ਦਾ --- ਐਵੇਂ ਵੱਤ ਜੇ ਨਾ ਲਉ । ਵਾਚੀ ਪੱਟੋ---।
ਤੁਹਾਡੇ ਪਿਤਾ ਸ੍ਰੀ ਸੰਤੋਖ ਸਿੰਘ ਨੇ ਜਵਾਨੀ ਤੋਂ ਲੈ ਕੇ ਜੋਤੀ ਜੋਤਿ ਸਮਾਉਣ ਤਕ ਦਸ਼ਮੇਸ ਪਿਤਾ ਦੇ ਹੱਥ ਵਿੱਚ ਸੁਨਿਹਰੀ ਹੀਰੇ ਜੜ੍ਹਤ ਵਲਾਇਤੀ ਤੇਜ ਨਸ਼ੇ ਵਾਲੀ ਅਫੀਮ ਦੀ ਡੱਬੀ ਫੜਾਈ ਰੱਖੀ ਹੈ। ਤੁਸੀਂ ਹੈਰਾਨ ਹੋਵੋਗੇ ਇਸ ਪਾਪੀ ਨੇ ਇਹ ਵੀ ਲਿਖ ਦਿੱਤਾ ਹੈ, ਕਿ ਦਸ਼ਮੇਸ ਪਿਤਾ ਜੀ ਨੇ ਨਾਂਦੇੜ ਵਿਖੇ ਜੋਤਿ ਜੋਤਿ ਸਮਾਉਣ ਸਮੇਂ ਸਿਵੇ ਦੀਆਂ ਕਨਾਤਾਂ ਅੰਦਰ ਪ੍ਰਵੇਸ ਕਰਨ ਤੋਂ ਪਹਿਲਾਂ ਵੀ ਅਫੀਮ ਤੇ ਸੁਖਾ ਛੱਕਿਆ ।
ਕੀ ਅਜਿਹੀ ਬਕਵਾਸ ਪੜ੍ਹਕੇ ਵੀ ਤੁਹਾਡੇ ਸਿਰ ਸ਼ਰਮ ਨਾਲ ਨਹੀਂ ਝੁੱਕਦੇ ?
ਜੇ ਨਹੀਂ ਝੁੱਕਦੇ ਤਾਂ ਤੁਸੀਂ ਮੈਨੂੰ ਜਿਹੜਾ ਕੁਝ ਮਰਜੀ ਕਹੋ, ਮੈਂ ਤੁਹਾਨੂੰ ਮਰੀ ਜ਼ਮੀਰ ਵਾਲੇ, ਤੁਰਦੀਆਂ ਫਿਰਦੀਆਂ ਲਾਸ਼ਾਂ ਹੀ ਕਹਾਂਗਾ। ਤੁਹਾਡੇ ਵਿੱਚ ਚਾਹੇ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਚਾਹੇ ਕੋਈ ਤਖਤ ਦਾ ਜਥੇਦਾਰ ।
ਸੰਭਵ ਹੈ ਕਿ ਤੁਸੀਂ ਵੀ ਸੰਤੋਖ ਸਿੰਘ ਦੇ ਉਸ ਅਖੌਤੀ ਪੰਥ ਦੇ ਮੈਂਬਰ ਹੋਵੋ, ਜਿਸ ਬਾਰੇ ਬਾਰੇ ਉਸਦਾ ਫਤਵਾ ਹੈ ਕਿ ਇਸ ਵਿੱਚ ਕੋਈ ਸੋਫੀ ਤੇ ਸੂੰਮ ਨਹੀਂ ਰਹਿ ਸਕਦਾ ;--'
ਸੋਫੀ ਸ਼ੂੰਮ ਪੰਥ ਨਹਿ ਰਾਖਨ ।
ਕਿਯ ਕਿਸ ਦਾਰੁਨ ਕੇ ਅਭਿਲਾਖਨ।
ਯਾਤ ਸ੍ਰੀ ਮੁਖ ਬਾਕ ਉਚਾਰਾ --------।
ਜੇਕਰ ਤੁਸੀਂ ਇਸ ਪੰਥ ਵਿੱਚੋ ਹੀ ਹੋ, ਤਾਂ ਤੁਸੀਂ ਸੰਤੋਖ ਸਿੰਘ ਦੀ ਯਾਦ 'ਚ ਦਿਹਾੜੇ ਤੇ ਉਸਦੀ ਯਾਦਗਾਰ ਬਾਰੇ ਬਾਅਦ ਵਿੱਚ ਸੋਚਿਓ, ਪਹਿਲਾਂ ਆਹ ਦਸ਼ਮੇਸ ਪਿਤਾ ਜੀ ਦੀ ਸੁਨਿਹਰੀ ਹੀਰੇ ਜੜ੍ਹਤ ਵਲਾਇਤੀ ਅਫੀਮ ਵਾਲੀ ਇਤਿਹਾਸਕ ਡੱਬੀ ਦੀ ਖੋਜ ਕਰਕੇ ਇਸਨੂੰ ਅਜਾਇਬ ਘਰ 'ਚ ਸੰਗਤਾਂ ਦੇ ਦਰਸ਼ਨਾਂ ਵਾਸਤੇ ਸੰਭਾਲ ਕੇ ਰੱਖਣ ਦਾ ਪਰਉਪਕਾਰ ਜਰੂਰ ਕਰੋ।
ਲਉ ਪੜ੍ਹੋ ਭਾਈ ਵੀਰ ਸਿੰਘ ਵਾਲੀ ਬਾਰਵੀਂ ਪੋਥੀ ਦੀ ਰੁੱਤ ਚੌਂਥੀ ਦੇ ਅਧਿਆਏ 25 ਵਾਂ। ਇਥੇ ਹੁਣ ਦਸ਼ਮੇਸ ਪਿਤਾ ਜੀ ਭਾਈ ਬਚਿੱਤਰ ਨੂੰ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਪੰਜ ਮਾਸੇ ਤੋਂ ਵੱਧ ਆਪਣੀ ਸੁਨਿਹਰੀ ਹੀਰੇ ਜੜਤ ਡੱਬੀ 'ਚੋਂ ਵਲਾਇਤੀ ਅਫੀਮ ਦੇ ਕੇ ਇੰਝ ਤਿਆਰ ਕਰ ਰਹੇ ਹਨ, ਜਿਵੇਂ ਕਦੇ ਦੁੱਲੇ ਭੱਟੀ ਦੀ ਮਾਂ ਨੇ ਮੇਹਰੂ ਪੋਸਤੀ ਨੂੰ ਨਸ਼ਾ ਦੇ ਕੇ ਲੜਨ ਲਈ ਤਿਆਰ ਕੀਤਾ ਸੀ
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੯੦
ਤਥਾ ਕ੍ਰਿਪਾ ਕਰਿ ਮੁਝ ਤੇ ਕਾਰਜ ਆਪ ਬਨਾਵਨ ਚਾਹੋ।
ਦੀਜਹਿ ਮਾਦਕ ਰਹੁ ਮਤ ਮੁਹਿ ਮਤ, ਆਪ ਦੁਰਦ ਕੋ ਗਾਹੋ । ੨੪।
ਸੁਨਿ ਪ੍ਰਸੰਨ ਕਲੀਧਰ ਹੈ ਕੈ ਨਿਜ ਅਫੀਮ ਮੰਗਵਾਈ।
ਡਜ਼ਬਾ ਚਾਮੀਕਰ ਕੋ ਸੁੰਦਰ ਜਟੇ ਰਤਨ ਸਮੁਦਾਈ । ੨੫।
* ਮਾਸੇ ਪੰਚ ਭਖਤਿ ਸੋ ਪੂਰਬ ਤਿਸ ਤੇ ਦਈ ਸਵਾਈ।
ਦੂਰ ਵਲਾਇਤ ਤੇ ਜੋ ਆਵਤਿ ਅਤਿ ਮਾਦਕ ਬਡਿਆਈ । ੨ । ੨੬।
* ਪੰਜ ਮਾਸੇ ਅਫੀਮ ਨਿਜ ਕਰ ਤੇ ਕਲੀਧਰ ਦੀਨੀ ਜੁਗ ਹਾਥਨਿ ਪਰ ਲੀਨੀ।
ਸਿਮਰਿ ਨਾਮ ਗੁਰੁ ਕੋ ਤਬਿ ਖਾਈ ਬਡਿ ਕੀਮਤਿ ਕੀ ਚੀਨੀ । ੨੭।
ਪੁਨ ਬਿਜੀਆਣ ਘੁਟਵਾਇ ਮੰਗਾਈ ਸਿੰਘਨ ਪਾਨ ਕਰਾਈ।
ਪੀਵਤ ਚਢਯੋਂ ਬਿਸਾਲ ਅਮਲ ਤਬ ਲਾਲੀ ਲੋਚਨ ਛਾਈ । ੨੮।
ਬੱਸ ਫੇਰ ਕੀ ਸੀ ਜਿਵੇਂ ਲੱਧੀ ਦਾ ਪੁੱਤ ਨਸ਼ਾ ਖਾਣ ਉਪਰੰਤ ਕਾਇਮ ਹੋ ਕੇ ਤਲਵਾਰ ਤੇ ਨੇਜਾ ਹੱਥ 'ਚ ਫੜ੍ਹਕੇ ਘੋੜੇ ਤੇ ਸਵਾਰ ਹੋ ਕੇ ਲੱਧੀ ਨੂੰ ਕਹਿੰਦਾ ਹੈ ;--'
" ਤੇਰਾ ਦੁੱਲਾ ਗੀਦੀ ਹੋ ਗਿਆ ਮੈ ਮਿਹਰੂ ਬਣਿਆ ਰਾਜਪੂਤ। "
ਉਸ ਤਰ੍ਹਾਂ ਸੰਤੋਖ ਸਿੰਘ ਅਨੁਸਾਰ ਜਦੋਂ ਭਾਈ ਬਚਿੱਤਰ ਸਿੰਘ ਨਸ਼ੇ 'ਚ ਹੋ ਗਿਆ, ਉਸਦੀਆਂ ਅੱਖਾਂ ਲਾਲ ਤੇ ਭੌਹਾਂ ਕਮਾਨ ਵਾਂਗ ਉਤਾਂਹ ਚੜ੍ਹ ਗਈਆ ਤੇ, ਚੇਹਰੇ 'ਤੇ ਲਾਲੀ ਛਾ ਗਈ , ਮੁੱਛਾ 'ਤੇ ਹੱਥ ਫੇਰਿਆ ;---
ਭੋਹੈ ਚਢੀ ਕਮਾਨ ਮਨਿੰਦੈ ਮੂਛਨ ਪਰ ਕਰ ਫੇਰਾ ।
ਖੜਗ ਸਿਪਰ ਤੇ ਕਮਰ ਕਸੀ ਦਿਢ ਬਰਛਾ ਕਰ ਮਹਿ ਫੇਰਾ।
ਭਾਈ ਸੰਤੋਖ ਸਿੰਘ ਪੰਥੀਓ ਕੀ ਹੁਣ ਨਸ਼ੇ ਦੀ ਲੋਰ 'ਚ ਹੋ ਕੇ ਭਾਈ ਬਚਿੱਤਰ ਸਿੰਘ ਨੇ ਵੀ ਉਹੀ ਮਿਹਣਾ ਗੁਰੂ ਗੋਬਿੰਦ ਸਿੰਘ ਜੀ ਨਹੀਂ ਮਾਰਿਆ ਹੋਣਾ ਜਿਹੜਾ ਮਿਹਰੂ ਪੋਸਤੀ ਨੇ ਆਪਣੀ ਮਾ ਲੱਧੀ ਨੂੰ ਮਾਰਿਆ ਸੀ ?
" ਤੇਰਾ ਦੁਨੀ ਚੰਦ ਗੀਦੀ ਹੋ ਗਿਆ ਮੈ ਬਚਿਤ੍ਰ ਬਣਿਆ ਤੇਰਾ ਪੂਤ ----।"
ਭਾਈ ਸੰਤੋਖ ਸਿੰਘ ਦੇ ਦਿਹਾੜੇ ਮਨਾਉਣ ਤੇ ਯਾਦਗਾਰਾਂ ਬਣਾਉਣ ਦੀ ਗੱਲਾਂ ਕਰਨ ਵਾਲੇਓ! ਕੰਨ ਖੋਲ੍ਹਕੇ ਸੁਣ ਲਉ ਕਿ ਤੁਰਦੀਆਂ ਫਿਰਦੀਆਂ ਮੁਰਦਾ ਜ਼ਮੀਰ ਵਾਲੀਆਂ ਲਾਸ਼ਾਂ ਦੇ ਨਾਲ ਜਾਗਦੀ ਜ਼ਮੀਰ ਵਾਲੇ ਜਿੰਦਾ ਇਨਸਾਨ ਬਹੁਤ ਦੇਰ ਨਹੀਂ ਰਿਹਾ ਕਰਦੇ ।
ਜੇ ਕੋਈ ਮਾੜੀ ਮੋਟੀ ਗੁਰਮਤਿ ਦੀ ਚਿੰਗਾੜੀ ਤੁਹਾਡੇ ਅੰਦਰ ਹੈ ਤਾਂ ਜਾਗੋ ਤੇ ਇਸ ਗੁਰਮਤਿ ਸਿਧਾਂਤ ਵਿਰੋਧੀ ਗ੍ਰੰਥ ਬਾਰੇ ਕੁਝ ਸੋਚੋ ?
ਭਾਈ ਮਹਿੰਦਰ ਸਿੰਘ ਖਾਲਸਾ
ਚੂੜਾਮਨੀ ਕਵੀ ਭਾਈ ਸੰਤੋਖ ਸਿੰਘ
Page Visitors: 3876