ਕੈਟੇਗਰੀ

ਤੁਹਾਡੀ ਰਾਇ



ਅਮਨਪ੍ਰੀਤ ਸਿੰਘ
ਆਪਸ ਕੌ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ
ਆਪਸ ਕੌ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ
Page Visitors: 2708

ਆਪਸ ਕੌ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ
 ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ
॥2॥ ਪੰਨਾਂ 465
ਇਧਰੋਂ ਉਧਰੋਂ  ਪੜ੍ਹ ਸੁਣ ਕੇ ਗਿਆਨ ਇਕੱਠਾ ਕਰਨਾ ਤੇ ਆਪਣੇ ਆਪ ਨੂੰ  ਧਰਤੀ ਦਾ ਸਭ ਤੋਂ ਸਰੇਸ਼ਟ  ਮਨੁੱਖ ਸਮਝਣ  ਦਾ ਭਰਮ ਪਾਲਣਾ ਹੀ ਸਭ ਤੋਂ ਵੱਡੀ ਬੇਸਮਝੀ ਹੈ ।
ਪੰਜਾਬੀ ਦੀ ਅਖ਼ਾਣ ਹੈ "ਆਪ ਨ ਚੱਲੀ ਸੁਹਰੇ ਤੇ ਲੋਕੀ ਮੱਤਾਂ ਦੇ"
ਅਜੇ ਆਪ ਤਾਂ ਗਿਆਨ-ਧਰਮ ਧਾਰਣ ਨਹੀਂ ਕੀਤਾ ਤੇ ਦੂਜਿਆਂ ਨੂੰ ਬਿਨਾਂ ਮੰਗਿਆਂ ਹੀ ਉਪਦੇਸ਼ ਦੇਈ ਜਾਣਾ, ਮਾਨਸਿਕ ਕੰਗਾਲੀ ਤੋਂ ਛੁੱਟ ਕੁੱਝ ਵੀ ਨਹੀਂ ...
ਗੁਰੂ ਫ਼ੁਰਮਾਣ ਹੈ
ਆਪਸ ਕੌ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ
॥2॥ ਪੰਨਾਂ 1105
ਇਥੋਂ ਤੱਕ ਕਿ ਦੂਜਿਆਂ ਨੂੰ ਹਰਾਮਜਾਦੇ, ਕੰਜਰ, ਮੰਗਖ਼ਾਣੇ ਕਹਿ ਕੇ ਆਪਣੀ ਅਕਲ ਦਾ ਦਿਵਾਲਾ ਕੱਢ ਕੇ, ਦੂਜਿਆਂ ਤੇ ਆਪਣੇ ਅਖ਼ੌਤੀ ਗਿਆਨ ਦਾ ਰੋਹਬ ਪਾਉਣਾ਼---- ਮੁਰਗੇ ਨੂੰ ਵੀ ਇਹ ਭੁਲੇਖਾ ਹੈ ਕਿ ਜੇ ਉਸ ਅੱਜ ਬਾਂਗ ਨਾ ਦਿੱਤੀ ਸਵੇਰਾ ਨਹੀਂ ਹੋਣਾ।
ਸੋ ਭਲਿਓ ਬੋਲ-ਚਾਲ ਤੇ ਬਾਹਰੀ ਸਰੂਪ ਤੋਂ ਹੀ ਦੂਜੇ ਨੂੰ ਤੁਹਾਡੀ ਸਖ਼ਸੀਅਤ ਦਾ ਅੰਦਾਜ਼ਾ ਲੱਗ ਰਿਹਾ ਹੈ, ਜੇ ਅੰਦਰ ਧਰਮ ਨਹੀਂ ਹੈ, ਤਾਂ ਘੱਟੋ ਘੱਟ ਸਰੂਪ ਦੀ ਹੀ ਲਾਜ ਰਹਿ ਜਾਏ।
ਵਿਚਾਰਕ ਮਤਭੇਦ ਹੋਣ ਦਾ ਬਾਵਜੂਦ ਵੀ ਇਹ ਨਾ ਭੁਲਈਏ ਕਿ ਪਾਂਧੀ ਤਾਂ ਆਪਾਂ ਇੱਕੋ ਗੁਰੂ ਦੇ ਹੀ ਹਾਂ।
ਅਮਨਪ੍ਰੀਤ ਸਿੰਘ
ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.