ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਭਾਈ ਜੀ ਵੱਲ ਤਿੰਨ ਹੋਰ ਸਵਾਲ
ਭਾਈ ਜੀ ਵੱਲ ਤਿੰਨ ਹੋਰ ਸਵਾਲ
Page Visitors: 2532

ਭਾਈ ਜੀ ਵੱਲ ਤਿੰਨ  ਹੋਰ ਸਵਾਲ
ਸਤਿਕਾਰਤ ਭਾਈ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁੱਝ ਪੰਗਤਿਆ ਦੇ ਹਵਾਲੇ ਦੇ ਰਿਹਾ ਹਾਂ ਜੋ ਕਿ ਇਸ ਪ੍ਰਕਾਰ ਹਨ:-
(1)     ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥
(2)     ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ
(3)     ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ
(4)     ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
ਭਾਈ ਜੀਉ, ਆਪ ਜੀ ਨੇ ਕੁੱਝ ਦਿਨ ਪਹਿਲਾਂ ਗੁਰਬਾਣੀ ਵਿਚੋਂ ਅਜਿਹਾ‘ਪਦਾਰਥਮਈ ਰੱਬ’  ਲੱਭ ਲਿਆ ਹੈ ਜਿਹੜਾ ਕਿ ਪਹਿਲਾਂ ਕਿਸੇ  ਸਿੱਖ ਪ੍ਰਚਾਰਕ-ਵਿਦਵਾਨ ਨੂੰ ਨਹੀਂ ਲੱਭਾ। ਉਪਰੋਕਤ ਪੰਗਤਿਆਂ ਰੱਬ ਅੱਗੇ ਜੋਦੜੀ ਕੀਤੀ ਗਈ ਹੈ। ਕਿਰਪਾ ਕਰਕੇ ਸਪਸ਼ਟ ਕਰੋ ਕਿ ਆਪ ਜੀ ਦਾ ਉਹ ਰੱਬ ਕਿੰਝ ਕਿਸੇ ਨੂੰ ਵਿਸਾਰਦਾ, ਅਤੇ ਕਿੰਝ ਕਿਸੇ ਦੇ ਅਵਗੁਣਾਂ ਨੂੰ ਬਖ਼ਸ਼ਦਾ ਹੈ ? (1st Question)
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥
ਕੁਦਰਤ (ਆਪ ਜੀ ਦਾ ਰੱਬ) ਤਾਂ ਦ੍ਰਿਸ਼ਟਮਾਨ ਅਤੇ ਹਰ ਏਕ ਦੇ ਅਨੁਭਵ ਵਿਚ ਹੈ। ਫਿਰ ਭਗਤ ਰਵਿਦਾਸ ਜੀ ਵਲੋਂ ਕਿਸ ਨਾਯਕ ਪ੍ਰਭੂ ਦੇ ਅੱਗੇ ਇਕ ਛਿਨੁ (ਪਲ) ਲਈ ਉਸਦੇ ਦਰਸ਼ਨ (ਅਨੁਭਵ) ਦੀ ਜੋਦੜੀ ਕੀਤੀ ਗਈ ਹੈ ? (2nd Question)
ਕੀ ਆਪ ਜੀ ਦਾ ‘ਪਦਾਰਥਮਈ  ਰੱਬ’ ਅਜਿਹੀਆਂ ਜੋਦੜੀਆਂ ਕਬੂਲ ਕਰਦਾ ਹੈ  ਜਾਂ ਗੁਰਬਾਣੀ ਵਿਚਲੀਆਂ ਅਜਹਿਆਂ ਜੋਦੜੀਆਂ ਫ਼ਿਜੂਲ ਅਤੇ ਬ੍ਰਾਹਮਣਾਂ ਦੀ ਦੇਣ ਹਨ ? (3rd Question
ਹਰਦੇਵ ਸਿੰਘ,ਜੰਮੂ-੧੩.੦੪.੨੦੧੮
…………………………………….
ਜਵਾਬ ਦੇਣ ਲਈ ਸਾਲ ਦਾ ਸਮਾਂ ?
 ਸਤਿਕਾਰਤ ਭਾਈ  ਰਣਜੀਤ ਸਿੰਘ  ਜੀਉ,
ਜੇ ਕਿਸੇ ਨੇ ਕੋਈ ਰੱਬ ਲੱਭ ਲਿਆ ਹੈ ਤਾਂ ਉਸਨੂੰ ਮੁਬਾਰਕ, ਪਰ ਇਸ ਵਿਸ਼ੇ ਬਾਰੇ, ਦਾਵੇ ਅਤੇ ਧੱਕੇ ਨਾਲ, ਆਪਣੀ ਗਲ ਨੂੰ ਹੀ ਗੁਰੂ ਸਾਹਿਬਾਨ ਦੀ ਉੱਚਾਰੀ ਹੋਈ ਗਲ ਐਲਾਨਣ ਵਿਚ, ਨਾ ਤਾਂ ਸਮਝਦਾਰੀ ਹੋਵੇਗੀ ਅਤੇ ਨਾ ਹੀ ਇਮਾਨਦਾਰੀ।
ਜੇ ਕਰ ਦਾਵਾ ਹੈ ਕਿ ਗੁਰਬਾਣੀ ਵਿਚਲਾ ਰੱਬ ਪਹਿਲੀ ਵਾਰ  ਆਪ ਜੀ ਨੇ ਹੀ ਲੱਭ ਲਿਆ ਹੈ ਤਾਂ, ਬਾ ਅਸੂਲ, ਅਜਿਹੇ ਦਾਵੇ ਬਾਰੇ ਸਵਾਲਾਂ ਦੇ ਜਵਾਬ ਵੀ ਨਾਲ ਦੇ ਨਾਲ ਦੇਣੇ ਬਣਦੇ ਹਨ। ਸਾਲ ਦਾ ਵੱਕਫ਼ਾ ਕਿਸ ਲਈ ? ਅਗਰ ਕਿਸੇ ਵਿਸ਼ੇ ਬਾਰੇ ਸਵਾਲਾਂ ਦੇ ਜਵਾਬ ਸਾਲ ਬਾਦ ਹੀ ਦੇਣੇ ਹੋਣ, ਤਾਂ ਵਿਸ਼ੇ ਨੂੰ ਮੀਡੀਆ ਤੇ ਸਾਲ ਬਾਦ ਹੀ ਲਿਆਉਣਾ ਚਾਹੀਦਾ ਹੈ। ਨੁੱਕਤਾ ਪੇਸ਼ ਕਰਨ ਵਾਲੇ ਤੇ, ਜਵਾਬ ਦੇਣ ਦੀ ਜਿੰਮੇਵਾਰੀ ਤਾਂ, ਨੁੱਕਤਾ ਪੇਸ਼ ਕਰਨ ਦੇ ਸਮੇਂ ਤੋਂ ਹੀ ਬਣ ਜਾਂਦੀ ਹੈ।
ਭਾਈ ਜੀਉ, ਫਿਰ ਇਹ ਕੋਈ ਐਸਾ ਵਿਸ਼ਾ ਵੀ ਨਹੀਂ ਕਿ ਇਸ ਬਾਰੇ ਜਵਾਬ ਦੇਣ ਲਈ ਸਾਲ ਦਾ ਸਮਾਂ ਲਿਆ ਜਾਏ। ਬੇਨਤੀ ਹੈ ਆਪਣੀਆਂ ਦਿੱਤੀਆਂ ਵਿਚਾਰਾਂ ਬਾਰੇ ਪੁੱਛੇ ਜਾ ਰਹੇ ਸਵਾਲਾਂ ਨੂੰ ਅਸੀਂ ਇੰਝ ਟਾਲਣ ਦੀ ਕੋਸ਼ਿਸ਼ ਨਾ ਕਰੀਏ!
ਛੋਟੇ-ਛੋਟੇ ਸਵਾਲ ਪੁੱਛੇ ਹਨ, ਜਵਾਬ ਦੇਣ ਦੀ ਕਿਰਪਾਲਤਾ ਕਰੋ ਜੀ।
ਹਰਦੇਵ ਸਿੰਘ, ਜੰਮੂ-੧੭.੦੪.੨੦੧੮

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.