ਇਨਸਾਫ਼ ਦਾ ਫਿਰ ਕਤਲ…
ਜਸਪਾਲ ਸਿੰਘ ਹੇਰਾਂ
Editor:DailyPehredar
ਜਿਸ ਦੇਸ਼ ਦੇ ਸੰਵਿਧਾਨ ਨੂੰ ਪ੍ਰਵਾਨਗੀ ਦੇਣ ਲਈ ਸਿੱਖਾਂ ਨੇ ਪ੍ਰਵਾਨਗੀ ’ਤੇ ਦਸਤਖ਼ਤ ਨਹੀਂ ਕੀਤੇ ਸਨ, ਉਸ ਦੇਸ਼ ਦਾ ਸੰਵਧਾਨ ਸਿੱਖਾਂ ਨੂੰ ਇਸ ਦੇਸ਼ ਦੇ ਨਾਗਰਿਕ ਮੰਨਣ ਲਈ ਤਿਆਰ ਨਹੀਂ ਜਾਪਦਾ, ਇਸੇ ਕਾਰਨ ਸਿੱਖਾਂ ਨੂੰ ਇਸ ਦੇਸ਼ ਵਿਚ ਇਨਸਾਫ਼ ਅਤੇ ਨਿਆਂ ਪ੍ਰਾਪਤ ਨਹੀਂ ਹੋ ਰਿਹਾ। ਆਏ ਦਿਨ ਅਜਿਹੇ ਭਾਣੇ ਵਾਪਰ ਰਹੇ ਹਨ ਜਿਹੜੇ ਇਹ ਅਹਿਸਾਸ ਕਰਵਾਉੇਂਦੇ ਹਨ ਕਿ ਸਿੱਖ ਇਸ ਦੇਸ਼ ਦੇ ਨਾਗਰਿਕ ਨਹੀਂ ਹਨ।
ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 85 ਫ਼ੀਸਦੀ ਕੁਰਬਾਨੀਆਂ ਕੀਤੀਆਂ, 92 ਸਿੱਖ ਯੋਧਿਆਂ ਨੇ ਹੱਸ- ਹੱਸ ਕੇ ਫ਼ਾਂਸੀ ਦੇ ਰੱਸਿਆਂ ਨੂੰ ਚੁੰਮਿਆਂ। ਹਜ਼ਾਰਾਂ ਸਿੱਖ ਕਾਲੇ ਪਾਣੀ ਗਏ, ਜਾਇਦਾਦਾਂ ਕੁਰਕ ਕਰਵਾਈਆਂ, ਸਰਕਾਰ ਦੇ ਤਸੀਹੇ ਝੱਲੇ, ਪ੍ਰੰਤੂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦੇ ਕੇ ਸਿੱਖਾਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਪਾਏ ਯੋਗਦਾਨ ਦਾ ਇਨਾਮ ਦਿੱਤਾ ਗਿਆ। ਉਹ ਹਿੰਦੂਵਾਦੀ ਤਾਕਤਾਂ ਜਿਹੜੀਆਂ ਸਿੱਖੀ ਦੀ ਹੋਂਦ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਉਨ੍ਹਾਂ ਵੱਲੋਂ ਸਿੱਖ ਅਤੇ ਸਿੱਖੀ ’ਤੇ ਆਏ ਦਿਨ ਭਿਆਨਕ ਅਤੇ ਕੋਝੇ ਹਮਲੇ ਨਿਰੰਤਰ ਜਾਰੀ ਹਨ। ਇਨ੍ਹਾਂ ਹਮਲਿਆਂ ਵਿਰੁੱਧ ਦੇਸ਼ ਦੇ ਸਿੱਖ ਇਨਸਾਫ਼ ਮੰਗਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਗਰਦਾਨਿਆ ਜਾਂਦਾ ਹੈ ਅਤੇ ਦੇਸ਼ ਦਾ ਕਾਨੂੰਨ ਅਤੇ ਦੇਸ਼ ਦੀ ਸਰਕਾਰ ਉਨ੍ਹਾਂ ਨਾਲ ਦੇਸ਼ ਦੇ ਦੁਸ਼ਮਣਾਂ ਵਾਲਾ ਵਤੀਰਾ ਵਰਤਦੀ ਹੈ। ਆਏ ਦਿਨ ਸਿੱਖਾਂ ’ਤੇ ਅੰਦਰੂਨੀ ਅਤੇ ਬਾਹਰੀ ਹਮਲੇ ਨਿਰੰਤਰ ਜਾਰੀ ਹਨ, ਪ੍ਰੰਤੂ ਪੀੜ੍ਹਤ ਸਿੱਖਾਂ ਨੂੰ ਇਨਸਾਫ਼ ਦੀ ਕਿਰਨ ਕਿਧਰੇ ਵੀ ਵਿਖਾਈ ਨਹੀਂ ਦਿੰਦੀ।
1984 ਦਾ ਸਿੱਖ ਕਤਲੇਆਮ, ਆਜ਼ਾਦ ਦੇਸ਼ ਦੇ ਮੱਥੇ ’ਤੇ ਕਾਲਾ ਧੱਬਾ ਸੀ, ਜਿਸਨੂੰ ਕੋਈ ਵੀ ਇਨਸਾਫ਼ ਪਸੰਦ ਸਰਕਾਰ ਹਰ ਹੀਲਾ -ਵਸੀਲਾ ਵਰਤ ਕੇ ਧੋਣ ਦਾ ਯਤਨ ਜ਼ਰੂਰ ਕਰਦੀ, ਪ੍ਰੰਤੂ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲੇ ਦੇਸ਼ ਦੀ ਸਰਕਾਰ ਨੇ ਇਸ ਕਤਲੇਆਮ ਦਾ ਸ਼ਿਕਾਰ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਥਾਂ ਉਸ ਨਾਲ ਸਿੱਧਾ – ਸਿੱਧਾ ਧੱਕਾ ਕਰਕੇ ਕਤਲੇਆਮ ਦੇ ਮੁੱਖ ਦੋਸ਼ੀਆਂ ਦੀ ਪਿੱਠ ਥਾਪੜਨੀ ਲਗਾਤਾਰ ਜਾਰੀ ਰੱਖੀ ਹੋਈ ਹੈ। 28 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਕਤਲੇਆਮ ਦਾ ਇਨਸਾਫ਼ ਅੱਜ ਤੱਕ ਕੌਮ ਦੀ ਝੋਲੀ ਨਹੀਂ ਪਿਆ, ਪ੍ਰੰਤੂ ਹੁਣ ਤਾਂ ਇਨਸਾਫ਼ ਪ੍ਰਾਪਤੀ ਦੀ ਰਹਿੰਦੀ-ਖੂੰਹਦੀ ਆਸ ਵੀ ਪੂਰਨ ਰੂਪ ਵਿੱਚ ਖ਼ਤਮ ਹੋ ਗਈ ਹੈ, ਕਿਉਂਕਿ ਦੇਸ਼ ਦਾ ਕਾਨੂੰਨ ਵੀ ਇਨਸਾਫ਼ ਦਾ ਨੰਗਾ ਚਿੱਟਾ ਕਤਲ ਕਰਕੇ ਸਿੱਖ ਦੁਸ਼ਮਣ ਤਾਕਤਾਂ ਦੀ ਪਿੱਠ ਪਿੱਛੇ ਆ ਖੜ੍ਹਾ ਹੋਇਆ ਹੈ। 28 ਸਾਲ ਦੇਸ਼ ਦੀਆਂ ਅਦਾਲਤਾਂ ਨੂੰ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕੋਈ ਸਬੂਤ ਨਹੀਂ ਲੱਭਿਆ, ਕਿਸੇ ਗ਼ਵਾਹ ਦੀ ਗ਼ਵਾਹੀ ਦਾ ਕੋਈ ਅਸਰ ਨਹੀਂ ਹੋਇਆ।
ਉਸ ਭਿਆਨਕ ਕਤਲੇਆਮ ਬਾਰੇ ਆਏ 8 ਕਮਿਸ਼ਨਾਂ ਦੇ ਫੈਸਲਿਆਂ ਨੇ ਵੀ ਕਿਸੇ ’ਤੇ ਕੋਈ ਅਸਰ ਨਹੀਂ ਕੀਤਾ ਤੇ ਇਹ ਅਦਾਲਤਾਂ ਸਿੱਖ ਕਤਲੇਆਮ ਦੇ ਉਹਨਾਂ ਦੋਸ਼ੀਆਂ, ਜਿੰਨ੍ਹਾਂ ’ਤੇ ਸਿੱਖਾਂ ਨੂੰ ਸ਼ਰੇਆਮ ਸੜਕਾਂ ’ਤੇ ਕੋਹ-ਕੋਹ ਕੇ ਮਾਰਨ ਦੇ ਦੋਸ਼ ਹੀ ਨਹੀਂ, ਸਗੋਂ ਇਸ ਜ਼ੁਰਮ ਨੂੰ ਦਿੱਲੀ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਹੋਇਆ ਹੈ, ਉਨ੍ਹਾਂ ਜ਼ਾਲਮ ਦੋਸ਼ੀਆਂ ਨੂੰ ਇਹ ਅਦਾਲਤਾਂ ਬਰੀ ਕਰ ਰਹੀਆਂ ਹਨ। ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ’ਚ ਸ਼ਾਮਲ ਸੱਜਣ ਕੁਮਾਰ ਨੂੰ ਅੱਜ ਦਿੱਲੀ ਦੀ ਕੜਕੜਡੂੰਂਮਾ ਅਦਾਲਤ ਨੇ ਬਰੀ ਕਰ ਦਿੱਤਾ ਹੈ ਅਤੇ ਅਦਾਲਤ ਵੱਲੋਂ ਆਉਣ ਵਾਲੇ ਇਸ ਫੈਸਲੇ ਦਾ ਅਹਿਸਾਸ ਕੱਲ੍ਹ ਉਸ ਸਮੇਂ ਹੀ ਹੋ ਗਿਆ ਸੀ, ਜਦੋਂ ਦਿੱਲੀ ਦੀ ਹਾਈਕੋਰਟ ਨੇ ਅਚਾਨਕ ਸੱਜਣ ਕੁਮਾਰ ਦੇ ਇੱਕ ਹੋਰ ਕੇਸ ’ਤੇ ਇਹ ਫੈਸਲਾ ਸੁਣਾ ਦਿੱਤਾ ਸੀ, ਕਿ ਹਾਲੇ ਹੋਰ ਸੁਣਵਾਈ ਦੀ ਲੋੜ ਹੈ। ਉਸਤੋਂ ਇਹ ਸਾਫ਼ ਹੋ ਗਿਆ ਸੀ ਕਿ ਦੇਸ਼ ਦੀ ਨਿਆਂ ਪ੍ਰਣਾਲੀ ਸਿੱਖਾਂ ਨਾਲ ਇਨਸਾਫ਼ ਨਹੀਂ ਕਰੇਗੀ।
ਇੱਕ ਪਾਸੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਨੂੰ 120-ਬੀ, ਅਧੀਨ ਹੀ ਫ਼ਾਂਸੀ ਦੀਆਂ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਬਰੀ ਕੀਤਾ ਜਾ ਰਿਹਾ ਹੈ। ਜੇ ਅਜਿਹੀਆਂ ਸਥਿਤੀਆਂ ’ਚ ਸਿੱਖ ਇਹ ਨਾ ਆਖਣ ਕਿ ਦੇਸ਼ ਦਾ ਕਾਨੂੰਨ ਉਨ੍ਹਾਂ ਨੂੰ ਹੋਰ ਐਨਕ ਨਾਲ ਅਤੇ ਦੇਸ਼ ਦੀਆਂ ਬਹੁ ਗਿਣਤੀਆਂ ਨੂੰ ਹੋਰ ਐਨਕ ਨਾਲ ਵੇਖਦਾ ਹੈ ਤਾਂ ਉਹ ਹੋਰ ਕੀ ਆਖਣ….?
ਲਗਾਤਾਰ ਸਿੱਖ ਵਿਰੋਧੀ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰੇ ਸਿੱਖ ਮਨਾਂ ’ਚ ਜਿੱਥੇ ਰੋਹ ਤੇ ਰੋਸ ਪੈਦਾ ਕਰ ਰਹੀਆਂ ਹਨ, ਉਥੇ ਉਨ੍ਹਾਂ ਦੇ ਮਨਾਂ ’ਚ ਬੇਗਾਨਗੀ ਦੀ ਭਾਵਨਾ ਨੂੰ ਵੀ ਗੂੜ੍ਹਾ ਕਰ ਰਹੇ ਹਨ। ਅੱਜ ਜਦੋਂ ਦੇਸ਼ ਦੇ ਚਾਰੇ ਥੰਮ੍ਹ ਸਿੱਖ ਦੁਸ਼ਮਣ ਤਾਕਤਾਂ ਦੀ ਕਤਾਰ ’ਚ ਖੜ੍ਹੇ ਵਿਖਾਈ ਦੇ ਰਹੇ ਹਨ, ਉਸ ਸਮੇਂ ਸਿੱਖ ਕੌਮ ਨੂੰ ਇੱਕਜੁੱਟ ਅਤੇ ਇੱਕਮੁੱਠ ਹੋ ਕੇ ਆਪਣੀ ਹੋਂਦ ਦੀ ਰੱਖਿਆ ਕਰਦਿਆਂ ਹੋਇਆਂ, ਆਪਣੀ ਹੋਂਦ ਦਾ ਪ੍ਰਗਟਾਵਾ ਵੀ ਕਰਨਾ ਪੈਣਾ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਵਿਰੁੱਧ ਦੇਸ਼ ਦੇ ਹਾਕਮਾਂ ਅਤੇ ਦੇਸ਼ ਦੀ ਨਿਆਂਪ੍ਰਣਾਲੀ ਵੱਲੋਂ ਜਿਹੜਾ ਵਿਤਕਰਾ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਸ ਦਾ ਸਿੱਖ ਕੌਮ ਨੂੰ ਰੋਹ ਭਰਪੂਰ ਢੰਗ ਨਾਲ ਵਿਰੋਧ ਜ਼ਰੂਰ ਕਰਨਾ ਚਾਹੀਦਾ ਹੈ। ਅੱਜ ਲੋੜ ਹੈ ਕਿ ਅਸੀਂ ਸਮੁੱਚੀ ਦੁਨੀਆਂ ਨੂੰ ਇਹ ਦੱਸ ਸਕੀਏ ਕਿ ਦੇਸ਼ ਦਾ ਕਾਨੂੰਨ ਸਿੱਖਾਂ ਨੂੰ ਕਿਸੇ ਪੱਧਰ ’ਤੇ ਇਨਸਾਫ਼ ਨਹੀਂ ਦੇ
...