ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਸਿੱਖੀ ਕੇਵਲ ਇੱਕ "ਵਿਚਾਰਧਾਰਾ" ਨਹੀਂ ਹੈ
ਸਿੱਖੀ ਕੇਵਲ ਇੱਕ "ਵਿਚਾਰਧਾਰਾ" ਨਹੀਂ ਹੈ
Page Visitors: 2552

ਸਿੱਖੀ ਕੇਵਲ ਇੱਕ "ਵਿਚਾਰਧਾਰਾ" ਨਹੀਂ ਹੈ
ਸਿੱਖੀ ਕੇਵਲ ਇੱਕ " ਵਿਚਾਰਧਾਰਾ" ਨਹੀਂ ਹੈ, ਸਿੱਖੀ ਤਾਂ "ਰੱਬੀ ਗੁਣਾਂ" ਦਾ "ਇੱਕ ਵਖਰਾ ਪੰਥ" ਹੈ, ਜਿਸ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਿਆਂ, ਗੁਰੂ ਨਾਨਕ ਸਾਹਿਬ ਨੇ ਇਸ ਜਗਤ ਵਿੱਚ "ਨਿਰਮਲ ਪੰਥ" ਚਲਾਇਆ। ਇਸ ਦੀ ਬੋਹੜੀ ਕਰਦਿਆਂ ਦਸਵੇਂ ਨਾਨਕ ਨੇ ਇੱਕ ਵਖਰੇ ਅਤੇ ਨਿਆਰੇ ਪੰਥ ਨੂੰ, ਇੱਕ ਵਖਰੀ ਪਹਿਚਾਨ ਵੀ ਦੇ ਦਿਤੀ, ਜੋ ਸਾਰੀ ਕਾਇਨਾਤ ਵਿੱਚ ਆਪਣੇ ਰੂਪ ਅਤੇ ਕਕਾਰਾਂ ਨਾਲ ਪਹਿਚਾਨਿਆ ਜਾ ਸਕੇ ਅਤੇ ਹੋਰ ਫਿਰਕਿਆਂ ਨਾਲੋਂ ਵਖਰਾ ਦਿੱਸੇ। ਸਿੱਖੀ ਉਸ "ਖਸਮ" ਦਾ ਬਣਾਇਆ "ਨਿਰਮਲ ਪੰਥ" ਹੈ, ਨਾ ਕਿ ਇੱਕ "ਵਿਚਾਰਧਾਰਾ" ਹੈ।
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਅੰਕ 722
"ਖਸਮ ਦੀ ਬਾਣੀ" ਹੀ ਗੁਰੂ ਨਾਨਕ ਦਾ "ਨਵੇਕਲਾ ਪੰਥ" ਸੀ। "ਰੱਬੀ ਗੁਣਾਂ" ਨੂੰ ਕੇਵਲ ਇੱਕ "ਵਿਚਾਰਧਾਰਾ" ਕਹਿ ਕੇ ਛੋਟਾ ਕਰਣ ਵਾਲਿਉ ! ਗੁਰੂ ਨੂੰ ਗੁਰੂ ਕਹਿਣ ਤੋਂ ਪਰਹੇਜ ਕਰਣ ਵਾਲਿਉ ! ਐਸੀ ਦੰਭੀ ਵਿਦਵਤਾ, ਤੁਹਾਨੂੰ ਮੁਬਾਰਕ। ਸਾਨੂੰ ਤਾਂ ਰਹਿਣ ਦਿਉ ਅਪਣੇ "ਸ਼ਬਦ ਗੁਰੂ" ਦੀ "ਰੱਬੀ ਬਾਣੀ" ਦੀ ਨਿੱਘੀ ਛਾਂ ਵਿੱਚ, ਜੋ ਸਾਡੇ ਗੁਰੂਆਂ ਨੇ ਸਾਨੂੰ ਇੱਕ ਅਮੁੱਲੀ ਵਿਰਾਸਤ ਵਜੋਂ, ਆਪਣੀਆਂ ਅਪਾਰ ਬਖਸ਼ਿਸ਼ਾਂ ਕਰਦਿਆਂ ਦਿਤੀ ਹੈ। ਭਾਈ ਗੁਰਦਾਸ ਜੀ ਵੀ ਇਸ ਗਲ ਦੀ ਪ੍ਰੌੜਤਾ ਕਰਦੇ ਹਨ ਕਿ ਸਿੱਖੀ ਗੁਰੂ ਨਾਨਕ ਦਾ ਚਲਾਇਆ ਇੱਕ "ਨਿਰਮਲ ਪੰਥ" ਹੈ, ਲੇਕਿਨ ਇਹ ਦੰਭੀ ਵਿਦਵਾਨ ਤਾਂ ਭਾਈ ਗੁਰਦਾਸ ਜੀ ਨਾਲੋਂ ਵੀ ਵੱਡੇ ਵਿਦਵਾਨ ਬਣ ਚੁਕੇ ਹਣ, ਜੋ "ਸਿੱਖੀ" ਨੂੰ ਨਾ "ਪੰਥ" ਮੰਨਦੇ ਹਨ ਅਤੇ ਨਾ ਹੀ ਕੋਈ "ਵਖਰਾ ਧਰਮ"।
ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
 (ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੪)
ਇੰਦਰਜੀਤ ਸਿੰਘ ਕਾਨਪੁਰ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.