ਕੈਟੇਗਰੀ

ਤੁਹਾਡੀ ਰਾਇ

New Directory Entries

ਇੰਜ ਦਰਸ਼ਨ ਸਿੰਘ ਖਾਲਸਾ
***** ਸੰਪਾਦਕੀ ਹਦਾਇਤਾਂ ***** (ਭਾਗ3)
***** ਸੰਪਾਦਕੀ ਹਦਾਇਤਾਂ ***** (ਭਾਗ3)
Page Visitors: 2616

***** ਸੰਪਾਦਕੀ ਹਦਾਇਤਾਂ *****        
                                (ਭਾਗ3) 
%%%% ਬਾਬਾ ਨਾਨਕ ਜੀ ਨੇ ਤਿੰਨ ਵਾਰਾਂ (ਰਾਗ ਮਾਝ, ਆਸਾ ਅਤੇ ਮਲਾਰ) ਵਿੱਚ ਉਚਾਰਨ ਕੀਤੀਆਂ। ਉਚਾਰਨ ਕਰਦੇ ਸਮੇਂ ਨਾਲ ਹੀ ਇਹ ਸੰਪਾਦਤ ਕਰ ਦਿੱਤਾ ਗਿਆ/ਤਹਿ ਕਰ ਦਿੱਤਾ ਗਿਆ ਕਿ ਇਹਨਾਂ ‘ਵਾਰਾਂ’ ਨੂੰ ਇਹਨਾਂ ਵਾਰਾਂ ਦੀਆਂ ਨਿਯਤ ਧੁਨੀਆਂ ਨੂੰ ਹੀ ਆਧਾਰ ਬਣਾ ਕਿ ਹੀ ਗਉਣਾ ਕਰਨਾ ਹੈ।
**** (1) ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ( ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥) ਇਹ ਹਦਾਇਤ ਹੈ।
**** (2) ਆਸਾ ਮਹਲਾ ੧ ॥ ਟੁੰਡੇ ਅਸ ਰਾਜੈ ਕੀ ਧੁਨੀ ॥ ਇਹ ਹਦਾਇਤ ਹੈ।
((( ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ))) ਇਹ ਪੰਕਤੀ
ਪੰਜਵੇਂ ਗੁਰੁ ਅਰਜਨ ਸਾਹਿਬ ਜੀ ਵਲੋਂ ਲਿੱਖਤ ਵਿੱਚ ਆਈ ਹੈ ਜੋ ਇੱਕ ਸੰਪਾਦਕੀ ਇਸ਼ਾਰਾ ਹੈ।
**** (3) ਵਾਰ ਮਲਾਰ ਕੀ ਮਹਲਾ ੧ ((ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥)) ਇਹ ਹਦਾਇਤ ਹੈ।
#### ‘ਆਦਿ ਗਰੰਥ’ ਦੀ ਸੰਪਾਦਨਾ ਕਰਦੇ ਹੋਏ, ਗੁਰੁ ਅਰਜਨ ਸਾਹਿਬ ਜੀ ਨੇ ਵੀ ‘ਸੰਪਾਦਕੀ ਹਦਾਇਤਾਂ’ ਲੋੜ ਅਨੁਸਾਰ ਲਿਖਤ ਵਿੱਚ ਲਿਆਉਣਾ ਕੀਤੀਆਂ ਹਨ।
#### ਜਿਸ ਤਰਾਂ: ਸ਼ਬਦ ਗੁਰੁ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 250 ਦੇ ਉਪਰ ਮਹਲਾ 5 ਵਲੋਂ ਉਚਾਰਨ ਕੀਤੀ ਬਾਣੀ ਗਉੜੀ ਬਾਵਨ ਅੱਖਰੀ ਹੈ ਜਿਸਦੇ ਸੁਰੂ ਵਿੱਚ ਇੱਕ ਸਲੋਕ ਹੈ-
**** ਗਉੜੀ ਬਾਵਨ ਅਖਰੀ ਮਹਲਾ ੫ ॥
ਸਲੋਕੁ ॥
 ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
 ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
 ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
 ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ
॥੧॥
**** ਠੀਕ! ! ਇਹੀ ਸਲੋਕ ਬਾਣੀ ਬਾਵਨ ਅੱਖਰੀ ਦੇ ਅਖੀਰ ਪੰਨਾ ਨੰਬਰ 262 ਉਪਰ ਵੀ ਦਰਜ਼ ਹੈ।
ਸਲੋਕੁ ॥
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ
॥੧॥
ਏਹੁ ਸਲੋਕੁ ਆਦਿ ਅੰਤਿ ਪੜਣਾ ॥ ਇਹ ਸੰਪਾਦਕੀ ਹਦਾਇਤ ਹੈ।
#### ਇਹ ਹਦਾਇਤ ਗੁਰਬਾਣੀ ਨਹੀਂ ਹੈ। ਇਹ ਸਿਰਫ ਪਾਠਕ ਦੇ ਧਿਆਨ ਵਿੱਚ ਲਿਆਉਣ ਲਈ ਸੰਪਾਦਕੀ ਹਦਾਇਤ ਹੈ ਕਿ ਪਾਠਕ ਨੂੰ ਪਾਠ ਪੜ੍ਹਦੇ ਸਮੇਂ ਇਹ ਭੁਲੇਖਾ ਨਾ ਰਹੇ ਕਿ ਇਹ ‘ਸਲੋਕ’ ਦੋ ਵਾਰੀ ਕਿਉਂ ਲਿਖਿਆ ਗਿਆ ਹੈ। ਸ਼ੁਰੂਆਤ ਵਿੱਚ ਤਾਂ ਪੜਿਆ ਹੀ ਗਿਆ ਹੈ, ਅਖੀਰ ਵਿੱਚ ਵੀ ਇਹ ਸਲੋਕ ਪੜਿਆ ਜਾਣਾ ਹੈ, ਤਾਂਹੀ ਹਦਾਇਤ ਹੈ ‘ਏਹੁ ਸਲੋਕੁ ਆਦਿ ਅੰਤਿ ਪੜਣਾ’।
ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)                          (ਚਲਦਾ)          
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.