ਸ. ਦਲਬੀਰ ਸਿੰਘ ਜੀ,
ਤੁਸੀ ਸਿੰਧੀ ਸਮਾਜ ਦੀ ਵੈਬਸਾਈਟ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਵੀਹਵੀਂ ਸਦੀ ਦੇ ਸਿਖ ਅਤੇ ਸਿੰਧੀ ਸਾਮਾਜ ਦਸਮਗ੍ਰੰਥ ਦੀ ਬਾਣੀ ਨਹੀਂ ਪੜ੍ਹਦੇ।ਤੁਹਾਡੀ ਇਹ ਮਨੋਕਲਪਨਾ ਝੂਠ ਦਾ ਪੁਲੰਦਾ ਹੈ। ਸਿੰਧੀ ਸਮਾਜ ਦੀ ਵੈਬਸਾਈਟ ਤੇ “ਕਬਿਓ ਬਾਚਬੇਨਤੀ ਚੋਪਈ” ਦਾ ਕੀਰਤਨ ਸਾਫ ਸੁਣਿਆ ਜਾ ਸਕਦਾ ਹੈ, ਅਰਦਾਸ ਦੀ ਅਰੰਭਤਾ “ਪ੍ਰਿਥਮ ਭਗੌਤੀ” ਤੋਂ ਹੰੁਦੀ ਹੈ ਜੋ ਕਿ ਦਸਮਗ੍ਰੰਥ ਵਿਚੋਂ ਹੈ।
ਸਿੱਖੀ ਦਾ ਮੂਲ ਸ੍ਰੋਤ ਅਤੇ ਮੁੱਖ ਕੇਂਦਰ ਸ੍ਰੀ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਜੀ ਹੈ ਨ ਕਿ ਦਲਬੀਰ ਸਿੰਘ ਦਾ ਘਰਫਰੀਦਾਬਾਦ ਜਾਂ ਸਿੰਧੀ ਸਮਾਜ ਦਾ ਮੁੱਖ ਦਫਤਰ। ਬਹੁਤ ਸਾਰੇ ਸਿੰਧੀ, ਬੱਚੇ ਦਾ ਪਹਿਲਾ ਮੁੰਡਨ ਇਨਾਂ ਦੇ ਬਣਾਏ ਗੁਰਦੁਆਰੇ ਵਿਚਨਿਸ਼ਾਨ ਸਾਹਿਬ ਹੇਠ ਹੁੰਦਾ ਹੈ। ਕੀ ਤੁਸੀਂ ਆਪਣੇ ਬੱਚਿਆਂ ਲਈ ਇਹੋ ਕੋਰਗੇ? ਸਵਾਏ ਅੰਮ੍ਰਿਤ-ਧਾਰੀ ਸਿੰਧੀ ਦੇ, ਕਿਸੇ ਸਿੰਧੀ ਦੇਨਾਉਂ ਪਿੱਛੇ ਸਿੰਘ ਜਾਂ ਕੌਰ ਨਹੀਂ ਲਗਦਾ ਇਸ ਲਈ ਤੁਹਾਨੂੰ ਆਪਣੇ ਨਾਉਂ ਪਿਛੇ ਸਿੰਘ ਪਦ ਵਰਤਣ ਦਾ ਕੋਈ ਹੱਕ ਨਹੀਂ। 2012 ਦੇਅਰੰਭ ਵਿਚ ਦਾਸ ਨੇ ਤੁਹਾਡੇ ਨਾਉਂ ਖੁਲੀ ਚਿੱਠੀ ਲਿਖ ਕੇ ਭੇਜੀ ਸੀ ਜਿਸ ਵਿਚ ਮੈ ਤੁਹਡੀਆਂ ਦਸਮ ਗ੍ਰੰਥ ਵਿਰੋਧੀ ਸਾਰੀਆਂ ਗੱਲਾਂਦਾ ਜਵਾਬ ਦੇ ਕੇ ਅੰਤ ਵਿਚ ਲਿਖਿਆ ਸੀ:
(1) ਝੁਠ ਬੋਲਣਾ ਛੱਡ ਦੇਵੋ।
(2) ਜੱਬਲੀਆਂ ਮਾਰਨੀਆਂ ਛੱਡ ਦੇਵੋ।
(3) ਦਸਮ ਗ੍ਰੰਥ ਦੇ ਨਾਉ ਤੇ ਪੰਥ ਵਿਚ ਪੁਆੜੇ ਪਾਣੇ ਛਡ ਦੇਵੋ।
ਇਸ ਚਿੱਠੀ ਪਿਛੋਂ ਤੁਸੀਂ ਤਕਰੀਬਨ ਇਕ ਸਾਲ ਚੰਗੀ ਤਰਾਂ ਸੁੱਤੇ ਰਹੇ। ਅਤੇ ਤੁਹਨੂੰ ਫਿਰ ਦਸਮ ਗ੍ਰੰਥ ਵਿਰੋਧੀ ਸੁਪਨੇ ਆੳਣ ਲੱਗਪਏ ਹਨ।
ਸੁਆਨ ਪੂਛ ਜਿਉ ਭਇੳ ਨ ਸੂਧਉ॥ ਬਹੁਤ ਜਤਨੁ ਮੈ ਕੀਨੳ॥ ਅੰਗ ੯੩੩
ਵਾਲੀ ਹਾਲਤ ਤੁਹਡੀ ਹੈ।
ਦਸਮ ਗ੍ਰੰਥ ਵਿਰੋਧੀ ਤੁਹਾਡੇ ਕੂੜ ਪਰਚਾਰ ਦਾ ਸਦਕਾ ਅਸਲੀਅਤ ਸਮਝਣ ਲਈ ਹੁਣ ਸੰਗਤਾਂ ਖੁਦ ਸ੍ਰੀ ਦਸਮ ਗ੍ਰੰਥ ਦਾ ਪਾਠ ਕਰਨ ਲਗ ਪਈਆਂ ਹਨ। ਦਿੱਲੀ ਗੁਰਦੁਆਰ ਪ੍ਰਬੰਧਕ ਕਮੇਟੀ ਦੀਆਂ ਚੋਣਾ ਵਿਚ ਸਰਨੇ ਭਰਾਵਾਂ ਦੇ ਹਾਰਨ ਨਾਲ ਤੁਹਾਡਾ ਦਸਮਗ੍ਰੰਥ ਵਿਰੋਧੀ ਕੂੜ ਪ੍ਰਚਾਰ ਦਾ ਕਿਲਾ ਢੱਠ ਗਿਆ ਹੈ ਅਤੇ ਦਿੱਲੀ ਦੇ ਸਾਰੇ ਗੁਰਦੁਆਰਿਆਂ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀਦਾ ਕੀਰਤਨ ਹੋਣ ਲੱਗ ਪਿਆ ਹੈ। ਹੁਣ ਤੁਹਾਡੇ ਕੋਲ ਇਕੋ ਰਾਹ ਬਾਕੀ ਹੈ ਲਾਲ ਕਿਲੇ ਦੀ ਦੀਵਾਰ ਵਿਚ ਕਾ ਕੇ ਟੱਕਰ ਮਾਰੋ। ਪਰ ਅਸੀਂ ਨੇਕ ਸਲਾਹ ਦੇਵਾਂ ਗੇ ਕਿ ਨਵਰਤਨ ਤੇਲ ਦੀ ਇਕ ਸ਼ੀਸ਼ੀ ਸਿਰ ਵਿਚ ਝੱਸ ਕੇ ਲੰਬੀ ਨੀਂਦ ਲੈ ਕੇ ਪਰਲੋਕ ਸਿਧਾਰ ਜਾਵੋ। ਦਾਸ
ਕੰਵਰ ਆਜੀਤ ਸਿੰਘ ਸਤਿਕਾਰਯੋਗ ਗੁਰਮੁੱਖ ਪਿਆਰਿਓ,
ਅਸੀਂ ਇਹੀ ਸੁਣਦੇ / ਪੜ੍ਹਦੇ ਆ ਰਹੇ ਹਾਂ ਕਿ 7 ਅਕਤੂਬਰ 1708 ਨੂੰ ਇਸ ਫਾਨੀ ਸੰਸਾਰ ਛੱਡਣ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ” ।
ਉਸ ਦਿਨ ਤੋਂ ਹੀ ਸਿੱਖ ਕੌਮ, “ਗੁਰੂ ਗਰੰਥ ਸਾਹਿਬ” ਵਿਚ ਅੰਕਤਿ ਗੁਰਬਾਣੀ ਹੀ ਪੜ੍ਹਦੇ ਆ ਰਹੇ ਹਾਂ । ਪੰਨਾ 646 ਵਿਖੇ ਵੀ ਇਹੀ ਓਪਦੇਸ਼ ਹੈ:
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥”
ਇਸ ਲਈ ਸਾਨੂੰ ਹੋਰ ਲਿਟਰੇਚਰਿ ਨੂੰ ਮੰਨਣ ਦੀ ਕੋਈ ਜ਼ਰੂਰਤ ਨਹੀਂ ।
ਬੇਨਤੀ ਹੈ ਕਿ ਇਕ ਲੇਖ ਪੜ੍ਹੋ : Website Khalsanuws.org And read Article .
“ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਜੀ ਨੂੰ ਕੁੱਝ ਸੁਝਾਅ” {6 ਅਪ੍ਰੈਲ 2013}
ਜੇ ਹੋ ਸਕੇ ਤਾਂ ਇਸ ਦੀਆਂ ਕਾਪੀਆਂ ਸਾਰੇ ਕਮੇਟੀ ਮੈਂਬਰਾਂ ਨੂੰ ਭੇਜਣ ਦੀ ਕ੍ਰਿਪਾਲਤ ਕਰੋ ਤਾਂ ਜੋ ਉਨ੍ਹਾਂ ਦੀਆਂ ਆਪਣੀਆਂ ਭੈਣਾਂ, ਧੀਆਂ, ਇਸਤ੍ਰੀਆਂ ਭੀ ਪੜ੍ਹ ਸਕਣ ਅਤੇ ਰਾਗੀ ਤੇ ਕਥਾਕਾਰਾਂ ਨੂੰ ਭੀ ਹੁਕਮ ਦੇਣ ਕਿ ਇਨ੍ਹਾਂ ਚਰਿਤ੍ਰਾਂ ਦੀ ਵਿਆਖਿਆ ਕਰਨ ਅਰੰਭ ਕਰ ਦੇਣ !
ਇਨ੍ਹਾਂ ਲੱਵ-ਕੁੱਸ਼ ਦੀ ਔਲਾਦ ਹੋਰ ਕੀ ਉਮੀਦ ਰੱਖੀ ਜਾ ਸਕਦੀ ਹੈ ?
ਜਪੁ ਜੀ ਸਾਹਿਬ ਦੀ ਪਉੇੜੀ 17 ਵਿਚ ਵੀ ਜ਼ਿਕਰ ਆਉਂਦਾ ਹੈ: “ਅਸੰਖ ਗਰੰਥ ਮੁਖਿ ਵੇਦ ਪਾਠ”, ਪਰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਾਨੂ ਇਕ ਹੀ ਗਰੰਥ ਦੇ ਲੜ ਲੱਗੇ ਰਹਿਣਾ ਚਾਹੀਦਾ ਹੈ । ਸਿੱਖਾਂ ਦਾ ਅਲਗ, ਅਲਗ ਕੋਈ ਗਰੰਥ ਨਹੀਂ ਕਿਉਂਕਿ ਦਸਮ ਗਰੰਥ ਤੋਂ ਪਹਿਲਾਂ 1 ਤੋਂ ਲੈ ਕੇ 9 ਤੱਕ ਕਿਹੜੇ ਨੌ ਗਰੰਥ ਹਨ ? ਗੁਰਮੀਤ ਸਿੰਘ (ਸਿੱਡਨੀ)
Voice of People
Views of Sikh intelectuals (Part 1.) In Punjabi
Page Visitors: 2648