ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
< = * ਚੂਹਿਆਂ ਦੀਆਂ ਛਾਲਾਂ * = >
< = * ਚੂਹਿਆਂ ਦੀਆਂ ਛਾਲਾਂ * = >
Page Visitors: 2493

<    =     *    ਚੂਹਿਆਂ    ਦੀਆਂ    ਛਾਲਾਂ    *    =    >
 ਗੁਰਦੇਵ ਸਿੰਘ ਸੱਧੇਵਾਲੀਆ
ਡੁੱਬਦੇ ਜਹਾਜ ਵਿਚੋਂ ਸਭ ਤੋਂ ਪਹਿਲਾਂ ਛਾਲਾਂ ਮਾਰਨ ਵਾਲੇ ਚੂਹੇ ਹੁੰਦੇ। ਬਾਦਲਾਂ ਦੇ ਡੁੱਬਦੇ ਜਹਾਜ ਵਿਚੋਂ ਚੂਹੇ ਬਾਹਰ?
ਇੱਕ ਕਹਾਣੀ ਹੈ ਜਿਹੜੀ ਪਹਿਲਾਂ ਵੀ ਇੱਕ ਵਾਰ ਮੈਂ ਸੁਣਾਈ ਸੀ। ਗਰੀਬ ਜੱਟ ਅਤੇ ਉਸ ਦਾ ਪੁੱਤਰ ਸਾਹ ਕੱਢਣ ਲਈ ਟਾਹਲੀ ਹੇਠਾਂ ਦਮ ਮਾਰ ਰਹੇ ਸਨ ਅਤੇ ਨਾਲ ਕੁੜੀ ਦੇ ਵਿਆਹ ਵੇਲੇ ਦੇ ਚੜ੍ਹੇ ਕਰਜੇ ਲਈ ਝੂਰਦੇ ਹੋਏ ਗੱਲਾਂ ਕਰ ਰਹੇ ਸਨ। ਰਾਹੀ ਇੱਕ ਉਧਰ ਦੀ ਲੰਘਦਾ ਉਹ ਵੀ ਛਾਵੇਂ ਰੁੱਕ ਗਿਆ ਤੇ ਉਨ੍ਹਾਂ ਨਾਲ ਗੱਲੀਂ ਲੱਗ ਗਿਆ। ਕਹਿੰਦਾ ਕਿ ਕੁਝ ਸਾਲ ਪਹਿਲਾਂ ਇਸੇ ਪਿੰਡ ਮੈਂ ਇੱਕ ਜੱਟ ਦੇ ਵਿਆਹ ਆਇਆ ਸਾਂ ਬੱਲਾ ਬਈ ਬੱਲਾ ਜੱਟ ਨੇ ਕਿਤੇ ਵਿਆਹ ਕੀਤਾ?
ਜੰਝ ਦਾ ਵੀ ਅੰਤ ਨਾ ਸੀ, ਪਰ ਜੱਟ ਨੇ ਵੀ ਲਿਹੜਾਂ ਕੱਢਾ ਛੱਡੀਆਂ ਮੁਰਗਿਆਂ ਬੱਕਰਿਆਂ ਨਾਲ!
ਕਿਸਾਨ ਨੇ ਦਿੱਤਾ ਪਾਣੀ ਹੱਥੋਂ ਖੋਹ ਲਿਆ ਤੇ ਕੱਢ ਡਾਂਗ ਲਈ ਓਏ ਤੇਰਾ ਗਰਕ ਜੇ ਬੇੜਾ ਕਮੀਣਿਆਂ ਉਸ ਅਬਦਾਲੀ ਧਾੜ ਵਿਚ ਤੂੰ ਵੀ ਸ਼ਾਮਲ ਸੀ ਜਿਸ ਦੇ ਮਾਰੇ ਹਾਲੇ ਤੱਕ ਕਰਜੇ ਹੇਠੋਂ ਨਹੀਂ ਨਿਕਲੇ?
ਕਾਲੀਆਂ ਦੇ ਚੂਹੇ ਵੀ ਉਸ ਧਾੜ ਵਿਚ ਸ਼ਾਮਲ ਸਨ ਜਦ ਇਹ ਸਾਰੇ ਕਾਰੇ ਹੋ ਰਹੇ ਸਨ ਹੁਣ ਇਨ੍ਹਾਂ ਦਾ ਈਦੋਂ ਬਾਅਦ ਤੰਬਾ ਫੂਕਣਾ ਕਿਸ ਅਰਥ?
ਜੇ ਸਿੱਖ ਚੰਗੇ ਹੋਣ ਤਾਂ ਨਾਲ ਹੀ ਇਨ੍ਹਾਂ ਨੂੰ ਵੀ ਢਾਹ ਕੱਢਣ ਕਿਉਂਕਿ ਇਹ ਵੀ ਜਿੰਮੇਵਾਰ ਹਨ ਉਸ ਸਭ ਕਾਸੇ ਦੇ ਤੇ ਯਾਦ ਰਹੇ ਕਿ ਸੱਚ ਬੋਲਿਆ ਉਹ ਸੱਚ ਹੁੰਦਾ ਜਿਹੜਾ ਬੋਲਣ ਸਮੇਂ ਬੋਲਿਆ ਜਾਏ ਬਾਅਦ ਦਾ ਬੋਲਿਆ ਸੱਚ ਵੀ ਝੂਠ?
ਮੱਕੜ ਛੱਕੜ ਜਾਂ ਹੋਰ ਦੂਜੇ ਤੀਜੇ ਤੁਹਾਨੂੰ ਕੀ ਜਾਪਦਾ ਸੱਚ ਬੋਲ ਰਹੇ ਨੇ?
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.