ਸਿੱਖਾਂ ਨੂੰ ਤਾਂ ਦੂਜਿਆਂ ਦੀ ਮਦਦ ਕਰਣ ਲਈ , ਅਪਣੀ ਜਾਂਨ ਦੇ
ਦੇਣ ਦਾ ਜਜਬਾ , ਅਪਣੇ ਗੁਰੂਆਂ ਕੋਲੋਂ ਵਿਰਾਸਤ ਵਿੱਚ ਮਿਲਿਆ ਹੈ।
(ਕਾਨਪੁਰ ਦੇ ਇਕ ਸਿੱਖ ਨੌਜੁਆਨ ਦੀ ਬਹਾਦੁਰੀ ਭਰੀ ਦਾਸਤਾਨ ।)
ਕਾਨਪੁਰ, 1 ਮਈ ਸੱਨ 2013 ਦਾ ਦਿਨ ਇੰਦਰਜੀਤ ਸਿੰਘ "ਰਾਜੂ" ਲਈ ਮੌਤ ਦਾ ਪੈਗਾਮ ਲੈ ਕੇ ਆਏਗਾ ਅਤੇ ਇਹ ਦਿਨ ਉਸ ਦੀ ਜਿੰਦਗੀ ਦਾ ਅਖੀਰਲਾ ਦਿਨ ਹੋਵੇਗਾ , ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀ ਹੋਏਗਾ। ਰੋਜ ਦੀ ਤਰ੍ਹਾਂ , ਅੱਜ ਸਵੇਰੇ ਉਹ ਅਪਣੀ ਸਾਇਕਲਾਂ ਦੀ ਦੁਕਾਨ ਤੇ ਕਿਰਤ ਕਮਾਈ ਲਈ ਆਇਆ ਅਤੇ ਅਪਣੇ ਕਮ ਵਿੱਚ ਰੁਝ ਗਇਆ। 40 ਵਰ੍ਹਿਆਂ ਦਾ ਇੰਦਰਜੀਤ ਅਪਣੇ 85 ਵਰ੍ਹੇ ਦੇ ਬਿਰਧ ਪਿਤਾ ਗੁਰਮੁਖ ਸਿੰਘ ਦੇ ਬੁੜ੍ਹਾਪੇ ਦਾ ਸਹਾਰਾ ਸੀ ਅਤੇ ਦੋ ਜੂਨ ਦੀ ਰੋਟੀ ਦਾ ਜੁਗਾੜ ਕਰ ਕਰਕੇ ਅਪਣੇ ਪਰਿਵਾਰ ਦਾ ਗੁਜਰ ਬਸਰ ਕਰ ਰਿਹਾ ਸੀ। ਪਤਨੀ ਸਤਨਾਮ ਕੌਰ ਅਤੇ ਪੁੱਤਰ ਹਰਮੀਤ ਸਿੰਘ ਹੀ ਉਸ ਦੀ ਸਾਰੀ ਦੁਨੀਆ ਸੀ। ਗੁਰੂ ਦਾ ਸ਼ੁਕਰਾਨਾਂ ਅਤੇ ਕਿਰਤ ਕਮਾਈ ਕਰਕੇ ਅਪਣੇ ਫਰਜਾਂ ਨੂੰ ਪੂਰਾ ਕਰਨਾਂ ਇਸ ਭੋਲੇ ਭਾਲੇ ਸਿੱਖ ਦਾ ਇਕੋ ਇਕ ਨਿੱਤ ਕਰਮ ਸੀ। ਜਿਨਾਂ ਸਾਰਿਆਂ ਨੂੰ ਉਹ ਅਪਣੀ ਬਹਾਦੁਰੀ ਭਰੀ ਸ਼ਹਾਦਤ ਤੋਂ ਬਾਦ , ਰੱਬ ਦੇ ਭਰੋਸੇ ਛੱਡ ਕੇ ਇਸ ਦੁਨੀਆਂ ਤੋਂ ਕੂਚ ਕਰ ਗਇਆ। ਕਾਨਪੁਰ ਦੀ ਸਿੱਖ ਸੰਗਤ ਦੋ ਦਿਨਾਂ ਤੋਂ ਭਾਰੀ ਸਦਮੇ ਅਤੇ ਸ਼ੋਕ ਵਿੱਚ ਹੈ।
ਅਪਣੇ ਹੀ ਮੁਹੱਲੇ ਵਿੱਚ ਰਹਿਣ ਵਾਲੇ ਡਾਕਟਰ ਵਿਵੇਕ ਚੌਰਸਿਆ ਦੀ ਧਰਮ ਪਤਨੀ ਸਰਿਤਾ ਅਪਣੇ ਘਰੋਂ ਨਿਕਲੀ ਹੀ ਸੀ ਕੇ ਕੁਝ ਬਦਮਾਸ਼ਾਂ ਨੇ ਉਸ ਦੀ ਹਿੱਕ ਤੇ ਬੰਦੂਕ ਰੱਖ ਕੇ ਉਸ ਦੇ ਗਲੇ ਵਿੱਚ ਪਈ ਸੋਨੇ ਦੀ ਚੇਨ ਲੁੱਟ ਲਈ। ਉਸ ਦੇ ਰੌਲਾ ਪਉਣ ਤੇ ਉਸ ਦੇ ਅਪਾਰਟਮੇਂਟ ਦਾ ਗਾਰਡ ਆ ਗਇਆ ਲੇਕਿਨ ਡਰ ਕੇ ਕੁਝ ਨਾਂ ਬੋਲਿਆ ਅਤੇ ਇਕ ਪਾਸੇ ਜਾ ਕੇ ਖੜਾ ਹੋ ਗਇਆ । ਦੁਕਾਨ ਤੇ ਬੈਠਾ ਇੰਦਰਜੀਤ ਸਿੰਘ ਬਾਹਰ ਆਇਆ ਅਤੇ ਮੋਟਰ ਸਾਇਕਿਲ ਤੇ ਚੇਨ ਲੁਟ ਕੇ ਭਜਦੇ ਬਦਮਾਸ਼ਾ ਨੂੰ ਉਸ ਨੇ ਦਬੋਚ ਲਿਆ। ਇਕ ਬਦਮਾਸ਼ ਨੂੰ ਉਸ ਨੇ ਢਾਅ ਲਿਆ ਅਤੇ ਉਸ ਨੂੰ ਅਪਣੀ ਮਜਬੂਤ ਗ੍ਰਿਫਤ ਵਿੱਚ ਲੈ ਲਿਆ। ਉਸ ਨੂੰ ਇਹ ਅਹਿਸਾਸ ਵੀ ਨਹੀ ਸੀ ਕਿ ਦੂਜੇ ਬਦਮਾਸ਼ ਕੋਲ ਵੀ ਬੰਦੂਕ ਹੋ ਸਕਦੀ ਹੈ। ਦੂਜੇ ਬਦਮਾਸ਼ ਨੇ ਇੰਦਰਜੀਤ ਨੂੰ ਗੋਲੀ ਮਾਰ ਦਿਤੀ ਅਤੇ ਉਹ ਉਸੇ ਥਾ ਤੇ ਡਿੱਗ ਪਇਆ ਅਤੇ ਦੋਵੇ ਬਦਮਾਸ਼ ਮੋਟਰ ਸਾਇਕਿਲ ਤੇ ਬੈਠ ਕੇ, ਮੌਕੇ ਵਾਰਦਾਤ ਤੋਂ ਫਰਾਰ ਹੋ ਗਏ। ਇੰਦਰਜੀਤ ਦੀ ਬਦਮਾਸ਼ਾ ਨਾਲ ਇਹ ਧਰ ਪਕੜ ਮੁਹੱਲੇ ਦੇ ਬਹੁਤੇ ਲੋਕੀ ਤਮਾਸ਼ਬੀਨ ਬਣਕੇ ਵੇਖਦੇ ਰਹੇ, ਲੇਕਿਨ ਅਪਣੀ ਜਾਂਨ ਤੋਂ ਡਰਦਿਆ ਇਕ ਵੀ ਬੰਦਾ ਉਸ ਦੀ ਮਦਦ ਨੂੰ ਅੱਗੇ ਨਹੀ ਆਇਆ। ਗੋਲੀ ਲਗਣ ਤੋਂ ਪਹਿਲਾਂ ਅਤੇ ਬਾਦ ਵਿੱਚ ਉਸ ਦੀ ਮਦਦ ਨੂੰ ਇਕ ਵੀ ਬੰਦਾ ਉਸ ਦੀ ਮਦਦ ਲਈ ਨੇੜੇ ਨਹੀ ਆਇਆ । ਉਹ ਸੜਕ ਤੇ ਡਿਗਿਆ ਰਹਿਆ ਲੇਕਿਨ ਮੁਹੱਲੇ ਵਾਲਿਆ ਨੇ ਉਸ ਦੇ ਕਰੀਬ ਆਉਣਾਂ ਵੀ ਮੁਨਾਸਿਬ ਨਹੀ ਸਮਝਿਆ। ਇਥੋ ਤਕ ਕਿ ਡਾਕਟਰ ਦੀ ਪਤਨੀ , ਜਿਸ ਦੀ ਮਦਦ ਦੀ ਗੁਹਾਰ ਅਤੇ ਰੌਲੇ ਉਤੇ ਇੰਦਰਜੀਤ ਨੇ ਅਪਣੀ ਜਾਨ ਕੁਰਬਾਨ ਕਰ ਦਿਤੀ, ਉਹ ਵੀ ਅਪਣੇ ਘਰ ਦੌੜ ਗਈ ਅਤੇ ਅਪਣੇ ਆਪ ਨੂੰ ਡਰਦਿਆਂ ਮਾਰੇ ਕਮਰੇ ਵਿੱਚ
ਇਸ ਘਟਨਾਂ ਨੇ ਅੱਜ ਕਾਨਪੁਰ ਵਿੱਚ 1984 ਦੀ ਨਸਲਕੁਸ਼ੀ ਵਾਲੀ ਉਹ ਕਾਲੀ ਸਵੇਰ ਮੈਨੂੰ ਯਾਦ ਦੁਆ ਦਿੱਤੀ , ਜਦੋਂ ਕਾਨਪੁਰ ਦੇ ਇਸੇ ਸ਼ਾਸ਼ਤਰੀ ਨਗਰ ਮੁਹੱਲੇ ਵਿੱਚ ਸਿੱਖਾਂ ਨੂੰ ਸੜਕ ਤੇ ਪੇਟ੍ਰੋਲ ਪਾ ਪਾ ਕੇ ਸਾੜਿਆ ਜਾ ਰਿਹਾ ਸੀ ਅਤੇ ਲੋਕੀ ਆਪੋ ਆਪਣੇ ਘਰਾਂ ਦੀਆਂ ਬਾਰੀਆਂ ਅਤੇ ਦਰਵਾਜਿਆਂ ਦੀਆਂ ਝੀਖਾਂ ਵਿੱਚੋਂ ਸਿੱਖਾਂ ਨੂੰ ਤੜਫਦੇ ਅਤੇ ਮਰਦੇ ਹੋਏ ਵੇਖਦੇ ਰਹੇ। ਉਨਾਂ ਦੀ ਮਦਦ ਨੂੰ ਵੀ ਕੋਈ ਨੇੜੇ ਨਹੀ ਸੀ ਆਇਆ । ਫਿਰ ਇਕ ਠੰਡਾ ਹੌਕਾ ਭਰ ਕੇ ਮੇਰੇ ਦਿਲ ਨੇ ਸੋਚਿਆ ,"ਮੇਰਿਆ ਮਨਾਂ ਇਨਾਂ ਭਾਵੁਕ ਨਾਂ ਹੋ, ਸਿੱਖਾਂ ਨੂੰ ਤਾਂ ਦੂਜਿਆਂ ਦੀ ਮਦਦ ਲਈ ਅਪਣੀ ਜਾਨ ਦੇ ਦੇਣ ਦਾ ਜਜਬਾ ਤਾਂ ਅਪਣੇ ਗੁਰੂਆਂ ਕੋਲੋਂ ਵਿਰਾਸਤ ਵਿੱਚ ਮਿਲਿਆ ਹੈ।ਜਿਨਾਂ ਕੌਮਾਂ ਕੋਲ ਇਹੋ ਜਹੇ ਸਮਰਥ ਗੁਰੂ ਅਤੇ ਸ਼ਹਾਦਤਾਂ ਦਾ ਇਤਿਹਾਸ ਹੀ ਨਾਂ ਹੋਏ , ਉਨਾਂ ਨੇ ਕਿਸੇ ਦੀ ਕੀ ਮਦਦ ਕਰਨੀ ਹੈ।"
ਇੰਦਰਜੀਤ ਸਿੰਘ, ਕਾਨਪੁਰ