ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਬੇ- ਲਿਹਾਜ ਬੇ-ਅਦਬ ਨਿਰਲੱਜ ਫਿਰਕੇ ਵਾਲੇ !
ਬੇ- ਲਿਹਾਜ ਬੇ-ਅਦਬ ਨਿਰਲੱਜ ਫਿਰਕੇ ਵਾਲੇ !
Page Visitors: 2525

 ਬੇ- ਲਿਹਾਜ ਬੇ-ਅਦਬ ਨਿਰਲੱਜ ਫਿਰਕੇ ਵਾਲੇ !
 ਗੁਰੂ ਸਾਹਿਬਾਨ ਨੂੰ ਭੁੱਲਣਹਾਰ ਪ੍ਰਚਾਰਨਾ ਸਿਧਾਂਤ ਨਹੀਂ ਬਲਕਿ ਸਿੱਖੀ ਦੇ ਸਾਰੇ ਦਰਸ਼ਨ ਨੂੰ ਅਪਮਾਨਤ ਕਰਨ ਦੀ ਨਾਸਮਝ ਕੋਸ਼ਿਸ਼ ਹੈ। ਆਪਣੇ ਬਾਰੇ ਪਹਿਲੇ ਤੋਂ ਸਵੈ ਨਿਰਧਾਰਤ ਧਾਰਨਾ ਕਿ 'ਅਸੀਂ ਬੜੇ ਸਿਆਣੇ ਹਾਂ' ਆਖ਼ਰ ਬੰਦੇਆਂ ਨੂੰ ਅਜਿਹੇ ਮਾਰਗ ਤੇ  ਲੈ ਹੀ ਜਾਂਦੀ ਹੈ ਜਿਸ ਨੂੰ ਮਨਮਤਿ ਦਾ ਸਫ਼ਰ ਕਿਹਾ ਜਾ ਸਕਦਾ ਹੈ।
ਇਤਹਾਸ ਵਿਚ ਗੁਰੂ ਸਾਹਿਬਾਨ ਨੂੰ ਗੁਰ ਵਿਰੋਧੀ ਧਿਰਾਂ ਨੇ ਗਲਤ ਕਿਹਾ ਹੈ। ਮਿਸਾਲ ਦੇ ਤੋਰ ਤੇ ਜਹਾਂਗ਼ੀਰ ਦੀ ਨਜ਼ਰ ਵਿਚ ਗੁਰੂ ਅੰਦਰ ਕੂੜ ਸੀ ਅਤੇ ਉਸਦੀ ਸੰਗਤ ‘ਕੂੜ ਦੀ ਦੂਕਾਨ’! ਅੱਜ ਦੇ ਕੁੱਝ ਜਾਗਰੂਕ ਅਖਵਾਉਂਦੇ ਸੱਜਣਾਂ ਵਲੋਂ ਸਿਰਜੇ ਗਏ ਇਕ 'ਫ਼ਿਰਕੇ' ਦੀ ਨਜ਼ਰ ਵਿਚ ਵੀ ਗੁਰੂ ਕਈਂ ਥਾਂ ਗਲਤ ਸਨ। ਹੈ ਕੋਈ ਫ਼ਰਕ? ਹਾਂ ਹੈ ! ਪਹਿਲਾ ਇਹ ਕਿ ਜਹਾਂਗ਼ੀਰ ਸਿੱਖ ਨਹੀਂ ਸੀ ਅਤੇ ਇਸ ਫਿਰਕੇ ਵਾਲੇ ਸਿੱਖ ਹਨ। ਦੂਜਾ ਇਹ ਕਿ ਜਹਾਂਗ਼ੀਰ ਦਾ ਹਮਲਾ ਸਰੀਰ ਤੇ ਸੀ ਅਤੇ ਇਸ ਫਿਰਕੇ ਦੇ ਆਕਾਵਾਂ ਦਾ ਨਿਸ਼ਾਨਾ ਗੁਰੂ ਦੀ ਬਾਣੀ ਤੇ ਹੈ ਕਿਉਂਕਿ, ਜੇਕਰ ਗੁਰੂ ਨੂੰ ਭੁੱਲਣਹਾਰ ਸਿੱਧ ਕਰ ਦਿੱਤਾ ਜਾਏ ਤਾਂ ਉਨ੍ਹਾਂ ਵੱਲੋਂ ਉਚਾਰੀ ਬਾਣੀ ਵਿਚੋਂ ਭੁੱਲਾਂ ਕੱਡਣ ਦਾ ਜੁਗਾੜ ਤਾਂ ਆਸਾਨ ਹੀ ਹੈ। ਭੁੱਲਕੜ ਬੰਦਾ ਤਾਂ ਉੱਚਾਰਣ-ਲਿਖਣ ਵਿਚ ਤਾਂ ਗਲਤੀ ਕਰੇਗਾ ਹੀ। ਕਈਂ ਥਾਂ ਝੂਠ ਨੂੰ ਸੱਚ ਜਾਂ ਸੱਚ ਬਾਰੇ ਗਲਤੀ ਖਾਏਗਾ ਹੀ। ਕਿ ਨਹੀਂ ? ਇਹੀ ਅਗਲੀ ਸਕੀਮ ਹੈ!
ਇਤਹਾਸ ਵਿਚ ਇਕ ਹੋਰ ਘਟਨਾ ਦਾ ਵੀ ਜ਼ਿਕਰ ਹੈ ਕਿ ਜਿਸ ਵੇਲੇ ਦਸ਼ਮੇਸ਼ ਜੀ ਨੇ ੧੬੯੯ ਦੀ ਵਿਸਾਖ ਖੰਡੇ ਦੇ ਅੰਮ੍ਰਿਤ ਦਾ ਕੋਤਕ ਕੀਤਾ ਤਾਂ ਇੱਕਠ ਵਿਚ  ਕੁੱਝ ਕੂ "ਬਹੁਤੇ ਸਿਆਣੇਆਂ" ਨੂੰ ਗੁਰੂ ਦੇ ਇਸ ਕਾਰਜ ਵਿਚ ਗਲਤੀ ਨਜ਼ਰ ਆਈ ਜੋ ਕਿ (ਉਨ੍ਹਾਂ ਕੁੱਝ ਸਿਆਣੇਆਂ ਮੁਤਾਬਕ) ਪਹਿਲੇ ਨਾਨਕਾਂ ਵਲੋਂ ਦਰਸਾਏ ਸਿਧਾਂਤ ਦੇ ਵਿਰੁੱਧ ਸੀ! ਅੱਜ ਵੀ ਵੇਖ ਲਉ, ਉਹੀ ਵ੍ਰਿਤੀ ਉਹੀ ਸੋਚ, ਦਸ਼ਮੇਸ਼ ਜੀ ਦੇ ਉਸ ਕੋਤਕ ਨੂੰ ਆਪਣੀ ਸੋਚ ਦੀ ਕਚਹਰੀ ਵਿਚ ਖੜਾ ਕਰਦੀ ਹੈ। ਪਹਿਲਾਂ ਸਵਾਲ ਨੁਮਾਂ ਤਰਕ ਆਉਂਦਾ ਹੈ ਕਿ ਗੁਰੂ ਸਾਹਿਬ ਜੀ ‘ਇੰਝ’ ਕਿਵੇਂ ਕਰ ਸਕਦੇ ਹਨ ? ਫਿਰ ਜਿਸ ਵੇਲੇ ਇਸ ਤਰਕ ਦੀ ਦਾਲ ਨਾ ਗਲੇ ਤਾਂ ਅਗਲਾ ਕਦਮ ਇਹ, ਕਿ ਗੁਰੂ ਸਾਹਿਬਾਨ ਤਾਂ ਗਲਤੀਆਂ ਕਰਦੇ ਸੀ ਅਤੇ ਇਸ ਲਈ ਫਲਾਂ-ਫਲਾਂ ਥਾਂ ਗਲਤੀ ਕਰ ਗਏ!
ਹੁਣ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਭਾਸ਼ਾ ਠੀਕ ਕਰੋ! ਚੰਗੀ ਮੰਗ ਹੈ ਪਰ, ਜ਼ਰਾ ਸੋਚੋ, ਕਿ ਜਿਹੜੀ ਮਾਨਸਿਕਤਾ ਗੁਰੂ ਸਾਹਿਬਾਨ ਦਾ ਲਿਹਾਜ਼ ਨਹੀਂ ਕਰਦੀ ਉਹ ਇੱਕ-ਦੂਜੇ ਦਾ ਲਿਹਾਜ਼ ਕਰੇਗੀ ? ਸਿੱਖ ਮਰਿਆਦਤ ਅਰਦਾਸ ਵਿਚੋਂ ਗੁਰੂ ਸਾਹਿਬਾਨ ਦੇ ਨਾਮ ਕੱਡ ਦਿੱਤੇ ਗਏ ਅਤੇ 'ਕਰ ਲੋ ਜੋ ਕਰਨਾ ਹੈ' ਕਹਿਕੇ ਆਪਣੀ ਪਿੱਠ ਆਪ ਥੱਪਥਪਾ ਲਈ!
ਇਹੀ ਢੰਗ ਵਰਤਿਆ ਜਾਂਦਾ ਹੈ ਕੁੱਝ ਵੈਬਸਾਈਟਾਂ ਵਲੋਂ। ਅੱਖੇ 'ਅਸੀਂ ਤਾਂ ਆਪਣੀ ਗਲ (ਬੇ-ਤਾਮੀਜ਼) ਕਹਿਣ ਲੱਗੇ ਹਾਂ, ਅਸੀਂ ਤਾਂ ਠੋਕ ਕੇ ਕਹਿਣ ਲੱਗੇ ਹਾਂ ਭਾਵੇਂ ਕਿਸੇ ਨੂੰ ਬੁਰੀ ਲੱਗੇ, ਭਾਵੇਂ ਕੋਈ ਗਾ੍ਹਲਾਂ ਕੱਡੇ, ਜਿਸਨੂੰ ਪਸੰਦ ਨਹੀਂ ਤਾਂ ਪੜਨਾ ਛੱਡ ਦੇਵੇ ਅਦਿ!!! ਕਿ ਨਹੀਂ ? ਬੇ-ਲਿਹਾਜ਼, ਬੇ-ਅਦਬ ਨਿਰਲੱਜਤਾ! ਜੋ ਢੰਗ ਹੋਰਾਂ ਨਾਲ ਤੁਸੀਂ ਵਰਤੋਗੇ ਤਾਂ ਉਹੀ ਢੰਗ ਕੋਈ ਤੁਹਾਡੇ ਨਾਲ ਨਾ ਵਰਤੇਗਾ? ਆਖ਼ਰ ਇਹ ਰੀਤ ਤਾਂ ਇਸ ਫ਼ਿਰਕੇ ਨੇ ਆਪ ਪਾਈ ਹੈ! ਕਿ ਨਹੀਂ?
ਹੁਣ ਨਿਯੂਜ਼ੀਲੈਂਡ ਤੋਂ ਇਹੀ ਢੰਗ ਵਰਤਿਆ ਗਿਆ ਤਾਂ ਹੋਸ਼ ਆਈ ਕਿ ਕਿਵੇਂ ਮਹਸੂਸ ਹੁੰਦਾ ਹੈ ਜਿਸ ਵੇਲੇ ਕੋਈ ਸਿੱਖ ਅਖਵਾਉਂਦਾ ਬੰਦਾ, ਗੁਰੂ ਸਾਹਿਬਾਨ ਜੀ ਦੀ ਗੁਰਤਾ ਸਥਿਤੀ  ਅਤੇ ਉਨ੍ਹਾਂ ਦੇ ਜੀਵਨ ਕੋਤਕਾਂ ਤੇ, ਆਪਣੀ ਨੀਵੇਂ ਪੱਧਰ ਦੀ ਸੋਚ ਦਾ ਹੱਥ ਪਾਵੇ! ਸ਼ਾਯਦ ਗੁਰੂ ਸਾਹਿਬਾਨ ਦੇ ਹੱਕ ਵਿਚ ਕੋਈ ਵੀ ਨਾ ਬੋਲਦਾ ਜੇਕਰ ਇਹ ਇੱਕ-ਦੂਜੇ ਨਾਲ ਇਨ੍ਹਾਂ ਦੇ ਸਿੰਗ ਹੋਰ ਜਿਹੀਆਂ ਗੱਲਾਂ ਕਰਕੇ ਨਾ ਫੱਸੇ ਹੁੰਦੇ! ਕਈਂ ਤਾਂ ਇਸ ਲਈ ਚੁੱਪ ਹਨ ਕਿ ਨਿਯੁਜ਼ੀਲੈਂਡ ਫੇਰੀ ਦੀ ਸੰਭਾਵਨਾ, ਮੁੰਹ-ਮੁਲਾਹਜ਼ੇ  ਅਤੇ  ਨਿਜੀ ਹਿੱਤਾਂ ਤੇ ਮਾੜਾ ਅਸਰ ਨਾ ਪਵੇ! ਪਤਾ ਨਹੀਂ ਅਜਿਹੇ ਫਿਰਕੇ ਨੂੰ ਕਿਦੋਂ ਸ਼ਰਮ ਆਏਗੀ!
ਹਰਦੇਵ ਸਿੰਘ, ਜੰਮੂ-੨੦.੦੯.੨੦੧੭
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.