ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
Page Visitors: 2616

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
ਇਹ ਮਿੱਟੀ ਦੇ ਦੀਵੇ ਤਾਂ ਪਲ ਦੋ ਪਲ ਜਗ ਕੇ ਬੁਝ ਜਾਣਗੇ ! ਗੁਰੂ ਸ਼ਬਦਾ ਦੇ ਦੀਵੇ ਤੇਰੇ ਜੀਵਨ ਵਿਚ ਐਸਾ ਪ੍ਰਕਾਸ਼ ਕਰ ਦੇਣਗੇ ਕਿ ਤੇਰਾ ਜੀਵਨ ਹੀ ਬਦਲ ਜਾਏਗਾ !
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।6।
ਭਾਈ ਗੁਰਦਾਸ ਜੀ ਦੀ 19 ਵੀਂ ਵਾਰ ਦੀ ਛੇਵੀਂ ਪੌੜੀ ਨੂੰ ਵਿਸ਼ੈਸ਼ ਕਰਕੇ ਰਾਗੀ ਜੱਥੇ, ਦਰਬਾਰ ਸਾਹਿਬ ਤੋਂ ਉਚੇਚੇ ਤੌਰ ਤੇ ਪੜ੍ਹਦੇ ਹਨ ਤੇ ਕਈ ਵਿਦਵਾਨ ਇਸ ਦੇ ਅਰਥ ਅਪਣੇ ਅਪਣੇ ਢੰਗ ਨਾਲ ਕਰਦੇ ਹਨ ।
ਕੁਝ ਸਿੱਖ ਇਸ ਵਾਰ ਦੇ ਅਰਥਾਂ ਨੂੰ ਬਿਨਾਂ ਸਮਝੇ ਹੀ ਕਿਹ ਦੇਂਦੇ ਹਨ ਕੇ ਵੇਖੋ ਦਰਬਾਰ ਸਾਹਿਬ ਤੋ ਵੀ ਇਹ ਸ਼ਬਦ ਪੜ੍ਹਿਆ ਜਾਂ ਰਿਹਾ ਹੈ ਤੇ ਆਤਿਸ਼ਬਾਜੀ ਕੀਤੀ ਜਾ ਰਹੀ ਹੈ। ਤੇ ਤੁਸੀ ਕਹਿੰਦੇ ਹੋ ਕੇ ਇਹ ਤਿਉਹਾਰ 'ਅਨਮਤਿ' ਦਾ ਤਿਉਹਾਰ ਹੈ। ਭਾਈ ਗੁਰਦਾਸ ਜੀ ਨੇ ਇਸ ਵਾਰ ਵਿਚ 'ਦੀਵਾਲੀ' ਨਾਮ ਦੇ ਇਸ 'ਬ੍ਰਾਹਮਣੀ' ਦਿਹਾੜੇ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ ਨਾਂ ਕੇ 'ਤਰਫਦਾਰੀ'।
 ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।
 ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨ ।
 ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ।
 ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ।
 ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ

 ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।6।
ਇਸ ਸ਼ਬਦ ਵਿਚ ਭਾਈ ਗੁਰਦਾਸ ਜੋ ਸੁਨੇਹਾ ਇਕ ਸਿੱਖ ਨੂੰ ਦੇ ਰਹੇ ਹਨ ਉਸ ਦਾ ਭਾਵ ਕੁਝ ਇਸ ਤਰ੍ਹਾਂ ਬਣਦਾ ਹੈ ।
ਗੁਰੂ ਦਾ ਸਿੱਖ ਤੇ ਅਪਣੇ ਮੰਨ ਦੇ ਅੰਧਕਾਰ ਨੂੰ ਦੂਰ ਕਰਣ ਲਈ 'ਗਿਆਨ' ਦੇ ਦੀਵੇ ਬਾਲਦਾ ਹੈ ।(ਮਿਟੀ ਦੇ ਦੀਵੇ ਦੀਵਾਲੀ ਦਾ ਖੰਡਨ)। ਇਸ ਗਿਆਨ ਰੂਪੀ ਤਾਰਿਆਂ ਨਾਲ ਸੰਸਾਰ ਰੂਪੀ 'ਅੰਬਰ' (ਆਸਮਾਨ) ਚਮਕ ਉਠਦਾ ਹੈ । ਉਹ ਗੁਰੂ ਦੇ ਦਿਤੇ ਉਪਦੇਸ਼ਾਂ ਰੂਪੀ ਫੁੱਲਾਂ ਨਾਲ ਭਰੇ ਹੋਏ ਰਸਤੇ ਤੇ ਚਲਦਾ ਹੋਇਆ ਉਸ ਤੀਰਥ ਵਲ ਜਾਂਦਾ ਹੈ ਜੋ ਉਸ ਨੂੰ ਪ੍ਰਭੂ ਨਾਲ ਮਿਲਾ ਦੇਂਦਾ ਹੈ ।
(ਤੀਰਥ ਨੇਮ ਆਦਿ ਬ੍ਰਾਹਮਣੀ ਕਰਮਕਾਂਡਾਂ ਦਾ ਖੰਡਨ ) । ਹਮੇਸ਼ਾ 'ਹਰਿ' ਰੂਪੀ ਉਸ ਚੰਦਉਰੀ (ਚੰਦ੍ਰਮਾਂ) ਵਲ 'ਝਾਤਿ' ਮਾਰ ਕੇ ਉਸ ਨੂੰ ਅਪਣੇ ਮੰਨ ਵਿਚ ਵਸਾ ਲੈਂਦਾ ਹੈ । (ਛਾਨਣੀ ਦੇ ਛੇਦਾਂ ਵਿਚੋਂ ਚੰਦ੍ਰਮਾਂ ਦੇ ਦਰਸ਼ਨ ਕਰਨ ਦੀ ਬ੍ਰਾਹਮਣੀ ਰੀਤ ਦਾ ਖੰਡਣ ।) ਭਾਵ ਵਾਹਿਗੁਰੂ ਨੂੰ ਹੀ ਵੇਖਦਾ ਹੈ ਉਸ ਵਲ ਹੀ ਅਪਣੀ 'ਝਾਤ' ਰਖਦਾ ਹੈ । ਇਕ ਸਿੱਖ ਨੂੰ ਸੁਖਾਂ ਦਾ ਫਲ ਤਾਂ ਹੀ ਮਿਲ ਸਕਦਾ ਹੈ, ਜਦੋਂ ਉਹ ਗੁਰੂ ਦੇ ਦਿਤੇ 'ਸ਼ਬਦਾਂ' ਨੂੰ ਮਨ ਵਿਚ ਵਸਾ ਲੈਂਦਾ ਹੈ ।(ਨਾਂ ਕੇ ਦੀਵਾਲੀ ਮਨਾਉਣ ਨਾਲ ਕਿਸੇ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ । (ਦੀਵਾਲੀ ਦਾ ਖੰਡਨ)
ਭੁਲ ਚੁਕ ਲਈ ਖਿਮਾਂ ਦਾ ਜਾਚਕ
ਇੰਦਰਜੀਤ ਸਿੰਘ.ਕਾਨਪੁਰ
    ਇਹ ਮਿੱਟੀ ਦੇ ਦੀਵੇ ਤਾਂ ਪਲ ਦੋ ਪਲ ਜਗ ਕੇ ਬੁਝ ਜਾਣਗੇ ! ਗੁਰੂ ਸ਼ਬਦਾ ਦੇ ਦੀਵੇ ਤੇਰੇ ਜੀਵਨ ਵਿਚ ਐਸਾ ਪ੍ਰਕਾਸ਼ ਕਰ ਦੇਣ ...


 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.