ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ
ਸੈਕਰਾਮੈਂਟੋ, 12 ਦਸੰਬਰ (ਦਲਜੀਤ ਢੰਡਾ/ਪੰਜਾਬ ਮੇਲ)- ਸਿੱਖ ਕੌਮ ਦਾ ਮਾਣ ਦਸਤਾਰ ਪ੍ਰਤੀ ਨੌਜਵਾਨਾਂ ‘ਚ ਰੁਝਾਨ ਵਧਾਉਣ ਲਈ ਤੇ ਦਸਤਾਰਧਾਰੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸਨਜ਼ ਤੇ ਗਰਵ ਪੰਜਾਬ ਟੀ.ਵੀ. ਵੱਲੋਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ 2018 ਨੂੰ ਗੁਰਦਵਾਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 7 ਸਾਲ ਤੋਂ 30 ਸਾਲ ਦੇ ਬੱਚੇ ਭਾਗ ਲੈਣਗੇ। ਇਸ ਉਮਰ ਨੂੰ ਦੋ ਭਾਗਾਂ ‘ਚ ਵੰਡਿਆ ਜਾਵੇਗਾ।
ਇੱਕ ਬੈਚ ‘ਚ 7 ਸਾਲ ਤੋਂ 15 ਸਾਲ ਦੇ ਬੱਚੇ ਹੋਣਗੇ, ਜਿਨ੍ਹਾਂ ਨੂੰ ਪਹਿਲਾ ਇਨਾਮ 500 ਡਾਲਰ, ਦੂਜਾ 300 ਡਾਲਰ ਅਤੇ ਤੀਜਾ 200 ਡਾਲਰ ਹੋਵੇਗਾ। ਦੂਸਰੇ ਬੈਚ ‘ਚ 16 ਸਾਲ ਤੋਂ 30 ਸਾਲ ਦੇ ਬੱਚੇ ਹੋਣਗੇ, ਜਿਨ੍ਹਾਂ ਨੂੰ ਪਹਿਲਾ ਇਨਾਮ 700 ਡਾਲਰ, ਦੂਜਾ 500 ਡਾਲਰ ਅਤੇ ਤੀਜਾ ਇਨਾਮ 300 ਡਾਲਰ ਹੋਵੇਗਾ ਅਤੇ ਮੁਕਾਬਲੇ ‘ਚ ਭਾਗ ਲੈਣ ਵਾਲੇ ਹਰ ਇਕ ਬੱਚੇ ਨੂੰ ਸਰਟੀਫਿਕੇਟ ਦੇ ਕੇ ਮਾਣ-ਸਨਮਾਨ ਕੀਤਾ ਜਾਵੇਗਾ। ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਤੇ ਨੌਜਵਾਨ ਫਾਰਮ ਭਰਨ ਲਈ ਫੋਨ ਨੰਬਰ (916) 543-1313, 916-400-0001 ‘ਤੇ ਸੰਪਰਕ ਕਰ ਸਕਦੇ ਹਨ।