ਸਿਖੋ ਜੇ ਬਚਣਾ ਤਾਂ ਕਾਲੀਆਂ ਭੇਡਾਂ ਨੂ ਪਛਾਣੋ
ਸਿੱਖੋ ਨੀਂਦ ਚੋਂ ਜਾਗੋ !! ਦੁਸ਼ਮਨ ਤੁਹਾਡੇ ਨਾਲ ਉਹ ਹਰ ਚਾਲ ਖੇਡ ਰਿਹਾ ਹੈ, ਜਿਸ ਨਾਲ ਤੁਹਾਡੇ ਧਰਮ ਨੂੰ ਨੁਕਸਾਨ ਪਹੁੰਚੇ,ਅੱਜ ਸਿੱਖ ਕੌਮ ਨੂੰ ਖਤਮ ਕਰਨ ਦਾ ਸਭ ਨਾਲੋਂ ਵੱਡਾ ਹਥਿਆਰ ਦੁਸ਼ਮਨ ਦੇ ਹਥ ਆ ਗਿਆ ਹੈ,ਤੁਹਾਡੀ ਆਉਨ ਵਾਲੀ ਪੀੜ੍ਹੀ ਨਸ਼ਿਆਂ ਦੀ ਭੇਂਟ ਚਾੜ੍ਹ ਦਿੱਤੀ ਗਈ ਹੈ !
ਭੰਗ, ਅਫੀਮ, ਪੋਸਤ, ਸਰਾਬ, ਸਮੈਕ ,ਹੈਰੋਇਨ ਤੋਂ ਕਿਤੇ ਜਿਆਦਾ ਖਤਰਨਾਕ ਨਸ਼ਾ ਪੰਜਾਬ ਦੇ ਨੌਜਵਾਨਾ ਦੇ ਹੱਡਾਂ ਵਿੱਚ ਘਰ ਕਰ ਗਿਆ ਹੈ ! ਇਹ ਨਸ਼ੇ ਦਾ ਨਾਮ ਵੀ ਸ਼ਾਇਦ ਪਹਿਲੀ ਵਾਰ ਸੁਣਨ ਨੂੰ ਮਿਲਿਆ ਹੈ, ਮੈਸਕੇਲਾਈਨ ਜੋ ਥੋਹਰ ( ਕੈਕਟਸ ) ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਦੀ ਸਪਲਾਈ ਮੈਕਸੀਕੋ ਤੋਂ ਪੰਜਾਬ ਪਹੁੰਚੀ , ਪਟਿਆਲਾ ਪੁਲਿਸ ਵਲੋਂ ਵੱਡੀ ਮਾਤਰਾ ਵਿੱਚ ਪਕੜਿਆ ਗਿਆ ਹੈ !
ਮੈਸਕੇਲਾਈਨ ਅਮੀਰ ਮੁਲਕਾਂ ਕੈਨੇਡਾ ਅਮਰੀਕਾ ਵਿੱਚ ਖਾਸ ਕਰ ਟਰਾਲਾ ਡਰਾਈਵਰਾਂ ਰਾਹੀ ਸਪਲਾਈ ਕੀਤਾ ਜਾਂਦਾ ਹੈ,ਨਸ਼ਾ ਮਾਫੀਆ ਪੰਜਾਬੀ ਭਾਈ ਚਾਰਾ ਇਸ ਦੀ ਲਪੇਟ ਵਿੱਚ ਆ ਚੁੱਕਾ ਸੁਣਿਆ ਜਾਂਦਾ ਹੈ,ਜਿਸ ਕਾਰਨ ਪੰਜਾਬੀ ਡਰਾਈਵਰਾਂ ਦੀ ਇਸ ਸਬੰਧੀ ਵਿਸ਼ੇਸ ਚੈਕਿਗ ਹੁੰਦੀ ਸੁਣੀਦੀ ਹੈ !
ਹੈਰੋਇਨ ਵਰਗੇ ਨਸ਼ੇ ਨਾਲੋਂ ਮੈਸਕੇਲਾਈਨ ਕਿਤੇ ਜਿਆਦਾ ਖਤਰਨਾਕ ਤੇ ਭਿਆਨਕ ਹੈ, ਇਸ ਨਾਲ ਨੌਜਵਾਨਾ ਦੀ ਮਰਦਾਨਗੀ ਹਮੇਸ਼ਾ ਵਾਸਤੇ ਖਤਮ ਹੋ ਜਾਂਦੀ ਹੈ ,ਪਹਿਲੇ ਕੁੱਝ ਦਿਨ ਨੌਜਵਾਨ ਨੂੰ ਥੋੜਾ ਚੰਗਾ ਮਹਿਸੂਸ ਹੁੰਦਾ ਹੈ ਪਰ ਬਾਅਦ ਵਿੱਚ ਨੌਜਵਾਨਾ ਦੀ ਖੁਸਰੇ ਨਾਲੋਂ ਵੀ ਮਾੜੀ ਹਾਲਤ ਹੋ ਜਾਂਦੀ ਹੈ !
ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ,ਸਰਕਾਰ ਤੇ ਪੁਲਿਸ ਵਿੱਚੋਂ ਉਹਨਾਂ ਅਨਸ਼ਰਾਂ ਦੀ ਪਹਿਚਾਨ ਕਰਕੇ, ਜੋ ਪੈਸੇ ਦੇ ਲਾਲਚ ਕਾਰਨ ਨਸ਼ਾ ਮਾਫੀਏ ਸਮਗਲਰਾਂ ਨਾਲ ਮਿਲਕੇ, ਅਨਭੋਲ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਨਾਲ ਖਿਲਵਾੜ ਕਰਦੇ ਹਨ, ਨੂੰ ਸਖਤ ਤੋਂ ਸਖਤ ਸ਼ਜ਼ਾ ਦੇਣੀ ਚਾਹੀਦੀ ਹੈ !
ਪਰਮ ਜੀਤ ਸਿੰਘ ਸਮਰਾ