‘ਸਿੱਖ ਕੌਮ ਦੇ ਰੰਗ’ ਬਾਰੇ ਆਪਣੇ ਵਿਚਾਰ
Eng Darshan Singh Khalsa (Sydney, Australia)
** ਗੁਰੁੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ, ਸਨਾਤਨ ਮੱਤ ਵਿਚ ਬ੍ਰਾਹਮਨ ਦਾ ਹੀ ਬੋਲਬਾਲਾ ਸੀ। ਬ੍ਰਾਹਮਨ ਦੇ ਬਣਾਏ ਹੋਏ ਕਾਨੂੰਨ ਹੀ ਮਨੁੱਖਾ ਸਾਮਾਜ ਲਈ ਪੱਥਰ ਉੱਪਰ ਲੀਕ ਸਨ। ਜੋ ਬਦਲੇ ਨਹੀਂ ਜਾ ਸਕਦੇ ਸਨ। ਬ੍ਰਾਹਮਨ ਮੰਨੂ ਦੇ ਅਨੁਸਾਰੀ ਜੋ ਵਰਨਵੰਡ ਕਰ ਦਿੱਤੀ ਗਈ ਸੀ, ਉਹ ਅਟੱਲ ਸੀ। ਉਸੇ ਦੇ ਅਨੁਸਾਰੀ 1. ਬਰਾਹਮਣ, 2. ਕਸ਼ੱਤਰੀ (ਰਾਜਪੂਤ) 3. ਵੈਸ਼ 4. ਸੂਦਰ। ਬ੍ਰਾਹਮਣ ਦਾ ਬੋਲਬਾਲਾ ਹੋਣ ਕਰਕੇ ਬ੍ਰਾਹਮਣ ਹੀ ਬਾਕੀ ਸ਼੍ਰੈਣੀਆਂ ਦੇ ਲੋਕਾਂ ਆਪਣੇ ਅਨੁਸਾਰੀ ਚਲਾਉਂਦਾ।
** ਬ੍ਰਾਹਮਣ, ਕਸ਼ੱਤਰੀ ਜਾਤ ਦੇ ਲੋਕਾਂ ਤੋਂ ਕੰਮ ਲੈਣ ਲਈ ਉਹ ਕਸ਼ੱਤਰੀ ਜਾਤ ਦੇ ਲੋਕਾਂ ਨੂੰ ਵਡਿਆਉਂਦਾ ਰਹਿੰਦਾ। ਕਿਉਂਕਿ ਕਸ਼ੱਤਰੀ ਜਾਤ ਦੇ ਲੋਕ ਬ੍ਰਾਹਮਣ ਲੋਕਾਂ ਦੇ ਰਖਵਾਲੇ ਸਨ। ਬ੍ਰਾਹਮਣ ਦੇ ਬਾਡੀ ਗਾਰਡ ਸਨ।
** ਹੈ ਤਾਂ ਕਸ਼ੱਤਰੀ ਲੋਕ ਵੀ ਸਨਾਤਨ ਮੱਤ ਨਾਲ ਸੰਬੰਧਤ। ਇਹ ਲੋਕ ਵੀ ਆਮ ਹਿੰਦੂਆਂ ਵਾਂਗ ਸੰਧਿਆ ਪੂਜਾ ਅਤੇ ਅੱਗਨੀ ਪੂਜਾ ਕਰਦੇ ਸਨ। ਆਕਾਸ਼ ਵਿਚ ਸਾਮ ਨੂੰ ਸੰਧਿਆ ਦਾ ਆਕਾਸ਼ੀ ਰੰਗ ਅਤੇ ਅੱਗਨੀ ਦੀਆਂ ਲਾਟਾਂ ਦਾ ਰੰਗ ਇਕੋ ਜੈਸਾ ‘ਕੇਸਰੀ’ ਰੰਗ ਹੀ ਵਿਖਾਈ ਦਿੰਦਾ ਹੈ।
** ਸਨਾਤਨ ਮੱਤ ਵਿਚ ‘ਕੇਸਰੀ’ ਰੰਗ ਕੁਰਬਾਨੀ ਦਾ ਰੰਗ ਮੰਨਿਆ ਗਿਆ ਹੈ।
** ਸ਼ਨਾਤਨ ਮੱਤ ਦੇ ਮੁੱਖ ਰੰਗਾਂ ਵਿਚ ਹਨ, ਪੀਲਾ, ਸੰਤਰੀ, ਕੇਸਰੀ, ਅਤੇ ਲਾਲ ਰੰਗ।
** ਕਸ਼ੱਤਰੀ (ਰਾਜਪੂਤ) ਲੋਕ ‘ਬ੍ਰਾਹਮਨ ਸਮਾਜ” ਦੀ ਰੱਖਿਆ ਲਈ ਸਨ, ਇਸ ਲਈ ਉਹਨਾਂ ਨੂੰ ਕੁਰਬਾਨੀ ਵਾਲਾ ‘ਕੇਸਰੀ’ ਰੰਗ ਪਹਿਨਣ ਨੂੰ ਦਿੱਤਾ ਗਿਆ। ਉਹਨਾਂ ਨੂੰ ਵਡਿਆਇਆ ਗਿਆ, ਤਾਂ ਕਿ ਉਹ ਬ੍ਰਾਹਮਣ ਦੀ ਰੱਖਿਆ ਕਰਨ ਤੋਂ ਪਿਛੇ ਨਾ ਹਟਣ।
ਸਮਾਂ ਪਾ ਕੇ ਇਹ ‘ਕੇਸਰੀ’ ਰੰਗ ਕਸ਼ੱਤਰੀ (ਰਾਜਪੁੂਤਾਂ) ਦਾ ਪਿਆਰਾ ਰੰਗ ਬਣ ਗਿਆ।
ਰਾਜਪੂਤਾਂ ਦੀ ਪਹਿਚਾਨ ਦਾ ਰੰਗ ਬਣ ਗਿਆ।
** ਅੱਜ ਵੀ ‘ਬ੍ਰਾਹਮਣ’ ਲੋਕਾਂ ਨੂੰ ਵਡਿਆਉਣ ਵਿਚ ਮੁਹਾਰਤ ਰੱਖਦਾ ਹੈ:-
ਜਿਵੇਂ ਸਿੱਖਾਂ ਨੂੰ ਵਡਿਆਉਣ ਦੇ ਲਈ ਹੇਠ ਲਿਖੇ ਜ਼ੁਮਲੇ ਵਰਤੇ ਜਾਂਦੇ ਹਨ।
ਬਹਾਦਰ ਕੌਮ,
ਮਾਰਸ਼ਲ ਕੌਮ,
ਧੀਆਂ ਭੈਣਾਂ ਦੀ ਇੱਜਤਾਂ ਦੇ ਰਾਖੇ।
ਦਲੇਰ ਕੌਮ,
ਦੇਸ਼ ਦੀ ਇੱਜ਼ਤ ਦੇ ਰਾਖੇ।
ਸੱਚੇ ਸੁੱਚੇ ਬਹਾਦਰ ਦੇਸ਼ ਭਗਤ,
ਸੱਚ ਦੇ ਪੁਜਾਰੀ,
ਹਿੰਦੂ ਧਰਮ ਦੇ ਰਾਖੇ,
** ਤੇ ਸਾਡੇ ਲੋਕ ਇਹਨਾਂ ਜ਼ੁਮਲਿਆਂ ਦੇ ਪਿਛੇ ਛੁਪੇ ਜ਼ਹਿਰ ਨੂੰ ਨਹੀਂ ਪੜ੍ਹ ਸਕਦੇ, ਉਹ ਵਡਿਆਈ ਵਾਲੀ ਹਵਾ ਛੱਕ ਜਾਂਦੇ ਹਨ, ਬ੍ਰਾਹਮਣ ਦੀ ਚਾਲ ਨੂੰ ਨਹੀਂ ਸਮਝਦੇ।
** ਠੀਕ ਇਸੇ ਤਰਾਂ ਬ੍ਰਾਹਮਣ ਨੇ ਆਪਣੇ ਸਵਾਰਥ ਦੀ ਪੂਰਤੀ ਲਈ ਸਮੇਂ ਸਮੇਂ ਆਪਣੀ ਚਾਲ ਚੱਲੀ ਅਤੇ ਕਾਮਯਾਬ ਵੀ ਰਿਹਾ।
*** ਸਿੱਖ ਰਹਿਤ ਮਰਿਆਦਾ ਵਿਚ ਜੋ ਹਵਾਲਾ- ਵੇਰਵਾ ਦਿੱਤਾ ਗਿਆ ਹੈ, ਉਹ ਵੀ ਤਾਂ ਸਿੱਖ ਰਹਿਤ ਮਰਿਆਦਾ ਬਨਾਉਣ ਵਾਲੇ ਸਿੱਖਾਂ ਦੀ ਮਾਨਸਿੱਕਤਾ ਉੱਪਰ ਨਿਰਭਰ ਸੀ।
** ਭਲਾ ਸੋਚ ਸਕਦੇ ਹੋ ??? ਇਸ ਇਕੱਠ ਵਿਚ ਕਿੰਨ੍ਹੇ ਗੁਰਮੱਤ-ਸਿਧਾਂਤਾਂ- ਅਸੂਲਾਂ ਨੂੰ ਪਰਣਾਏ ਹੋਏ ਲੋਕ ਸਨ। ਇਸ ਇਕੱਠ ਵਿਚ 70% ਲੋਕ ਭੇਖੀ ਸਨ, ਜਿਹਨਾਂ ਨੇ ਢੌਂਗ ਰੱਚਕੇ ਸਿੱਖੀ ਵਾਲਾ ਚੋਲਾ ਪਾਇਆ ਹੋਇਆ ਸੀ। ਅੰਦਰੋਂ ਇਹ ਲੋਕ ਪੂਰੇ ਸਨਾਤਨੀ ਮੱਤ ਦੇ ਅਨੁਸਾਰੀ ਹੀ ਸਨ। ਇਸੇ ਕਰਕੇ ਤਾਂ ਇਸ ਰਹਿਤ ਮਰਿਆਦਾ ਵਿਚ ਅਧੂਰਾਪਣ ਸਾਫ਼ ਵਿਖਾਈ ਦੇ ਰਿਹਾ ਹੈ।
** ਆਮ ਕਰਕੇ ਜੋ ਕੁੱਝ ਵੀ ਅਸੀਂ ਇਸ ਰਹਿਤ ਮਰਿਆਦਾ ਵਿਚ ਪੜ੍ਹ ਰਹੇ ਹਾਂ ਉਸ ਵਿਚ ਸਨਾਤਨ ਮੱਤ ਦਾ ਰੰਗ ਸਾਫ਼ ਵੇਖਿਆ ਜਾ ਸਕਦਾ ਹੈ। ਇਹ ਨਿਸ਼ਾਨ ਸਾਹਿਬ ਦੇ ਕੇਸਰੀ ਰੰਗ ਦਾ ਰੁਝਾਨ ਵੀ ਸਨਾਤਨ ਮੱਤ ਦੇ ਕੇਸਰੀ ਰੰਗ ਦੇ ਕੁਰਬਾਨੀ ਦੇ ਅਰਥਾਂ ਕਰਕੇ ਹੀ ਆਇਆ ਹੈ।
** ਸਿੱਖ ਕੌਮ ਨੂੰ ਆਪਣਾ ਕੋਈ ਵੀ ਰੰਗ ਚੁਨਣ ਮੰਨਣ ਦਾ ਪੂਰਾ ਅਧਿਕਾਰ ਹੈ। ਸਿੱਖ ਸਮਾਜ ਕਿਸੇ ਵੀ ਰੰਗ ਨੂੰ ਆਪਣਾ ‘ਕੌਮੀ-ਰੰਗ’ ਚੁਣ ਸਕਦਾ ਹੈ। ਚਾਹੇ ਉਹ ਕੇਸਰੀ ਹੋਵੇ ਜਾਂ ਸੁਰਮਈ ਹੋਵੇ, ਸਲੇਟੀ ਹੋਵੇ ਜਾਂ ਕੋਈ ਹੋਰ ਰੰਗ।
** ਇਸ ਬਾਰੇ ਖੁੱਲ ਕੇ ਵਿਚਾਰ ਕਰਕੇ ਆਪਣੇ ਸਿੱਖੀ ਕੌਮੀ ਵਿਚਾਰਾਂ ਨਾਲ ਇੱਕਸੁਰ ਹੋਕੇ ਇਹ ਸਿੱਖੀ ਜ਼ਜਬੇ ਨਾਲ ਫੈਸਲੇ ਕੀਤੇ ਜਾਣ।
** ਸਿੱਖ ਸਮਾਜ ਨੇ ਸ਼ਾਇਦ ਹੀ ਕਦੇ ਇਹਨਾਂ ਨੁਕਤਿਆਂ ਨੂੰ ਡੂੰਗਿਆਈ ਨਾਲ ਵਿਚਾਰਿਆ ਹੋਵੇ।
** ਜਦ ਸਿੱਖ ਸਾਮਾਜ ਦੀ ਆਪਣੀ ਬਣਾਈ ਰਹਿਤ ਮਰਿਆਦਾ ਵਿਚ ਅਧੂਰਾਪਣ ਹੈ ਤਾਂ ਇਹਨਾਂ ਬਰੀਕ ਨੁਕਤਿਆਂ ਉਪਰ ਸਿੱਖ ਸਾਮਾਜ ਕਦੋਂ ਵਿਚਾਰ ਕਰੇਗਾ ??
** ਅੱਜ ਦਾ ਸਿੱਖ ਸਮਾਜ ਆਪਣੀਆਂ ਸਿੱਖੀ ਕਦਰਾਂ ਕੀਮਤਾਂ ਨੂੰ ਵਿਸਾਰ ਚੁੱਕਾ ਹੈ। ਸਾਰਾ ਤਾਣਾ-ਬਾਣਾ ਹੀ ਉਲਝਿਆ ਨਜ਼ਰ ਆ ਰਿਹਾ ਹੈ। ਕੋਈ ਵੀ ਅਜੇਹੀ ਧਿਰ ਨਹੀਂ ਆ ਰਹੀ ਜੋ ਸਿੱਖੀ-ਸਿਧਾਂਤਾਂ/ਅਸੂਲਾਂ ਉਪਰ ਪਹਿਰਾ ਦਿੰਦੀ ਵਿਖਾਈ ਦੇਂਦੀ ਹੋਵੇ।
** ਸਿੱਖ ਸਮਾਜ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਗ ਸਕਣ, ਇਸ ਉਪਰਾਲੇ ਦੀ ਸ਼ਖ਼ਤ ਜਰੂਰਤ ਹੈ।
ਇੰ:ਦਰਸ਼ਨ ਸਿੰਘ ਸਿਡਨੀ
‘ਸਿੱਖ ਕੌਮ ਦੇ ਰੰਗ’ ਬਾਰੇ ਆਪਣੇ ਵਿਚਾਰ
Page Visitors: 2525