ਹਰਦੇਵ ਸਿੰਘ ਜਮੂੰ
ਨਿਜੀ ਲੜਾਈ ਅਤੇ ਹਉਮੇ ਵਿਚ ਗੁਰਮਤਿ!
Page Visitors: 2520
ਨਿਜੀ ਲੜਾਈ ਅਤੇ ਹਉਮੇ ਵਿਚ ਗੁਰਮਤਿ!
ਨਿਜੀ ਲੜਾਈ ਅਤੇ ਹਉਮੇ ਨੇ ਅਜਿਹਾ ਰੂਪ ਧਾਰਨ ਕੀਤਾ ਹੈ ਕਿ ਇਕ ਧੜਾ ਚਾਹੁੰਦਾ ਹੈ ਕਿ ਉਸਦੇ ਗੁਰੂ ਸਾਹਿਬਾਨ ਵੱਖਰੇ ਹੋ ਜਾਣ। ਮਸਲਨ:-
੧. ਜੇ ਕਰ ਉਹ ਦੱਸ ਗੁਰੂ ਸਾਹਿਬਾਨ ਤੇ ਨਿਸ਼ਚਾ ਰੱਖਦਾ ਹੈ ਤਾਂ ਮੈਂ ਦੱਸ ਗੁਰੂ ਸਾਹਿਬਾਨ ਵਿਚ ਨਿਸ਼ਚਾ ਨਾ ਰੱਖ ਕੇ ਆਪਣੇ ਨੂੰ ਵੱਖ ਅਤੇ ਉੱਚਾ ਸਿੱਖ ਦੱਸਾਂ!
੨. ਜੇ ਕਰ ਉਹ ਗੁਰੂ ਸਾਹਿਬਾਨ ਨੂੰ ਸੱਚੇ ਪਾਤਿਸ਼ਾਹ ਮੰਨਦੇ ਹਨ ਤਾਂ ਮੈਂ ਉਨ੍ਹਾਂ ਨੂੰ ਭੁੱਲਣਹਾਰ ਦੱਸ ਕੇ ਆਪਣੇ ਨੂੰ ਵੱਡਾ ਅਤੇ ਉੱਚਾ ਸਿੱਖ ਦੱਸਾਂ !
ਹੁਣ ਗੁਰੂ ਗ੍ਰੰਥ ਸਾਹਿਬ ਨਹੀਂ ਬਲਕਿ ਨਿਜੀ ਲੜਾਈ ਗੁਰਮਤਿ ਅਤੇ ਗੁਰੂ ਸਾਹਿਬਾਨ ਨੂੰ ਪਰਖਣ ਦੀ ਕਸਵਟੀ ਬਣ ਗਈ ਹੈ। ਸੱਜਣਾਂ ਨੂੰ ਸਹਿਜ ਹੋ ਕੇ ਚਲਣਾ ਚਾਹੀਦਾ ਹੈ।ਸਨਸਨੀ, ਉੱਤੇਜਨਾ ਬਦਕਲਾਮੀ ਹਰ ਵੇਲੇ ਨਹੀਂ ਸੋਭਦੀ।ਇਨ੍ਹਾਂ ਦਾ ਹਾਲ ਝੂਠ ਖਿਲਾਰਣ ਅਤੇ ਭੜਕਾਹਟ ਉੱਤਪੰਨ ਕਰਨ ਵਾਲੇ ਟੀ.ਵੀ ਚੈਨਲਾਂ ਤੋਂ ਵੀ ਮਾੜਾ ਹੈ।
ਕੀ ਗੁਰਮਤਿ ਅਨੁਸਾਰ ਅਜਿਹਾ ਫ਼ਿਰਕਾਪੁਣਾ ਸਹੀ ਹੈ?
ਹਰਦੇਵ ਸਿੰਘ, ਜਮੂੰ-੧੪.੧੦.੨੦੧੭