ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਜੀ ਤੋਂ ਸਵਾਲ : ਹਰਦੇਵ ਸਿੰਘ ਜੰਮੂ
ਭਾਈ ਰਣਜੀਤ ਸਿੰਘ, ਢੱਡਰੀਆਂ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥
ਗੁਰੂ ਹਰਿਰਾਏ ਸਾਹਿਬ ਜੀ ਵਲੋਂ ਆਪਣੇ ਵੱਡੇ ਪੁੱਤਰ ਰਾਮਰਾਏ ਨੂੰ ਮੁਗ਼ਲ ਦਰਬਾਰ ਵਿਚ ਭੇਜਣ ਅਤੇ ਰਾਮਰਾਏ ਜੀ ਵਲੋਂ ਮੁਸਲਮਾਨ ਸ਼ਬਦ ਨੂੰ ਬਦਲ ਦੇਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਆਪ ਜੀ ਨੇ ਆਪਣੀ ਇਕ ਵੀਡੀਯੂ ਵਿਚ ਦੋ ਵਾਰ ਗੁਰੂ ਸਾਹਿਬ ਜੀ ਨੂੰ ਇਹ ਕਹਿੰhttp://gurparsad.com/are-you-satisfied-with-this-idea-of-bhai-sahib/) ਦਰਸਇਆ ਹੈ ਕਿ:-
"ਤੇ ਗੁਰੂ ਹਰਿਰਾਏ ਸਾਹਿਬ ਕਿਹਿੰਦੇ ਸੀ ਕਿ ਭਾਈ ਭੇਜਿਆ ਤੇ ਇਹ ਸੀ ਕੇ ਜਾਕੇ ਤੁ ਜਵਾਬ ਦੇ ਕੇ ਆ। ਭਾਈ ਇਹ ਕੰਮ ਤੇ ਗਲਤ ਹੀ ਹੋ ਗਿਆ। ਭੇਜਿਆ ਤਾ ਸੀ ਕਿ ਭਈ ਜਾ ਜਾ ਕੇ ਗਲ ਕਰਕੇ ਆ, ਪਰ ਇਹ ਕੰਮ ਤੇ, ਗਲਤ ਹੀ ਹੋ ਗਿਆ"… (ਲਿੰਕ:- http://gurparsad.com/are-you-satisfied-with-this-idea-of-bhai-sahib/
ਇੱਥੋਂ ਤਕ ਦੇ ਲਫ਼ਜਾਂ ਵਿਚ ਇਹ ਪ੍ਰਤੀਤ ਹੁੰਦਾ ਹੈ ਕਿ ਆਪ ਜੀ ਗੁਰੂ ਹਰਿਰਾਏ ਜੀ ਨੂੰ ਕਹਿੰਦੇ ਦਰਸਾਈਆ ਹੈ ਕਿ "ਇਹ ਕੰਮ ਤਾਂ ਗਲਤ ਹੀ ਹੋ ਗਿਆ"! ਇਹ ਗਲ ਆਪ ਜੀ ਨੇ ਦੋ ਵਾਰ ਦੁਹਰਾਈ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ, ਕੀ ਆਪ ਜੀ ਦਾ ਭਾਵ ਇਹ ਕਹਿਣਾ ਸੀ ਕਿ ਗੁਰੂ ਸਾਹਿਬ ਜੀ ਦੇ ਐਸਾ ਕਹਿਣ (ਜੈਸਾ ਕਿ ਆਪ ਜੀ ਨੇ ਬੋਲਿਆ ਹੈ) ਤੋਂ ਭਾਵ ਇਹ ਸੀ ਕਿ ਰਾਮਰਾਏ ਨੂੰ ਭੇਜਣ ਦਾ ਕੰਮ ਉਨ੍ਹਾਂ ਤੋਂ ਗਲਤ ਹੋ ਗਿਆ ? ਇਸ ਸਵਾਲ ਦਾ ਉੱਤਰ ਹਾਲਾਂਕਿ ਸਪਸ਼ਟ ਨਹੀਂ ਪਰ ਪ੍ਰਤੀਤ ਇੰਝ ਵੀ ਹੁੰਦਾ ਹੈ ਕਿ ਆਪ ਜੀ ਮੁਤਾਬਕ ਗੁਰੂ ਸਾਹਿਬ ਆਪਣੇ ਉਸ ਫ਼ੈਸਲੇ ਨੂੰ ਗਲਤ ਮੰਨ ਰਹੇ ਸੀ। ਜੇ ਕਰ ਐਸਾ ਨਹੀਂ ਤਾਂ ਕੋਈ ਗਲ ਨਹੀਂ ਆਪ ਜੀ ਆਪਣੀ ਇਸ ਅਸਪਸ਼ਟਤਾ ਨੂੰ ਸਪਸ਼ਟ ਕਰ ਸਕਦੇ ਹੋ ਤਾਂ ਕਿ ਕਿ ਭੁੱਲੇਖਾ ਨਾ ਰਹੇ।
ਪਰ ਹੁਣ ਕੁੱਝ ਅੱਗੇ ਚਲਦੇ ਹਾਂ! ਅੱਗੇ ਚਲ ਕੇ ਆਪ ਜੀ ਸਪਸ਼ਟ ਕਰਦੇ ਹੋ ਕਿ ਗੁਰੂ ਹਰਿਰਾਏ ਜੀ ਨੇ, ਰਾਮਰਾਏ ਨੂੰ ਕਿਹਾ ਕਿ :- "ਜਾ ਫਿਰ ਜੇ ਬਾਣੀ ਬਦਲ ਦਿੱਤੀ, ਝੂਠ ਬੋਲ ਗਿਆ, ਦਹਿਲ ਪੈ ਗਿਆ ਤੇਰੇ ਉੱਤੇ, ਮੇਰੇ ਮੱਥੇ ਨਾ ਲੱਗੀਂ"…… ਇਨ੍ਹਾਂ ਬੋਲਾਂ ਵਿਚ ਆਪ ਜੀ ਦਰਸਾ ਰਹੇ ਹੋ ਕਿ ਗੁਰੂ ਜੀ ਨੇ ਗੁਰਬਾਣੀ ਸ਼ਬਦ ਬਦਲਣ ਲਈ ਰਾਮਰਾਏ ਜੀ ਨੂੰ ਦੋਸ਼ੀ ਮੰਨਿਆਂ ਮੇਰਾ ਖਿਆਲ ਹੈ ਕਿ ਆਪ ਜੀ ਗਰੂ ਸਾਹਿਬ ਜੀ ਦੇ ਫੈਸਲੇ ਨੂੰ "ਗਲਤ ਕੰਮ" ਮੰਨੇ ਬਿਨਾਂ੍ਹ ਕੇਵਲ ਰਾਮਰਾਏ ਨੂੰ ਹੀ ਦੋਸ਼ੀ ਕਿਹਾ ਹੋਵੇਗਾ। ਲੇਕਿਨ ਫਿਰ ਵੀ ਬੇਨਤੀ ਹੈ ਕਿ ਆਪ ਜੀ ਨੂੰ ਤਰੁੰਤ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਗੁਰੂ ਜੀ ਪਾਸਿਯੋਂ ਹੋ ਕੇ, "ਇਹ ਕੰਮ ਤਾਂ ਗਲਤ ਹੀ ਹੋ ਗਿਆ", ਕਹਿਣ ਤੋਂ ਆਪ ਜੀ ਦਾ ਅਸਲ ਭਾਵ ਕੀ ਹੈ?
ਕਿਸੇ ਭੁੱਲ-ਚੂਕ ਲਈ ਛਿਮਾ ਦਾ ਜਾਚਕ ਸਮਝਣਾ !
ਹੁਣ ਆਪ ਜੀ ਵਲੋਂ ਬੋਲੇ ਅਜਿਹੇ ਬੋਲਾਂ ਨੂੰ ਆਪਣੇ ਹੱਕ ਵਿਚ ਭੁੱਗਤਾਉਣ ਵਾਲੇ ਸੱਜਣਾਂ ਦੇ ਵਿਚਾਰਾਂ ਬਾਰੇ:-
ਉਨ੍ਹਾਂ ਵਲੋਂ ਦਿੱਤੇ ਜਾ ਰਹੇ ਵਿਚਾਰ ਇਹ ਹਨ ਕਿ; ਗਲਤ ਫ਼ੈਸਲਾ ਕਰਨ ਦੀ ਪੁਰੀ ਜਿੰਮੇਵਾਰੀ, ਗਲਤ ਫੈਸਲਾ ਕਰਨ ਵਾਲੇ ਸਿਰ ਹੀ ਆਉਂਦੀ ਹੈ! ਤਾਂ ਅਜਿਹੀ ਨਸੀਹਤ ਦੇਣ ਵਾਲੇ ਸੱਜਣਾਂ ਨੂੰ ਵਿਚਾਰਣ ਦੀ ਲੋੜ ਹੈ ਕਿ ਗਲਤੀ ਕਰਨ ਵਾਲੇ ਨੇ ਆਪਣੀ ਗਲਤੀ ਦੀ ਸੱਜਾ ਰਾਮਰਾਏ ਸਿਰ ਪਾਉਣ ਦੇ ਬਜਾਏ ਆਪਣੇ ਤੇ ਕਿਉਂ ਨਾ ਲਾਈ ? ਗਲਤ ਫ਼ੈਸਲਾ ਲੈਣ ਵਾਲਾ ਆਪ ਗੁਰੂ ਹੀ ਰਿਹਾ ਅਤੇ ਸਜਾ ਪੁੱਤਰ ਨੂੰ ਦੇ ਗਿਆ ?
ਇਸ ਥਾਂ ਜੇ ਕਰ ਉਹ ਸੱਜਣ ਕੁੱਝ ਅਜਿਹਾ ਤਰਕ ਦਿੰਦੇ ਹਨ ਕਿ ਰੇਲਵੇ ਲਾਈਨ ਤੇ, ਮੰਤਰੀ ਵਲੋਂ ਖ਼ੂਦ ਡੀਯੁਟੀ ਤੇ ਲਗਾਇਆ ਲਾਈਨ ਮੈਨ, ਜੇ ਕਰ ਆਉਂਦੀ ਰੇਲ ਨੂੰ ਕਿਸੇ ਲਾਲਚ ਜਾਂ ਦਬਾਅ ਵੱਸ ਗਲਤ ਥਾਂ ਪਾ ਦਵੇਂ, ਤਾਂ ਬਹੁਤ ਵੱਡਾ ਹਾਦਸਾ ਹੋ ਜਾਣ ਤੇ, ਉਸ ਲਾਈਨ ਮੈਨ ਨੂੰ, ਸਜਾ ਤਾਂ ਮਿਲੇਗੀ ਹੀ!
ਲੇਕਿਨ ਸੱਜਣੋ, ਕੀ ਲਾਈਨ ਮੈਨ ਨੂੰ ਡੀਯੂਟੀ ਲਗਾਉਣ ਬਾਰੇ ਆਪਣੇ ਗਲਤ ਫ਼ੈਸਲੇ ਦੀ ਨੈਤਿਕ ਜਿੰਮੇਵਾਰੀ ਲੇਣ ਵਾਲਾ ਇਮਾਨਦਾਰ ਮੰਤਰੀ, ਆਪਣਾ ਅਸਤੀਫਾ ਵੀ ਨਹੀਂ ਦਵੇਗਾ ? ਦਵੇਗਾ, ਅਤੇ ਦੇਣਾ ਚਾਹੀਦਾ ਵੀ ਹੈ! ਉਹ ਮੰਤ੍ਰੀ ਪਦ ਛੋੜ ਦਵੇਗਾ। ਪਰ ਤੁਹਾਡੇ ਵਲੋਂ, ਆਪਣੀ ਨੈਤਿਕਤਾ ਅਤੇ ਆਪਣੇ ਆਦਰਸ਼ਵਾਦ ਦੇ ਖ਼ਿਆਲ ਵਿਚ ਉਤਾਰ ਲਿਆ ਗਿਆ ਗੁਰੂ, ਆਪਣੇ ਗਲਤ ਫ਼ੈਸਲੇ ( ਜੈਸਾ ਕਿ ਤੁਸੀ ਪ੍ਰਚਾਰ ਰਹੇ ਹੋ) ਦੀ ਸਜਾ ਕੇਵਲ ਪੁੱਤਰ ਨੂੰ ਹੀ ਕਿਉਂ ਦਿੰਦਾ ਹੈ ? ਕੀ ਤੁਹਾਡੇ ਖ਼ਿਆਲ ਦੇ "ਭੁੱਲਣਹਾਰ ਗੁਰੂ" ਵਿਚ ਉਹ ਨੈਤਿਕਤਾ ਨਹੀਂ ਸੀ ਹੋਣੀ ਚਾਹੀਦੀ ?
ਗੁਰੂ ਹਰਿਰਾਏ ਜੀ ਦਾ ਗੁਰੂ ਪਦਵੀ ਤੇ ਰਹਿਣਾ ਇਹ ਸਿੱਧ ਕਰਦਾ ਹੈ ਕਿ ਰਾਮਰਾਏ ਦੇ ਸਿੱਦਕ ਹਾਰਣ ਦਾ ਦੋਸ਼, ਗੁਰੂ ਜੀ ਵਲੋਂ ਰਾਮਰਾਏ ਤੇ ਹੀ ਸਮਝਿਆ ਗਿਆ ਸੀ। ਇਸ ਕੋਤਕ ਨੇ ਰਾਮਰਾਏ ਦੀ ਪਰੀਖਿਆ ਨਹੀ ਕੀਤੀ ਬਲਕਿ ਗੁਰਬਾਣੀ ਪ੍ਰਤੀ ਗੁਰੂਘਰ ਦੀ ਪ੍ਰਤੀਬੱਧਤਾ ਲਈ ਉਪਦੇਸ਼ ਕਾਯਮ ਕੀਤਾ।
ਕੀ ਗੁਰੂ ਸਾਹਿਬਾਨ ਨੂੰ ਹੁਣ ਇਕ ਕਥਾਨਕ ਵਿਚਲੇ ਰਾਮ ਵਰਗਾ ਦਰਸਾਈਆ ਜਾਏਗਾ ਜਿਸ ਤੋਂ ਗਲਤੀ ਕਾਰਣ ਬਾਲੀ ਦਾ ਵੱਧ ਅਤੇ ਸੀਤਾ ਤਿਆਗ ਹੋ ਗਿਆ ਸੀ ? ਯਾਨੀ ਗਲਤ ਫ਼ੈਸਲਾ ਆਪ ਲਿਆ ਅਤੇ ਸਜਾ ਸਿਰਫ਼ ਪੁੱਤਰ ਨੂੰ ਦੇ ਕੇ ਆਪ ਸੁਰਖਰੂ ਹੋ ਗੁਰੂ ਬਣਿਆ ਰਿਹਾ? ਸੱਜਣੋ, ਆਖ਼ਰਕਾਰ ਤੁਸੀ ਕਿੱਧਰ ਨੂੰ ਤੁਰ ਪਏ ਹੋ ???
ਹਰਦੇਵ ਸਿੰਘ, ਜੰਮੂ- 7.10.2017
ਹਰਦੇਵ ਸਿੰਘ ਜਮੂੰ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਜੀ ਤੋਂ ਸਵਾਲ ਹਰਦੇਵ ਸਿੰਘ ਜੰਮੂ
Page Visitors: 2628