ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸਿੱਖੀ ਦਾ ਰਾਹ ਦਸੇਰੇ ‘ਸਿੱਖ ਮਾਰਗ’ ਨੂੰ ਸਿੱਖੀ ਦੀ ਫਿਕਰ ?
ਸਿੱਖੀ ਦਾ ਰਾਹ ਦਸੇਰੇ ‘ਸਿੱਖ ਮਾਰਗ’ ਨੂੰ ਸਿੱਖੀ ਦੀ ਫਿਕਰ ?
Page Visitors: 3226

ਸਿੱਖੀ ਦਾ ਰਾਹ ਦਸੇਰੇ ‘ਸਿੱਖ ਮਾਰਗ’ ਨੂੰ ਸਿੱਖੀ ਦੀ ਫਿਕਰ ?
ਸਵਾਲ ਨੰ: 10:- ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਕੇਸਾਂ ਦੀ ਬਹੁਤ ਮਹੱਤਤਾ ਦੱਸੀ ਜਾਂਦੀ ਹੈ। ਇਹ ਸਿੱਖਾਂ ਦੀਆਂ ਮਿੱਥੀਆਂ ਰਹਿਤਾਂ ਅਤੇ ਕੁਰਹਿਤਾਂ ਦੋਹਾਂ ਵਿੱਚ ਹੀ ਆਉਂਦੇ ਹਨ। ਗੁਰਬਾਣੀ ਵਿੱਚ ਵੀ ਕੇਸਾਂ ਬਾਰੇ ਕਈ ਸ਼ਬਦ ਮਿਲਦੇ ਹਨ। ਜਿਵੇਂ ਕਿ:
 ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ।। ਪੰ. ੫੦੦
 ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ।।
 ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ
।। ਪੰ. ੭੪੯
 ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ।।
 ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ
।। ਪੰ. ੭੪੫
ਪਰ ਗੁਰਬਾਣੀ ਪਾਠ ਦਰਪਣ ਵਿੱਚ ਲਿਖਿਆ ਹੈ ਕਿ ਜੇ ਕਰ ਕਿਸੇ ਕਾਰਣ ਸਿੱਖ ਨਰਕਾਂ ਵਿੱਚ ਵੀ ਪੈ ਜਾਵੇ ਤਾਂ ਸਤਿਗੁਰੂ ਜੀ ਕੇਸਾਂ ਦੀ ਨਿਸ਼ਾਨੀ ਦੇਖ ਕੇ ਕੱਢ ਲੈਂਦੇ ਹਨ। ਹੁਣ ਤੁਸੀਂ ਦੱਸੋ ਕਿ ਕੇਸ ਤੁਸੀਂ ਨਰਕਾਂ ਦੇ ਡਰ ਕਾਰਨ ਰੱਖੇ ਹਨ?
ਅਮਰ ਜੀਤ ਸਿੰਘ ਚੰਦੀ
………………………..

  ਗੁਰੂ ਨਾਨਕ ਜੀ ਨੂੰ ਗੁਰੂ ਨਾ ਮੰਨਣ ਦੀ ਜ਼ਿੱਦ ਤੇ ਅੜੇ, ਪਤਾ ਨਹੀਂ ਕਿਸ ਗੁਰੂ ਦੀ ਮੱਤ ਦੇ ਵਿਸਲੇਸ਼ਨ ਦਾ ਤੱਤ ਲੱਭਣ ਲਈ ਯਤਨ-ਸ਼ੀਲ ‘ਤੱਤ ਗੁਰਮਤਿ’ ਵਾਲਿਆਂ ਦੀ ਗੁਰਮਤਿ ਬਾਰੇ ਸੋਚ ? 
ਕੇਸਾਂ ਦੀ ਪ੍ਰੋੜਤਾ ਨਾਨਕ ਸਰੂਪਾਂ ਨੇ ਕਿਸੇ ਵੱਖਰੇ ਫਿਰਕੇ ਦੀ ਸਥਾਪਨਾ ਲਈ ‘ਖਾਸ ਚਿੰਨ੍ਹ’ ਵਜੋਂ ਨਹੀਂ ਕੀਤੀ ਬਲਕਿ ਕੁਦਰਤ ਅਨੁਸਾਰ ਵੱਧ ਤੋਂ ਵੱਧ ਜੀਵਨ-ਜਾਚ ਦੇ ਇਕ ਪੱਖ ਵਜੋਂ ਕੀਤੀ।
ਚਿੰਨ੍ਹ ਦੇ ਤੌਰ ਤੇ ਕੇਸਾਂ ਦੇ ਭਰਮ ਨੂੰ ਤਾਂ ਗੁਰਬਾਣੀ ਦਾ ਇਹ ਵਾਕ ਡੰਕੇ ਦੀ ਚੋਟ ਤੇ ਨਕਾਰਦਾ ਹੈ
ਭਾਵੈ ਲਾਂਭੇ ਕੇਸ ਕਰੁ ਭਾਵੈ ਘਰਰਿ ਮੁਡਾਇ ॥ (ਪੰਨਾ 1364)
………………………
ਟਿੱਪਣੀ:-  ਕੀ ਕੋਈ ਦੱਸ ਸਕਦਾ ਹੈ ਕਿ ‘ਸਿੱਖ ਮਾਰਗ’ ਵਾਲਿਆਂ ਵਲੋਂ ਪੁੱਛੇ 10 ਸਵਾਲਾਂ ਵਿਚੋਂ ਕੋਈ ਅਜਿਹਾ ਵੀ ਹੈ, ਜਿਸ ਤੇ ਵਿਚਾਰ ਕਰਨ ਨਾਲ ਜਾਂ ਜਿਸ ਦਾ ਜਵਾਬ ਲੱਭ ਜਾਣ ਨਾਲ ਸਿੱਖਾਂ ਦਾ ਕੁਝ ਭਲਾ ਹੋ ਸਕਦਾ ਹੋਵੇ ?
ਸਵਾਇ ਇਸ ਦੇ ਕਿ ਸੈਂਕੜੇ ਉਲਝਣਾਂ ਵਿਚ ਫਸੇ ਸਿੱਖਾਂ ਲਈ ਕੁਝ ਹੋਰ ਉਲਝਣਾਂ ਵਧਾਈਆਂ ਜਾ ਸਕਦੀਆਂ ਹਨ।
  ‘ਤੱਤ ਗੁਰਮਤਿ’ ਵਾਲੇ ਗੁਰਮਤਿ ਸਿਧਾਂਤਾਂ ਨੂੰ ਇਕ ਹੱਦ ਤੱਕ ਸਮਝਦੇ ਹਨ। ਇਸ ਵਿਚਾਰ-ਵਟਾਂਦਰੇ ਨਾਲ ਉਹ ਸਿੱਖੀ ਵੱਲ ਕੁਝ ਵਧਣਗੇ ਜਾਂ ਇਸ ਦੇ ਉਲਟ ? ਇਹ ਤਾਂ ਸਮਾ ਹੀ ਦੱਸੇਗਾ, ਪਰ ਪਾਠਕ, ਉਨ੍ਹਾਂ ਵਲੋਂ ਦਿੱਤੇ ਸਵਾਲਾਂ ਦੇ ਜਵਾਬ ਪੜ੍ਹ ਕੇ ਭਲੀ-ਭਾਂਤ ਸਮਝ ਸਕਦੇ ਹਨ। 
  ਮੇਰੀ ਸੋਚ ਹੈ ਕਿ ਸ਼ਾਮ ਦਾ ਭੁੱਲਿਆ, ਸਵੇਰੇ ਘਰ ਮੁੜ ਆਵੇ ਤਾਂ ਉਸ ਨੂੰ ਭੁਲਿਆ ਨਹੀਂ ਗਿਣੀਦਾ, ਗੁਰੂ ਭਲਾ ਕਰੇ।                 
            ਅਮਰ ਜੀਤ ਸਿੰਘ ਚੰਦੀ
                     16-09-2017
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.