ਦਾਤਾ (ਦਾਤਾਂ ਦੇਣ ਵਾਲਾ) ਕੌਣ ??
ਹਰ ਇਨਸਾਨ ਦਾ ਇਹ ਕਹਿਣਾ ਹੈ ਕਿ ਜਿਸ ਨੂੰ ਮੈਂ ਮੰਨ ਰਿਹਾ ਹਾਂ, ਮੈਨੂੰ ਤੇ ਮੇਰੇ ਪਰਿਵਾਰ ਨੂੰ ਦਾਤਾਂ ਉਹੋ ਦੇ ਰਿਹਾ ਹੈ। ਆਪਣੀ ਹਰ ਕਾਮਯਾਬੀ ਦੇ ਪਿੱਛੇ ਆਪਣੇ ਗੁਰੂ, ਪੀਰ, ਸੰਤ, ਮਹੰਤ, ਸਾਧ, ਬਾਬੇ, ਸਾਂਈ, ਪਾਂਡੇ, ਜਠੇਰੇ ਤੇ ਦੇਵੀ ਦੇਵਤਿਆਂ (ਜਿੰਨੂ ਵੀ ਉਹ ਮੰਨਦਾ ਹੈ) ਆਦਿ ਦੇ ਹੋਣ ਦੀ ਗੱਲ ਕਰਦਾ ਹੈ, ਤੇ ਕਹਿੰਦਾ ਹੈ ਕਿ ਉਹਨਾਂ ਦੀ ਪੂਜਾ ਕਰਕੇ, ਉਹਨਾਂ ਨੂੰ ਪ੍ਰਸੰਨ ਕਰਕੇ ਉਹਨਾਂ ਤੋਂ ਦਾਤਾਂ ਲਈਆਂ ਜਾ ਸਕਦੀਆਂ ਹਨ।
ਉਹਨਾਂ ਨੂੰ ਕੁੱਝ ਸਵਾਲ ਹਨ :
1. ਜਿਹਡ਼ੇ ਤੁਹਾਡੇ ਦਾਤੇ ਨੂੰ ਨਹੀ ਮੰਨਦੇ, ਉਨ੍ਹਾਂ ਨੂੰ ਦਾਤਾਂ ਕੌਣ ਦੇ ਰਿਹਾ ?
2. ਕੁੱਝ ਲੋਕ ਐਸੇ ਹਨ, ਜਿਹਡ਼ੇ ਤੁਹਾਡੇ ਦਾਤਿਆਂ ਦੀ ਬਹੁਤ ਸਰਧਾ ਭਾਵਨਾ ਨਾਲ ਪੂਜਾ ਤੇ ਸੇਵਾ ਕਰਦੇ ਹਨ। ਉਹ ਫਿਰ ਵੀ ਭੁੱਖੇ ਮਰ ਰਹੇ ਹਨ। ਹੋਰ ਵੀ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ । ਇਸ ਤਰ੍ਹਾਂ ਕਿਉਂ ???
3. ਜਿੰਨਾ ਨੂੰ ਤੂੰ ਆਪਣੇ ਦਾਤੇ ਮੰਨਦਾ ਹੈ, ਉਹਨਾਂ ਵਿਚੋਂ ਕਈ ਪੰਜਾਹ (50) ਸਾਲ ਜਾਂ ਉਸਤੋਂ ਵੀ 100 ਜਾਂ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕੇ ਹਨ ।
ਇਨ੍ਹਾਂ ਦੇ ਜਨਮ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਨੂੰ ਦਾਤਾਂ ਕੌਣ ਦੇ ਰਿਹਾ ਸੀ ??
4. ਜਿੰਨਾ ਸਹੂਲਤਾਂ ਦਾ ਤੁਸੀਂ ਅਨੰਦ ਲੈ ਰਹੇ ਹੋ, ਮੋਬਾਇਲ, ਕੰਪਿਊਟਰ, ਮੋਟਰਸਾਈਕਲ, ਕਾਰਾਂ ਆਦਿ । ਜੇ ਇਹ ਵੀ ਤੁਹਾਡੇ ਦਾਤਿਆਂ ਦੀ ਦੇਣ ਹੈ ਤਾਂ ਉਹ ਸਨੇਹਿਆਂ ਲਈ ਚਿੱਠੀਆਂ ਦੀ ਤੇ ਆਉਣ ਜਾਣ ਲਈ ਘੋੜਿਆਂ ਰੇੜਿਆਂ ਟਾਂਗਿਆਂ ਤੇ ਬੈਲ ਗੱਡੀਆਂ ਆਦਿ ਦੀ ਵਰਤੋਂ ਕਿਉਂ ਕਰਦੇ ਸੀ ??
5. ਜਿਹਡ਼ੇ ਤੁਹਾਡੇ ਦਾਤਿਆਂ ਦੀ ਵਿਰੋਧਤਾ ਕਰਦੇ ਨੇ, ਉਹਨਾਂ ਤੋਂ ਉਹ ਦਾਤਾਂ ਖੋਹਦਾ ਕਿਉਂ ਨਹੀ ?? ਕਿਉਂਕਿ ਜਿਹਡ਼ਾ ਦੇ ਸਕਦਾ ਉਹ ਕਿਸੇ ਤੋਂ ਖੋਹ ਵੀ ਸਕਦਾ ।
6. ਇਸ ਸਾਰੇ ਬ੍ਰਹਿਮੰਡ ਵਿੱਚ ਅਨੇਕਾਂ ਜੀਵ ਹਵਾ ਵਿੱਚ , ਅਨੇਕਾਂ ਜੀਵ ਪਾਣੀ ਵਿੱਚ ਤੇ ਅਨੇਕਾਂ ਜੀਵ ਧਰਤੀ ਤੇ ਵੱਖ ਵੱਖ ਥਾਵਾਂ ਤੇ ਵੱਖ ਰੰਗਾਂ ਢੰਗਾਂ ਨਾਲ ਖਾ ਪੀ ਰਹੇ ਨੇ ਤੇ ਬੱਚੇ ਪੈਦਾ ਕਰ ਰਹੇ ਨੇ। ਜਿੰਨਾ ਨੂੰ ਤੇਰੇ ਦਾਤਿਆਂ (ਜਿੰਨਾਂ ਨੂੰ ਤੂੰ ਦਾਤੇ ਮੰਨਦਾ ਹੈ) ਬਾਰੇ ਰਤਾ ਜਿੰਨਾਂ ਵੀ ਗਿਆਨ ਨਹੀ ਹੈ। ਉਹਨਾਂ ਨੂੰ ਦਾਤਾਂ ਕੌਣ ਦੇ ਰਿਹਾ ਹੈ।??
ਸਿੱਖ ਧਰਮ ਦੇ ਧਾਰਮਿਕ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਕੋਈ ਵੀ ਗੁਰੂ, ਪੀਰ, ਸਾਧ, ਬਾਬਾ, ਸਾਂਈ, ਜਠੇਰਾ ਤੇ ਦੇਵੀ ਦੇਵਤਾ ( ਉਹ ਜੀਉਂਦਾ ਹੋਵੇ ਜਾ ਮਰ ਚੁੱਕਾ ਹੋਵੇ) ਦਾਤਾ ਨਹੀ ਹੈ "
ਮਾਨੁਖ ਕੈ ਕਿਛੁ ਨਾਹੀ ਹਾਥਿ ॥ ਮਹਲਾ:੫ .੨੮੧ ।
ਦਾਤਾ ਸਿਰਫ ਤੇ ਸਿਰਫ ਅਕਾਲ ਪੁਰਖ ਰੱਬ ਹੈ "
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ਮਹਲਾ:੫ , ੨੫੭।
ਗੁਰੂਆਂ, ਪੀਰਾਂ, ਸਾਧਾਂ, ਬਾਬਿਆਂ, ਸਾਂਈਆਂ, ਜਠੇਰਿਆਂ ਤੇ ਦੇਵੀ ਦੇਵਤਿਆਂ ਨੂੰ ਵੀ ਰੱਬ ਨੇ ਪੈਦਾ ਕੀਤਾ ਹੈ, ਉਸੇ ਦੇ ਨਿਯਮ ਤਹਿਤ ਇਹ ਮਰ ਚੁੱਕੇ ਨੇ। ਇਹ ਖੁਦ ਰੱਬ ਦੀਆਂ ਦਾਤਾ ਹੀ ਭੋਗਦੇ ਰਹੇ ਹਨ। ਰੱਬ ਨੂੰ ਜਾਣ ਲੈਣ ਤੋਂ ਬਾਅਦ ਰੱਬ ਨਾਲ ਇੱਕ ਸੁਰ ਹੋਏ ਲਗਭਗ ਸਾਰੇ ਗੁਰੂਆਂ ਪੀਰਾਂ ਤੇ ਭਗਤਾਂ ਨੇ ਇੱਕ ਸੁਰ ਹੋ ਕੇ ਕਿਹਾ ਏ, ਕਿ ਅਸੀਂ ਖੁਦ ਰੱਬ ਦੇ ਘਰ ਦੇ ਮੰਗਤੇ ਹਾਂ "ਐ ਸੰਸਾਰ ਦੇ ਲੋਕੋ ਤੁਸੀਂ ਵੀ ਰੱਬ ਕੋਲੋਂ ਹੀ ਮੰਗੋ "।
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ (ਮਹਲਾ ੧)
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ (ਮਹਲਾ ੩)
ਸੰਸਾਰ ਇਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਹਜ਼ਾਰਾਂ ਸਾਲਾਂ ਤੋਂ ਖਾ ਪੀ ਤੇ ਹੰਢਾ ਰਿਹਾ ਸੀ ਤੇ ਜਿੰਨਾਂ ਚਿਰ ਸੰਸਾਰ ਰਹੁ ਖਾਂਦਾ ਪੀਂਦਾ ਤੇ ਹੰਡਾਂਉਦਾ ਰਹੁ ।
ਜੇ ਕਿਸੇ ਕੋਲ ਜਵਾਬ ਹੋਣ ਤਾਂ ਜਰੂਰ ਦੇਵੋ। ਜੇ ਨਹੀ ਤਾਂ ਇਹ ਸਵਾਲ ਉਨ੍ਹਾਂ ਨੂੰ ਕਰੋ ਜਿਹਡ਼ੇ ਤੁਹਾਨੂੰ ਦਾਤਾਂ ਦੇਣ ਦੀ ਜਾਂ ਮਰ ਚੁੱਕੇ ਗੁਰੂ, ਪੀਰ, ਸੰਤ, ਮਹੰਤ, ਸਾਧ, ਬਾਬੇ, ਸਾਂਈ, ਪਾਂਡੇ, ਜਠੇਰੇ ਤੇ ਦੇਵੀ ਦੇਵਤਿਆਂ ਦੇ ਦਾਤਾ ਹੋਣ ਦਾ ਰੌਲਾ ਪਾ ਰਹੇ ਨੇ ਜਾਂ ਤੇ ਕਿਸੇ ਤਰੀਕੇ ਨਾਲ ਇਹਨਾਂ ਕੋਲੋਂ ਦਾਤਾਂ ਦਿਵਾਉਣ ਦੀ ਗੱਲ ਕਰ ਰਹੇ ਨੇ ।
ਹਰਪਾਲ.ਸਿੰਘ.ਫਿਰੋਜਪੁਰੀਆ
88722-19051
ਟਾਂਗਿਆਂ ਤੇ ਬੈਲ ਗੱਡੀਆਂ ਆਦਿ ਦੀ ਵਰਤੋਂ ਕਿਉਂ ਕਰਦੇ ਸੀ ??

ਹਰਪਾਲ ਸਿੰਘ ਫਿਰੋਜ਼ਪੁਰੀਆ
ਦਾਤਾ (ਦਾਤਾਂ ਦੇਣ ਵਾਲਾ) ਕੌਣ ??
Page Visitors: 2613