ਮਾਤਾ ਭਾਗ ਕੌਰ ਜੀ ਦੇ ਚਰਿੱਤਰ ਨੂੰ ਦਾਗ ਲਾਉਣ ਲਈ
ਕਵੀ ਸੰਤੋਖ ਵਲੋਂ ਲਿਖੀ ਰਚਨਾ ‘ਗੁਰ ਪਰਤਾਪ ਸੂਰਜ ਗ੍ਰੰਥ’ ਤੇ ਕੁਝ ਸਵਾਲ
ਮਿਲੀ ਮੁਕਤਿਸਰ ਭਾਗੋ ਮਾਈ । ਵਧੀ ਪ੍ਰੀਤਿ ਗੁਰ ਮਹਿਂ ਅਧਿਕਾਈ ।
ਰਹਿਬੇ ਲਗੀ ਦਿਗੰਬਰ ਸੋਈ । ਲਾਜ ਕਾਨ ਲੋਕਨ ਕੀ ਖੋਈ । ੩੬ ।
(ਮੁਕਤਸਰ ਵਿਚ ਪਹਿਲੀ ਵਾਰ ਮਾਈ ਭਾਗੋ ਗੁਰੂ ਜੀ ਨੂੰ ਮਿਲੀ । ਮਾਈ ਦੀ ਗੁਰੂ ਪ੍ਰਤੀ ਪ੍ਰੀਤ ਬਹੁਤ ਵਧ ਗਈ । ਮਾਈ ਦੁਨੀਆਂ ਤੋ ਉਪਰਾਮ, ਇਕ ਰਸ, ਅਨੰਦ ਵਿਚ, ਦਿਗੰਬਰ ਰਹਿਣ ਲਗੀ । ਦੁਨੀਆਂ ਦੀ ਸੰਗ ਸ਼ਰਮ ਸਭ ਮਿਟ ਗਈ )
ਕਵੀ ਸੰਤੋਖ ਸਿੰਘ ਮੁਤਾਬਕ ਦੁਨੀਆਂ ਦੀ ਸੰਗ ਸ਼ਰਮ ਛੱਡ ਕੇ ਮਾਤਾ ਭਾਗ ਕੌਰ ਗੁਰੂ ਨੂੰ ਮਿਲਣ ਉਪਰੰਤ ਦਿਗੰਬਰ ( ਨਗਨ ) ਰਹਿਣ ਲਗੀ।
ਕੀ ਗੁਰੂ ਹਰਿ ਰਾਏ ਅਤੇ ਗੁਰੂ ਤੇਗ ਬਹਾਦੁਰ ਵੇਲੇ ਦਰਬਾਰ ਵਿੱਚ ਜਾਂਦੀ ਮਾਤਾ ਭਾਗ ਕੌਰ ਨੂੰ ਗੁਰਮਤਿ ਦੀ ਸਮਝ ਨਹੀਂ ਹੋਵੇਗੀ ?
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ।
ਬਿਲਾਵਲੁ ਮਹਲਾ ੪
( ਜਿਸ ਦੇ ਮਨ ਵਿੱਚ ਦੁਨੀਆਂ ਵਲੋਂ ਨਫਰਤ ਪੈਦਾ ਹੁੰਦੀ ਹੈ ਉਹ ਨਾਂਗਾ ਸਾਧੂ ਬਣ ਜਾਂਦਾ ਹੈ ਫਿਰ ਭੀ ਉਸ ਦਾ ਮਨ ਦਸੀ ਪਾਸੀ ਦੌੜ ਦੌੜ ਕੇ ਭਟਕਦਾ ਫਿਰਦਾ ਹੈ )
ਕੀ ਗੁਰੂ ਰਾਮਦਾਸ ਸਾਹਿਬ ਵਲੋਂ ਉਚਾਰੇ ਸਲੋਕ ਮਾਤਾ ਭਾਗ ਕੌਰ ਵਲੋਂ ਜਾਂ ਪਰਿਵਾਰ ਵਾਲਿਆਂ ਨੇ ਕਦੀ ਨਹੀਂ ਸੁਣੇ ਜਾਂ ਪੜ੍ਹੇ
ਹੋਵਣ ਗੇ ?
ਗੁਰਬਾਣੀ ਆਖ ਰਹੀ ਹੈ ਦੁਨੀਆਂ ਨੂੰ ਨਫਰਤ ਕਰਨ ਵਾਲੇ ਦਿਗੰਬਰ ਹੋ ਜਾਂਦੇ ਹਨ ਕੀ ਮਾਤਾ ਭਾਗ ਕੌਰ ਦੁਨੀਆਂ ਤੋ ਨਫਰਤ ਕਰਦੇ ਹੋਵਣ ਗੇ ?
ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਤੇ ਦਿਗੰਬਰ ਨਹੀਂ ਹੋਏ... ਫੇਰ ਕਵੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਅਜਿਹੀ ਘਟਨਾ ਕਿਉਂ ਲਿਖ ਦਿੱਤੀ ?
ਕਥਾ ਬੇਦ ਮਹਿਂ ਜਿਸ ਕੀ ਅਹੈ । ਨਾਮ ਗਾਰਗੀ ਨਗਨ ਸੁ ਰਹੈ ।
ਪਰਮਹੰਸਨੀ ਬਡ ਅਵਧੂਤਾ । ਤਿਮ ਭਾਗੋ ਗੁਰ ਢਿਗ ਅਵਧੂਤਾ । ੩੭ ।
(ਇਸ ਤਰਾਂ ਦੀ ਵਾਰਤਾ ਵੇਦਾਂ ਵਿਚ ਵੀ ਆਉਂਦੀ ਹੈ । ਗਾਰਗੀ ਨਾਮ ਦੀ ਔਰਤ ਜਗਤ ਤੋ ਉਪਰਾਮ, ਨਗਨ ਵਿਚਰਦੀ ਸੀ । ਉਹ ਵਡੀ ਅਵਧੂਤ ਸੀ, ਪਰਮਹੰਸਨੀ ਸੀ । ਕੁਝ ਏਦਾਂ ਦੀ ਹੀ ਹਾਲਤ ਮਾਈ ਦੀ ਸੀ )
ਵੇਦਾਂ ਵਿੱਚ ਆਉਂਦੀ ਗਾਰਗੀ ਨਾਮ ਦੀ ਔਰਤ ਗੁਰਮਤਿ ਤੋ ਅਣਜਾਣ ਹੋ ਸਕਦੀ ਹੈ ਪਰ ਮਾਤਾ ਭਾਗ ਕੌਰ ਦਾ ਪਰਿਵਾਰ ਤਾਂ ਗੁਰੂ ਅਰਜਨ ਸਾਹਿਬ ਵੇਲੇ ਤੋ ਗੁਰਮਤਿ ਨਾਲ ਜੁੜਿਆ ਹੋਇਆ ਸੀ ਕਵੀ ਨੂੰ ਇਸ ਗੱਲ ਦਾ ਜਰਾਂ ਭੀ ਧਿਆਨ ਨਾ ਆਇਆ ?
ਗਰਵੀ ਸਾਂਗ ਹਾਥ ਮਹਿਂ ਧਰੈ । ਸਦਾ ਅਨੰਦ ਏਕ ਰਸ ਥਿਰੈ ।
ਕੇਤਿਕ ਮਾਸ ਨਗਨ ਜਬਿ ਰਹੀ । ਇਕ ਦਿਨ ਦੇਖਿ ਨਿਕਟ ਗੁਰ ਕਹੀ । ੩੮ ।
(ਮਾਈ ਇਕ ਹਥ ਗੜਵੀ ਤੇ ਦੂਜੇ ਹਥ ਬਰਛੀ ਰਖਦੀ । ਸਦਾ ਇਕ ਰਸ ਅਨੰਦ ਵਿਚ ਰਹਿੰਦੀ । ਕੁਝ ਸਮਾਂ ਮਾਈ ਨਗਨ ਵਿਚਰਦੀ ਰਹੀ । ਇਕ ਦਿਨ ਗੁਰੂ ਜੀ ਦੀ ਨਜ਼ਰੀਂ ਪੈ ਗਈ ਤੇ ਗੁਰੂ ਜੀ ਨੇ ਕੋਲ ਬੁਲਾ ਲਿਆ ।)
ਪਹਿਲੀ ਮੁਲਾਕਾਤ ਵੇਲੇ ਨਗਨ ਰਹਿਣਾ ਸ਼ੁਰੂ ਕੀਤਾ ਅਤੇ ਕਈ ਦਿਨ ਬੀਤ ਚੁੱਕੇ ਸਨ ਇਹਨੇ ਦਿਨਾਂ ਤੱਕ ਕੀ ਜੁਆਬ ਦਿੱਤਾ ਹੋਵੇਗਾ, ਗੁਰੂ ਜੀ ਦੀ ਨਜਰ ਪੈਣ ਤੋ ਪਹਿਲਾਂ ਕੋਈ ਵੀ ਐਸਾ ਸਿੱਖ ਨਹੀਂ ਹੋਵੇਗਾ ਜਿਸ ਨੇ ਵਰਜਿਆ ਹੋਵੇ ?
ਸੁਨਿ ਮਾਈ ਭਾਗੋ ਸਚਿਆਰੀ । ਕੁਲ ਨੈਹਰਿ ਸਸੁਰਾਰਿ ਉਬਾਰੀ ।
ਪਰਮਹੰਸਸ ਆਵਸਥਾ ਪਾਈ । ਤੁਝ ਕੋ ਦੋਸ਼ ਨ ਲਗੈ ਕਦਾਈ । ੩੯ ।
(ਹੇ ਸਚਿਆਰੀ, ਮਾਈ ਭਾਗੋ, ਸੁਣ ! ਕੁਲ ਨਾਸ਼ ਨਾ ਕਰ, ਸਸੁਰਾਲ ਦਾ ਮਾਣ ਰਖ । ਤੂੰ ਪਰਮਹੰਸ ਅਵਸਥਾ ਪਾਈ ਹੈ । ਤੈਨੂੰ ਕਦੇ ਵੀ ਦਾਗ ਨਹੀਂ ਲਗੇਗਾ ।)
ਰਹਨਿ ਦਿਗੰਬਰ ਤੁਝ ਬਨਿ ਆਈ । ਇਕ ਰਸ ਬ੍ਰਿੱਤਿ ਭਈ ਲਿਵਲਾਈ ।
ਤਨ ਹੰਤਾ ਸਭਿ ਰਿਦੇ ਬਿਨਾਸ਼ੀ । ਪਾਯੋ ਪਰਮ ਰੂਪ ਅਬਿਨਾਸੀ । ੪੦ ।
(ਤੂੰ ਦਿਗੰਬਰ ਰਹਿਣਾ ਕੀਤਾ ਹੈ । ਤੂੰ ਬਿਰਤੀ ਨੂੰ ਇਕ ਰਸ ਟਿਕਾਇਆ ਹੈ, ਲਿਵ ਜੋੜੀ ਹੈ । ਤਨ ਦਾ ਹੰਕਾਰ ਸਭ ਨਾਸ਼ ਹੋ ਗਿਆ ਹੈ । ਤੂੰ ਪਰਮ ਰੂਪ ਅਬਿਨਾਸੀ ਪਾ ਲਿਆ ਹੈ ।)
ਮੂਰਖ ਕਵੀ... ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਗੁਰਮਤਿ ਤੋ ਵਾਂਝਾ ਦਸ ਰਿਹਾ ਹੈ ਆਖਦਾ ਹੈ ਕੀ ਤੂ ਨਗਨ ਰਹਿਣਾ ਕੀਤਾ ਹੈ ਅਤੇ ਪਰਮ ਰੂਪ ਅਬਿਨਾਸੀ ਪਾ ਲਿਆ ਹੈ, ਫੇਰ ਗੁਰੂ ਰਾਮਦਾਸ ਸਾਹਿਬ ਵਲੋਂ ਦਿਗੰਬਰ ਰਹਿਣ ਵਾਲੇ ਨੂੰ ਇਹ ਕਹਿਣਾ ਕੀ ਉਸਦਾ ਮਨ ਦਸੀ ਪਾਸੀ ਭਟਕਦਾ ਹੈ ਦਾ ਕੀ ਕਰੋਗੇ ?
ਤਊ ਸੰਗ ਤੂੰ ਰਹਤਿ ਹਮਾਰੇ । ਪਹਿਰਿ ਕਾਛੁ ਲਘੁ ਸਿਰ ਦਸਤਾਰੇ ।
ਊਪਰ ਚੀਰ ਚਾਦਰਾ ਲੀਜੈ । ਦੇਹ ਅਛਾਦਹੁ ਸਮਾ ਬਿਤੀਜੈ ੪੧ ।
(ਪਰ ਹੁਣ ਜੇ ਤੂੰ ਸਾਡੇ ਨਾਲ ਰਹਿਣਾ ਹੈ ਤਾਂ । ਤੇੜ ਕਛਿਹਰਾ ਪਹਿਨ ਅਤੇ ਸਿਰ ਤੇ ਦਸਤਾਰ ਸਜਾ । ਤਨ ਦੇ ਉਪਰ ਕੋਈ ਚੀਰਾ ਜਾਂ ਚਾਦਰ ਲੈ । ਤਨ ਢਕ ਕੇ ਸਾਡੇ ਨਾਲ ਸਮਾਂ ਬਤੀਤ ਕਰ ।)
ਸੁਨਿ ਗੁਰ ਹੁਕਮ ਮਾਨ ਤਿਨ ਲੀਨਾ । ਬਸਤ੍ਰ ਸਰੀਰ ਅਛਾਦਨ ਕੀਨਾ ।
ਕਰ ਮਹਿਂ ਸਾਂਗ ਸਦਾ ਗਹਿ ਰਾਖੇ । ਰਹੈ ਸੰਗ ਗੁਰ ਕੇ ਅਭਿਲਾਖੇ । ੪੨ ।
(ਗੁਰੂ ਜੀ ਦਾ ਹੁਕਮ ਸੁਣ ਕੇ ਮਾਤਾ ਨੇ ਮੰਨਣਾ ਕੀਤਾ । ਬਸਤਰਾਂ ਨੂੰ ਸਰੀਰ ਤੇ ਪਹਿਨਣਾ ਕੀਤਾ । ਹਥ ਵਿਚ ਹਮੇਸ਼ਾ ਮਾਈ ਬਰਛੀ ਰਖਦੀ । ਹੁਣ ਮਾਈ ਨੇ ਗੁਰੂ ਜੀ ਦੇ ਨਾਲ ਰਹਿਣਾ ਕੀਤਾ )
ਕਵੀ ਆਖਦਾ ਹੈ ਹੁਣ ਬਸਤਰਾਂ ਨੂੰ ਪਹਿਨਣਾ ਕੀਤਾ ਹੈ ਫੇਰ ਪਹਿਲੀ ਮੁਲਾਕਾਤ ਵੇਲੇ ਅਜਿਹੀ ਕਿਹੜੀ ਪ੍ਰੀਤ ਉਪਜ ਗਈ ਜੋ ਦਿਗੰਬਰ ਰਹਿਣਾ ਸ਼ੁਰੂ ਕਰ ਦਿੱਤਾ ਸੀ
ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ
ਐਨ ਪਹਿਲਾ, ਅੰਸੂ ੨੨
ਟਕਸਾਲੀਓ! ਤੁਸੀਂ ਇਸ ਕੂੜ ਕਬਾੜ ਰਚਨਾ ਨੂੰ ਸਹੀ ਆਖ ਕੇ ਮਾਤਾ ਭਾਗ ਕੌਰ ਨਾਲ ਦਿਗੰਬਰ ਰਹਿਣ ਵਾਲੀ ਜੋੜੀ ਕਹਾਣੀ ਨੂੰ ਪਰਮਹੰਸ ਅਵਸਥਾ ਪ੍ਰਾਪਤ ਕਰ ਲੈਣਾਂ ਕਿਵੇਂ ਕਹਿ ਸਕਦੇ ਹੋ?
ਅਤਿੰਦਰਪਾਲ ਸਿੰਘ
ਅਤਿੰਦਰ ਪਾਲ ਸਿੰਘ
ਕਵੀ ਸੰਤੋਖ ਵਲੋਂ ਲਿਖੀ ਰਚਨਾ ‘ਗੁਰ ਪਰਤਾਪ ਸੂਰਜ ਗ੍ਰੰਥ’ ਤੇ ਕੁਝ ਸਵਾਲ
Page Visitors: 4160