ਜਿਨ੍w ਦਿਸੰਦੜਿਆ ਦੁਰਮਤਿ ਵੰਞੇ
ਮਹਲਾ :5॥
ਜਿਨ੍w ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ॥
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ॥2॥---(ਪੰਨਾ 520 )
ਸਾਡੇ ਅਸਲ ਮਿਤਰ ਉਹੀ ਹਨ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਭੈੜੀ ਮਤਿ ਦੂਰ ਹੋ ਜਾਂਦੀ ਹੈ। ਹੇ ਨਾਨਕ ! ਮੈਂ ਸਾਰਾ ਜਗਤ ਢੂੰਢ ਕੇ ਵੇਖ ਲਿਆ ਹੈ , ਪਰ , ਐਸੇ ਮਨੁੱਖ ਘਟ ਹੀ ਮਿਲਦੇ ਹਨ ।
ਵਿਆਖਿਆ :
ਜਾਲੁ ਜਿਹਵਾ ਅਰੁ ਨੈਣੀ ॥
ਕਾਨੀ ਕਾਲੁ ਸੁਣੈ ਬਿਖੁ ਬੈਣੀ ॥(ਪੰਨਾ 227)।
ਜੋ ਜੀਵ ਜੀਭ ਦੇ ਰਾਹੀਂ ਨਿੰਦਿਆ ਆਦਿਕ , ਅੱਖਾਂ ਨਾਲ ਪਰਾਇਆ ਰੂਪ ਤੱਕਦੈ ਅਤੇ ਕੰਨਾਂ ਨਾਲ ਲਚਰ ਬੋਲ ਸੁਣਦਾ ਹੈ , ਉਸ ਦੇ ਸਿਰ ਤੇ ਆਤਮਕ ਮੌਤ ਦਾ ਜਾਲ ਤਣਿਆ ਰਹਿੰਦਾ ਹੈ । ਪਰ ਅਜੋਕੇ ਸਮੇਂ ਵਿਚ ਇਹਨਾਂ ਵਿਕਾਰਾਂ ਤੋਂ ਬਚੇ ਕੋਈ ਵਿਰਲੇ ਹੀ ਹਨ । ਇਲੈਕਟਰੋਨਿਕ ਮੀਡਆ ਦੀ ਇਕ ਇਹ ਵੀ ਦੇਣ ਹੈ ਕਿ ਫਰੀਡਮ ਆਫ ਸਪੀਚ ਦੀ ਆੜ ਲੈ ਕੇ ਜੋ ਮਰਜ਼ੀ ਬੋਲੀ ਜਾਵੋ ।227 ਪੰਨੇ ਤੇ ਗੁਰਬਾਣੀ ਦੀ ਤੁਕ ਵਿਚ ਬਿਆਨ ਕੀਤੇ ਜੀਵਾਂ ਦੇ ਸ਼ਖਸੀ ਤੌਰ ਤੇ ਅਸੀਂ ਭਾਵੇਂ ਦਰਸ਼ਨ ਨ ਕਰੀਏ ਪਰ ਇਲੈਕਟਰੋਨਿਕ / ਪਰਿੰਟ ਮੀਡਆ ਤੇ ਇਹਨਾਂ ਦੇ ਦਰਸ਼ਨ ਹੋ ਹੀ ਜਾਂਦੇ ਹਨ ਅਤੇ ਇਹਨਾਂ ਦੇ ਦਰਸ਼ਨ ਸਾਡੀ ਦੁਰਮਤਿ ਦੂਰ ਕਰਨ ਦੇ ਆੜੇ ਆਉਂਦੇ ਹਨ । ਸਿਖੀ ਬਾਣੇ ਵਿਚ ਆਪਣੇ ਆਪ ਨੂੰ ਜਾਗਰੂਕ ਕਹਿਣ ਵਾਲੇ ਸਿੱਖ ਜਗਤ ਵਿਚ ਘੁਸ ਪੈਠ ਕਰ ਚੁਕੇ ਹਨ । ਇਹ ਤਨ ਤੇ ਮਨ ਤੋਂ ਉਹੀ ਕੰਮ ਕਰਦੇ ਹਨ ਜੋ ਗੁਰਬਾਣੀ ਦੀ ਤੁਕ ਪੰਨਾ 227 ਤੇ ਬਿਆਨ ਹੈ ।
ਜੋ ਨ ਭਜੰਤੇ ਨਾਰਾਇਣਾ ॥
ਤਿਨ ਕਾ ਮੈ ਨ ਕਰਉ ਦਰਸਨਾ ॥(ਪੰਨਾ 1163) ।
ਜੋ ਪਰਮਾਤਮਾ ਦਾ ਭਜਨ ਨਹੀਂ ਕਰਦੇ , ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ , ਭਾਵ , ਮੈਂ ਉਹਨਾਂ ਵਿਚ ਬੈਠਦਾ ਨਹੀਂ , ਮੈ ਉਹਨਾਂ ਨਾਲ ਕੋਈ ਮਿਲਵਰਤਣ/ਸਾਂਝ ਨਹੀਂ ਰਖਦਾ ।
ਕੀ ਇਹ ਮੁਮਕਨ ਹੈ ਅੱਜਕਲ ਦੇ ਮਹੌਲ ਵਿਚ ?
ਹਾਂ ਮੁਮਕਨ ਹੈ ਜੇ ਅਸੀਂ ਗੁਰਮਤਿ ਦੀ ਕਸਵਟੀ ਅਤੇ ਸਿੱਖ ਗੁਰੂ ਸਾਹਿਬਾਨ ਦੇ ਆਪਣੇ ਜੀਵਨ ਕਾਲ ਵਿਚ ਪਾਏ ਪੂਰਨਿਆਂ ਤੇ ਦ੍ਰਿੜ੍ਹ ਰਹੀਏ ।
ਸੁਰਜਨ ਸਿੰਘ---+919041409041