***** ਸੰਪਾਦਕੀ ਹਦਾਇਤਾਂ *****
(ਭਾਗ6)
%%%% - ‘ਆਦਿ-ਬੀੜ’ ਦੇ ਸੰਨ 1604 ਵਿੱਚ ਪ੍ਰਕਾਸ਼ ਹੋਣ ਤੋਂ ਬਾਅਦ ਇਸ ਦੇ ਕਾਫੀ ਉਤਾਰੇ ਹੋ ਚੁੱਕੇ ਸਨ। 1604 ਵਿੱਚ ਹੀ ਭਾਈ ਬੰਨੋ ਜੀ ਵਲੋਂ ਆਦਿ-ਬੀੜ ਦਾ ਇੱਕ ਉਤਾਰਾ (ਨਕਲ) ਕੀਤਾ ਗਿਆ, ਜੋ ਭਾਈ ਬੰਨੋ ਵਾਲ਼ੀ ਖ਼ਾਰੀ ਬੀੜ ਦੇ ਨਾਮ ਨਾਲ ਪ੍ਰਸਿੱਧ ਹੋਈ।
#### ਸੰਨ 1678 ਵਿੱਚ ਗੁਰੁ ਗੋਬਿੰਦ ਸਿੰਘ (ਤਦੋਂ ਗੋਬਿੰਦ ਰਾਏ) ਵਲੋਂ ਨੌਵੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ‘ਆਦਿ-ਬੀੜ’ ਵਿੱਚ ਸ਼ਾਮਿਲ ਕੀਤੀ ਗਈ। ਭਾਈ ਮਨੀ ਸਿੰਘ ਜੀ ਨੇ ਨੌਵੇਂ ਸਤਿਗੁਰੂ ਜੀ ਦੇ 59 ਸ਼ਬਦ ਅਤੇ 57 ਸਲੋਕ ਜੋ ‘ਮਹਲਾ’ ਦੀ ਤਰਤੀਬ ਅਤੇ ‘ਰਾਗਾਂ’ ਦੀ ਤਰਤੀਬ ਦੇ ਅਨੁਸਾਰੀ ਆਦਿ-ਬੀੜ ਵਿੱਚ ਲਿਖਨ ਦੀ ਸੇਵਾ ਨਿਭਾਈ।
%%%% ਮਹਲਾ 9 (ਗੁਰੁ ਤੇਗ ਬਹਾਦਰ ਸਾਹਿਬ ਜੀ) ਦੀ ਬਾਣੀ ਦਰਜ਼ ਹੋਣ ਨਾਲ ਇਸ ਨਵੀਂ ਤਿਆਰ ਹੋਈ ਬੀੜ ਨੂੰ ‘ਦਮਦਮੀ ਬੀੜ’ ਦਾ ਨਾਂ ਦਿੱਤਾ ਗਿਆ। ਕਿਉਂਕਿ ਇਹ ਬੀੜ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਲ਼ਿਖਵਾਈ ਗਈ ਸੀ।
**** ਗੁਰੁ ਗੋਬਿੰਦ ਸਿੰਘ ਜੀ ਨੇ ਇਹ ਨਵੀਂ ਤਿਆਰ ਹੋਈ ‘ਦਮਦਮੀ-ਬੀੜ’ ਦੀ ਸੰਪਾਦਨਾ ਕੀਤੀ, ਪਰ ਗੁਰੁ ਗੋਬਿੰਦ ਸਿੰਘ ਜੀ ਨੇ, ਪੰਜਵੇਂ ਗੁਰੁ, ਗੁਰੂ ਅਰਜਨ ਸਾਹਿਬ ਜੀ ਵਲੋਂ ਸੰਪਾਦਨ ਕੀਤੇ ‘ਆਦਿ-ਬੀੜ’ ਦੇ ਸੰਪਾਦਨ ਸਿਧਾਂਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।
%%% - ਗੁਰਸਿੱਖਾਂ ਲਈ ਨਿੱਤਨੇਮ, ਸਬਦ ਗੁਰੁ ਗਰੰਥ ਸਾਹਿਬ ਜੀ ਦੇ 1 ਤੋਂ 13 ਪੰਨੇ ਤੱਕ ਹੈ, ਜੋ ਪੰਜਵੇਂ ਸਤਿਗੁਰੂ ਜੀ ਵਲੋਂ ਨਿਯਤ ਕੀਤਾ ਗਿਆ ਸੀ, ਉਹ ਦਮਦਮੀ ਬੀੜ ਵਿੱਚ ਵੀ ਜਿਉਂ ਦਾ ਤਿਉਂ ਹੀ ਹੈ।
%%%% ਜਿਸ ਤਰਾਂ ਆਦਿ-ਬੀੜ ਦੇ ਅਖੀਰ ਵਿੱਚ ‘ਮੁੰਦਾਵਣੀ ਮਹਲਾ 5’ ਦੀ ਬਾਣੀ
"ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ੧॥
ਦੀ ਪੰਕਤੀ ਨਾਲ ਸਮਾਪਤੀ ਕੀਤੀ ਗਈ ਹੈ,
%%%% ਠੀਕ ਉਸੇ ਤਰਾਂ ਹੀ ਦਮਦਮੀ ਬੀੜ ਦੇ ਅਖੀਰ ਵਿੱਚ ਵੀ ਉਹੀ ਸੰਪਾਦਕੀ ਸਿਧਾਂਤ ਲਾਗੂ ਰੱਖਿਆ ਹੈ।
***** "ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ" ਤੋਂ ਬਾਦ ਜੋ ਵੀ ਕੁੱਝ ਦਰਜ਼ ਕੀਤਾ ਗਿਆ ਹੈ, ਉਹ ਗੁਰਬਾਣੀ ਦਾ ਹਿੱਸਾ ਨਹੀਂ। ਸਿੱਖ ਸੰਗਤਾਂ ਨੂੰ ਮਿਲ ਬੈਠ ਕੇ, ਵਿਚਾਰਕੇ ਇਸ ਨੂੰ ਸੋਧ ਲੈਣਾ ਚਾਹੀਦਾ ਹੈ। ਇਸ ਲਿਖਤ ਨੂੰ ਰੱਖਣਾ ਹੈ ਜਾਂ ਨਹੀਂ। ਜਦ ਇਸ ਲਿਖਤ ਦਾ ਗੁਰਬਾਣੀ ਨਾਲ ਕੋਈ ਵਾਸਤਾ ਹੀ ਨਹੀਂ ਹੈ ਤਾਂ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਵਿੱਚ ਇਸ ਲਿਖਤ ਦਾ ਹੋਣਾ ਹੀ ਬੇਮਾਨੀ ਹੈ। ਇਸਦਾ ਕੋਈ ਲਾਭ ਨਹੀਂ ਹੈ। ਇਹ ਦੁਬਿੱਧਾ ਦੀ ਜੜ੍ਹ ਹੈ।
%%% ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ॥ ਗਉੜੀ ਮ 3॥ ਪੰ 244॥
####### ਸ਼ਬਦ ਗੁਰੁ ਗਰੰਥ ਸਾਹਿਬ ਜੀ ਵਿੱਚ ਦਰਜ਼ ਗੁਰਬਾਣੀ ਗੁਰੂ ਗਿਆਨ/ਵਿਚਾਰ ਵਿੱਚ ਆਪਣਾ ਅਕੀਦਾ ਰੱਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਨਿਮਰ ਬੇਨਤੀ ਹੈ, ਅਸੀਂ
ਆਇਓ ਸੁਨਨ ਪੜਨ ਕਉ ਬਾਣੀ॥
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥ 1॥ ਰਹਾਉ॥
ਸਾਰੰਗ ਮ5॥ ਪੰ 1219॥
#### ਗੁਰਬਾਣੀ ਜਰੂਰ ਪੜ੍ਹੋ, ਲੇਕਿਨ ਪੜ੍ਹਨ ਤੋਂ ਪਹਿਲਾਂ ਕਿਸੇ ਜਾਣਕਾਰ ਤੋਂ ਬਾਣੀ ਬਾਰੇ ਗਿਆਨ, ਸੁੱਧ ਗੁਰਬਾਣੀ ਉਚਾਰਨ ਅਤੇ ਸ਼ਬਦ ਗੁਰੁ ਗਰੰਥ ਸਾਹਿਬ ਜੀ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਤਾਂਕਿ ਕੋਈ ਬਿਨਾਂ-ਵਜਹ, ਭਰਮ-ਭੁਲੇਖਾ ਨਾ ਰਹੇ।
ਗੁਰਬਾਣੀ ਗਿਆਨ/ਵਿਚਾਰ ਲੈਣਾ ਹੀ:
*** ਨਾਮ ਜਪਣਾ ਹੈ।
*** ਹੁਕਮ/ਰਜ਼ਾ/ਭਾਣੇ ਵਿੱਚ ਆਉਣਾ ਹੈ।
*** ਭਗਤੀ ਕਰਨਾ ਹੈ।
*** ਸਿਮਰਨ ਕਰਨਾ ਹੈ।
*** ਰੱਬ ਜੀ ਨਾਲ ਪਿਆਰ ਕਰਨਾ ਹੈ।
ਆਪਣੇ ਨਿੱਜ਼ ਜਾਂ ਸੰਗਤੀ ਤੌਰ ਤੇ ਗੁਰਬਾਣੀ-ਕੀਰਤੀ ਕਰਨਾ ਚੰਗੀ ਗੱਲ ਹੈ।
ਗੁਰਬਾਣੀ ਗਿਆਨ/ਵਿਚਾਰ ਦੇ ਅਨੁਸਾਰੀ ਹੋ ‘ਰੱਬੀ-ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਿਉਂਣਾ ਵੀ ਗੁਰਬਾਣੀ ਗਉਂਣਾ ਹੀ ਹੈ।
ਗੁਰਬਾਣੀ ਗਿਆਨ/ਵਿਚਾਰ ਦੇ ਅਨੁਸਾਰੀ ਹੋ ‘ਰੱਬੀ-ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਿਉਂਣਾ ਵੀ ਗੁਰਬਾਣੀ ਸਿਮਰਨ ਹੀ ਹੈ।
ਗੁਰਬਾਣੀ ਗਿਆਨ/ਵਿਚਾਰ ਦੇ ਅਨੁਸਾਰੀ ਹੋ ‘ਰੱਬੀ-ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਿਉਂਣਾ ਵੀ ਭਗਤੀ ਕਰਨਾ ਹੀ ਹੈ।
(ਜੰਗਲਾਂ ਵਿੱਚ ਜਾਕੇ ਰੱਬ ਪ੍ਰਾਪਤੀ ਲਈ ਤਪ ਕਰਨਾ, ਸਿੱਖੀ-ਸਿਧਾਂਤ ਨਹੀਂ ਹੈ}
ਗੁਰਬਾਣੀ ਫ਼ੁਰਮਾਨ ਹੈ।
ੴਸਤਿ ਗੁਰ ਪ੍ਰਸਾਦਿ॥ ਧਨਾਸਰੀ ਮਹਲਾ 9॥
ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ 1॥ ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ 1॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ 2॥ 1॥ ਪੰ 684॥
### ਪੰਨਾ ਨੰਬਰ 1 ਤੋਂ ਲੈਕੇ ਪੰਨਾ ਨੰਬਰ 1429 ਤੱਕ ਗੁਰਬਾਣੀ ਵਿੱਚ ਅਨੇਕਾਂ ਹੀ ਦੁਨੀਆਵੀ ਵੇਰਵੇ, ਹਵਾਲੇ, ਉਦਾਹਰਨਾਂ, ਪ੍ਰਚੱਲਤ ਕਥਾ-ਕਹਾਣੀਆਂ ਸਾਖੀਆਂ, ਹੋ ਚੁੱਕੇ ਮਨੁੱਖਾਂ ਦੇ ਕਿਰਦਾਰਾਂ ਦਾ ਜ਼ਿਕਰ ਆਉਂਦਾ ਹੈ, ਉਹ ਸਿਰਫ ਸਮਝਾਉਣ ਦੀ ਖਾਤਰ ਹੈ,
ਤਾਂਕਿ ‘ਗੁਰਮੱਤ-ਸਿਧਾਂਤ’ ਹੋਰ ਨਿਖਰ ਕੇ ਸਾਹਮਣੇ ਆ ਸਕੇ, ਵਰਨਾ ਇਹਨਾਂ ਦੁਨੀਆਵੀ ਵੇਰਵੇ, ਹਵਾਲੇ, ਉਦਾਹਰਨਾਂ, ਪ੍ਰਚੱਲਤ ਕਥਾ-ਕਹਾਣੀਆਂ ਸਾਖੀਆਂ, ਹੋ ਚੁੱਕੇ ਪੁਰਸ਼ਾਂ ਦੇ ਕਿਰਦਾਰਾਂ ਦਾ ‘ਗੁਰਮੱਤ-ਸਿਧਾਂਤ’ ਨਾਲ ਕੋਈ ਲੈਣ-ਦੇਣ ਜਾਂ ਵਾਸਤਾ ਨਹੀਂ ਹੈ।
%%% ਗੁਰਮੱਤ ਸਿਧਾਂਤ ਦੀ ਸਮਝ ਨਾ ਆਵੇ ਤਾਂ ਸਾਡੀ ਆਪਣੀ ਨਾਲਾਇਕੀ ਹੋ ਸਕਦੀ ਹੈ।
** ਸਾਡੀ ਆਪਣੀ ਅਗਿਆਨਤਾ ਹੋ ਸਕਦੀ ਹੈ।
** ਸਾਡਾ ਆਪਣਾ ਝੁਕਾਅ ਹੋਰ ਅਣਮੱਤਾਂ-ਮੰਨਮੱਤਾਂ ਵਾਲੇ ਪਾਸੇ ਵਾਲਾ ਹੋ ਸਕਦਾ ਹੈ।
** ਸਾਨੂੰ ਗੁਰਮੱਤ ਦੇ ਸਿੱਖੀ ਸਿਧਾਂਤਾਂ ਦੀ ਜਾਗ ਨਹੀਂ ਲੱਗੀ।
ਤਾਂ ਤੇ
ਸਾਨੂੰ ਹੋਰ ਵੱਧ ਤੋਂ ਵੱਧ ਕੋਸ਼ਿਸ ਕਰਕੇ ਗੁਰਬਾਣੀ ਗਿਆਨ ਵਿਚਾਰ ਨੂੰ ਗੁਰਮੱਤ-ਸਿਧਾਂਤ ਦੇ ਅਨੁਸਾਰੀ ਸਮਝਣ ਦੀ ਲੋੜ ਹੈ।
ਤਕਰੀਬਨ ਪਿਛਲੇ 250 ਸਾਲਾਂ ਤੋਂ ਸਿੱਖ ਸਮਾਜ ਵਿੱਚ ਨਿਰਮਲੇ ਸਾਧਾਂ, ਵਿਹਲੜ ਡੇਰੇਦਾਰ ਪਾਖੰਡੀ ਬਾਬਿਆਂ, ਟਕਸਾਲੀ ਪ੍ਰਚਾਰਕਾਂ ਨੇ ਸਿੱਖ ਕੌਮ ਵਿੱਚ ਸਨਾਤਨੀ ਮੱਤ ਦੇ ਅਨੁਸਾਰੀ ਗਪੌੜੀ ਕਥਾ-ਕਹਾਣੀਆਂ ਸੁਣਾ ਸੁਣਾ ਕੇ ਭੋਲੀ-ਭਾਲੀ ਜਨਤਾ ਨੂੰ ਗੁਮਰਾਹ ਕਰ ਛੱਡਿਆ ਹੈ, ਲੋਕ ਇਹਨਾਂ ਦੇ ਪਾਖੰਡੀ ਜਾਲ ਵਿੱਚ ਅਜੇਹੇ ਫੱਸੇ ਹਨ ਕਿ ਹੁਣ ਨਿਕਲਣਾ ਔਖਾ ਲਗਦਾ ਹੈ।
ਅਸਲ ਕਾਰਨ ਹੈ "ਗੁਰਬਾਣੀ" ਨੂੰ
%%% ਆਪ ਨਾ ਪੜ੍ਹਨਾ,
%%% ਆਪ ਪੜ੍ਹਕੇ ਗਿਆਨਵਾਨ ਨਾ ਹੋਣਾ।
%%% ਵਿਚਾਰ ਨਾ ਕਰਨਾ।
%%% ਮਨ ਵਿੱਚ ਸਚਾਈ ਨੂੰ ਜਾਨਣ ਦੀ ਜਗਿਆਸਾ ਨਾ ਹੋਣਾ।
%%% ਜਗਿਆਸੂ ਨਾ ਬਨਣਾ।
**** ਜਿੰਨ੍ਹਾਂ ਚਿਰ ਤੱਕ ਸਿੱਖ-ਸੰਗਤ ਖ਼ੁਦ ਆਪ ਬਾਣੀ ਨੂੰ ਪੜ੍ਹਨਾ ਸੁਰੂ ਨਹੀਂ ਕਰਦੀ, ਤੱਦ ਤੱਕ ਇਹ ਅਗਿਆਨਤਾ ਦਾ ਅੰਧੇਰਾ ਬਣਿਆ ਰਹੇਗਾ।
**** ਆਪ ਬਾਣੀ ਪੜ੍ਹਾਂਗੇ ਤਾਂ ਹੀ, ਗੁਰਬਾਣੀ ਗਿਆਨ-ਵਿਚਾਰ ਤੋਂ ਜਾਣੂ ਹੋਵਾਂਗੇ, ਜਾਣ ਸਕਾਂਗੇ।
ਤਾਂ ਹੀ
{{{ਇਹ ਲੋਕ-ਪ੍ਰਲੋਕ ਤਾਂ ਹੀ ਸੁਹੇਲੇ ਹੋ ਸਕਣਗੇ, ਜੇਕਰ ਹਰ ਉਹ ਮਨੁੱਖ, ਜੋ ਗੁਰਬਾਣੀ-ਗੁਰੂ ਦੇ ਸਾਗਰ ਚੋਂ ਹੀਰੇ-ਮੋਤੀ ਚੁਨਣੇ ਦੀ ਵਿਧੀ ਜਾਣਦਾ ਹੈ! !
ਜਾਨਣ ਦੀ ਲਗਨ ਹੈ! !
ਮਨ ਵਿੱਚ ਜਗਿਆਸਾ ਹੈ! !
ਜਗਿਆਸੂ ਹੈ! !
ਆਪਣੇ ਮਨੁੱਖਾ ਜੀਵਨ ਵਿਚੋਂ ਅਗਿਆਨਤਾ ਰੂਪੀ ਅੰਧੇਰੇ ਨੂੰ ਕੱਢਣਾ ਲੋਚਦਾ ਹੈ! ! ਚਹੁੰਦਾ ਹੈ! !
ਤਾਂ, ਜੋ ਗੁਰਬਾਣੀ-ਗਿਆਨ ਅੰਜਨ ਨਾਲ ਆਪਣੇ ਜੀਵਨ ਵਿੱਚ ਛਾਏ ਮੰਨਮੱਤੀ-ਅੰਧੇਰੇ ਅਤੇ ਆਪਨੇ ‘ਮਨ’ ਦੀ ਗਤੀ-ਵਿਧੀਆਂ ਨੂੰ ਜਾਨਣ ਦੀ ਕਲਾ ਸਿੱਖ ਸਕੇ/ਜਾਣ ਸਕੇ, ਅਤੇ ਫਿਰ ਆਪਣੇ ‘ਮਨ’ ਨੂੰ ਸਿੱਖੀ-ਸਿਧਾਂਤਾਂ/ਗੁਰਮੱਤ-ਗਿਆਨ ਦੀ ਮਰਿਆਦਾ ਵਿੱਚ ਲਿਆ ਸਕੇ, ਭਾਵ ਆਪਣੇ ਜੀਵਨ ਵਿੱਚ ਰੱਬੀ ਗੁਣਾਂ ਨੂੰ ਧਾਰਨ ਕਰਕੇ ਮਨੁੱਖਾ ਜੀਵਨ ਜਿਉਂਣਾ ਸੁਰੂ ਕਰ ਦੇਵੈ, ਤਾਂ ਇਹ ਲੋਕ ਸੁਖੀਏ ਅਤੇ ਪ੍ਰਲੋਕ ਸੁਹੇਲੇ ਹੋ ਜਾਵਣਗੇ।}}}
ਭੁੱਲ ਚੁੱਕ ਲਈ ਖ਼ਿਮਾ ਕਰਨਾ।
ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)
ਇੰਜ ਦਰਸ਼ਨ ਸਿੰਘ ਖਾਲਸਾ
***** ਸੰਪਾਦਕੀ ਹਦਾਇਤਾਂ ***** (ਭਾਗ6)
Page Visitors: 2563