* * * ਡੇਰਾਵਾਦ * * *
ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ।
ਮਨੁੱਖਾ ਸਮਾਜ ਵਿਚ ਡੇਰਾਵਾਦ ਕੈਂਸਰ ਦੀ ਨਿਆਂਈ ਹੈ, ਜੋ ਹੌਲੀ ਹੌਲੀ ਮਨੁੱਖਾ ਸਮਾਜ ਨੂੰ ਨਿਗਲੀ ਜਾ ਰਿਹਾ ਹੈ।
ਇਸ ਦੀ ਸੁਰੂਆਤ ਕਦੋਂ ਹੋਈ, ਸ਼ਾਇਦ ਹੀ ਕੋਈ ਅੰਦਾਜਾ ਲਗਾ ਸਕੇ। ਹਾਂ !! ਇਸ ਦੀ ਸੁਰੂਆਤ ਜਰੂਰ ਕੀਤੀ ਕਿਸੇ ਵਿਹਲੜ ਸ਼ਾਤਰ-ਦਿਮਾਗ ਨੇ ਹੀ ਹੈ।
ਭਾਰਤ ਵਿਚ ਤਾਂ ਵਿਹਲੜ ਪਾਂਡਾ/ਬਾਹਮਣ ਹੀ ਹੈ ਜੋ ਸਦੀਆਂ ਤੋਂ ਆਪਣੀਆਂ ਮਨਮਰਜ਼ੀਆਂ ਕਰਦਾ ਆ ਰਿਹਾ ਹੈ।
ਲੋਕਾਂ ਨੂੰ ਰੱਬ ਦੇ ਨਾਂ ਤੋਂ ਡਰਾ ਕੇ,
ਪਾਪ-ਪੁੰਨ ਦਾ ਹਊਆ ਖੜਾ ਕਰਕੇ, ਅਨਪੜ੍ਹ-ਅਗਿਆਨੀ ਲੋਕਾਂ ਨੂੰ ਭੂਤਾਂ-ਪ੍ਰੇਤਾਂ ਦੇ ਡਰਾਵੇ ਦੇਕੇ,
ਪੁੱਠੇ-ਸਿਧੇ, ਮੰਗਲ-ਸ਼ਨੀ ਦੇ ਗ੍ਰਿਹਾਂ ਦੇ ਚਕਰਾਂ ਵਿਚ ਪਾਕੇ,
ਹਰ ਤਰੀਕੇ ਨਾਲ ਇਸ ਪਾਂਡੇ/ਬਾਹਮਣ ਨੇ ਲੋਕਾਈ ਨੂੰ ਰੱਜ ਕੇ ਲੁਟਿਆ ਹੈ।
ਆਪਣੀ ਕਾਮ ਦੀ ਹਵਸ਼ ਮਿਟਾਉਣ ਲਈ ਇਸ ਨੇ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਬਣ ਪੇਸ਼ ਕੀਤਾ। ਭਗਵਾਨ ਦੀ ਸੇਵਾ ਲਈ ਦੇਵ-ਦਾਸੀਆਂ ਦੀ ਲੋੜ ਦੱਸਕੇ ਲੋਕਾਂ ਦੀਆਂ ਸੁੰਦਰ-ਸੁੰਦਰ ਧੀਆਂ ਭੈਣਾਂ ਨੂੰ ਦੇਵ-ਦਾਸੀਆਂ ਦੇ ਰੂਪ ਵਿਚ ਆਪਣੇ ਮੰਦਰਾਂ ਵਿਚ ਰੱਖਣਾ ਸੁਰੂ ਕੀਤਾ ਅਤੇ ਆਪ ਇਹ ਬਾਹਮਣ/ਪਾਂਡਾ ਆਪਣੀ ਕਾਮ ਦੀ ਹਵਸ਼ ਇਹਨਾਂ ਦੇਵ-ਦਾਸੀਆਂ ਰਾਂਹੀ ਪੂਰਾ ਕਰਦਾ ਸੀ ਅਤੇ ਅੱਜ ਵੀ ਕਰ ਰਿਹਾ ਹੈ।
ਇਹ ਦਸਤੂਰ ਅੱਜ ਵੀ ਸਨਾਤਨ-ਮੱਤ ਅਤੇ ਹੋਰ ਮਜ਼ਬ੍ਹਾਂ ਦੇ ਡੇਰਿਆਂ ਵਿਚ ਲਗਾਤਾਰ ਜ਼ਾਰੀ ਹੈ।
* ਇਸੇ ਤਰਜ਼ ਉਪਰ ਸਿੱਖ ਸਮਾਜ ਵਿਚ ਵੀ ਡੇਰਾਵਾਦ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ।
ਅਤੇ ਹੋ ਵੀ ਉਹੀ ਕੁੱਝ ਰਿਹਾ ਹੈ ਜੋ ਬਾਹਮਣ/ਪਾਂਡਾ ਸਦੀਆਂ ਤੋਂ ਕਰਦਾ ਆ ਰਿਹਾ ਹੈ।
ਸਿੱਖ ਸਮਾਜ ਵਿਚ ਇਸ ਨੂੰ ਪੂਜਾਰੀ, ਪਾਖੰਡੀ-ਸਾਧ, ਡੇਰੇਦਾਰ, ਅਸੰਤ ਕਹਿ ਕੇ ਸੰਬੋਧਨ ਕਰ ਸਕਦੇ ਹਾਂ, ਪਰ ਕੰਮ-ਕਰਤੂੰਤਾਂ ਇਹਨਾਂ ਦੇ ਵੀ ਵਿਹਲੜ ਪਾਂਡੇ/ਬਾਹਮਣ ਵਾਲੇ ਹੀ ਹਨ।
ਲੋਕਾਈ ਅੱਜ ਇੱਕੀਵੀਂ ਸਦੀ ਵਿਚ ਵਿਚਰ ਰਹੀ ਹੈ। ਪਰ ਅਗਿਆਨਤਾ ਅਤੇ ਅਨਪੜਹਤਾ ਕਰਕੇ ਇਹਨਾਂ ਵਿਹਲੜ ਸ਼ਾਤਰਾਂ ਦੇ ਚੁੱਗਲ ਵਿਚ ਅੱਜ ਵੀ ਹਜ਼ਾਰਾਂ ਨਹੀਂ ਲੱਖਾਂ ਲੋਕ ਫੱਸੇ ਹੋਏ ਹਨ ਅਤੇ ਆਪਣੀਆਂ ਧੀਆਂ ਭੈਣਾਂ ਦਾ ਸੋਸ਼ਨ ਕਰਵਾ ਰਹੇ ਹਨ।
ਕੋਈ ਮੁੰਡੇ ਲੈਣ ਦੀ ਖਾਤਰ ਇਹਨਾਂ ਵਿਹਲੜ ਸਾਨ੍ਹਾਂ ਪਿਛੇ ਭੱਜਾ ਫਿਰਦਾ ਹੈ।
ਕੋਈ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੂਰ ਕਰਾਉਣ ਦੀ ਖਾਤਰ ਇਹਨਾਂ ਵਿਹਲੜਾਂ ਦੇ ਪੈਰ ਧੌਈ ਜਾ ਰਿਹਾ ਹੈ।
ਕੋਈ ਮੜ੍ਹੀਆਂ-ਮਸ਼ਾਨਾ, ਕਬਰਾਂ ਉਪਰ ਮੱਥਟੇ ਟੇਕੀ ਜਾ ਰਿਹਾ ਹੈ।
ਇਹਨਾਂ ਵਿਹਲੜਾਂ ਨਿਖੱਟੂਆਂ ਬਾਰੇ ਜਿਨ੍ਹਾਂ ਮਰਜ਼ੀ ਲਿਖ ਲਉ ਥੋੜਾ ਹੀ ਹੋਵੇਗਾ।
ਲੋੜ ਕੀ ਹੈ ???
ਲੋੜ ਹੈ ਆਪਣੇ ਆਪ ਨੂੰ ਜਾਗਰਤ ਕਰਨ ਦੀ।
ਵਹਿਮਾਂ ਭਰਮਾਂ ਪਾਖੰਡਾਂ ਵਿਚੋਂ ਨਿਕਲਣ ਦੀ।
ਕਿ ਕਿਸੇ ਬੰਦੇ ਹੱਥ ਵੱਸ ਕੁੱਝ ਨਹੀਂ ਹੈ।
(ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਪੰ 257॥
ਇਹਨਾਂ ਵਿਹਲੜ ਪਾਖੰਡੀਆਂ ਨੇ ਆਪਣੀ ਐਸ਼ੌ-ਆਰਾਮ ਅਤੇ ਤੋਰੀ-ਫੁਲਕੇ ਦੀ ਖਾਤਰ ਆਪਣੀਆਂ ਦੁਕਾਨਦਾਰੀਆਂ ਬਣਾਈਆਂ-ਚਲਾਈਆਂ ਹੋਈਆਂ ਹਨ, ਇਹਨਾਂ ਤੋਂ ਸਾਵਧਾਨ ਹੋਵੋ।
ਇਹ ਸ਼ਾਤਰ ਦਿਮਾਗ ਇਨਸਾਨ ਹਨ ਜੋ ਤੁਹਾਨੂੰ ਬੇਵਕੂਫ ਬਣਾ ਰਹੇ ਹਨ।
* ਕਿਸੇ ਪਾਖੰਡੀ-ਸਾਧ ਦੇ ਕਹਿਣ ਨਾਲ ਬੱਚਾ ਨਹੀਂ ਹੋ ਸਕਦਾ।
ਕਿਸੇ ਫਲ-ਫਲੂਟ ਖਾਣ ਨਾਲ ਬੱਚਾ ਪੈਦਾ ਨਹੀਂ ਹੋ ਸਕਦਾ।
ਗੁਰਬਾਣੀ ਫੁਰਮਾਨ:
ਮਾਤ ਪਿਤਾ ਬਿਨੁ ਬਾਲ ਨਾ ਹੋਈ ਹੈ ।।
ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥
* ਤੁਹਾਨੂੰ ਤੁਹਾਡੇ ਆਲੇ-ਦੁਆਲੇ ਦਿੱਖ ਰਹੀਆਂ ਪਰੇਸ਼ਾਨੀਆਂ, ਤੁਹਾਡੇ ਦੁਆਰਾ ਹੀ ਪੈਦਾ ਕੀਤੀਆਂ ਗਈਆਂ ਹਨ।
ਤੁਹਾਡੇ ਦੁਆਰਾ ਪੈਦਾ ਕੀਤੀਆਂ ਪਰੇਸ਼ਾਨੀਆਂ ਦਾ ਇਲਾਜ ਵੀ ਤੁਹਾਡੇ ਪਾਸ ਹੀ ਹੈ।
ਉਹ ਹੈ ਸਹਿਜਤਾ, ਸਹਿਜ ਭਾ ਨਾਲ, ਠਰੰਮੇ ਨਾਲ, ਸੋਚ ਸਮਝਕੇ, ਆਪਣੇ ਕਿਸੇ ਵਿਸ਼ਵਾਸ-ਪਾਤਰ ਦੋਸਤ, ਭੈਣ-ਭਾਈ, ਰਿਸ਼ਤੇਦਾਰ ਨਾਲ ਵਿਚਾਰ ਵਟਾਂਦਰਾ ਕਰਕੇ ਲੋੜ ਅਨੁਸਾਰ ਐਕਸ਼ਨ ਲੈਣ ਦੀ, ਕੰਮ ਕਰਨ ਦੀ, ਅਮਲ ਕਰਨ ਦੀ।
ਆਪਣੀ ਵਿਲ-ਪਾਵਰ/ਇੱਛਾ-ਸ਼ਕਤੀ ਨੂੰ ਮਜ਼ਬੂਤ ਕਰਨ ਦੀ
ਸਿਹਤ ਪੱਖੌਂ ਕੋਈ ਕਮਜ਼ੋਰੀ ਹੈ ਤਾਂ ਡਾਕਟਰੀ ਸਾਲਾਹ ਲਈ ਜਾਵੇ, ਨਾਕਿ ਅਨਪੜ੍ਹ ਲਾਣੇ ਦੇ ਪਿੱਛੈ ਭੱਜੇ ਫਿਰਨਾ।
ਪਰ ਸਾਡੇ ਆਪਣੇ ਪੰਜਾਬ ਵਿਚ ਇਹ ਸਾਰਾ ਕੁੱਝ ਹੋ ਰਿਹਾ ਹੈ।
ਸਿੱਖ ਸਮਾਜ ਵਿਚ ਇਸ ਤਰਾਂ ਦੀਆਂ ਅਨੇਕਾਂ ਹੀ ਕਥਾ-ਕਹਾਣੀਆਂ ਪ੍ਰਚਲੱਤ ਹਨ।
ਕਈ ਕਥਾ-ਕਹਾਣੀਆਂ ਨੂੰ ਤਾਂ ਗੁਰੂਆਂ ਨਾਲ ਵੀ ਜੋੜ ਦਿੱਤਾ ਗਿਆ ਹੈ।
ਇਹ ਸਾਰਾ ਕੁੱਝ ਕੌਣ ਕਰ ਰਿਹਾ ਹੈ ??????
ਜਵਾਬ ਹੈ ………
ਇਹ ਵਿਹਲੜ ਸਾਧ ਲਾਣਾ, ਡੇਰੇਦਾਰ, ਪਾਖੰਡੀ ਨਿਰਮਲੇ ਅਸੰਤ ਬਾਬੇ, ਭਾਵ ਕਿ ਉਹ ਲੋਕ ਜਿਹੜੇ ਕਿਸੇ ਤਰਾਂ ਦਾ ਕੋਈ ਸਰੀਰਕ ਕੰਮ ਕਰ ਕੇ ਰਾਜੀ ਨਹੀਂ ਹਨ, ਬੱਸ ਲੋਕਾਂ ਨੂੰ ਬੇਵਕੂਫ ਬਣਾਕੇ ਆਪਣੀਆਂ ਦੁਕਾਨ- ਦਾਰੀਆਂ ਚਲਾ ਰਹੇ ਹਨ।
ਸੋ ਆਉ, ਇਹਨਾਂ ਡੇਰਿਆਂ ਦੀ ਫਹਿਰਿਸਟ(ਲਿਸਟ) ਬਣਾ ਕੇ ਇਹਨਾਂ ਦੀ ਨਿਸ਼ਾਨ ਦੇਹੀ ਕੀਤੀ ਜਾਵੇ, ਤਾਂ ਜੋ ਲੋਕ ਇਹਨਾਂ ਪ੍ਰਤੀ ਜਾਗਰੂਕ ਹੋ ਸਕਣ।
ਸਾਰੇ ਦੇਸ਼-ਵਿਦੇਸ਼ ਦੇ ਵੀਰ ਭੈਣਾਂ ਆਪਣੇ-ਆਪਣੇ ਦੇਸ਼ਾਂ ਵਿਚ ਬਣੇ ਇਹਨਾਂ ਡੇਰਿਆਂ ਦੇ ਨਾਂ ਅਤੇ ਬਾਕੀ ਸਾਰੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨਾ ਕਰੋ ਜੀ। ਤਾਂ ਜੋ ਦੇਸ਼-ਵਿਦੇਸ਼ ਦੇ ਡੇਰਿਆਂ ਦੀ ਲਿਸਟ ਬਣਾਈ ਜਾ ਸਕੇ।
ਡੇਰਾ, ਡੇਰਾ ਮਾਲਕ, – ਜਗਹ, ਦੇਸ਼, ਕਿੰਨਾਂ ਚਿਰ ਤੋਂ।
ਧੰਨਵਾਧ।
ਇੰ : ਦਰਸ਼ਨ ਸਿੰਘ ਸਿਡਨੀ
ਇੰ:ਦਰਸ਼ਨ ਸਿੰਘ ਸਿਡਨੀ
* * * ਡੇਰਾਵਾਦ * * *
Page Visitors: 2561