ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਗੁਰੂ ਨਾਨਕ ਜੀ ਦੀ ਤਸਵੀਰ ਅਤੇ ਭਾਈ ਜੀ
ਗੁਰੂ ਨਾਨਕ ਜੀ ਦੀ ਤਸਵੀਰ ਅਤੇ ਭਾਈ ਜੀ
Page Visitors: 2548

ਗੁਰੂ ਨਾਨਕ ਜੀ ਦੀ ਤਸਵੀਰ ਅਤੇ ਭਾਈ ਜੀ
ਕੀ ਗੁਰੂ ਸਾਹਿਬਾਨ ਕਿਸੇ ਚਿਤ੍ਰਕਾਰ ਦੇ ਤਸੱਵੁਰ ਰਾਹੀਂ, ਕਿਸੇ ਤਸਵੀਰ ਵਿਚ ਉਤਾਰੇ ਜਾ ਸਕਦੇ ਹਨ ? ਇਸ ਬਾਬਤ ਪ੍ਰੋ. ਪੁਰਨ ਸਿੰਘ ਜੀ ਦਾ ਲਿਖਿਆ ਭਾਵ ਭੂਰਤ ਲੇਖ "ਕਲਗੀਆਂ ਵਾਲੇ ਦੀ ਛਬੀ" ਦਾ ਆਰੰਭ ਪੜਨ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਭੱਟਬਾਣੀ ਤਾਂ ਅਸੀਂ ਪੜਦੇ ਹੀ ਹਾਂ।
ਹੋਰ ਅੱਗੇ ਤੁਰਨ ਤੋਂ ਪਹਿਲਾਂ ਸਪਸ਼ਟ ਕਰ ਦੇਵਾਂ ਕਿ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਨਕਲੀ ਫਿਲਮਾਂਕਨ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਅਜਿਹੇ ਫਿਲਮਾਂਕਨ ਨਾਲ ਸਹਿਮਤ ਨਹੀਂ।
ਭਾਈ ਜੀ ਵੀ ਫਿਲਮ ਨਾਲ ਸਹਿਮਤ ਨਹੀਂ ਦਿੱਸਦੇ। ਆਪਣੀ ਅਸਹਿਮਤੀ ਦਾ ਪ੍ਰਗਟਾਵਾ ਕਰਦੇ, ਉਨ੍ਹਾਂ ਗੁਰੂ ਨਾਨਕ ਜੀ ਦੀ ਤਸਵੀਰ ਦੇ ਉਸ ਪੱਖ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਹੈ  ਜੋ ਅਤਿਕਥਨੀਆਂ ਜਾਂ ਗਲਤਬਿਆਨੀਆਂ ਦੇ ਰੂਪ ਵਿਚ ਪ੍ਰਚਾਰਤ ਹੁੰਦੀ ਹੈ। ਉਨ੍ਹਾਂ ਦੀ ਇਹ ਗਲ ਕੁੱਝ ਥਾਂ ਵਾਜਬ ਪਰੰਤੂ ਅਜਿਹੀ ਨਸੀਹਤ ਦਿੱਸਦੀ ਹੈ ਜੋ ਆਪਣੇ ਆਪ ਤੇ ਲਾਗੂ ਨਹੀਂ।       ਕਿਵੇਂ ?
ਉਹ ਇਵੇਂ ਕਿ ਅੱਜਕਲ, ਉਨ੍ਹਾਂ ਦੇ ਪਾਸੇ ਵਲੋਂ ਗੁਰੂ ਸਾਹਿਬਾਨ ਦੀ ਛਬੀ, ਜਿਸ ਢੰਗ ਨਾਲ ਭੁੱਲਣਹਾਰ, ਗਲਤੀਆਂ ਕਰਨ ਵਾਲੇ  ਅਤੇ ਆਮ ਬੰਦੇ ਕਰਕੇ ਪ੍ਰਚਾਰੀ ਜਾ ਰਹੀ ਹੈ, ਉਸ ਬਾਰੇ ਉਨ੍ਹਾਂ ਇਕ ਸ਼ਬਦ ਵੀ ਨਹੀਂ ਬੋਲਿਆ।    ਕਿਉਂ ?
   ਕੀ ਉਹ ਇਹ ਤਾਂ ਨਹੀਂ ਸਮਝਦੇ ਕਿ ਉਹ ਆਪ ਅਭੁੱਲ ਚਿਤ੍ਰਕਾਰ ਹਨ ?
  ਖੈਰ ਨਵੀਂ ਪਿਕਚਰ ਪੇਸ਼ ਕਰਦੇ ਇਹ ਵੀ ਕਿਹਾ ਗਿਆ ਕਿ ਗੁਰੂ ਸਾਹਿਬਾਨ ਆਪਣਾ ਉੱਤਰਾਧਿਕਾਰੀ ਚੁਣਨ ਵਿਚ ਵੀ ਗਲਤੀ ਖਾ ਗਏ ਅਤੇ ਭਾਈ ਬੁੱਡਾ ਜੀ ਨੇ ਨਾਂਹ ਕੀਤੀ ਤਾਂ ਕੋਈ ਹੋਰ ਚੁਣ ਲਿਆ ਗਿਆ।  
  ਗੁਰੂ ਨਾਨਕ ਅਤੇ ਗੁਰੂ ਸਾਹਿਬਾਨ ਜੀ ਦੀਆਂ ਅਜਿਹੀਆਂ ਪਿਕਚਰਾਂ ਬਨਾਉਣਾ, ਕੀ ਚਿੰਤਾ ਦਾ ਵਿਸ਼ਾ ਨਹੀਂ ?
  ਭਾਈ ਜੀ, ਕੀ ਅਜਿਹੇ ਰੰਗਾਂ-ਢੰਗਾਂ ਨਾਲ ਗੁਰੂ ਸਾਹਿਬਾਨ ਜੀ ਦੀ ਛਬੀ ਰੋਸ਼ਨ ਹੁੰਦੀ ਹੈ ?
  ਕੋਈ ਬਾਬਾ ਗਲਤ ਪਿੱਕਚਰ ਬਣਾਏ ਤਾਂ ਗਲਤ ਹੀ ਹੋਵੇਗੀ ਪਰ 'ਭਾਈ' ਸੱਜਣ ਗਲਤ ਪਿੱਕਚਰ ਪੇਸ਼ ਕਰਨ ਤਾਂ ਅਜਿਹੀ ਹਰਕਤ ਕਿਵੇਂ ਸਹੀ ਹੋ ਸਕਦੀ ਹੈ ?
  ਕਦੇ ਨੋਵੇਂ ਪਾਤਿਸ਼ਾਹ ਜੀ ਤੇ ਦਰਬਾਰ ਸਾਹਿਬ ਬਾਹਰ ਮੀਣਿਆਂ ਵਲੋਂ ਗੋਲੀ ਚਲੀ ਸੀ। ਦੇਸੀ ਜਿਹਾ ਤਮਚਾ ਜਾਂ ਬੰਦੂਕ ਹੋਈ ਹੋਵੇਗੀ। ਪਰ ਹੁਣ ਹਥਿਆਰਾਂ ਨੇ ਵਿਕਾਸ ਕਰ ਲਿਆ ਹੈ !
 ਹਰਦੇਵ ਸਿੰਘ-
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.