ਇੰਨਸਾਫ ਲੈਣ ਲਈ ਸੜਕਾˆ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਿਉਂ ?
ਆਮ ਲੋਕਾˆ ਦੀ ਭਲਾਈ ਲਈ ਚੁਣੇ ਜਾˆਦੇ ਸਾਡੇ ਐਮ ਪੀ / ਐਮ ਐਲ ਏ (ਸਰਕਾਰਾˆ) ਭਲਾਈ ਦੀ ਥਾˆ ਆਪ ਤਾˆ ਗੁੰਡਾਗਰਦੀ ਕਰਦੇ ਹੀ ਹਨ, ਇਹਨਾ ਨੇ ਤਾˆ ਆਮ ਲੋਕਾˆ ਨੂੰ ਵੀ ਗੁੰਡੇ ਬਣਾ ਦਿੱਤਾ ਹੈ । ਭਾਵ ਕਿ ਆਮ ਲੋਕਾˆ ਨੂੰ ਆਪਣੀਆˆ ਜਾਇਜ ਮੰਗਾˆ ਦੀ ਆਵਾਜ ਸਰਕਾਰ ਤੱਕ ਪਹੁੰਚਾਉਣ ਲਈ, ਸੜਕਾˆ ਉਤੇ ਧਰਨੇ ਲਾ ਕੇ ਆਮ ਲੋਕਾˆ ਨਾਲ ਬੇਇਨਸਾਫੀ ਕਰਨੀ ਪੈˆਦੀ ਹੈ ਫਿਰ ਸਾਡੀ ਅਵਾਜ ਸਰਕਾਰ ਤੱਕ ਪਹੁੰਚਦੀ ਹੈ ।
ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਇਕੱਠਾ ਹੋਇਆ ਹਜੂਮ ਇਹ ਵੀ ਭੁੱਲ ਜਾˆਦਾ ਹੈ ਕਿ ਉਹ ਆਪ ਇੰਨਸਾਫ ਲੈਣ ਲਈ ਆਪਣਿਆˆ ਨਾਲ ਹੀ ਬੇਇੰਨਸਾਫੀ ਕਰ ਰਿਹਾ ਹੈ । ਅੱਜ ਬੁਢਲਾਡੇ ਵਾਲਿਆˆ ਵੱਲੋˆ ਧਰਨਾ ਲਗਾ ਕੇ ਲੋਕਾˆ ਨਾਲ ਧੱਕਾ ਕੀਤਾ ਜਾ ਰਿਹਾ ਹੈ,
ਜੇ ਸਾˆਨੂੰ ਕਦੇ ਅਕਾਲ ਆ ਜਾਵੇ ਤਾˆ ਅਸੀˆ ਪਾਰਟੀ ਬਾਜੀ ਤੋਂ ਉਪਰ ਉਠ ਕੇ ਆਪਣੇ ਲੋਕਾˆ ਨੂੰ ਘੇਰਨ ਦੀ ਥਾˆ ਸਾਡੇ ਐਮ ਪੀ / ਐਮ ਐਲ ਏ ਅਤੇ ਸਬੰਧਤ ਅਧਿਕਾਰੀਆˆ ਨੂੰ ਘੇਰੀਏ । ਉਹਨਾ ਨੂੰ ਮਜਬੂਰ ਕਰੀਏ ਕਿ ਉਹ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਣ, ਜੇ ਸਰਕਾਰ ਉਹਨਾ ਦੀ ਸੁਣਦੀ ਨਹੀˆ ਹੈ ਤਾˆ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਣ । ਕਿਉˆਕਿ ਜੇ ਉਹਨਾ ਨੇ ਸਾਡਾ ਭਲਾ ਨਹੀˆ ਕਰਨਾ ਜਾˆ ਭਲਾ ਕਰ ਨਹੀˆ ਸਕਦੇ ਤਾˆ ਉਹ ਸਾਡੇ ਉਤੇ ਬੋਝ ਵੀ ਨਾ ਬਣਨ, ਤਾˆ ਉਹ ਸਾਡੀ ਕਮਾਈ ਵਿੱਚੋਂ ਤਨਖਾਹਾˆ/ਭੱਤੇ ਲੈਣੇ ਵੀ ਬੰਦ ਕਰ ਦੇਣ।
ਸਾਡੇ ਬੁਢਲਾਡੇ ਹਲਕੇ ਦਾ ਕਾਫੀ ਮੰਦਾ ਹਾਲ ਹੈ, ਪਹਿਲਾˆ ਪੰਜ ਸਾਲ ਕਾˆਗਰਸੀ ਵਿਧਾਇਕ ਮੰਗਤ ਰਾਏ ਬਾˆਸਲ ਜੀ ਰਹੇ, ਸਰਕਾਰ ਅਕਾਲੀਆˆ ਦੀ ਸੀ, ਕੰਮ ਨਹੀˆ ਬਣੇ । ਫਿਰ ਪੰਜ ਸਾਲ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓ ਜੀ ਰਹੇ, ਸਰਕਾਰ ਵੀ ਅਕਾਲੀਆˆ ਦੀ ਸੀ ਫਿਰ ਵੀ ਸਾਡੇ ਕੰਮ ਨਹੀˆ ਬਣੇ । ਹੁਣ ਸਾਡੇ ਵਿਧਾਇਕ ਆਮ ਆਦਮੀ ਪਾਰਟੀ ਦੇ ਬੁੱਧ ਰਾਮ ਜੀ ਹਨ, ਸਰਕਾਰ ਕਾˆਗਰਸ ਦੀ ਹੈ ਸਾਡੇ ਕੰਮ ਹੁਣ ਵੀ ਨਹੀˆ ਹੋ ਰਹੇ ।
ਕੀ ਸਿਸਟਮ ਹੈ ਇਹ ਸਾਡੇ ਕੰਮ ਕਦੋˆ ਹੋਣਗੇ ?
ਬੱਸ ਇਕੋ ਗੱਲ ਹੋਣੀ ਚਾਹੀਂਦੀ ਹੈ ਕਿ ਸਰਕਾਰ ਚਾਹੇ ਕਿਸੇ ਪਾਰਟੀ ਦੀ ਹੋਵੇ, ਵਿਧਾਇਕ ਚਾਹੇ ਕਿਸੇ ਪਾਰਟੀ ਦਾ ਹੋਵੇ, ਜਾˆ ਤਾˆ ਸਾਡੇ ਹਲਕੇ ਦੇ ਸਾਝੇ ਕੰਮ ਹੋਣ, ਜਾˆ ਫਿਰ ਅਸਤੀਫਾ ਦੇ ਕੇ ਆਪਣੇ ਘਰ ਬੈਠਣ । ਲੋਕਾˆ ਨੂੰ ਘੇਰਨ ਵਾਲਿਓ ਵਿਧਾਇਕਾˆ ਨੂੰ ਘੇਰੋ । ਜੇ ਲੋਕਾˆ ਨੂੰ ਘੇਰ ਕੇ ਤੁਹਾਡੀ ਮੰਗ ਮੰਨੀ ਵੀ ਗਈ ਤਾˆ ਇਹ ਵੀ ਇੱਕ ਮਾੜੀ ਪਿਰਤ ਹੀ ਪਵੇਗੀ । ਅੱਜ ਬੁਢਲਾਡੇ ਤਕੋਨੀ ਚੌਕ ਵਿਚ ਸਵੇਰੇ ਬੱਸ ਰੋਕੀ ਗਈ, ਬੱਸ ਵਿੱਚ ਸਵਾਰ ਮਰਦ /ਇਸਤਰੀਆˆ ਧਰਨੇ ਦਾ ਵਿਰੋਧ ਕਰ ਰਹੇ ਸਨ, ਇਸਤਰੀਆˆ ਕਹਿ ਰਹੀਆˆ ਸਨ ਕਿ ਅਸੀਂ ਹੁਣ ਕਿੱਧਰ ਜਾਈਏ , ਤਾˆ ਧਰਨੇ ਵਾਲੇ ਉਹਨਾ ਦੀ ਗੱਲ ਸੁਣਨ ਦੀ ਥਾˆ ਇਨਕਲਾਬ ਜ਼ਿੰਦਾਬਾਦ,ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸੀ, ਨਾਲੇ ਕਹਿ ਰਹੇ ਸੀ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆˆਗੇ ਠੋਕ ਕੇ, ਮੈ ਹੈਰਾਨ ਸੀ ਕਿ ਇਹੀ ਭਗਤ ਸਿੰਘ ਜੀ ਦੀ ਸੋਚ ?
ਓ ਭਗਤ ਸਿੰਘ ਦੇ ਵਾਰਸੋ ਭਗਤ ਸਿੰਘ ਨੇ ਲੋਕ ਨਹੀˆ ਸੀ ਘੇਰੇ, ਉਸ ਨੇ ਆਪਣੀ ਆਵਾਜ ਅਸੈˆਬਲੀ ਵਿੱਚ ਸੁਣਾਈ ਸੀ । ਮੇਰਾ ਇੱਥੇ ਇਹ ਵੀ ਭਾਵ ਨਹੀਂ ਹੈ ਲਿ ਤੁਸੀਂ ਅਸੈਂਬਲੀ ਵਿੱਚ ਬੰਬ ਸੁਟੋ, ਕਿਉਂਕਿ ਭਗਤ ਸਿੰਘ ਨੇ ਵੀ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੀ ਸੁਟਿਆ, ਉਸ ਨੇ ਬੇਗਾਨਿਆਂ ਨੂੰ ਆਪਣੀ ਆਵਾਜ ਸੁਣਾਉਣ ਲਈ ਇਹ ਕਾਰਾ ਕੀਤਾ ਸੀ, ਹੁਣ ਅਸੈਂਬਲੀ ਵਿੱਚ ਬੇਗਾਨੇ ਨਹੀਂ ਹਨ, ਜਿੰਨਾ ਨੂੰ ਬੰਬ ਦੇ ਖੜਕੇ ਨਾਲ ਆਪਣੀ ਆਵਾਜ ਸੁਣਾਉਣੀ ਪਵੇ, ਹੁਣ ਅਸੈਂਬਲੀ ਵਿੱਚ ਤੁਹਾਡੇ ਆਪਣੇ ਹਲਕੇ ਦੇ ਆਪਣੇ ਲੋਕ ਬੈਠੇ ਹਨ ਜਿੰਨਾ ਨੂੰ ਤੁਹਾਡੀਆਂ ਸਮੱਸਿਆਵਾਂ ਦਾ ਚੰਗੀ ਤਰਾਂ ਪਤਾ ਵੀ ਹੈ, ਉਹਨਾ ਦੀਆਂ ਰੈਲੀਆਂ ਵਿੱਚ ਜਾਣ ਦੀ ਥਾਂ ਉਹਨਾ ਦਾ ਘਿਰਾਓ ਕਰਿਆ ਕਰੋ । ਇੰਨਸਾਫ ਮੰਗਣ ਲਈ ਧਰਨਾ ਬਰਗਾੜੀ ਵੀ ਲੱਗਿਆ ਹੋਇਆ ਹੈ ਕੀ ਉਹਨਾਂ ਵਾਂਗ ਰੋਸ ਜਾਹਿਰ ਨਹੀਂ ਕੀਤਾ ਜਾ ਸਕਦਾ ? ਇੰਨਸਾਫ ਲੈਣ ਲਈ ਸੜਕਾˆ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਰਨੀ ਇੰਨਸਾਨੀਅਤ ਨਹੀ ਹੈ, ਸਰਕਾਰਾਂ ਅਤੇ ਲੀਡਰ ਵੀ ਇਹੀ ਚਾਹੁੰਦੇ ਹਨ ਕਿ ਇਹ ਲੋਕ ਸਾਡੇ ਨਾਲ ਲੜਨ ਜਾਂ ਸਾਨੂੰ ਘੇਰਨ ਦੀ ਥਾਂ ਆਪਸ ਵਿੱਚ ਲੜਦੇ ਅਤੇ ਆਪਣਿਆਂ ਨੂੰ ਹੀ ਘੇਰਦੇ ਰਹਿਣ । ਲਿਖਣ ਨੂੰ ਤਾˆ ਹੋਰ ਵੀ ਬਹੁਤ ਕੁੱਝ ਹੈ ਪਰ ਸਮਝਣ ਲਈ ਤਾˆ ਇਹ ਵੀ ਬਹੁਤ ਹੈ ।
ਹਰਲਾਜ ਸਿੰਘ ਬਹਾਦਰਪੁਰ,
ਫੋਨ ਨੰਬਰ :- 9417023911
ਹਰਲਾਜ ਸਿੰਘ ਬਹਾਦਰਪੁਰ
ਇੰਨਸਾਫ ਲੈਣ ਲਈ ਸੜਕਾˆ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਿਉਂ ?
Page Visitors: 2546