ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ
(ਭਾਗ 5)
ਆਖਿਰ ਵਿਚ ਸੁਹਿਰਦ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹਾਂਗਾ । ਦਸਵੇਂ ਗੁਰੂੁ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 9 ਮਹੀਨੇ 13 ਦਿਨ ਸਾਬੋ ਕੀ ਤਲਵੰਡੀ ਵਿਖੇ ਸ਼ਾਂਤ ਮਹੌਲ (ਜ਼ੰਗਾਂ-ਯੁੱਧਾਂ ਤੋਂ ਬਾਦ) ਵਿਚ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਸੀਨਾ-ਬਸੀਨਾ ਨੌਵੇਂ ਗੁਰੂ ਨਾਨਕ ਸ੍ਰੀ ਗੁਰੁ ਤੇਗ ਬਹਾਦਰ ਤੋਂ ਮਿਲੀ ਗੁਰੂ ਬਾਣੀ ਨੂੰ ਗ੍ਰੰਥ ਰੂਪ ਵਿਚ ਲਿਖਵਾਇਆ ਸੀ । ਇਹ ਗ੍ਰੰਥ ਜੋ ਕਿ ਨੰਦੇੜ (ਦੱਖਣੀ ਭਾਰਤ) ਆਪਣੇ ਜੀਵਨ ਕਾਲ ਦੇ ਅੰਤਿਮ ਦਿਨਾਂ ਵਿਚ 1708 ਈਸਵੀ ਇਸੇ ਹੀ ਗੁਰੂ-ਬਾਣੀ ਗ੍ਰੰਥ ਨੂੰ ਪ੍ਰਕਾਸ਼ ਕਰਕੇ ਆਪਣਾ ਬਰਕਤਾਂ ਵਾਲਾ ਸੀਸ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ ਅਤੇ ‘ਗੁਰੂ’ ਘੋਸ਼ਿਤ ਕੀਤਾ ਸੀ । ਇਸ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਰੂਪ ਹੋਏ ਸੀ । ਇਸ ਤੋਂ ਪਹਿਲਾਂ ਸਾਰੇ ਜਗਤ ਦੇ ਕਿਸੇ ਵੀ ਮਨੁੱਖ ਦੇ ਖ਼ੁਆਬੋ-ਖਿਆਲ ਵਿਚ ਹੀ ਨਹੀਂ ਸੀ ਕਿ ਗ੍ਰੰਥ ਵੀ ਗੁਰੂ ਰੂਪ ਹੋ ਸਕਦੇ ਹਨ । ਇਸ ਤੋਂ ਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਉਤਾਰੇ ਹੋਏ ਅਤੇ ਗੁਰੂ ਘਰ ਦਾ ਵੈਰੀ ਅਤੇ ਗੁਰਮਤਿ ਵਿਰੋਧੀ ਇਸ ਗੁੰਮਨਾਮ ਲਿਖਾਰੀ ਨੇ 1718 ਈਸਵੀ ਵਿਚ ‘ਗੁਰ ਬਿਲਾਸ ਪਾਤਸ਼ਾਹੀ 6’ ਜੋ ਇਹ 1708 ਤੋਂ ਹੀ ਲਿਖਦਾ ਆ ਰਿਹਾ ਸੀ ਨੂੰ 1718 ਵਿਚ ਸਿੰਘਾਂ ਦੇ ਜੱਥਿਆਂ ਵਿੱਚ ਇਸ ਦੀਆਂ ਕਥਾਵਾਂ ਕਰਵਾਉਣ ਵਿਚ ਕਾਮਯਾਬ ਹੋ ਗਿਆ । ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਡੂੰਘੀ ਘਾਤ ਲਾ ਦਿੱਤੀ ਅਤੇ ਪੰਥ ਖ਼ਾਲਸਾ ਨੂੰ ਪੁੱਠੇ ਰਸਤੇ (ਭਟਕਨਾ) ਪਾ ਦਿੱਤਾ ।
ਸੁਹਿਰਦ ਪਾਠਕ ਜੀ, ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਦੋਂ ਪਹਿਲੀ ਵਾਰ ਸਿੱਖ ਸੰਗਤਾਂ ਨੇ ਕੀਤੇ ਤਾਂ ਇਸ ਦੀ ਲਿਖਣ ਸ਼ੈਲੀ ਤੋਂ ਸੁਭਾਵਿਕ ਹੀ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਤੋਂ ਬਿਨਾ ਬਾਕੀ ਸਾਰੀ ਗੁਰਬਾਣੀ ਦੀ ਸੰਪਾਦਨਾ ਪੰਚਮ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੁਆਰਾ ਇਕ ਗ੍ਰੰਥ ਰੂਪ ਵਿਚ ਸੰਪਾਦਨਾ ਕਰਕੇ ਸੰਭਾਲ ਲਈ ਸੀ । ਇਸ ਦੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤਾਂ ਦੀ ਬਾਣੀ ਦੇ ਨਾਲ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਜੋੜ ਕੇ ਭਗਤਾਂ ਦੀ ਬਾਣੀ ਦੇ ਕੁੱਝ ਸ਼ਬਦਾਂ ਨੂੰ ਸਪੱਸ਼ਟਤਾ ਦਿੱਤੀ ਅਤੇ ਇਸ ਸੰਪਦਨਾ ਕੀਤੇ ਗ੍ਰੰਥ ਨੂੰ ਛੇਵੀਂ ਪਾਤਸ਼ਾਹੀ ਜੀ ਦੇ ਸਪੁਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਛੇਵੀਂ ਪਾਤਸ਼ਾਹੀ ਜੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਸੱਤਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਸਤਵੀ ਪਾਤਸ਼ਾਹੀ ਜੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਅੱਠਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਅੱਠਵੀਂ ਪਾਤਸ਼ਾਹੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਦਿੱਲੀ ਚਾਲੇ ਪਾਉਣ ਤੋਂ ਪਹਿਲਾਂ ਬਟਾਲੇ ਅੰਦਰ ਇਸ ਗੁਰਬਾਣੀ ਗ੍ਰੰਥ ਨੂੰ ਨੌਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਅੰਤ ਵਿਚ ਨੌਵੀਂ ਪਾਤਸ਼ਾਹੀ ਨੇ ਇਸ ਗੁਰਬਾਣੀ ਗ੍ਰੰਥ ਦੇ ਨਾਲ ਆਪਣੀ ਲਿਖੀ ਗੁਰਬਾਣੀ ਸਮੇਤ ਦਸਵੇਂ ਪਾਤਸ਼ਾਹ ਜੀ ਦੇ ਸਪੁਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ ।
ਅਗਿਆਤ ਲਿਖਾਰੀ ਜੋ ਕਿ ਗੁਰਮਤਿ ਦਾ ਵਿਰੋਧੀ ਸੀ ਨੇ ਇਹ ਅੰਦਾਜ਼ਾ 1708 ਈਸਵੀ ਵਿਚ ਹੀ ਲਗਾ ਲਿਆ ਸੀ ਅਤੇ ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਦੀ ਰਚਨਾ ਅਰੰਭ ਕਰ ਦਿੱਤੀ ਅਤੇ 1718 ਈਸਵੀ ਵਿੱਚ ਇਸ ਦੀਆਂ ਕਥਾਵਾਂ ਜੰਗਲਾਂ ਵਿਚ ਵਿਚਰਦੇ ਸਿੰਘਾਂ ਦੇ ਜੱਥਿਆਂ ਵਿਚ ਕਥਾਵਾਂ ਕਰਵਾਉਣ ਵਿੱਚ ਸਫਲ ਹੋ ਗਿਆ ।
ਸੁਹਿਰਦ ਪਾਠਕ ਜੀ, ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਦੇ ਗੁੰਮਨਾਮ ਵਿਦਵਾਨ ਪ੍ਰੋਹਿਤ ਨੂੰ ਪੰਚਮ ਗੁਰੂ ਨਾਨਕ ਅਤੇ ਦਸਮ ਗੁਰੂ ਨਾਨਕ ਦੇ ਵਿਚਕਾਰਲੇ ਸਮੇਂ ਦੇ ਪੂਰਨ ਇਤਿਹਾਸ ਨਾਲ ਚੰਗੀ ਤਰ੍ਹਾਂ ਵਾਕਿਫ਼ ਸੀ ਅਤੇ ਇਸ ਸਮੇਂ ਦੌਰਾਨ ਗੁਰੂ ਨਾਨਕ ਦੀ ਸਿੱਖੀ ਅਤੇ ਸਿੱਖਾਂ ਦਾ ਗੁਰੂ ਨਾਨਕ ਜੀ ਅਤੇ 9 ਗੁਰੂਆਂ ਦੇ ਸਿਧਾਂਤਾਂ ਤੋਂ ਜਾਨ ਵਾਰਨ ਤੋਂ ਵੀ ਨਾ ਸੰਕੋਚਨਾ, ਇਸ ਵਿਦਵਾਨ ਪ੍ਰੋਹਿਤ ਦੀ ਜੁਂਢਲੀ ਨੂੰ ਆਪਣੀ ਰੋਜ਼ੀ ਰੋਟੀ ਦੀ ਦੁਕਾਨ ਦਾ ਖ਼ਤਰਾ ਸੀ । ਸੋ ਇਸ ਦੂਰ ਅੰਦੇਸੀ ਤਜ਼ੁਰਬੇਕਾਰ ਜੁਂਢਲੀ ਨੇ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਣ ਲਈ ਘੋਰ ਗੁਰਮਤਿ ਵਿਰੋਧੀ ਕਥਾਵਾਂ ਨਾਲ ਭਰੀ ਇਸ ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਨੂੰ 1708 ਤੋਂ 1718 ਈਸਵੀ ਵਿਚ ਸੰਪੂਰਨ ਕਰਕੇ ਕਾਮਯਾਬੀ ਹਾਸਲ ਕਰਦਾ ਅੱਜ ਤੱਕ ਸਿੱਖਾਂ ਤੋਂ ਬਾਹਰ ਬੈਠਾ ਸਾਰੇ ਸਿੱਖ ਪੰਥ ਨੂੰ ਆਪਣੇ ਉਸਾਰੇ ਨਕਸ਼ੇ ਕਦਮ ਵਿਚ ਲੜਦੇ ਮਰਦੇ ਦੇਖ ਕੇ ਇਹ ਜੁਂਢਲੀ ਖੁਸ਼ ਹੋ ਰਹੀ ਹੈ।
ਸ਼ਬਦ ਵਿਚਾਰ ਨਾਲ ਜੁੜੇ ਸਿੱਖਾਂ ਦੀ ਚਰਣ ਧੂੜ ।
ਪ੍ਰਭਜੀਤ ਸਿੰਘ ‘ਧਵਨ’
ਡੁਬਈ (ਯੂ.ਏ.ਈ.)
ਸੰਪਰਕ ਨੰ. +971-50-8954294
E-Mail :psdhawan2@gmail.com
ਪ੍ਰਭਜੀਤ ਸਿੰਘ ‘ਧਵਨ’
ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ (ਭਾਗ 5)
Page Visitors: 2634