ਮਨੁੱਖੀ ਅਧਿਕਾਰ ਦਿਵਸ ਤੇ ਵਿਸ਼ੇਸ਼
ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੋ।
ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਆਪਣੇ ਆਪ ਨੂੰ ਸੂਝਵਾਨ ਕਹਾਉਣ ਵਾਲਾ ਇੱਕੋ ਜੀਵ ਹੈ ਮਨੁੱਖ। ਇਹ ਸੱਚ ਵੀ ਹੈ, ਮਨੁੱਖੀ ਸੋਚ ਨੇ ਤਰੱਕੀ ਵੀ ਬਹੁਤ ਕੀਤੀ ਹੈ, ਆਪਣੇ ਲਈ ਸੁੱਖ ਸਹੂਲਤਾਂ ਦੇ ਸਾਧਨ ਵੀ ਬਹੁਤ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਅਤੇ ਆਪਣੇ ਹੱਕਾਂ ਲਈ ਕੁੱਝ ਨਿਯਮ ਵੀ ਬਣਾਏ ਹਨ, ਜਿੰਨਾ ਨੂੰ ਮਨੁੱਖੀ ਅਧਿਕਾਰਾਂ ਦਾ ਨਾਮ ਦਿੱਤਾ ਗਿਆ ਹੈ।
ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਪੂਰੀ ਦੁਨੀਆਂ ਵਿੱਚ ਮਨਾਇਆ ਵੀ ਜਾਂਦਾ ਹੈ, ਇਹਨਾ ਨਿਯਮਾਂ ਅਨੁਸਾਰ ਸਾਰੇ ਮਨੁੱਖ ਬਰਾਬਰ ਦੇ ਹੱਕਦਾਰ ਹਨ, ਕੋਈ ਊਚ ਜਾਂ ਨੀਚ ਨਹੀਂ ਹੈ, ਨਾ ਕੋਈ ਕਿਸੇ ਦਾ ਹੱਕ ਖੋਹ ਸਕਦਾ ਹੈ, ਨਾ ਕੋਈ ਕਿਸੇ ਨੂੰ ਤੰਗ ਕਰ ਸਕਦਾ ਹੈ, ਨਾ ਕੋਈ ਕਿਸੇ ਨੂੰ ਮਾਰ ਸਕਦਾ ਹੈ, ਨਾ ਕੋਈ ਕਿਸੇ ਨੂੰ ਗੁਲਮ ਬਣਾ ਸਕਦਾ ਹੈ, ਭਾਵ ਕਿ ਕੋਈ ਵੀ ਕਿਸੇ ਨੂੰ ਕਿਸੇ ਤਰਾਂ ਦੀ ਵੀ ਤਕਲੀਫ ਨਹੀਂ ਦੇ ਸਕਦਾ, ਸੱਭ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਖੁਸ਼ੀ-ਖੁਸ਼ੀ ਆਪਣੀ ਵਧੀਆ ਜਿੰਦਗੀ ਜਿਉਣ ਦਾ ਹੱਕ ਹੈ, ਜੋ ਬਹੁਤ ਵਧੀਆ ਸੋਚ ਹੈ। ਪਰ ਅਫਸੋਸ ਕਿ ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਨੂੰ ਖਤਰਾ ਵੀ ਮਨੁੱਖੀ ਅਧਿਕਾਰਾਂ ਦਾ ਰੌਲ਼ਾ ਪਾਉਣ ਵਾਲੇ ਮਨੁੱਖ ਤੋਂ ਹੀ ਹੈ। ਕਿਉਂਕਿ ਮਨੁੱਖੀ ਹੱਕਾਂ ਦੀ ਰਾਖੀ ਦਾ ਢੰਡੋਰਾ ਪਿੱਟਣ ਵਾਲਾ ਮਨੁੱਖ ਹੀ ਮੰਤਰੀਆਂ ਦੇ ਰੂਪ ਵਿੱਚ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਕਰਵਾਉਂਦਾ ਹੈ, ਮਨੁੱਖ ਹੀ ਮਨੁੱਖ ਦੇ ਚੋਰੀਆਂ ਕਰਦਾ ਹੈ, ਅਤੇ ਮਨੁੱਖਤਾ ਦੇ ਘਾਣ ਲਈ ਨਸ਼ਿਆਂ ਦਾ ਵਪਾਰ ਕਰਦੈ, ਫਿਰ ਮਨੁੱਖ ਹੀ ਪੁਲਿਸ ਦੇ ਰੂਪ ਵਿੱਚ ਚੋਰਾਂ ਦਾ ਸਾਥ ਦਿੰਦਾ ਹੈ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਦਿੰਦਾ ਹੈ, ਮਨੁੱਖ ਹੀ ਅਫਸਰਾਂ ਦੇ ਰੂਪ ਵਿੱਚ ਆਪਣੇ ਘਰ ਭਰਨ ਲਈ ਮੋਟੀਆਂ ਰਿਸਵਤਾਂ ਲੈਂਦਾ ਹੈ, ਮਨੁੱਖ ਹੀ ਮਨੁੱਖਾਂ ਨੂੰ ਬਚਾਉਣ ਲਈ ਡਾਕਟਰੀ ਦਾ ਕੋਰਸ ਕਰਕੇ, ਮਨੁੱਖਾਂ ਨੂੰ ਮਾਰ ਰਿਹਾ ਹੈ, ਮਨੁੱਖ ਹੀ ਆਪਣੇ ਵੱਧ ਮੁਨਾਫੈ ਦੀ ਦੌੜ ਕਾਰਨ ਦੁਕਾਨਦਾਰਾਂ ਦੇ ਰੂਪ ਵਿੱਚ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਦਾ ਹੈ ਅਤੇ ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ ਕਰਦਾ ਹੈ।
ਕਿਸਾਨ ਦੇ ਰੂਪ ਵਿੱਚ ਗੁਆਢੀਆਂ ਦੀਆਂ ਵੱਟਾਂ ਵੱਢਦਾ ਹੈ, ਰਾਹਾਂ ਤੇ ਨਾਜਾਇਜ ਕਬਜੇ ਕਰਦੈ ਅਤੇ ਫਸਲਾਂ ਵਿੱਚ ਜਹਿਰ ਘੋਲਦਾ ਹੈ, ਭਾਵ ਕਿ ਹਰ ਬੁਰਾਈ ਜਿਸ ਨੂੰ ਮਨੁੱਖ ਮਾੜੀ ਕਹਿੰਦਾ ਹੈ, ਉਸ ਬੁਰਾਈ ਨੂੰ ਮਨੁੱਖ ਹੀ ਕਰਦਾ ਹੈ। ਜਦੋਂ ਮਨੁੱਖ ਆਪਣੇ ਬਣਾਏ ਨਿਯਮਾਂ ਨੂੰ ਤੋੜ ਕੇ ਹੋਰਾਂ ਲਈ ਖਤਰਾ ਬਣਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇੱਥੇ ਤਾਂ ਜੰਗਲੀ ਰਾਜ ਹੋ ਗਿਆ ਹੈ ਜਦਕਿ ਜੰਗਲੀ ਰਾਜ ਵੀ ਅਜੋਕੇ ਮਨੁੱਖ ਦੇ ਵਹਿਸੀਪੁਣੇ ਜਿੰਨਾ ਮਾੜਾ ਕਦੇ ਵੀ ਨਹੀਂ ਰਿਹਾ।
ਮੈਂ ਤਾਂ ਕਈ ਬਾਰ ਸੋਚਦਾ ਹੁੰਦਾ ਹਾਂ ਕਿ ਜੇ ਮਨੁੱਖ ਦੀ ਸੋਚ ਵਿਕਾਸ ਨਾ ਕਰਦੀ, ਇਹ ਜੰਗਲ ਦੇ ਜਾਨਵਰਾਂ ਵਾਂਗ ਹੀ ਇੱਕ ਜਾਨਵਰ ਹੋ ਕੇ ਕੁਦਰਤੀ ਜਿੰਦਗੀ ਜਿਉਂਦਾ ਹੁੰਦਾ ਤਾਂ ਇੱਥੇ ਸੱਭ ਕੁੱਝ ਕੁਦਰਤੀ ਹੋਣਾ ਸੀ, ਜੇ ਕਿਸੇ ਨੂੰ ਬਚਾਉਣ ਲਈ ਨਿਯਮ/ਕਾਨੂੰਨ ਨਹੀਂ ਸੀ ਹੋਣੇ ਤਾਂ ਕਿਸੇ ਨੂੰ ਮਾਰਨ ਲਈ ਅਜੋਕੇ ਮਾਰੂ ਹਥਿਆਰ, ਨਸ਼ੇ, ਪ੍ਰਦੂਸ਼ਣ ਆਦਿ ਵੀ ਨਹੀਂ ਸੀ ਹੋਣੇ।
ਮਨੁੱਖੀ ਸੋਚ ਨੇ ਆਪਣੇ ਸੁੱਖਾਂ ਲਈ ਜਿੱਥੇ ਕੁਦਰਤੀ ਵਾਤਾਵਰਣ ਦੇ ਨਾਨ ਨਾਲ ਧਰਤੀ ਉਤੇ ਵਸਦੇ ਹਰ ਜੀਵ ਦੇ ਹੱਕਾਂ ਦਾ ਘਾਣ ਕੀਤਾ ਹੈ ਉਥੇ ਮਨੁੱਖਤਾ ਲਈ ਖਤਰਾ ਵੀ ਮਨੁੱਖ ਹੀ ਬਣਿਆਂ ਹੈ। ਫਿਰ ਕੀ ਸਿਰਫ ਹੋਰਾਂ ਲਈ ਖਤਰਾ ਬਣਨਾ ਹੀ ਮਨੁੱਖ ਦੀ ਸਿਆਣਪ ਹੈ? ਇਸ ਸਿਆਣਪ ਦਾ ਕਿਸੇ ਨੂੰ ਤਾਂ ਕੀ, ਖੁਦ ਮਨੁੱਖ ਨੂੰ ਵੀ ਕੀ ਲਾਭ ਹੋਇਆ? ਗੱਲ ਤਾਂ ਸਿਰਫ ਜਿਉਣ ਦੀ ਅਤੇ ਆਪਣੇ ਬੱਚੇ ਪਾਲਣ ਦੀ ਹੀ ਹੈ। ਇਹ ਤਾਂ ਜੰਗਲਾਂ ਵਿੱਚ ਜਾਨਵਰ ਵੀ ਜਿਉਂ ਰਹੇ ਹਨ ਅਤੇ ਆਪਣੇ ਬੱਚੇ ਪਾਲ਼ ਰਹੇ ਹਨ, ਉੱਥੇ ਨਾ ਕੋਈ ਉਹਨਾ ਦੇ ਹੱਕਾਂ ਦੀ ਰਾਖੀ ਕਰਦਾ ਹੈ ਨਾ ਹੀ ਉਹਨਾ ਨੇ ਆਪਣੀ ਸੁਰੱਖਿਆ ਜਾਂ ਸੁੱਖਾਂ ਲਈ ਮਨੁੱਖ ਵਾਂਗ ਸਾਧਨ ਪੈਦਾ ਕੀਤੇ ਹੋਏ ਹਨ।
ਜੰਗਲਾਂ ਵਿੱਚ ਜਾਨਵਰ ਆਪਣਾ ਪੇਟ ਭਰਨ ਲਈ ਆਪਣੇ ਤੋਂ ਮਾੜਿਆਂ ਨੂੰ ਮਾਰ ਕੇ ਖਾ ਜਾਂਦੇ ਹਨ, ਪਰ ਉਹ ਬੇਸਮਝ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਧਨ ਜੋੜਨ ਲਈ ਕਿਸੇ ਦੇ ਹੱਕ ਮਾਰਦੇ ਹਨ, ਨਾ ਹੀ ਦੇਸ਼ਾਂ, ਜਾਤਾਂ ਧਰਮਾਂ, ਦੀ ਵੰਡ ਦੇ ਨਾਂਅ ਤੇ ਨਫਰਤਾਂ ਫੈਲਾਅ ਕੇ ਕਤਲੇਆਮ ਕਰਵਾਉਂਦੇ ਹਨ।ਆਪਣੇ ਆਪ ਨੂੰ ਜੰਗਲੀ ਜਾਨਵਰਾਂ,ਪਸੂਆਂ, ਪੰਛੀਆਂ ਤੋਂ ਸਿਆਣਾ ਕਹਾਉਣ ਵਾਲਾ ਮਨੁੱਖ ਅਸਲ ਵਿੱਚ ਸਮਝਦਾਰ ਬਣਿਆ ਹੀ ਨਹੀਂ ਹੈ। ਕਿਉਂਕਿ ਬੇਸਮਝ ਜਾਨਵਰਾਂ ਜਾਂ ਪਸੂਆਂ ਨੂੰ ਉਹਨਾ ਦੇ ਅਧਿਕਾਰਾਂ ਵਾਰੇ ਕੁੱਝ ਵੀ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਪੜ੍ਹੇ ਲਿਖੇ ਸਮਝਦਾਰ ਮਨੁੱਖ ਨੂੰ ਮਨੁੱਖੀ ਅਧਿਕਾਰਾਂ ਵਾਰੇ ਸਮਝਾਅ ਸਮਝਾਅ ਕੇ ਵੀ ਨਹੀਂ ਸਮਝਾਇਆ ਜਾ ਸਕਦਾ। ਫਿਰ ਅਸੀਂ ਬੇਸਮਝਾਂ ਨਾਲੋਂ ਸਮਝਦਾਰ ਕਿਵੇਂ ਹੋਏ?
ਕਿਉਂਕਿ ਸਾਡੇ ਸਿਆਣਿਆਂ ਦੇ ਮਨੁੱਖੀ ਰਾਜ ਨਾਲੋਂ ਤਾਂ ਜੰਗਲੀ ਰਾਜ ਬਹੁਤ ਚੰਗਾ ਹੈ। ਹਾਸੀ ਆਉਂਦੀ ਹੁੰਦੀ ਹੈ ਜਦੋਂ ਮਨੁੱਖ ਜਾਨਵਰਾਂ ਦੇ ਭਲੇ ਦੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਜਿਵੇਂ ਕਿ ਜਾਨਵਰਾਂ ਲਈ ਲੱਕੜ ਦੇ ਆਹਲਣੇ ਬਣਾਉਣ ਦਾ ਪਰਉਪਕਾਰ ਕਰ ਕੇ ਮੀਡੀਏ ਤੇ ਫੋਟੋਆਂ ਪਾ ਰਿਹਾ ਹੁੰਦਾ ਹੈ, ਇਸ ਮਨੁੱਖ ਨੂੰ ਕੁਦਰਤ ਪੁੱਛੇ ਕਿ ਪਰਉਪਕਾਰੀਆ ਜਾਨਵਰਾਂ ਦੇ ਆਹਲਣੇ ਉਜਾੜੇ ਕਿਸ ਨੇ ਹਨ ? ਕਦੇ ਦਰਖਤ ਲਾ ਕੇ ਵਾਤਵਰਣ ਨੂੰ ਸੁੱਧ ਕਰਨ ਦਾ ਪਰਉਪਕਾਰ ਕਰਨ ਵਾਲੇ ਮਨੁੱਖ ਨੂੰ ਕੁਦਰਤ ਪੁੱਛੇ ਕਿ ਦਰਖਤਾਂ ਦੀ ਕਟਾਈ ਕਰਕੇ ਵਾਤਾਵਰਣ ਜਹਿਰੀਲਾ ਕਿਹੜੇ ਜਾਨਵਰਾਂ ਨੇ ਕੀਤਾ ਹੈ? ਤਾਂ ਇਸ ਸਿਆਣੇ ਸਮਝਦਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜਾਨਵਰਾਂ ਦਾ ਭਲਾ ਤਾਂ ਦੂਰ ਰਿਹਾ ਹਾਲੇ ਤੱਕ ਤਾਂ ਮਨੁੱਖ (ਇਸਤਰੀ/ਪੁਰਸ਼) ਆਪਣੇ ਹੀ ਬੱਚਿਆਂ ਦਾ ਕਤਲ (ਮਾਦਾ ਭਰੂਣ ਹੱਤਿਆ) ਕਰਨੋ ਨਹੀਂ ਹਟਿਆ। ਮਨੁੱਖ ਦੇ ਅਜਿਹਾ ਕਰਨ ਦਾ ਕਾਰਨ ਇਹ ਨਹੀਂ ਹੈ ਕਿ ਮਨੁੱਖ ਨੂੰ ਸੋਝੀ ਨਹੀਂ ਹੈ। ਸੋਝੀ ਤਾਂ ਹੈ ਪਰ ਇਸ ਸੋਝੀ ਨੂੰ ਸਮੁੱਚੀ ਮਨੁੱਖਤਾ ਦੇ ਭਲੇ ਦੀ ਥਾਂ ਸਿਰਫ ਨਿੱਜੀ ਭਲੇ ਲਈ ਇਸ ਤਰਾਂ ਵਰਤ ਰਿਹਾ ਹੈ ਕਿ ਦੂਜਿਆਂ ਦੇ ਜਾਇਜ ਹੱਕ ਮਾਰ ਕੇ ਵੀ ਮੈਨੂੰ ਨਾਜਾਇਜ ਲਾਭ ਮਿਲ ਜਾਣ।
ਜਦੋਂ ਅਸੀਂ ਕਿਸੇ ਦੂਜੇ ਦਾ ਹੱਕ ਮਾਰਾਂਗੇ ਤਾਂ ਅਸੀਂ ਵੀ ਕਿਸੇ ਲਈ ਦੂਜੇ ਹੋਵਾਂਗੇ, ਤਾਂ ਕੋਈ ਸਾਡੇ ਹੱਕਾਂ ਨੂੰ ਵੀ ਮਾਰੇਗਾ। ਇਹੀ ਇਸ ਦੀ ਸਿਆਣਪ ਦੀ ਮੂਰਖਤਾ ਹੈ,