"ਪੂਜਾ ਅਕਾਲ ਕੀ..." ਕਹਿਣ ਵਾਲਾ ਸਿੱਖ … ਕਿਵੇਂ "ਪ੍ਰਿਥਮ ਭਗਉਤੀ ਸਿਮਰ ਕੈ..." ਕਹਿ ਸਕਦਾ ਹੈ ?
ਅਕਾਲ ਵੱਡਾ ਜਾਂ ਭਗਉਤੀ {ਦੁਰਗਾ ਦੇਵੀ} ਜੋ ਕਾਲ ਵੱਸ ਹੈ?
ਗੁਰੂ ਫੁਰਮਾਨ ਹੈ …
"ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥"
… ਜੇਹੜਾ ਪ੍ਰਕਾਸ਼ ਰੂਪ ਪ੍ਰਭੂ ਸਭ ਤੋਂ ਵਡਾ ਹੈ ਜਿਸ ਦਾ ਸਰੂਪ ਕਾਲ {ਮੌਤ} ਰਹਿਤ ਹੈ … ਉਸ ਦੀ ਪੂਜਾ-ਭਗਤੀ ਕਰ … ਪਰ ਅੱਜ ਦਾ ਸਿੱਖ ਸਿਆਣਾ ਹੋ ਗਿਆ ਹੈ ਉਹ ਅਕਾਲ ਨੂੰ ਛੱਡ, ਕਾਲ {ਭਗਉਤੀ} ਨੂੰ ਸਿਮਰ ਰਿਹਾ ਹੈ …
ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜਿਸ ਨੇ ਵੀ ਜਨਮ ਲਿਆ ਹੈ, ਉਹ ਕਾਲ ਦੇ ਵੱਸ ਹੈ …
"ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੇ ਕਾਲ ॥"
… ਭਲਿਆ ਸਿੱਖਾ ਤੂੰ ਅਕਾਲ ਨੂੰ ਸਿਮਰਨਾ ਛੱਡ ਕਾਲ ਦੇ ਵੱਸ ਪੈ ਗਿਆ ਹੈ, ਨਿਤ ਉਸ ਵਿਚ ਗ੍ਰਸਦਾ ਜਾ ਰਿਹਾ ਹੈ … ਗ੍ਰਸਦਾ ਜਾ ਰਿਹਾ ਹੈ …
ਭਲਿਆ ਸਿੱਖਾ! ਜਿਸ ਭਗਉਤੀ {ਦੇਵੀ} ਨੂੰ ਤੂੰ ਪ੍ਰਿਥਮ ਸਿਮਰ ਰਿਹਾ ਹੈ, ਉਹ ਕਾਲ ਦੇ ਵੱਸ ਹੈ … ਕਾਲ ਤੋਂ ਰਹਿਤ ਅਕਾਲ ਹੀ ਹੈ … ਭਲਿਆ ਕਾਲ ਤਾ ਉੱਥੇ ਅਪੜ ਹੀ ਨਹੀਂ ਸਕਦਾ ਜਿਥੇ ਗੁਰੂ ਦਾ ਗਿਆਨ ਹੈ, ਗੁਰੂ ਦਾ ਸ਼ਬਦ ਹੈ …
"ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥"
… ਪਰ ਅੱਜ ਗੁਰੂ ਗਿਆਨ ਦਾ ਭੰਡਾਰ ਹੁੰਦੇ ਹੋਏ ਵੀ, ਗਿਆਨ ਹੀਣ ਮਨੁੱਖ ਪ੍ਰਿਥਮ ਕਾਲ {ਭਗਉਤੀ} ਨੂੰ ਸਿਮਰ ਰਿਹਾ ਹੈ …
"ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥"
ਭਲਿਆ ਸਿੱਖਾ ਤੂੰ ਉਸ ਕਾਲ ਦੇ ਵੱਸ ਪੈ ਰਿਹਾ ਹੈ ਜਿਸ ਨੇ ਪਾਰਬ੍ਰਹਮ ਦਾ ਅੰਤ ਹੀ ਨਹੀਂ ਜਾਨਿਆ …
ਅੱਜ ਦੇ ਸਿੱਖ ਦਾ ਇਹੋ ਜਿਹਾ ਕਿਰਦਾਰ ਵੇਖ ਕੇ ਗੁਰੂ ਦਾ ਹੁਕਮ ਚੇਤੇ ਆ ਰਿਹਾ ਹੈ
… "ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥"
… ਗੁਰੂ ਸੁਮਤ ਬਖਸ਼ੇ … ਸਿੱਖ "ਪ੍ਰਿਥਮ ਭਗਉਤੀ..." ਨੂੰ ਛੱਡ ਕੇ "ਪ੍ਰਿਥਮ ਅਕਾਲ ਪੁਰਖ..." ਨੂੰ ਚੇਤ ਕਰੇ …।
ਆਤਮਜੀਤ ਸਿੰਘ, ਕਾਨਪੁਰ