ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਇਹ ਕੋਈ ਪੰਥਿਕ ਲੜਾਈ ਨਹੀਂ, ਇਹ ਇੱਕ ਗੈਂਗ ਵਾਰ ਹੈ !
ਇਹ ਕੋਈ ਪੰਥਿਕ ਲੜਾਈ ਨਹੀਂ, ਇਹ ਇੱਕ ਗੈਂਗ ਵਾਰ ਹੈ !
Page Visitors: 2585

ਇਹ ਕੋਈ ਪੰਥਿਕ ਲੜਾਈ ਨਹੀਂ, ਇਹ ਇੱਕ ਗੈਂਗ ਵਾਰ ਹੈ !
ਇੰਦਰਜੀਤ ਸਿੰਘ, ਕਾਨਪੁਰ
ਅਖੌਤੀ ਨਿਹੰਗਾਂ ਨੇ ਸਤਿਕਾਰ ਕਮੇਟੀ ਦੇ ਮੁੱਖੀ ਨੂੰ ਕੁੱਟਿਆ, ਅਸੀਂ ਇਸ ਦੀ ਭਰਪੂਰ ਨਿਖੇਧੀ ਕਰਦੇ ਹਾਂ। ਜਦੋਂ ਸਤਿਕਾਰ ਕਮੇਟੀ ਨੇ ਉਨ੍ਹਾਂ ਗਰੀਬ ਗ੍ਰੰਥੀਆਂ ਅਤੇ ਪਾਠੀਆਂ ਨੂੰ ਪੁੱਠਾ ਪਾ ਪਾ ਕੇ ਕੁਟਿਆ ਸੀ, ਤਾਂ ਸਤਿਕਾਰ ਕਮੇਟੀ ਦੀ ਵੀ ਨਿੰਦਿਆ ਕੀਤੀ ਸੀ, ਕਿਉਂਕਿ ਸਿੱਖ ਹੋ ਕੇ ਇਕ ਸਿੱਖ 'ਤੇ ਵਾਰ ਕਰਨਾ, ਇਸ ਗਲ ਦੀ ਗੁਰਮਤਿ ਉੱਕਾ ਹੀ ਇਜਾਜ਼ਤ ਨਹੀਂ ਦਿੰਦੀ। ਬਲਕਿ, ਸਾਡਾ ਗੁਰੂ ਤਾਂ ਇਕ ਦੂਜੇ ਦੀ ਗਲਤੀ ਨੂੰ, ਆਪਸ ਵਿਚ ਮਿਲ ਬਹਿ ਕੇ ਸਮਝਾਉਣ ਦੀ ਗਲ ਕਰਦਾ ਹੈ ।
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ
ਇਨ੍ਹਾਂ ਦੀ ਇਹ ਲੜਾਈ ਕੋਈ ਪੰਥ ਦੇ ਭਲੇ ਲਈ ਨਹੀਂ ਹੈ, ਜੋ ਕਿਸੇ ਇੱਕ ਧਿਰ ਦੀ ਤਰਫਦਾਰੀ ਕੀਤੀ ਜਾਏ । ਇਹ ਸਿੱਧੀ ਸਿੱਧੀ ਇਕ ਗੈਂਗ ਵਾਰ ਹੈ। ਅਖੇ ਮੇਰੇ ਇਲਾਕੇ ਵਿੱਚ ਮੇਰੇ ਨਾਲੋਂ ਵੱਡਾ ਦੂਜਾ ਗੁੰਡਾ ਕੌਣ ਆ ਗਿਆ ? ਵਿਹਲੜ, ਅਨਪੜ੍ਹ ਗਵਾਰ, ਭੰਗ ਖਾਣੇ ਅਖੌਤੀ ਨਿਹੰਗ ਤਾਂ ਅੱਵਲ ਦਰਜੇ ਦੇ ਧੂਤੇ ਹਨ, ਲੇਕਿਨ ਸਤਕਾਰ ਕਮੇਟੀ ਦੇ ਧੂਤੇ ਵੀ ਕੋਈ ਚੰਗੇ ਕੰਮਾਂ ਦੇ ਧਾਰਣੀ ਨਹੀਂ ਹਨ। ਇਨ੍ਹਾਂ ਗਰੀਬ ਪਾਠੀਆਂ ਅਤੇ ਗ੍ਰੰਥੀਆਂ ਉਤੇ ਐਨੇ ਤਸ਼ਦੱਦ ਕੀਤੇ, ਜੋ ਭੁਲਾਏ ਨਹੀਂ ਜਾ ਸਕਦੇ । ਗਰੀਬ ਨਿਹੱਥੇ ਸਿੱਖਾਂ ਦੀਆਂ ਛਬੀਲਾਂ 'ਤੇ ਇਹ ਦੋਵੇਂ ਧਿਰਾਂ ਝੱਟ ਲਾਉਣ ਲਈ ਤਿਆਰ ਹੋ ਜਾੰਦੀਆਂ ਹਨ, ਲੇਕਿਨ ਜਿਸ ਵੇਲੇ ਜੱਫੇਮਾਰ ਅਤੇ ਡੇਰੇ ਵਾਲੀਆਂ ਚਿੱਟੀਆਂ ਸਿਉਕਾਂ ਗੁਰਮਤਿ ਦੀਆਂ ਧੱਜੀਆਂ ਉਡਾਉਦੀਆਂ ਹਨ, ਉਸ ਵੇਲੇ ਇਹ ਪਤਾ ਨਹੀਂ ਕਿਹੜੀ ਖੁੱਡੇ ਵੜ ਜਾਂਦੇ ਹਨ !
ਜੋ ਵੀ ਹੈ, ਇਹੋ ਜਹੀ ਖਾਨਾਜੰਗੀ ਕੌਮ ਲਈ ਚੰਗੀ ਨਹੀਂ ਹੈ। ਸਿੱਖ ਇਤਿਹਾਸ ਵਿਚ ਇਹੋ ਜਿਹਾ ਜ਼ਿਕਰ ਕਿਤੇ ਨਹੀਂ ਮਿਲਦਾ ਕਿ ਇੱਕ ਸਿੱਖ ਦੂਜੇ ਸਿੱਖ ਦਾ ਕਤਲ ਕਰਣ 'ਤੇ ਉਤਾਵਲਾ ਹੋਇਆ ਹੇਵੇ । ਧੂਤੇ ਉਸ ਇਤਿਹਾਸ ਨੂੰ ਕਲੰਕਿਤ ਕਰ ਕੇ ਦੁਸ਼ਮਨ ਦਾ ਹੀ ਪੱਖ ਪੂਰ ਰਹੇ ਹਨ ।
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.