Understand ‘The Sacrifice Of Kartar Singh Sarabha’ In Present Situation Highlights by: Balbir Singh Sooch-Sikh Vichar Manch
Kartar Singh Sarabha
Highlights:
1. Surrounding Conditions- Situation: Text surrounding word or passage: ‘The words, phrases, or passages that come before and after a particular word or passage in a speech or piece of writing and help to explain its full meaning’; the circumstances or events that form the environment within which something exists or takes place; • The dispute needs to be viewed in its historical context. Background.
ਸ਼ਹੀਦ ਭਗਤ ਸਿੰਘ ਦੀਆਂ ਨਜ਼ਰਾਂ ’ਚ ਕਰਤਾਰ ਸਿੰਘ ਸਰਾਭਾ
Posted On November - 15 – 2017
2. ਕਰਤਾਰ ਸਿੰਘ ਮਤਵਾਲੇ ਇਨਕਲਾਬ ਪਸੰਦ ਨੌਜਵਾਨ ਸਨ। ਪ੍ਰੈਸ ਚਲਾਉਂਦਿਆਂ ਥੱਕ ਜਾਣ ਤੇ ਉਹ ਗੀਤ ਗਾਇਆ ਕਰਦੇ ਸਨ – ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ/ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ/ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
3. ਇੱਕ ਦਿਨ ਉਹ ਡਾਕਾ ਮਾਰਨ ਇੱਕ ਪਿੰਡ ਗਏ। ਕਰਤਾਰ ਸਿੰਘ ਲੀਡਰ ਸਨ। ਘਰ ਵਿੱਚ ਇੱਕ ਖੂਬਸੂਰਤ ਕੁੜੀ ਵੀ ਸੀ। ਉਸਨੂੰ ਦੇਖ ਕੇ ਇੱਕ ਪਾਪੀ ਆਤਮਾ ਦਾ ਦਿਲ ਡੋਲ ਗਿਆ। ਉਸਨੇ ਲੜਕੀ ਦਾ ਹੱਥ ਜ਼ਬਰਦਸਤੀ ਫੜ ਲਿਆ। ਇੱਕ ਦਮ ਕਰਤਾਰ ਸਿੰਘ ਰਿਵਾਲਵਰ ਤਾਣ ਕੇ ਉਸਦੇ ਨੇੜੇ ਗਏ ਤੇ ਉਸ ਆਦਮੀ ਦੇ ਮੱਥੇ ’ਤੇ ਪਿਸਤੌਲ ਰੱਖ ਕੇ ਬੋਲੇ ‘’ਪਾਪੀ! ਤੇਰਾ ਜੁਰਮ ਬਹੁਤ ਸੰਗੀਨ ਹੈ। ਤੈਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ । ਛੇਤੀ ਇਸ ਲੜਕੀ ਦੇ ਪੈਰੀਂ ਪੈ ਕੇ ਮੁਆਫੀ ਮੰਗ ਕਿ ਭੈਣੇ! ਮੈਨੂੰ ਮਾਫ ਕਰ ਦੇ।’ ਅਤੇ ਫਿਰ ਇਸਦੀ ਮਾਤਾ ਦੇ ਪੈਰ ਫੜ ਕੇ ਆਖ, ਮਾਤਾ ਜੀ, ਮੈਂ ਇਸ ਗਿਰਾਵਟ ਦੇ ਲਈ ਮੁਆਫੀ ਮੰਗਦਾਂ ਹਾਂ। ਜੇ ਤੈਨੂੰ ਉਹ ਮੁਆਫ ਕਰ ਦੇਣ ਤਾਂ ਜਿੰਦਾ ਛੱਡਿਆ ਜਾਏਗਾ ਵਰਨਾ ਗੋਲੀ ਨਾਲ ਉਡਾ ਦਿੱਤਾ ਜਾਏਂਗਾ।’’ ਇਹ ਵੇਖ ਕੇ ਮਾਂ ਧੀ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਕਰਤਾਰ ਸਿੰਘ ਨੂੰ ਪਿਆਰ ਭਰੇ ਲਹਿਜੇ ਵਿੱਚ ਕਿਹਾ, ‘’ਬੇਟਾ! ਇਹੋ ਜਿਹੇ ਧਰਮਾਤਮਾ ਤੇ ਸ਼ੁਸੀਲ ਨੌਜਵਾਨ ਹੋ ਕੇ ਤੁਸੀਂ ਇਸ ਕੰਮ ਵਿੱਚ ਕਿਵੇਂ ਸ਼ਾਮਿਲ ਹੋਏ?’’ ਕਰਤਾਰ ਸਿੰਘ ਦਾ ਵੀ ਦਿਲ ਭਰ ਆਇਆ ਤੇ ਕਿਹਾ,’’ਮਾਂ ਜੀ! ਰੁਪਏ ਦੇ ਲੋਭ ਨਾਲ ਇਹ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਆਪਣਾ ਸਭ ਕੁਝ ਦਾਅ ਤੇ ਲਗਾ ਕੇ ਡਾਕਾ ਮਾਰਨ ਆਏ ਹਾਂ। ਹਥਿਆਰ ਖਰੀਦਣ ਲਈ ਰੁਪਏ ਦੀ ਜ਼ਰੂਰਤ ਹੈ। ‘’ ਮਾਂ ਨੇ ਫਿਰ ਕਿਹਾ,’’ਇਸ ਲੜਕੀ ਦੀ ਸ਼ਾਦੀ ਕਰਨੀ ਹੈ। ਇਸ ਲਈ ਕੁਝ ਦੇ ਜਾਓ ਤਾਂ ਚੰਗਾ ਹੈ।’’ ਇਸ ਤੋਂ ਬਾਅਦ ਉਹਨਾ ਨੇ ਸਾਰਾ ਧਨ ਮਾਂ ਦੇ ਸਾਹਮਣੇ ਰੱਖ ਦਿੱਤਾ, ਤੇ ਕਿਹਾ,’’ਜਿੰਨਾ ਚਾਹੋ ਲੈ ਲਓ।’’ ਕੁਝ ਪੈਸੇ ਲੈ ਕੇ ਬਾਕੀ ਸਾਰਾ ਮਾਈ ਨੇ ਬੜੇ ਚਾਅ ਨਾਲ ਕਰਤਾਰ ਸਿੰਘ ਦੀ ਝੋਲੀ ਪਾ ਦਿੱਤਾ ਤੇ ਆਸ਼ੀਰਵਾਦ ਦਿੱਤਾ,’’ ਜਾਓ, ਬੇਟਾ ਤੁਹਾਨੂੰ ਕਾਮਯਾਬੀ ਨਸੀਬ ਹੋਵੇ।’
4. 21 ਫਰਵਰੀ 1915 ਨੂੰ ਭਾਰਤ ਵਿੱਚ ਬਗਾਵਤ ਦਾ ਦਿਨ ਮੁਕੱਰਰ ਹੋਇਆ ਸੀ। ਚਾਰ ਪੰਜ ਦਿਨ ਪਹਿਲਾਂ ਸ਼ੱਕ ਪੈ ਗਿਆ ਕਿ ਕਿਰਪਾਲ ਸਿੰਘ ਦੀ ਗੱਦਾਰੀ ਨਾਲ ਸਾਰਾ ਕੁਝ ਢਹਿ-ਢੇਰੀ ਹੋ ਜਾਏਗਾ। ਇਸ ਡਰ ਨਾਲ ਹੀ ਕਰਤਾਰ ਸਿੰਘ ਨੇ ਰਾਸ ਬਿਹਾਰੀ ਬੋਸ ਨੂੰ ਬਗਾਵਤ ਦੀ ਤਾਰੀਕ 21 ਫਰਵਰੀ ਦੀ ਬਜਾਏ 19 ਫਰਵਰੀ ਕਰਨ ਲਈ ਕਿਹਾ। ਇਸ ਤਰ੍ਹਾਂ ਹੋ ਜਾਣ ’ਤੇ ਵੀ ਕਿਰਪਾਲ ਸਿੰਘ ਨੂੰ ਸੂਹ ਪਹੁੰਚ ਗਈ। ਕਰਤਾਰ ਸਿੰਘ ਪੰਜਾਹ, ਸੱਠ ਆਦਮੀਆਂ ਨਾਲ ਪਿਛਲੇ ਫੈਸਲੇ ਅਨੁਸਾਰ 19 ਫਰਵਰੀ ਨੂੰ ਫਿਰੋਜ਼ਪੁਰ ਜਾ ਪਹੁੰਚੇ। ਆਪਣੇ ਸਾਥੀ ਫੌਜੀ ਹੌਲਦਾਰ ਨੂੰ ਮਿਲੇ ਤੇ ਬਗਾਵਤ ਦੀ ਗੱਲ ਕੀਤੀ। ਪਰੰਤੂ ਕਿਰਪਾਲ ਸਿੰਘ ਨੇ ਤਾਂ ਸਾਰਾ ਮਾਮਲਾ ਪਹਿਲਾਂ ਹੀ ਤਿੱਤਰ-ਬਿੱਤਰ ਕਰ ਦਿੱਤਾ ਸੀ।
5. ਸਰਗੋਧਾ