ਕੈਟੇਗਰੀ

ਤੁਹਾਡੀ ਰਾਇ



ਅਰਵਿੰਦਰ ਸਿੰਘ
ਗੁਰੂ ਸਾਹਿਬਾਨ ਆਮ ਜਾਂ ਖ਼ਾਸ ?
ਗੁਰੂ ਸਾਹਿਬਾਨ ਆਮ ਜਾਂ ਖ਼ਾਸ ?
Page Visitors: 2559

ਗੁਰੂ  ਸਾਹਿਬਾਨ  ਆਮ  ਜਾਂ  ਖ਼ਾਸ  ?
ਅਪਗ੍ਰੇਡਾਂ ਦੇ ਸਰਦਾਰ ਕਾਪੀ ਪੇਸਟ ਬਾਬਾ ਜੀ ਤੁਸੀਂ ਨਿਊਜੀਲੈਂਡ ਤੋਂ ਆਈ ਸਕਰਿਪਟ Script ਤਾਂ ਹੂ ਬ ਹੂ ਪੜ੍ਹ ਦਿੰਦੇ ਹੋ, ਕਦੇ ਕਪੂਰ ਤੋਂ ਵਿਹਲ ਮਿਲੇ, ਤਾਂ ਗੁਰਬਾਣੀਂ ਜ਼ਰੂਰ ਪੜ੍ਹ ਲਿਆ ਕਰੋ, ਤਾਂ ਜੋ ਤੁਹਾਡੀਆਂ ਅੱਖਾਂ  ਖੁੱਲਣ ਕਿ ਗੁਰਬਾਣੀਂ ਵਿਚ ਹੀ ਭੱਟਾਂ ਦੁਆਰਾ ਗੁਰੂ ਸਾਹਿਬ ਲਈ ਵਰਤੀਆਂ ਹੋਈਆਂ ਪਾਵਨ ਪਵਿੱਤਰ ਪੰਗਤੀਆਂ ਮੌਜੂਦ ਹਨ, ਜਿਸ ਤੋਂ ਤੁਹਾਨੂੰ ਗੁਰੂ ਸਾਹਿਬ ਜੀ ਦੇ ਆਮ ਜਾਂ ਖ਼ਾਸ ਹੋਣ ਦਾ ਪਤਾ ਲੱਗ ਸਕਦਾ ਹੈ.........!!
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ

ਪ੍ਰਕਾਸ਼ ਰੂਪ ਸਚੁ ਸਰੂਪ ਹਰੀ ਪ੍ਰਭੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਭਾਵ ਸਚੁ ਗੁਰੂ ਨਾਨਕੁ ਸਾਹਿਬ ਰਾਹੀਂ ਪ੍ਰਗਟ ਹੋਇਆ ਉਸ ਗੁਰੂ ਨਾਨਕ ਸਾਹਿਬ ਤੋਂ ਸਚੁ ਸਰੂਪ ਗੁਰੂ ਅੰਗਦ ਪ੍ਰਗਟ ਹੋੲੇ ਇਸੇ ਤਰ੍ਹਾਂ ਅਗਲੇ ਮਹਲੇ ਜਿਵੇਂ ਗੁਰੂ ਨਾਨਕ ਸਾਹਿਬੁ ਦੀ ਜੋਤਿ ਗੁਰੂ ਅੰਗਦ ਜੀ ਦੀ ਜੋਤਿ ਨਾਲ ਮਿਲ ਗਈ।
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ

ਇਸ ਰਾਹ ਤੋਂ ਖੁੰਝ ਨਹੀਂ, ਕਿਤੇ ਇਹ ਵਿੱਥ ਨ ਸਮਝੀਂ, ਕਿਤੇ ਇਹ ਭੁਲੇਖਾ ਨਾਂ ਖਾਂਈ ਕਿ ਗੁਰੂ ਅਰਜੁਨ ਅਤੇ ਸਚੁ ਸਰੂਪ ਪ੍ਰਭੂ ਦਾ ਰੂਪ ਵੱਖਰਾ ਵੱਖਰਾ ਹੈ, ਪਾਰਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ èਤੇ ਨਿਵਾਸ ਕੀਤਾ ਹੈ।
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥
ਜਪ੍ਯ੍ਯਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ

ਤਤੁ ਦੀ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ ਪ੍ਰਭੂ ਨੇ ਗੁਰੂ ਅਰਜੁਨ ਦਾ ਅਵਤਾਰ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਅਰਜੁਨ ਦੇ ਉਪਦੇਸ਼ ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਦੇ ਦੁੱਖਾਂ ਵਿਚ ਨਹੀਂ ਆਏ।
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ

ਗੁਰੂ ਅਰਜਨ ਹੀ ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ। ਮਥੁਰਾ ਜੀ ਕਹਿ ਰਹੇ ਹਨ ਕਿ ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ।
ਢੱਡਰੀਆਂਵਾਲੇ ਬਾਬਾ ਜੀ ਬੇਨਤੀ ਹੈ ਨੇਕੀ ਤੇ ਕਪੂਰ ਦਾ ਖਹਿੜਾ ਛੱਡ ਕੇ, ਪਹਿਲਾਂ ਗੁਰਬਾਣੀ ਪੜ੍ਹ ਵੀਚਾਰ ਲਿਆ ਕਰੋ, ਤਾਂ ਜੋ ਜ਼ਿਆਦਾ ਖਿਲਾਰਾ ਨਾ ਪਵੇ।
ਅਰਵਿੰਦਰ ਸਿੰਘ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.