ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
* * ਕਾਹਲ਼ੀ * *
* * ਕਾਹਲ਼ੀ * *
Page Visitors: 2833

*   *   ਕਾਹਲ਼ੀ   *   *
 ਗੁਰਦੇਵ ਸਿੰਘ ਸੱਧੇਵਾਲੀਆ
ਇਹ ਕਾਹਲੀ ਕੋਈ ਕਵਿਤਾ ਤਾਂ ਹੈ ਨਹੀਂ, ਪਰ ਇਹ ਕਾਹਲੀ ਮੇਰੇ ਜੀਵਨ ਦੀ ਕਹਾਣੀ ਜ਼ਰੂਰ ਹੈ।
ਪਹਿਲਾਂ ਮਾਂ-ਪੇ ਨੂੰ ਨਿਆਣਾ ਜੰਮਣ ਦੀ ਕਾਹਲੀ। ਫਿਰ ਮੇਰੇ ਅੱਖਾਂ ਖੋਹਲਣ ਦੀ ਕਾਹਲੀ। ਫਿਰ ਮੇਰੇ ਰਿੜਨ ਦੀ ਕਾਹਲੀ। ਮੇਰੇ ਤੁਰਨ ਸਿੱਖਣ ਦੀ ਕਾਹਲੀ। ਉਹ ਵੀ ਹੋ ਗਿਆ ਫਿਰ ਮੇਰੇ ਸਕੂਲ ਭੇਜਣ ਦੀ ਕਾਹਲੀ। ਸਕੂਲ ਵੀ ਚਲਾ ਗਿਆ। ਅਗੇ ਤੇ ਹੋਰ ਅਗੇ ਜਾਣ ਦੀ ਕਾਹਲੀ। ਹਰੇਕ ਨੂੰ ਪਿੱਛੇ ਛੱਡ ਜਾਣ ਦੀ ਕਾਹਲੀ। ਸਕੂਲ ਲੰਘ ਗਿਆ ਕਾਲਜ ਤੇ ਫਿਰ ਯੂਨੀ ਵਰਸਿਟੀ ਤੇ ਫਿਰ ਜੌਬ ਲੱਭਣ ਦੀ ਕਾਹਲੀ।
ਵਿਆਹ ਕਰਵਾ ਕੇ 'ਸੈੱਟ' ਹੋਣ ਦੀ ਕਾਹਲੀ। ਉਹ ਵੀ ਹੋ ਲਿਆ ਤੇ ਫਿਰ ਅੱਗਿਓਂ ਨਿਆਣੇ ਜੰਮਣ ਦੀ ਕਾਹਲੀ ਉਨ੍ਹਾਂ ਨੂੰ ਪਾਲਣ ਦੀ ਕਾਹਲੀ। ਉਹ ਵੀ ਪਲ ਗਏ ਵਿਆਹੁਣ ਦੀ ਕਾਹਲੀ। ਵਿਆਹੇ ਵੀ ਗਏ ਹੁਣ ਪੋਤਿਆਂ ਦੋਤਿਆਂ ਦੀ ਕਾਹਲੀ।
ਹੁਣ ਮੈਨੂੰ ਤਾਂ ਕੋਈ ਕਾਹਲੀ ਨਹੀਂ, ਪਰ ਹੁਣ ਮੇਰੇ ਨਿਆਣਿਆਂ ਨੂੰ ਮੈਨੂੰ ਅੱਗੇ ਤੋਰ ਕੇ ਥਾਂ ਖਾਲੀ ਕਰਨ ਦੀ ਕਾਹਲੀ! ਹੁਣ ਮੇਰੀਆਂ ਕਾਹਲੀਆਂ ਤਾਂ ਮੁੱਕ ਚੁੱਕੀਆਂ ਸਨ, ਪਰ ਉਧਰ ਮੌਤ ਮੇਰੀ ਕਾਹਲੀ!
ਮੈਂ ਹੈਰਾਨ ਸਾਂ ਕਿ ਹੁਣ ਜਦ ਮੈਨੂੰ ਕੋਈ ਕਾਹਲੀ ਨਹੀਂ ਤਾਂ ਇਨ੍ਹਾਂ ਸਭ ਨੂੰ ਕਾਹਦੀ ਕਾਹਲੀ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.