ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ
ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ
Page Visitors: 2858

saajno tu meet mera grih tere sabh keh
ਜਨ ਕੋ ਪ੍ਰਭੁ ਸੰਗੇ ਅਸਨੇਹੁ॥ ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ।॥1॥ਰਹਾਉ॥
ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ॥1॥
ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ॥
ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ
॥2॥4॥49॥   (1308)
ਹੇ ਵਾਹਿਗੁਰੂ ! ਤੂੰ ਹੀ ਮੇਰਾ ਸਜਣ ਹੈ , ਤੂੰ ਹੀ ਮੇਰਾ ਮਿਤਰ ਹੈਂ । ਤੇਰੇ ਘਰ ਵਿਚ ਹਰ ਇਕ ਪਦਾਰਥ ਹੈ ।   ਤੇਰੇ ਘਰ ਵਿਚ ਸਭ ਕੁਝ ਹੈ । ਤੂ ਦੇਂਦਾ ਹਰ ਇਕ ਨੂੰ ਹੈ ਪਰ ਹਰ ਇਕ ਦੀ ਸਮਰਥਾ ਮੁਤਾਬਿਕ । ਲੋੜ ਹੈ ਸਾਨੂੰ ਅਪਣੀ ਸਮਰਥਾ ਵਧਾਉਣ ਦੀ । ਸਮਰਥਾ ਵਧਦੀ ਹੈ ਵਾਹਿਗੁਰੂ ਤੇ ਭਰੋਸਾ ਰਖਣ ਨਾਲ ,  ਵਾਹਿਗੁਰੂ ਨੂੰ ਪੂਰਨ ਸਮਰਪਨ ਨਾਲ ।  ਵਾਹਿਗੁਰੂ ਦਾ ਹੋ ਜਾਣ ਨਾਲ , ਇਕੇ ਦਰ ਗੁਰੂ ਦਾ ਫੜਣ ਨਾਲ , ਦਰ ਦਰ ਤੇ ਭਟਕਣਾ ਛਡ ਕੇ । ਇਹ ਹੈ ਢੰਗ ਵਾਹਿਗੁਰੂ ਨੂੰ ਅਪਣਾ ਸਜਣ ਬਣਾਉਣ ਦਾ , ਵਾਹਿਗੁਰੂ ਨੂੰ ਅਪਣਾ ਮਿਤਰ ਬਣਾਉਣ ਦਾ ।
Oh Waheguru !  You are my fellow ,  You are my friend , every commodity is available in Your house . Yes ,  everything is available with You ,  You give to everyone but according to one's capacity . We shall increase our capacity . Capacity is increased by having faith in Waheguru ,  by dedication , by complete surrender to Waheguru . Shunning loitering door to door . Beholding  Guru's door only . This is the way to make Him fellow , This is the way to make Him friend .

Surjan Singh---+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.