ਕੈਟੇਗਰੀ

ਤੁਹਾਡੀ ਰਾਇ



ਗੁਰਸੇਵਕ ਸਿੰਘ ਮਦਰੱਸਾ
ਸੰਗਰੂਰ ਜਿਲ੍ਹੇ ਦੇ ਕੁਝ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਨਰਾਦਰੀ ਖਿਲਾਫ "ਸਿੰਘ ਰੌਕਸ ਤੇ ਪੰਜਾਬੀ ਮਾਂ ਬੋਲੀ" ਸੰਸਥਾ ਦੇ ਨੁਮਾਇੰਦੇ ਪਹੁੰਚੇ ਸੰਗਰੂਰ
ਸੰਗਰੂਰ ਜਿਲ੍ਹੇ ਦੇ ਕੁਝ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਨਰਾਦਰੀ ਖਿਲਾਫ "ਸਿੰਘ ਰੌਕਸ ਤੇ ਪੰਜਾਬੀ ਮਾਂ ਬੋਲੀ" ਸੰਸਥਾ ਦੇ ਨੁਮਾਇੰਦੇ ਪਹੁੰਚੇ ਸੰਗਰੂਰ
Page Visitors: 2566

ਸੰਗਰੂਰ ਜਿਲ੍ਹੇ ਦੇ ਕੁਝ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਨਰਾਦਰੀ ਖਿਲਾਫ "ਸਿੰਘ ਰੌਕਸ ਤੇ ਪੰਜਾਬੀ ਮਾਂ ਬੋਲੀ" ਸੰਸਥਾ ਦੇ ਨੁਮਾਇੰਦੇ ਪਹੁੰਚੇ ਸੰਗਰੂਰ
 ਗੁਰਸੇਵਕ ਸਿੰਘ ਮਦਰੱਸਾ "ਸਿੰਘ ਰੌਕਸ"
ਸੋਸ਼ਲ ਮੀਡੀਆ 'ਤੇ ਫੈਲੇ ਅੰਗਰੇਜ਼ੀ ਮਾਧਿਅਮ ਅਕਾਲ ਸਹਾਇ ਅਕੈਡਮੀ ਸਕੂਲ, ਭੁਟਾਲ ਕਲਾੰ, ਸੰਗਰੂਰ ਵੱਲੋਂ ਸਕੂਲ ਵਿੱਚ ਲਾਏ ਇਸ਼ਤਿਹਾਰ ਅਤੇ ਉਹਨਾੰ ਦੀ ਵੈਬ-ਸਾਈਟ 'ਤੇ ਕੀਤੀ ਗਈ ਮਸ਼ਹੂਰੀ - A Hindi Speaking School ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਗਿਆ । ਇਸ਼ਤਿਹਾਰ ਵਿੱਚ ਸਕੂਲ ‘ਚ ਹਿੰਦੀ ਬੋਲ਼ਣ ਦੀ ਹਿਦਾਇਤ ਦਿੱਤੀ ਗਈ ਸੀ ਅਤੇ ਪੰਜਾਬੀ ਬੋਲਣ ਦੀ ਸਖਤ ਮਨਾਹੀ ਕੀਤੀ ਹੋਈ ਸੀ । ਹੁਣ ਸਕੂਲ ਨੇ ਇਸ ਇਸ਼ਤਿਹਾਰ ਦਾ ਖੰਡਨ ਵੀ ਕੀਤਾ ਹੈ ਅਤੇ ਵੈਬਸਾਈਟ ਤੋੰ ਆਪਣੀ ਵਿਵਾਦ ਵਾਲੀ ਮਸ਼ਹੂਰੀ ਵੀ ਹਟਾ ਲਈ ਹੈ ।
ਇਹੋ ਜਿਹੇ ਕਈ ਹੋਰ ਗ਼ੈਰ-ਸਰਕਾਰੀ ਸਕੂਲਾਂ ਵੱਲੋਂ ਵੀ ਪੰਜਾਬੀ ਬੋਲਣ 'ਤੇ ਲਗਾਈਆਂ ਰੋਕਾਂ ਅਤੇ ਬੱਚਿਆਂ ਨੂੰ ਦਿੱਤੀਆਂ ਜਾੰਦੀਆਂ ਸਜਾਵਾਂ ਦੇ ਖਿਲਾਫ਼ ਜਿਲ੍ਹਾ ਸਿੱਖਿਆ ਅਫਸਰ ਨੂੰ ਇਹਨਾਂ ਵਿਰੁੱਧ, ਡਾਇਰੈਕਟਰ ਸਿੱਖਿਆ ਵਿਭਾਗ (ਸਿ.ਸੈ.), ਪੰਜਾਬ ਦੀਆਂ ਦਿੱਤੀਆਂ ਹਿਦਾਇਤਾਂ ਅਨੁਸਾਰ, ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਤਾਂ ਕਿ ਇਹਨਾਂ ਸਕੂਲਾਂ ਵੱਲੋਂ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਦੇ ਨਿਰਾਦਰ ਅਤੇ ਬੱਚਿਆਂ ਦੇ ਮਾਂ ਬੋਲੀ ‘ਚ ਗੱਲਾਂ ਕਰਨ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਘਿਨਾਉਣੇ ਵਰਤਾਰੇ ਤੇ ਰੋਕ ਲਗਾਈ ਜਾ ਸਕੇ ।
ਮੰਗ ਪੱਤਰ ਦੇਣ ਵਾਲੇ ਹੇਠ ਲਿਖੇ ਸੱਜਣ ਸਨ -
ਮਹਿੰਦਰ ਸਿੰਘ ਸੇਖੋੰ, ਸਰਪ੍ਰਸਤ ਮੇਰੀ ਮਾਂ ਬੋਲੀ ਪੰਜਾਬੀ ਸਭਾ (ਰਜਿ.), ਲੁਧਿਆਣਾ, ਗੁਰਦੀਪ ਸਿੰਘ ਸੈੰਸ, ਜੁਆਇੰਟ ਸਕੱਤਰ, ਮੇਰੀ ਮਾਂ ਬੋਲੀ ਪੰਜਾਬੀ ਸਭਾ, ਗੁਰਸੇਵਕ ਸਿੰਘ ਮਦਰੱਸਾ, ਸਿੰਘ ਰੌਕਸ ਗਰੁੱਪ, ਲੁਧਿਆਣਾ, ਡਾ. ਭਗਵੰਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਗੁਰਨਾਮ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ, ਤੇਜਵੰਤ ਸਿੰਘ ਮਾਨ, ਪ੍ਰਧਾਨ ਕੇੰਦਰੀ ਪੰਜਾਬੀ ਲੇਖਕ ਸਭਾ (ਸੇਖੋੰ) ਪੰਜਾਬ, ਕਰਤਾਰ ਸਿੰਘ ਠੁੱਲੀਵਾਲ, ਪ੍ਰਚਾਰ ਸਕੱਤਰ ਸਾਹਿਤ ਸਭਾ ਧੁਰੀ ਅਤੇ ਰਾਜ ਕੁਮਾਰ ਗਰਗ, ਕਨਵੀਨਰ, ਨਾਵਲ ਸਕੂਲ, ਕੇੰਦਰੀ ਪੰਜਾਬੀ ਲੇਖਕ ਸਭਾ ।
ਮੇਰੀ ਮਾਂ ਬੋਲੀ ਪੰਜਾਬੀ ਸਭਾ (ਰਜਿ.) ਮਹਿੰਦਰ ਸਿੰਘ ਸੇਖੋਂ
ਸਿੰਘ ਰੌਕਸ ਇੰਟਰਨੈਸ਼ਨਲ (ਰਜਿ:) ਗੁਰਸੇਵਕ ਸਿੰਘ ਮਦਰੱਸਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.