ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 10)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 10)
Page Visitors: 2513

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
                (ਭਾਗ 10)              
                           ਫਫਾ ਬਿਨੁ ਫੂਲਹ ਫਲੁ ਹੋਈ ॥
                           ਤਾ ਫਲ ਫੰਕ ਲਖੈ ਜਉ ਕੋਈ ॥
                           ਦੂਣਿ ਨ ਪਰਈ ਫੰਕ ਬਿਚਾਰੈ ॥
                           ਤਾ ਫਲ ਫੰਕ ਸਭੈ ਤਨ ਫਾਰੈ
॥28॥
   ਜੋ ਵੀ ਬੰਦਾ ਆਪਣੇ ਕਰਮਾਂ ਵਿਚ ਫੁੱਲਣਾ, ਹੰਕਾਰ ਕਰਨਾ ਛੱਡ ਦੇਵੇ, ਤਾਂ ਉਸ ਵਲੋਂ ਕੀਤੇ ਕਰਮਾਂ ਦਾ ਉਸ ਨੂੰ ਅਜਿਹਾ ਫਲ ਮਿਲਦਾ ਹੈ ਕਿ, ਜੇ ਉਹ ਮਿਲੇ ਫਲ ਦਾ ਇਕ ਨਿੱਕਾ ਜਿਹਾ ਹਿੱਸਾ(ਫੰਕ,ਫਾਂਕ,ਫਾੜੀ) ਵੀ ਉਹ ਸਮਝ ਲਵੇ, ਜਾਣ ਜਾਵੇ, ਉਸ ਪ੍ਰਭੂ ਬਾਰੇ ਗਿਆਨ ਦਾ ਕਿਣਕਾ ਵੀ ਮਨ ਵਿਚ ਵਸਾ ਲਵੇ, ਤਾਂ ਉਹ ਗਿਆਨ ਬੰਦੇ ਦੇ ਅੰਦਰੋਂ ਮਾਣ, ਹੰਕਾਰ, ਪਰਮਾਤਮਾ ਨਾਲੋਂ ਅੱਡਰੀ ਹੋਂਦ ਦੇ ਅਹਿਸਾਸ ਨੂੰ ਮੂਲੋਂ ਹੀ ਖਤਮ ਕਰ ਦਿੰਦਾ ਹੈ, ਅਤੇ ਉਹ ਬੰਦਾ ‘ਦੂਣਿ’ ਵਿਚ, ਜਨਮ-ਮਰਨ ਵਿਚਲੀ ਖੱਡ ਵਿਚ ਨਹੀਂ ਪੈਂਦਾ।ਉਸ ਦੇ ਜਨਮ-ਮਰਨ ਦੇ ਸਾਰੇ ਗੇੜੇ ਖਤਮ ਹੋ ਜਾਂਦੇ ਹਨ।               
                           ਬਬਾ ਬਿੰਦਹਿ ਬਿੰਦ ਮਿਲਾਵਾ ॥
                           ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥
                           ਬੰਦਉ ਹੋਇ ਬੰਦਗੀ ਗਹੈ ॥
                           ਬੰਦਕ ਹੋਇ ਬੰਧ ਸੁਧਿ ਲਹੈ
॥29॥
      ਜਿਵੇਂ ਪਾਣੀ ਦੀ ਬੂੰਦ ਪਾਣੀ ਨਾਲ ਮਿਲ ਕੇ ਫਿਰ ਵੱਖ ਨਹੀਂ ਹੁੰਦੀ, ਓਵੇਂ ਹੀ ਜੋ ਬੰਦਾ ਪ੍ਰਭੂ ਨਾਲ, ਬਿੰਦ ਭਰ ਲਈ, ਪਲ ਭਰ ਲਈ, ਨਿਮਖ ਭਰ ਲਈ ਵੀ ਪਿਆਰ ਸਾਂਝ ਪਾ ਲਵੇ ਤਾਂ ਫਿਰ ਉਹ ਮਾਇਆ ਦੀਆਂ ਜ਼ੰਜੀਰਾਂ ਬਾਰੇ, ਮਾਇਆਂ ਦੀ ਪਕੜ ਦਾ ਭੇਦ ਜਾਣ ਲੈਂਦਾ ਹੈ, ਅਤੇ ਮਾਇਆ ਦੇ ਮੋਹ ਵਿਚ ਨਹੀਂ ਫਸਦਾ, ਉਹ ਬੰਦਾ ਪ੍ਰਭੂ ਨਾਲ ਮਿਲ ਕੇ ਫਿਰ ਅਲੱਗ ਨਹੀਂ ਹੋ ਸਕਦਾ, ਇਸ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ,   
       ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥1॥  (1212)  

                           ਭਭਾ ਭੇਦਹਿ ਭੇਦ ਮਿਲਾਵਾ ॥
                           ਅਬ ਭਉ ਭਾਨਿ ਭਰੋਸਉ ਆਵਾ ॥
                           ਜੋ ਬਾਹਰਿ ਸੋ ਭੀਤਰਿ ਜਾਨਿਆ ॥
                           ਭਇਆ ਭੇਦੁ ਭੂਪਤਿ ਪਹਿਚਾਨਿਆ
॥30॥
    ਜੋ ਬੰਦਾ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਆਪਣੇ ਅੰਦਰੌਂ ਹਉਮੈ, ਰੱਬ ਨਾਲੋਂ ਵੱਖਰੀ ਹੋਂਦ ਦੇ ਅਹਿਸਾਸ ਨੂੰ ਖਤਮ ਕਰ ਕੇ ਪ੍ਰਭੂ ਨਾਲ ਮਨ ਜੋੜਦਾ ਹੈ, ਮਨ ਵਿਚੋਂ ਦੁਨਿਆਵੀ ਡਰ ਦੂਰ ਕਰ ਕੇ ਉਸ ਨੂੰ ਕਰਤਾਰ ਤੇ ਭਰੋਸਾ ਹੋ ਜਾਂਦਾ ਹੈ। ਇਵੇਂ ਉਹ ਸ੍ਰਿਸ਼ਟੀ ਦੇ ਮਾਲਕ ਨਾਲ ਸਾਂਝ ਪਾ ਕੇ ਇਹ ਜਾਣ ਲੈਂਦਾ ਹੈ ਕਿ, ਜੋ ਪ੍ਰਭੂ ਦੁਨੀਆ ਦੇ ਕਣ-ਕਣ ਵਿਚ ਵਿਆਪਕ ਹੈ, ਉਹ ਮੇਰੇ ਅੰਦਰ ਵੀ ਵਸਦਾ ਹੈ।

              ਅਮਰ ਜੀਤ ਸਿੰਘ ਚੰਦੀ           (ਚਲਦਾ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.