** ਕੀ ‘ਗੁਰਬਾਣੀ’ ਗ਼ਲਤ ਪੜ੍ਹਨ ਨਾਲ ‘ਪਾਪ’ ਲੱਗਦਾ ਹੈ?(ਭਾਗ ੧)
** ਨਹੀਂ ਜੀ। … ਬਿੱਲਕੁੱਲ ਵੀ ਨਹੀਂ।
. . ਉਹਨਾਂ ਲਈ ਤਾਂ ਬਿੱਲਕੁੱਲ ਵੀ ਨਹੀਂ, ਜਿਹੜੇ ਗੁਰਸਿੱਖ ਵੀਰ-ਭੈਣ ‘ਪਾਪ-ਪੁੰਨ’ ਬਾਰੇ ਬਿੱਲਕੁੱਲ ਵੀ ਨਹੀਂ ਸੋਚਦੇ, ਨਹੀਂ ਮੰਨਦੇ, ਨਾਹੀਂ ਬ੍ਰਾਹਮਣੀ/ਡੇਰੇਦਾਰੀ ਖਿਆਲਾਂ/ਵਿਚਾਰਾਂ ਨੂੰ ਮੰਨਦੇ ਹਨ।
{{{{ਇੱਕ ਉਦਾਹਰਨ: ਗੁਰਬਾਣੀ ਨੂੰ ਇਸ ਤਰਾਂ ਪੜ੍ਹਨਾ ਹੈ, ਜਿਸ ਤਰਾਂ ਤੁਹਾਡੇ ਪਿਤਾ ਜੀ ਤੁਹਾਨੂੰ ਕੋਈ ਚਿੱਠੀ ਲਿਖਕੇ ਕੋਈ ਸੁਨੇਹਾ ਦੇਣਾ ਚਹੁੰਦੇ ਹੋਣ। ਇਸ ਚਿੱਠੀ ਦੇ ਕਾਫ਼ੀ ਪੰਨੇ ਹੋਣ। ਤੁਹਾਨੂੰ ਇੱਕ ਵਾਰ ਵਿੱਚ ਚਿੱਠੀ ਨੂੰ ਕਾਹਲੀ ਕਾਹਲੀ ਪੜ੍ਹਦਿਆਂ ਗਲਤੀਆਂ ਹੋ ਸਕਦੀਆਂ ਹਨ। ਇੱਕ ਵਾਰ ਵਿੱਚ ਇਹ ਚਿੱਠੀ ਪੜ੍ਹਕੇ, ਪੂਰੀ ਗੱਲ/ਸੁਨੇਹੇ ਦਾ ਪਤਾ ਨਾ ਲੱਗੇ ਤਾਂ ਤੁਸੀ ਚਿੱਠੀ ਨੂੰ 2, 3, 4, ਵਾਰ ਵੀ ਪੜ੍ਹ ਸਕਦੇ ਹੋ।
. . ਸਵਾਲ: ਕੀ ਇਹ ਚਿੱਠੀ ਦਾ ਵਾਰ ਵਾਰ ਪੜ੍ਹਨਾ ਗੁਨਾਹ ਹੈ, ਪਾਪ ਹੈ, ਅਪਰਾਧ ਹੈ? ? ?
. . ਨਹੀਂ ਨਾ! ! ਕਿਉਂਕਿ ਤੁਸੀ ਆਪਣੇ ਪਿਤਾ ਜੀ/ਬਾਪੂ ਜੀ ਦੀ ਲਿੱਖੀ ਚਿੱਠੀ ਨੂੰ ਪੜ੍ਹ ਰਹੇ ਹੋ।
. . ਚਿੱਠੀ ਬਾਰ ਬਾਰ ਪੜ੍ਹਨ ਨਾਲ ਤੁਹਾਨੂੰ, ਬਾਪੂ ਜੀ ਵਲੋਂ ਦਿੱਤੇ ਗਏ ਸੁਨੇਹੇ ਦੀ ਪੂਰੀ ਤਰਾਂ ਸਮਝ ਆ ਜਾਵੇਗੀ।
. . ਹੁਣ ਇਹ ਚਿੱਠੀ ਬਾਰ ਬਾਰ ਪੜ੍ਹਕੇ ਸੁਨੇਹੇ ਦੀ ਪਕੜ ਹੋ ਗਈ। ਸਾਰਾ ਸੁਨੇਹਾ ਸਮਝ ਆ ਗਿਆ। ਸੋ ਬਾਰ ਬਾਰ ਪੜ੍ਹਨਾ ਗੁਨਾਹ ਨਹੀਂ, ਅਪਰਾਧ ਨਹੀਂ ਹੈ, ਪਾਪ ਨਹੀਂ।}}}}
**** (ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥) ਮ5॥ 185॥
**** ਠੀਕ ਬਿੱਲਕੁੱਲ ਜਿਸ ਤਰਾਂ, ਆਪਣੇ ਬਾਪੂ ਜੀ ਦੀ ਲਿੱਖੀ ਚਿੱਠੀ ਪੜ੍ਹਕੇ ਤੁਸੀਂ ਗਿਆਨ ਲੈ ਲਿਆ, ਕਿ ਬਾਪੂ ਜੀ ਕਹਿਣਾ ਕੀ ਚਹੁੰਦੇ ਸੀ, ਉਸ ਸੁਨੇਹੇ ਦਾ ਤੁਹਾਨੂੰ ਪਤਾ ਲੱਗ ਗਿਆ।
… ਠੀਕ! ! ਬਿੱਲਕੁੱਲ ਇਸੇ ਲਹਿਜ਼ੇ ਨਾਲ ਗੁਰਬਾਣੀ ਪੜ੍ਹਨੀ ਸੁਰੂ ਕਰਨੀ ਹੈ। ਬਾਰ ਬਾਰ ਪੜ੍ਹਨੀ। ਉਚਾਰਨ ਦੀਆਂ ਗਲਤੀਆਂ ਹੋਣਗੀਆਂ। ਕੋਈ ਗੱਲ ਨਹੀਂ। ਇੱਕ ਦਿਨ ਤੁਸੀਂ ਇਹੀ ਗੁਰਬਾਣੀ ਪੜ੍ਹਨ ਵਿੱਚ ਮੁਹਾਰਤ ਹਾਸਿਲ ਕਰ ਲੈਣੀ ਹੈ। ਤੁਹਾਨੂੰ ਹਰ ਲਫ਼ਜ ਦਾ ਉਚਾਰਨ ਅਤੇ ਸਬਦੀ ਅਰਥਾਂ ਦੇ ਨਾਲ ਨਾਲ ਭਾਵ ਅਰਥ ਵੀ ਸਮਝ ਆਉਂਣੇ ਸੁਰੂ ਹੋ ਜਾਣਗੇ।
. . ਬਾਰ ਬਾਰ ਗੁਰਬਾਣੀ ਪੜ੍ਹਨਾ ਕੋਈ ਪਾਪ ਨਹੀਂ ਅਪਰਾਧ ਨਹੀਂ। ਮਨ ਵਿੱਚ ਇਸ ਤਰਾਂ ਦਾ ਕੋਈ ਖਿਆਲ-ਵਿਚਾਰ ਨਹੀਂ ਲੈਕੇ ਆਉਣਾ, ਕਿ ਮੇਰਾ ਕਿਸੇ ਤਰਾਂ ਨੁਕਸਾਨ ਹੋਵੇਗਾ। ਮੈਨੂੰ ਪਾਪ ਲਗੂਗਾ।
. . ਇਸ ਤਰਾਂ ਦੇ ਖਿਆਲ/ਵਿਚਾਰ ਮਨ ਵਿੱਚ ਲਿਆਉਣਾ ਸਾਡੀ ਮੂਰਖਤਾ ਹੈ। ਅਗਿਆਨਤਾ ਹੈ। ਅਨਪੜ੍ਹਤਾ ਹੈ। ਕਿਉਂਕਿ, ਸਾਨੂੰ ਗੁਰਬਾਣੀ ਦਾ ਸਹੀ ਗਿਆਨ ਵਿਚਾਰ ਨਹੀਂ ਦਿੱਤਾ ਗਿਆ।
. . ਇਸ ਤਰਾਂ ਦੇ ਖਿਆਲ ਵਿਚਾਰ ਤਾਂ ਸਨਾਤਨੀ ਟਕਸਾਲੀਆਂ, ਮੰਨਮੱਤੀਆਂ, ਮੂੜਮੱਤੀਆਂ, ਅਨਮੱਤੀਆਂ, ਵਿਹਲੜ ਬਾਬਿਆਂ ਡੇਰੇਦਾਰਾਂ ਦੇ ਹਨ। ਜੋ ਅੱਗੇ ਤੋਂ ਅੱਗੇ ਇਹਨਾਂ ਮੰਨਮੱਤੀ ਵਿਚਾਰਾਂ ਨੂੰ ਅਗਾਂਹ ਤੋਰੀ ਜਾ ਰਹੇ ਹਨ, ਅੱਗੇ ਆਪਣੇ ਚੇਲੇ ਬਾਲਕਿਆਂ ਨੂੰ ਪਾਸ ਕਰੀ ਜਾ ਰਹੇ ਹਨ।
. . ਗੁਰਬਾਣੀ ਤਾਂ ਮਨੁੱਖਾ ਜੀਵਨ ਜਿਉਂਣ ਲਈ ਇੱਕ ਉੱਚਾ ਸੁੱਚਾ ਸੁਚੱਜਾ ਜੀਵਨ-ਮਾਰਗ ਹੈ, ਜੀਵਨ-ਜਾਚ ਹੈ। ਇਹ ਆਪ ਪੜ੍ਹਕੇ ਜਾਂ ਸੁਣਕੇ ਹੀ ਸਹੀ ਗਿਆਨ ਲਿਆ ਜਾ ਸਕਦਾ ਹੈ।
. . ਅੱਜ ਤੱਕ ਸਿੱਖ ਸਮਾਜ ਵਿੱਚ ਲੋਕਾਂ ਨੂੰ ਭੁੰਬਲਭੂਸੇ ਵਿੱਚ ਹੀ ਪਾਇਆ ਗਿਆ ਹੈ। ਅਨਮੱਤੀਆਂ ਵਾਲੀਆਂ ਕਥਾ-ਕਹਾਣੀਆਂ ਸੁਣਾ ਸੁਣਾ ਕੇ ਸਿੱਖਾ ਨੂੰ ਰਾਹੋਂ ਕੁਰਾਹੇ ਕਰ ਦਿੱਤਾ। ਲੋਕਾਂ ਨੇ ਆਪਣੇ ਦਿਮਾਗ਼ ਦੀ ਵਰਤੋਂ ਕਰਨੀ ਹੀ ਬੰਦ ਕਰ ਦਿੱਤੀ।
. . ਅਫ਼ਸੋਸ! ! ਪਤਾ ਨਹੀ ਕਦੋਂ ਸਾਡੇ ਆਪਣੇ ਵੀਰ ਭੈਣ ਜਾਗਣਗੇ? ? ? ?}}}}}
**** ਸਾਰਗ ਮਹਲਾ 5॥
. . ਆਇੳ ਸੁਨਨ ਪੜਨ ਕਉ ਬਾਣੀ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥ ਰਹਾਉ। 1219॥
. . ( (ਗੁਰਬਾਣੀ ਤਾਂ ਵੱਧ ਤੋਂ ਵੱਧ ਪੜ੍ਹਕੇ ਸੁਣਕੇ, ਮੰਨਕੇ, ਵਿਚਾਰਕੇ ਗਿਆਨ ਵਿਚਾਰ ਲੈਣਾ ਚਾਹੀਦਾ ਹੈ।
. . ਇੱਕ ਵਾਰ ਗਲਤ ਪੜ੍ਹਾਂਗੇ, … ਕੀ ਪਾਪ ਲੱਗੇਗਾ? ?
. . ਹੋ ਸਕਦਾ ਹੈ ਦੋ ਵਾਰ ਗਲਤ ਪੜ੍ਹੀ ਜਾਵੇ
. . ਕੀ ਹੁਣ ਜਿਆਦਾ ਪਾਪ ਸਿਰ ਚੜ੍ਹ ਜਾਵੇਗਾ? ?
. . ਜਿਆਦਾ ਤੋਂ ਜਿਆਦਾ ਤਿੰਨ ਵਾਰ ਗਲਤ ਪੜ੍ਹੀ ਜਾਵੇਗੀ. .
. . ਕੀ ਹੁਣ ਹੋਰ ਸਾਡੇ ਪਾਪ ਦਾ ਘੜਾ ਭਰ ਜਾਵੇਗਾ? ? ?
. . ਕੀ ਹੁਣ ਕਿਆਮਤ ਆ ਜਾਵੇਗੀ? ਪਰਲੋ ਆ ਜਾਵੇਗੀ? ?
. . ਨਹੀਂ ਨਾ! !
. . ਕੁੱਝ ਨਹੀਂ ਹੋਣ ਲੱਗਾ। ਇਹ ਸਾਰਾ ‘ਪਾਪ’ ਵਾਲਾ ਬੋਝ/ਡਰ/ਵਹਿਮ/ਭਰਮ ਅਸੀਂ ਆਪ
ਆਪਣੇ ਸਿਰ ਚੁੱਕਿਆ ਹੋਇਆ ਹੈ।
{{{** ਗੁਰਬਾਣੀ ਬਾਰ ਬਾਰ ਪੜ੍ਹਨ ਨਾਲ ਸਾਨੂੰ ਰਵਾਂ ਹੋ ਜਾਂਦੀ ਹੈ। ਭਾਵ ਪੜ੍ਹਨ ਵਿੱਚ ਸੌਖ ਹੋ ਜਾਂਦੀ ਹੈ। ਗੁਰਬਾਣੀ ਅੱਖਰਾਂ ਨਾਲ ਪਹਿਚਾਨ ਹੋ ਜਾਂਦੀ ਹੈ। ਕੁੱਝ ਸਮੇਂ ਬਾਅਦ ਤਾਂ ਗੁਰਬਾਣੀ ਕੰਠ ਵੀ ਹੋਣ ਲੱਗ ਜਾਂਦੀ ਹੈ।
. ."ਸਬਦ ਗੁਰੁ ਗਰੰਥ ਸਾਹਿਬ ਜੀ" ਸਾਡੇ ਗਿਆਨ ਦੇ ਦਾਤੇ ਹਨ।
. . ਗਿਆਨ ਦੇ ਸਾਗਰ ਹਨ।
. . (ਸਾਨੂੰ ਸਤਿਕਾਰ ਅਤੇ ਸਾਫ਼ ਸਫ਼ਾਈ ਦਾ ਖਿਆਲ/ਧਿਆਨ ਰੱਖਣ ਦੀ ਜਰੂਰਤ ਹੈ।)
. . ਕਿਸੇ ਕਿਸਮ ਦੇ ‘ਪਾਪ-ਪੁੰਨ’ ਦੇ ਵਹਿਮ ਭਰਮ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈ।
. . ਇਹ ‘ਪਾਪ-ਪੁੰਨ’ ਦਾ ਹਊਆ/ਡਰ. . ਟਕਸਾਲੀਆਂ/ਡੇਰੇਦਾਰਾਂ, ਵਿਹਲੜ ਬਾਬਿਆਂ ਸਨਾਤਨੀ ਨਿਰਮਲੇ ਸੰਪਰਦਾਵਾਂ … ਜਿਹਨਾਂ ਨੇ ਪਾਠਾਂ ਕਰਨ ਕਰਾਉਣ ਦੀਆਂ ਦੁਕਾਨ ਦਾਰੀਆਂ ਖੋਹਲ ਰੱਖੀਆਂ ਸਨ, ਨੇ ਹੀ ਖੜਾ ਕੀਤਾ, ਪੈਦਾ ਕੀਤਾ, ਬਣਾਇਆ ਸੀ।
. . ਕੀ ਕੀ ਇਹਨਾਂ ਦੇ ਡਰ/ਹਊਏ ਬਣਾਏ ਹੋਏ ਹਨ? :-
. . ਗੁਰਬਾਣੀ ਗਲਤ-ਮਲਤ ਨਹੀਂ ਪੜ੍ਹਨਾ। . . ਪਾਪ ਲਗੂਗਾ।
. . ਗੰਦੇ-ਮੰਦੇ-ਜੂਠੇ ਹੱਥ ਨਹੀਂ ਲਾਉਣੇ। . . ਪਾਪ ਲਗੂਗਾ।
. . (ਸਾਨੂੰ ਸਤਿਕਾਰ ਅਤੇ ਸਾਫ਼ ਸਫ਼ਾਈ ਦਾ ਖਿਆਲ/ਧਿਆਨ ਰੱਖਣ ਦੀ ਜਰੂਰਤ ਹੈ)
. . ਮੂੰਹ ਉਪਰ ਸਾਫ਼ਾ ਬੰਨ੍ਹਕੇ ਬਾਣੀ ਪੜ੍ਹਨਾ ਹੈ। ਨਹੀਂ ਤਾਂ ਪਾਪ ਲਗੂਗਾ।
. . ਬਾਬਾ ਜੀ ਨੂੰ ਭੋਗ ਨਹੀਂ ਲੁਆਇਆ … ਪਾਪ ਲਗੂਗਾ।
. . ਗਰਮੀਆਂ ਵਿੱਚ ਬਾਬਾ ਜੀ ਲਈ ਏ. ਸੀ. ਨਹੀਂ ਲੁਆਇਆ … ਪਾਪ ਲਗੂਗਾ।
. . ਸਰਦੀਆਂ ਵਿੱਚ ਹੀਟਰ ਨਹੀ ਲਾਇਆ. . ਪਾਪ ਲਗੂਗਾ।
. . ਬਾਬਾ ਜੀ ਦੀ ਦੇਹ ਨੂੰ ਗੱਦਿਆਂ ਉੱਪਰ ਸੁਖ-ਆਸ਼ਣ ਨਹੀਂ ਕੀਤਾ. . ਪਾਪ ਲਗੂਗਾ।
. . ਗੱਲ ਕੀ ਹਰ ਵਕਤ ਇੱਕ ਡਰ/ਹਊਏ ਵਾਲਾ ਮਹੌਲ ਬਣਾ ਕੇ ਰੱਖਣਾ ਚਹੁੰਦੇ ਹਨ। ਇਹ ਡਰ ਹਊਏ ਵਾਲਾ ਮਹੌਲ ਕੇਵਲ ਇਹਨਾਂ ਦੇ ਭਗਤਾਂ ਲਈ ਹੀ ਹੈ। ਆਪ ਇਹ ਪਾਖੰਡੀ ਰਤਾ ਭਰ ਵੀ ਸਤਿਕਾਰ ਨਹੀਂ ਕਰਦੇ। ਇਹਨਾਂ ਦੀਆਂ ਕੇਵਲ ਦੁਕਾਨਦਾਰੀਆਂ ਬਣਾਈਆਂ ਹੋਈਆਂ ਹਨ। ਧੰਧੇ ਹਨ।
{{{{. . ਇਹ ਕੇਵਲ ਸਨਾਤਨੀ ਟਕਸਾਲੀਆ, ਡੇਰੇਦਾਰਾਂ, ਵਿਹਲੜ ਨਿਰਮਲੇ ਸਾਧੜਿਆਂ ਦੀਆਂ ਅਨੇਕਾਂ ਹੀ ਮੰਨਮੱਤੀ, ਅਨਮੱਤੀ, ਮੂੜਮੱਤੀ, ਮਨੁਾਉਂਤਾਂ ਹਨ, . . ਜਿਹਨਾਂ ਦੇ ਨਾ ਕਰਨ ਨਾਲ ਇਹਨਾਂ ਮਾਨਤਾਵਾਂ ਨੂੰ ਮੰਨਣ ਵਾਲਿਆ ਨੂੰ ‘ਪਾਪ’ ਲੱਗ ਸਕਦਾ ਹੈ।}}}}
. . ਇਹਨਾਂ ਲੋਕਾਂ ਦਾ ਇੱਕ ਮਕਸਦ ਸੀ. ਇੱਕ ਚਾਲ ਸੀ:-
. . ਤਾਂ ਜੋ ਲੋਕ ‘ਗੁਰਬਾਣੀ’ ਨੂੰ ਆਪ ਨਾ ਪੜ੍ਹਨਾ ਕਰਨ।
. . ਅਗਰ ਲੋਕ ‘ਗੁਰਬਾਣੀ’ ਪੜ੍ਹ ਸਕਣ ਦੇ ਕਾਬਿਲ ਹੋ ਗਏ ਤਾਂ ਉਹਨਾਂ ਨੂੰ ‘ਗੁਰਬਾਣੀ’ ਗਿਆਨ ਵਿਚਾਰ ਦੀ ਸਮਝ ਪੈਣੀ ਸੁਰੂ ਹੋ ਜਾਵੇਗੀ।
. . ਇਹਨਾਂ. . ਸਨਾਤਨੀ ਟਕਸਾਲੀਆਂ/ਡੇਰੇਦਾਰਾਂ, ਵਿਹਲੜ ਬਾਬਿਆਂ ਸਨਾਤਨੀ ਨਿਰਮਲੇ ਸੰਪਰਦਾਵਾਂ … ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ।
. . ਇਸ ਲਈ ਹੀ ਇਹ ‘ਪਾਪ-ਪੁੰਨ’ ਵਾਲਾ ਹਊਆ/ਡਰ ਖੜਾ ਕੀਤਾ ਸੀ।}}}}}}
********* ਹਾਂ। . .’ਪਾਪ’ ਉਹਨਾਂ ਨੂੰ ਲੱਗ ਸਕਦਾ ਹੈ, ਜਿਹੜੇ ਪਾਪ-ਪੁੰਨ ਨੂੰ ਮੰਨਦੇ ਹਨ। ਜਿਹਨਾਂ ਦੇ ਮਨਾਂ ਵਿੱਚ ਪਾਪ-ਪੁੰਨ ਬਾਰੇ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਵਾਲੀ ਵਿਚਾਰਧਾਰਾ ਘਰ ਕਰ ਚੁੱਕੀ ਹੈ, ਦਿਮਾਗ਼ਾਂ ਵਿੱਚ ਬੈਠ ਚੁੱਕੀ ਹੈ।
. . ਜਿਹਨਾਂ ਦੇ ਆਪਣੀ ਸੋਚ ਸ਼ਕਤੀ ਦੇ ਘੇਰੇ/ਦਾਇਰੇ ਵਿੱਚ ਅਜੇ ਵੀ ਅਗਿਆਨਤਾ ਦੇ ਹਨੇਰੇ ਨੇ ਡੇਰੇ ਲਾਏ ਹੋਏ ਹਨ। ਗਿਆਨ ਦਾ ਚਾਨਣ ਹੋਇਆ ਹੀ ਨਹੀਂ।
. . ਜਿਹੜੇ ਅੱਜ ਵੀ ਸੁੱਤੇ ਹੋਏ ਹਨ, ਆਪਣੇ ਆਪ ਨੂੰ ਜਗਾਉਣਾ ਹੀ ਨਹੀਂ ਚਹੁੰਦੇ।
*** ‘ਪਾਪ-ਪੁੰਨ’ ਲਫ਼ਜ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਕਾਢ ਹੈ।
. . ਸੱਭ ਤੋਂ ਪਹਿਲਾਂ ਤਾਂ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਆਪਣਾ ਨਕਲੀ ‘ਰੱਬ’ ਬਨਾਉਣਾ ਕੀਤਾ।
. . ਨਕਲੀ ‘ਰੱਬ’ ਬਣਾਕੇ,
. . ਮੰਦਿਰ ਵਿੱਚ ਬੈਠਾਕੇ,
. . ਹਾਰ-ਸ਼ਿੰਗਾਰ ਕਰਾਕੇ,
. . ਫਿਰ ਲੋਕਾਂ ਨੂੰ ਡਰਾਕੇ,
. .’ਪਾਪ-ਪੁੰਨ’ ਦੇ ਚੱਕਰ ਵਿੱਚ ਪਾਕੇ,
. . ਨਕਲੀ ‘ਰੱਬ’ ਦੇ ਭਗਤ ਬਣਾਕੇ,
**** ਲੋਕਾਈ ਨੂੰ ਲੁੱਟਣਾ ਸੁਰੂ ਕੀਤਾ। ਲੋਕ ਬੇਵਕੂਫ਼ ਬਣ ਗਏ। ਅੱਜ ਤੱਕ ਬਣੇ ਹੋਏ ਹਨ।
*** ਕੇਵਲ ਮਨੁੱਖਾ ਸੰਸਾਰ ਵਿੱਚ ਹੀ ‘ਪਾਪ-ਪੁੰਨ’ ਵਾਲੀ ਵਿਚਾਰ ਚਰਚਾ ਹੁੰਦੀ ਹੈ। ਹੋਰ ਕਿਸੇ ਵੀ ਜੀਵ ਸ਼੍ਰੇਣੀ ਵਿੱਚ ਇਹ ‘ਪਾਪ-ਪੁੰਨ’ ਵਾਲੀ ਸਥਿਤੀ ਪੈਦੀ ਨਹੀਂ ਹੁੰਦੀ। ਕਿਉਂਕਿ ਉਹਨਾਂ ਦੇ ਪਾਸ ਮਨੁੱਖ ਵਾਲੀ ‘ਮਾਨਸਿਕਤਾ’ ਨਹੀਂ ਹੈ। ਭਾਵ ‘ਮਨ’ ਨਹੀਂ ਹੈ।
. . ਸੋ ‘ਪਾਪ-ਪੁੰਨ’ ਦਾ ਵਿਸ਼ਾ/ਫ਼ਿਕਰ/ਬੋਝ/ਬੇਅਕਲੀ ਕੇਵਲ ਮਨੁੱਖਾਂ ਦਾ ਹੀ ਹੈ।
. . ਚਲੋ ਮੰਨ ਲੈਂਦੇ ਹਾਂ, ਮਨੁੱਖੀ ਭਾਸ਼ਾ ਵਿੱਚ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਇਹਨਾਂ ਲਫ਼ਜਾਂ ‘ਪਾਪ-ਪੁੰਨ’ ਦੀ ਵਰਤੋਂ ਕਰਨੀ ਸੁਰੂ ਕਰ ਦਿੱਤੀ ਤਾਂ ਆਮ ਸਮਾਜ ਵਿੱਚ ਵੀ ਲੋਕਾਂ ਦੇ ਜੀਵਨ ਦੀ ਬੋਲਚਾਲ ਵਿੱਚ ਇਹਨਾਂ ਦੀ ਵਰਤੋਂ ਬੜੀ ਆਮ ਹੋ ਗਈ।
. . ਇਹਨਾਂ ‘ਪਾਪ’ ਲਫ਼ਜਾਂ ਦੇ ਅਰਥਾਂ ਦਾ ਵੀ ਲੋਕਾਂ ਦੇ ਮਨਾਂ ਵਿੱਚ ਅਸਰ ਹੋਣਾ ਸ਼ੁਰੂ ਹੋ ਗਿਆ।
. . ਇਹਨਾਂ ਲਫ਼ਜਾਂ ਦੇ ਅਰਥਾਂ ਦਾ ਲੋਕਾਂ ਦੇ ਮਨਾਂ ਵਿੱਚ ‘ਡਰ’ ਬਨਣਾ ਵੀ ਸੁਰੂ ਹੋ ਗਿਆ ਕਿ ਕਿਤੇ ਮੇਰੇ ਕੋਲੋਂ ਕੋਈ ਪਾਪ ਨਾ ਹੋ ਜਾਵੇ।
. . ਰਾਹੂ ਕੇਤੂ ਵਾਲਾ ਡਰ ਮਨ ਵਿੱਚ ਬੈਠ ਗਿਆ।
. . ਕੋਈ ਅਵਗਿਆ ਨਾ ਹੋ ਜਾਏ।
. . ਮੈਂ ਤਾਂ ਪਾਪੀ ਬਣ ਜਾਵਾਂਗਾ।
. . ਮੇਰੇ ਧੀਆਂ-ਪੁੱਤ ਪਾਪੀ ਬਣ ਜਾਣਗੇ।
. . ਮੇਰੀਆਂ ਕਈ ਕੁੱਲਾਂ ਪਾਪੀ ਹੋ ਜਾਣਗੀਆਂ
*** ਹੁਣ. . ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ. . ਦੀ ਹੋਰ ਚਾਲ ਵੇਖੋ,
. . ਕਿ ਇਸ ‘ਪਾਪ’ ਦੇ ਨਿਵਾਰਣ ਦਾ/ਦੂਰ ਕਰਨ ਦਾ/ਲਾਹੁਣ ਦਾ. .
. . ਤਰੀਕਾ/ਰਾਹ/ਤੋੜ ਵੀ ਕੇਵਲ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਪਾਸ ਹੀ ਹੈ।
. . ਇਹ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਹੀ ਕੇਵਲ ਇਸ ‘ਪਾਪ’ ਦਾ ਖੰਡਣ ਕਰ ਸਕਦਾ ਹੈ। ਹੋਰ ਕਿਸੇ ਪਾਸ ਤਾਂ ਇਸ ਪਾਪ ਨੂੰ ਦੂਰ ਕਰਨ ਕਰਾਉਣ ਦਾ ਕੋਈ ਅਧਿਕਾਰ/ਹੱਕ ਹੀ ਨਹੀਂ ਹੈ।
. . ਸਿਤੱਮ ਦੀ ਗੱਲ ਵੇਖੋ! !
. . ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਮਨੁੱਖ ਨੂੰ ‘ਪਾਪੀ’ ਵੀ ਆਪ ਬਣਾਇਆ
. . ਅਤੇ ਆਪ ਹੀ ਲੋਕਾਂ ਦੇ ‘ਪਾਪ’ ਨਿਵਾਰਨ ਦਾ/ਦੂਰ ਕਰਨ ਦਾ/ਧੋਣ ਦਾ/ਹਰਨ
. . ਦਾ ਅਧਿਅਕਾਰੀ ਵੀ ਬਣ ਬੈਠਾ।
. . ਭਾਵ ਚਾਰੇ ਪਾਸਿਉਂ ਤੋਂ ਲੁੱਟ-ਖਸੁੱਟ, ਚੋਖੀ ਕਮਾਈ।
. . ਅੱਜ ਤੱਕ ਇਹ ਲੁੱਟ-ਖਸੁੱਟ, ਚੋਖੀ ਕਮਾਈ ਜ਼ਾਰੀ ਹੈ।
. . ਲੋਕ ਲੁੱਟੇ ਜਾ ਰਹੇ ਹਨ।
. . ਕਸੂਰ ਲੋਕਾਂ ਦਾ ਹੈ। ਕਿਉਂਕਿ ਜਾਗਣਾ ਨਹੀਂ ਚਹੁੰਦੇ।
. . ਲੰਬੇ ਸਮੇਂ ਤੋਂ ਮਨੁੱਖਾ ਸਮਾਜ ਵਿਚ/ਲੋਕਾਂ ਵਿੱਚ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਮੰਨਮੱਤੀ ਚਾਲਾਕੀ ਭਰੀ ਵਿਦਵੱਤਾ/ਸਿੱਖਿਆ ਨੇ ਲੋਕਾਂ ਵਿੱਚ ਇਹ ਭਰਮ ਖੜਾ ਕਰ ਦਿੱਤਾ, ਕਿ ਕਿਤੇ ਦੂਰ ਅਕਾਸ਼ਾ ਵਿੱਚ ਕੋਈ ‘ਰੱਬ’ ਬੈਠਾ ਉਹਨਾਂ ਦੇ ਜੀਵਨ ਦੀ ਕਾਰਗੁਜ਼ਾਰੀ ਉੱਪਰ ਨਜ਼ਰ ਰੱਖ ਰਿਹਾ ਹੈ।
. . ਦਲਿਤ ਵਰਗਾਂ ਨੂੰ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਪੜ੍ਹਨ-ਪੜਾਉਣ ਦਾ ਅਧਿਕਾਰ ਤਾਂ ਦਿੱਤਾ ਨਹੀਂ ਸੀ, ਇਸ ਕਰਕੇ ਅਗਿਆਨਤਾ, ਅਨਪੜ੍ਹਤਾ ਹੀ ਲੋਕਾਂ ਦਾ ਜੀਵਨ ਬਣ ਚੁੱਕਾ ਸੀ।
. . ਲੋਕਾਈ ਨੇ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਫੈਲਾਏ ਇਸ ਭਰਮ-ਜਾਲ ਵਿੱਚ ਹੀ ਆਪਣਾ ਜੀਵਨ ਗੁਜ਼ਾਰਨਾ ਸੁਰੂ ਕਰ ਦਿੱਤਾ। ਇਸ ‘ਪਾਪ-ਪੁੰਨ’ ਦੇ ਭਰਮ – ਜਾਲ ਵਿੱਚ ਅੱਜ ਵੀ ਫੱਸੇ ਹੋਏ ਹਨ।
*** ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਬਣਾਏ ‘ਪਾਪ-ਪੁੰਨ’ ਦੀ ਕੀ ਪ੍ਰੀਭਾਸ਼ਾ ਹੈ? ?
. .’ਪਾਪ’ ਦੀ ਪਰੀਭਾਸ਼ਾ: ਜਿਹੜਾ ਵੀ ਮਨੁੱਖ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਬਣਾਏ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਦੇ ਅਨੁਸਾਰੀ ਨਹੀਂ ਚੱਲਦਾ,
. . ਉਸਨੂੰ ‘ਪਾਪ’ ਲੱਗੇਗਾ।
. . ਜਿਹੜਾ ਵੀ ਮਨੁੱਖ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਨੂੰ ਨਹੀਂ ਮੰਨਦਾ,
.. ਉਸਨੂੰ ‘ਪਾਪ’ ਲੱਗੇਗਾ।
. . ਜਿਹੜਾ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਦੇ ਅਨੁਸਾਰੀ ਆਪਣਾ ਜੀਵਨ-ਜਾਪਣ ਨਹੀਂ ਕਰਦਾ,
. . ਉਸਨੂੰ ‘ਪਾਪ’ ਲੱਗੇਗਾ।
. . ਜਿਹੜਾ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਦੇ ਅਨੁਸਾਰੀ ਪੂਜਾ/ ਅਰਚਨਾ/ ਦਾਨ/ਭੇਟਾ ਨਹੀਂ ਦੇਵੇਗਾ।
. . ਉਸਨੂੰ ‘ਪਾਪ’ ਲੱਗੇਗਾ।
. . ਜਿਹੜਾ ਵੀ ਮਨੁੱਖ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦਾ ਕਹਿਣਾ ਨਹੀਂ ਮੰਨੇਗਾ।
. . ਉਸਨੂੰ ‘ਪਾਪ’ ਲੱਗੇਗਾ।
*** ਲਉ! ! ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਲੋਕਾਂ ਨੂੰ ਕਿਸੇ ਪਾਸੇ ਸੁੱਖ ਦਾ ਸਾਹ ਲੈਣ ਦਿੱਤਾ। ਹਰ ਪਾਸਿਉਂ ਇਸਨੇ ਆਪਣੀ ਕੁੜੱਕੀ ਵਿੱਚ ਫਸਾਇਆ ਹੋਇਆ ਹੈ।
. . ਇਹ ‘ਪਾਪ-ਪੁੰਨ’ ਵਾਲਾ ਫੰਦਾ ਵੀ ਇਸ ਕੁੜਿੱਕੀ ਵਾਲਾ ਦਾਵ-ਪੇਚ ਹੈ।
*** ਪਾਪ ਦਾ ਮਤਲਭ:-
. . ਅਪਰਾਧ
. . ਗੁਨਾਹ
. . ਵਿਕਾਰ
. . ਜ਼ੁਰਮ
. . ਅਧਰਮ
. . ਐਬ
** ‘ਪਾਪ’ ਦਾ ਲੱਗਣਾ ਕੀ ਹੈ? ?
. .’ਪਾਪ’ ਕੋਈ ਅਜੇਹੀ ਸ਼ੈਅ/ਵਸਤੂ/ਚੀਜ਼ ਨਹੀਂ ਹੈ,
. . ਜੋ ਆਪਣੇ-ਆਪ ਬਾਹਰੀ ਤੌਰ ਉੱਪਰ/ਤੇ ਤੁਹਾਡੇ-ਤੇ, ਤੁਹਾਨੂੰ ਅਸਰ ਪਾ ਸਕਦੀ ਹੈ।
. . ਇਹ ਕੋਈ ਬਾਹਰੀ ਤੌਰ ਤੇ ਚਿਬੜਨ ਵਾਲੀ ਸ਼ੈਅ/ਵਸਤੂ/ਚੀਜ਼ ਨਹੀਂ ਹੈ,
. . ਇਹ ਕੋਈ ਅਜੇਹੀ ਸ਼ੈਅ/ਵਸਤੂ/ਚੀਜ਼ ਵੀ ਨਹੀਂ ਹੈ, . . ਜੋ ਕੋਈ ਹੋਰ ਬਾਹਰਲਾ ਵਿਅਕਤੀ ਤੁਹਾਡੇ ਉੱਪਰ ਛੁੱਟ ਦੇਵੈ, ਜਾਂ ਦੂਰੋਂ ਚਲਾ ਕੇ ਤੁਹਾਡੇ ਵੱਲ ਮਾਰ ਦੇਵੇ/ਧੱਕ ਦੇਵੇ।
. . ਇਹ ਕੋਈ ਅਜੇਹੀ ਸ਼ੈਅ/ਵਸਤੂ/ਚੀਜ਼ ਵੀ ਨਹੀਂ, ਜੋ ਕੇ ਤੁਹਾਡੇ ਘਰ ਵਿੱਚ ਕਿਸੇ ਜਗਹ ਦੱਬੀ ਜਾ ਸਕੇ, ਜਾਂ ਘਰ ਅੰਦਰ ਲਕੋਈ ਜਾ ਸਕੇ।
ਇੰਜ ਦਰਸਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)
(ਚਲਦਾ)