ਪੰਜਾਬ ‘ਚ ਸਭ ਤੋਂ ਵਧ ਵਰਤਿਆ ਜਾ ਰਿਹੈ ਹੈਰੋਇਨ ਦਾ ਨਸ਼ਾ
ਪੰਜਾਬ ‘ਚ ਸਭ ਤੋਂ ਵਧ ਵਰਤਿਆ ਜਾ ਰਿਹੈ ਹੈਰੋਇਨ ਦਾ ਨਸ਼ਾ
ਪੰਜਾਬ ‘ਚ ਸਭ ਤੋਂ ਵਧ ਵਰਤਿਆ ਜਾ ਰਿਹੈ ਹੈਰੋਇਨ ਦਾ ਨਸ਼ਾJanuary 02 10:13 2019
Print This Article Share it With Friends
ਨਸ਼ਾ-ਪੀੜਤਾਂ ਨੂੰ ਲੱਗੀ ਹੈਰੋਇਨ ਦਾ ਵਧੇਰੇ ਚਸਕਾ
ਚੰਡੀਗੜ੍ਹ, 2 ਜਨਵਰੀ (ਪੰਜਾਬ ਮੇਲ)-ਪੰਜਾਬ ‘ਚ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਵਿਚ ਅਫ਼ੀਮ ਤੇ ਉਸ ਤੋਂ ਬਣਨ ਵਾਲੇ ਹੋਰ ਨਸ਼ੀਲੇ ਪਦਾਰਥ ਵਧੇਰੇ ਪ੍ਰਚੱਲਿਤ ਹਨ। ਅਫ਼ੀਮ ਤੋਂ ਬਾਅਦ ਦੂਜਾ ਨੰਬਰ ਤੰਬਾਕੂ ਦਾ ਹੈ। ਇਹ ਪ੍ਰਗਟਾਵਾ ਚੰਡੀਗੜ੍ਹ ਸਥਿਤ ਪੀ.ਜੀ.ਆਈ.-ਐੱਮ.ਈ.ਆਰ. ਵੱਲੋਂ ਕੀਤੇ ਇਕ ਅਧਿਐਨ ‘ਚ ਕੀਤਾ ਗਿਆ ਹੈ।
ਇਸ ਅਧਿਐਨ ਮੁਤਾਬਕ ਨਸ਼ਿਆਂ ਦੀ ਲਤ ਦੇ ਸ਼ਿਕਾਰ 91.5‚ ਵਿਅਕਤੀ ਅਫ਼ੀਮ ਤੋਂ ਬਣਨ ਵਾਲੇ ਨਸ਼ੀਲੇ ਪਦਾਰਥ ਵੱਧ ਲੈਂਦੇ ਹਨ; ਜਿਨ੍ਹਾਂ ‘ਚੋਂ ਹੈਰੋਇਨ ਦਾ ਨਸ਼ਾ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਅਧਿਐਨ ਦੇ ਨਤੀਜੇ ‘ਦਿ ਏਸ਼ੀਅਨ ਜਰਨਲ ਆਫ਼ ਸਾਇਕਿਆਟ੍ਰੀ’ ‘ਚ ਪ੍ਰਕਾਸ਼ਿਤ ਹੋਏ ਹਨ।
ਪੀ.ਜੀ.ਆਈ. ਤੇ ਪੰਜਾਬ ਦੇ ਹੋਰ ਸਰਕਾਰੀ ਹਸਪਤਾਲਾਂ ਦੇ ਮਾਹਿਰ ਇਸ ਅਧਿਐਨ ਵਿਚ ਸ਼ਾਮਲ ਸਨ। ਉਨ੍ਹਾਂ ਮੁਤਾਬਕ ਸੂਬੇ ‘ਚ ਨਸ਼ੇ ਤੋਂ ਪ੍ਰਭਾਵਿਤ 2.5‚ ਵਿਅਕਤੀ ਅਫ਼ੀਮ ਤੋਂ ਬਣਨ ਵਾਲੇ ਨਸ਼ੀਲੇ ਪਦਾਰਥ ਵੱਧ ਲੈਂਦੇ ਹਨ ਤੇ ਇਹ ਪ੍ਰਤੀਸ਼ਤਤਾ ਰਾਸ਼ਟਰੀ ਪ੍ਰਤੀਸ਼ਤਤਾ 0.7‚ ਤੋਂ ਕਿਤੇ ਵੱਧ ਹੈ।
ਰਾਸ਼ਟਰੀ ਪੱਧਰ ਦੇ ਸਰਵੇਖਣ 2004 ਅਤੇ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ 2016 ‘ਚ ਹੋਏ ਸਨ। ਇਨ੍ਹਾਂ ਸਰਵੇਖਣਾਂ ਦੌਰਾਨ ਦੋ ਮਾਮਲਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ-ਇਕ ਤਾਂ ਤੀਬਰ ਮੁਲਾਂਕਣ ਸਰਵੇਖਣ ਸੀ, ਜਿਸ ਅਧੀਨ ਨਸ਼ਿਆਂ ਤੋਂ ਪੀੜਤ ਅਜਿਹੇ ਵਿਅਕਤੀਆਂ ਦੇ ਨਾਂ ਦਰਜ ਕੀਤੇ ਗਏ ਸਨ, ਜਿਹੜੇ ਇਲਾਜ ਨਹੀਂ ਕਰਵਾਉਣਾ ਚਾਹੁੰਦੇ ਅਤੇ ਦੂਜਾ ਸੀ ਅਜਿਹੇ ਨਸ਼ਾ-ਪੀੜਤਾਂ ਨੂੰ ਲੱਭਣਾ, ਜਿਨ੍ਹਾਂ ਦੇ ਨਾਂ ਨਸ਼ਾ-ਛੁਡਾਊ ਕੇਂਦਰਾਂ ‘ਚ ਇਲਾਜ ਲਈ ਦਾਖ਼ਲ ਕੀਤੇ ਜਾਣੇ ਸਨ।
ਇਹ ਦੋਵੇਂ ਵੱਖਰੀਆਂ ਪਹੁੰਚਾਂ ਹਨ। ਪਹਿਲੀ ਪਹੁੰਚ ਦੇਸ਼ ਜਾਂ ਸੂਬੇ ਵਿਚ ਨਸ਼ਿਆਂ ਦੀ ਗ਼ੈਰ-ਕਾਨੂੰਨੀ ਵਰਤੋਂ ਨੂੰ ਬਿਆਨਦੀ ਹੈ, ਜਦਕਿ ਦੂਜੀ ਨਸ਼ਿਆਂ ਦੀ ਵਰਤੋਂ ਦੀ ਪੱਧਤੀ ਬਾਰੇ ਜਾਣਕਾਰੀ ਦਿੰਦੀ ਹੈ।
ਤੀਬਰ ਮੁਲਾਂਕਣ ਸਰਵੇਖਣ ਅਧੀਨ 6,600 ਨਸ਼ਾ-ਪੀੜਤਾਂ ਦੇ ਨਾਂ ਲਿਖੇ ਗਏ ਸਨ। ਜਿਨ੍ਹਾਂ ਵਿਚੋਂ 70‚ ਨੇ ਜੀਵਨ-ਭਰ ਦੋ ਜਾਂ ਵਧੇਰੇ ਨਸ਼ਿਆਂ ਦੀ ਵਰਤੋਂ ਕੀਤੀ ਹੈ। 70‚ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਨਸ਼ਿਆਂ ਦੀ ਵਰਤੋਂ ਸਿਰਫ਼ ਮਜ਼ਾ ਲੈਣ ਲਈ ਸ਼ੁਰੂ ਕੀਤੀ ਸੀ; ਜਦਕਿ 43‚ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਹਮਉਮਰ ਸਾਥੀਆਂ ਦੇ ਦਬਾਅ ਕਰਕੇ ਨਸ਼ੇ ਲੈਣੇ ਸ਼ੁਰੂ ਕੀਤੇ ਸਨ।
ਅਫ਼ੀਮ ਤੋਂ ਬਣਨ ਵਾਲੇ ਨਸ਼ੀਲੇ ਪਦਾਰਥ ਵਧੇਰੇ ਪ੍ਰਚੱਲਿਤ (57.9‚) ਹਨ, ਜਦਕਿ ਅਫ਼ੀਮ ਤੋਂ ਬਣਨ ਵਾਲੀਆਂ ਦਵਾਈਆਂ (41.4‚) ਅਤੇ ਅਜਿਹੇ ਇੰਜੈਕਸ਼ਨਾਂ (24.9‚) ਨੂੰ ਨਸ਼ੇ ਵਜੋਂ ਵਰਤਿਆ ਜਾਂਦਾ ਹੈ।
ਅਫ਼ੀਮ ਤੋਂ ਬਣਨ ਵਾਲੀਆਂ ਦਵਾਈਆਂ ‘ਚੋਂ ਸਭ ਤੋਂ ਵੱਧ ਟ੍ਰੈਮਾਡੌਲ (30.5‚) ਪ੍ਰਸਿੱਧ ਹੈ; ਜਦਕਿ ਉਸ ਤੋਂ ਬਾਅਦ ਡਾਇਫ਼ਨੋਜ਼ਾਇਲੇਟ ਤੇ ਕੋਡੀਨ ਖੰਘ ਦੀ ਦਵਾਈ (ਕ੍ਰਮਵਾਰ 13‚ ਅਤੇ 11‚) ਦੇ ਨੰਬਰ ਆਉਂਦੇ ਹਨ। ਅਫ਼ੀਮ ਤੋਂ ਬਣਨ ਵਾਲਾ ਸਭ ਤੋਂ ਵੱਧ ਪ੍ਰਚੱਲਿਤ ਨਸ਼ਾ ਹੈਰੋਇਨ (46.4‚) ਹੈ; ਜਦਕਿ ਭੁੱਕੀ ਤੇ ਅਫ਼ੀਮ ਦੀ ਵਰਤੋਂ 27.4 ਪੀੜਤਾਂ ਵੱਲੋਂ ਕੀਤੀ ਜਾਂਦੀ ਹੈ।
ਨਸ਼ਿਆਂ ਤੋਂ ਪੀੜਤ ਸਿਰਫ਼ 2.8 ਫ਼ੀਸਦੀ ਵਿਅਕਤੀ ਐੱਚ.ਆਈ.ਵੀ., 4.8 ਫ਼ੀਸਦੀ ਐੱਚ.ਸੀ.ਵੀ. ਅਤੇ 2‚ ਹੈਪੇਟਾਇਟਿਸ ਬੀ ਤੋਂ ਪੀੜਤ ਪਾਏ ਗਏ।
ਇਸ ਅਧਿਐਨ ਅਨੁਸਾਰ 67 ਫ਼ੀਸਦੀ ਨਸ਼ਾ-ਪੀੜਤਾਂ ਨੇ ਕਦੇ ਨਸ਼ਾ ਲੈਣਾ ਬੰਦ ਕਰਨ ਦਾ ਯਤਨ ਕੀਤਾ ਸੀ ਤੇ 49‚ ਨੂੰ ਕੁਝ ਹਮਾਇਤ ਵੀ ਮਿਲੀ ਸੀ। ਸਭ ਤੋਂ ਵੱਧ ਹਮਾਇਤ ਦੋਸਤਾਂ ਤੋਂ ਅਤੇ ਡਾਕਟਰਾਂ ਜਾਂ ਨਸ਼ਾ-ਛੁਡਾਊ ਕੇਂਦਰਾਂ (14) ਤੋਂ ਮਿਲਦੀ ਹੈ।
ਓਪੀਡੀ ਰਾਹੀਂ ਸਿਰਫ਼ 1.3‚ ਪੀੜਤ ਹੀ ਆ ਕੇ ਇਲਾਜ ਕਰਵਾਉਂਦੇ ਹਨ ਤੇ ਪਿਛਲੇ ਇਕ ਸਾਲ ਦੌਰਾਨ ਸਿਰਫ਼ 2.8‚ ਪੀੜਤ ਹੀ ਹਸਪਤਾਲ ‘ਚ ਆ ਕੇ ਦਾਖ਼ਲ ਹੋਏ ਸਨ।
ਨਸ਼ਾ-ਛੁਡਾਊ ਕੇਂਦਰਾਂ ‘ਚ ਆਉਣ ਵਾਲੇ 83‚ ਪੀੜਤਾਂ ਨੂੰ ਅਫ਼ੀਮ ਤੋਂ ਬਣੇ ਨਸ਼ੀਲੇ ਪਦਾਰਥ ਲੈਣ ਦੀ ਆਦਤ ਹੁੰਦੀ ਹੈ ਅਤੇ ਉਨ੍ਹਾਂ ਵਿਚੋਂ ਸਭ ਤੋਂ ਵੱਧ 52‚ ਹੈਰੋਇਨ ਦਾ ਨਸ਼ਾ ਵਰਤਿਆ ਜਾਂਦਾ ਹੈ।