ਕੈਟੇਗਰੀ

ਤੁਹਾਡੀ ਰਾਇ



ਜਸਵੰਤ ਸਿੰਘ ਅਜੀਤ
ਕਿਥੇ ਹੈ: ਇਨਸਾਫ ਪ੍ਰਾਪਤੀ ਤਕ ਅੰਦੋਲਨ ਚਲਾਉਣ ਦਾ ਦਾਅਵਾ?
ਕਿਥੇ ਹੈ: ਇਨਸਾਫ ਪ੍ਰਾਪਤੀ ਤਕ ਅੰਦੋਲਨ ਚਲਾਉਣ ਦਾ ਦਾਅਵਾ?
Page Visitors: 2819

 ਕਿਥੇ ਹੈ: ਇਨਸਾਫ ਪ੍ਰਾਪਤੀ ਤਕ ਅੰਦੋਲਨ ਚਲਾਉਣ ਦਾ ਦਾਅਵਾ?
ਜਸਵੰਤ ਸਿੰਘ ਅਜੀਤ
Mobile : + 91 98 68 91 77 31
ਅਦਾਲਤ ਵਲੋਂ ਸਿੱਖ-ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇੱਕ, ਸੱਜਣ ਕੁਮਾਰ ਨੂੰ ਇੱਕ ਮਾਮਲੇ ਵਿੱਚ ਦੋਸ਼-ਮੁਕੱਤ ਕਰਾਰ ਦੇ ਦਿੱਤੇ ਜਾਣ ਨੂੰ ਲੈ ਕੇ ਸਮੁਚੇ ਸਿੱਖ ਜਗਤ ਵਿੱਚ ਪੈਦਾ ਹੋਏ ਭਾਰੀ ਰੋਸ ਨੂੰ ਭੁਨਾਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜੋ ਮੋਰਚਾ, ਇਸ ਦਾਅਵੇ ਨਾਲ, ਖੋਲ੍ਹਿਆ ਗਿਆ ਕਿ ਇਹ ਇਨਸਾਫ ਪ੍ਰਾਪਤੀ ਤਕ ਜਾਰੀ ਰਹੇਗਾ, ਕੁੱਝ ਹੀ ਦਿਨਾਂ ਵਿੱਚ  ਉਨ੍ਹਾਂ ਵਲੋਂ ਹੀ ਨਿਰਪ੍ਰੀਤ ਕੌਰ ਦੀ ਭੁਖ ਹੜਤਾਲ ਖਤਮ ਕਰਵਾ ਲਏ ਜਾਣ ਦੇ ਨਾਲ ਦੰਮਤੋੜ ਗਿਆਜਿਸ ਤਰ੍ਹਾਂ ਇਸ ਮੋਰਚੇ ਨੇ ਦੰਮ ਤੋੜਿਆ, ਉਸਨੂੰ ਲੈ ਕੇ ਸਿੱਖ ਹਲਕਿਆਂ ਵਲੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਨਿਰਪ੍ਰੀਤ ਕੌਰ ਵਲੋਂ ਆਪਣੀਆਂ ਮੰਗਾਂ ਮੰਨਵਾਏ ਬਿਨਾ ਭੁਖ ਹੜਤਾਲ ਖਤਮ ਕਰ ਦਿੱਤੇ ਜਾਣ ਦੀ ਵੀ ਤਿੱਖੀ ਅਲੋਚਨਾ ਕੀਤੀ ਜਾ ਰਹੀ ਹੈ
ਇਨ੍ਹਾਂ ਅਲੋਚਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਹੀ ਨਿਰਪ੍ਰੀਤ ਕੌਰ ਨੇ ਆਪਣੀ ਭੁਖ ਹੜਤਾਲ ਖਤਮ ਕਰਵਾਏ ਜਾਣ ਦਾ ਠੀਕਰਾ ਅਕਾਲ ਤਖਤ ਦੇ ਜੱਥੇਦਾਰ ਦੇ ਸਿਰ ਭੰਨਦਿਆਂ ਕਿਹਾ ਕਿ ਉਨ੍ਹਾਂ ਉਸਤੋਂ ਪੁਛੇ ਬਿਨਾ ਹੀ ਉਸਦੀ ਭੁਖ ਹੜਤਾਲ ਖਤਮ ਕਰਵਾ ਦਿੱਤੀ, ਉਸਨੇ ਇਹ ਦੋਸ਼ ਵੀ ਲਾਇਆ ਕਿ ਜਿਹੜੇ ਲੋਕੀ ਉਸਦੀ ਭੁਖ ਹੜਤਾਲ ਨੂੰ ਲੈ ਕੇ ਰਾਜਸੀ ਰੋਟੀਆਂ ਸੇਂਕਦੇ ਚਲੇ ਆ ਰਹੇ ਸਨ, ਉਨ੍ਹਾਂ ਵੀ ਉਸਦੀ ਭੁਖ ਹੜਤਾਲ ਖਤਮ ਕਰਵਾਏ ਜਾਣ ਦਾ ਵਿਰੋਧ ਨਹੀਂ ਕੀਤਾਉਸਦੀਆਂ ਇਨ੍ਹਾਂ ਗਲਾਂ ਨੂੰ ਲੈ ਕੇ ਇੱਕ ਇਹ ਵੀ ਸਵਾਲ ਉਠਦਾ ਹੈ ਕਿ ਜੇ ਰਾਜਸੀ ਸੁਆਰਥ ਲਈ ਉਸਦੀ ਵਰਤੋਂ ਕਰਨ ਵਾਲਿਆਂ ਨੇ ਉਸਦੀ ਭੁਖ ਹੜਤਾਲ ਖਤਮ ਕਰਵਾਏ ਜਾਣ ਦਾ ਵਿਰੋਧ ਨਹੀਂ ਕੀਤਾ ਤਾਂ ਉਸਨੇ ਆਪ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਵਲੋਂ ਜੂਸ ਦਾ ਗਿਲਾਸ ਆਪਣੇ ਮੂੰਹ ਨਾਲ ਲਾਏ ਜਾਣ ਤੇ, ਬਿਨਾ ਕੋਈ ਨਾਂਹ-ਨੁਕਰ ਕਰਨ ਦੇ ਪੀ ਕੇ, ਆਪਣੀ ਭੁਖ ਹੜਤਾਲ ਖਤਮ ਕਰ ਦਿੱਤੀ ਸੀ

ਅਕਾਲੀ ਰਾਜਨੀਤੀ ਮਾਹਿਰਾਂ ਅਨੁਸਾਰ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕੀਤੇ ਜਾਣ ਦੇ ਵਿਰੁਧ ਸ਼ੁਰੂ ਕੀਤਾ ਗਿਆ ਅੰਦੋਲਣ ਅਰੰਭ ਵਿੱਚ ਹੀ ਇੱਕ ਨਾਟਕਦਾ ਰੂਪ ਧਾਰਣ ਕਰ ਗਿਆ ਸੀਉਨ੍ਹਾਂ ਅਨੁਸਾਰ ਜਿਉਂ ਹੀ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕੀਤੇ ਜਾਣ ਦਾ ਫੈਸਲਾ ਆਇਆ, ਸਿੱਖ ਜਗਤ ਨੂੰ ਭਾਰੀ ਧੱਕਾ ਲਗਾਜਿਸਨੂੰ ਭੁੰਨਾਣ ਲਈ ਤੁਰੰਤ ਹੀ ਬਾਦਲ ਅਕਾਲੀ ਦਲ ਦੇ ਮੁੱਖੀਆਂ ਨੇ ਬਿਨਾਂ ਕੋਈ ਰਣਨੀਤੀ ਬਣਾਏ ਇਹ ਦਾਅਵਾ ਕਰਦਿਆਂ ਮੋਰਚਾ ਖੋਲ੍ਹ ਦਿੱਤਾ ਕਿ ਇਨਸਾਫ ਦੀ ਪ੍ਰਾਪਤੀ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾਕਦੀ ਜੰਤਰ-ਮੰਤਰ, ਤੇ ਕਦੀ ਪ੍ਰਧਾਨ ਮੰਤਰੀ ਨਿਵਾਸ, ਕਦੀ ਕੇਂਦ੍ਰੀ ਗ੍ਰਹਿ ਮੰਤਰੀ ਦੀ ਕੋਠੀ ਆਦਿ ਪੁਰ ਲਗਾਤਾਰ ਇਸਤਰ੍ਹਾਂ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਜਿਵੇਂ ਉਨ੍ਹਾਂ ਵਲੋਂ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਕਦੀ ਵੀ ਖਤਮ ਹੋਣ ਦਾ ਨਾਂ ਹੀ ਨਹੀਂ ਲਵੇਗਾਪੁਲਿਸ ਵਲੋਂ ਖੜੀਆਂ ਕੀਤੀਆਂ ਗਈਆਂ ਰੁਕਾਵਟਾਂ ਨੂੰ ਤੋੜਨ-ਭੰਨਣ, ਪੁਲਿਸ ਨਾਲ ਧੱਕਾ-ਮੁੱਕੀ ਕਰਨ ਦੀਆਂ ਫੋਟੋਆਂ ਨਾਲ ਖਬਰਾਂ ਛਪਣ ਲਗੀਆਂਇਤਨਾ ਹੋਣ ਤੇ ਵੀ ਜਦੋਂ ਉਨ੍ਹਾਂ ਨੂੰ ਆਮ ਲੋਕਾਂ ਪਾਸੋਂ ਕੋਈ ਖਾਸ ਸਮਰਥਨ ਨਾ ਮਿਲ ਸਕਿਆ ਤਾਂ ਉਨ੍ਹਾਂ ਪ੍ਰੇਸ਼ਾਨ ਹੋ ਪੁਲਿਸ ਵਲੋਂ ਲਾਠੀ ਚਾਰਜ ਕਰ ਅਕਾਲੀ ਆਗੂਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤੇ ਜਾਣ ਦੀਆਂ ਫੋਟੋਆਂ ਅਤੇ ਖਬਰਾਂ ਛਪਵਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੌਸ਼ਿਸ਼ ਸ਼ੁਰੂ ਕਰ ਦਿੱਤੀਦਸਿਆ ਗਿਆ ਕਿ ਅਜਿਹੀਆਂ ਖਬਰਾਂ ਅਤੇ ਫੋਟੋਆਂ ਦੇ ਛਪਣ ਦਾ ਉਪ-ਰਾਜਪਾਲ ਨੇ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹਾ ਕੂੜ ਪ੍ਰਚਾਰ ਕਰਨ ਤੋਂ ਬਾਜ਼ ਆਉਣਜਿਸ ਤੇ ਮਜਬੂਰ ਹੋ ਬਾਦਲ ਦਲ ਦੇ ਇੱਕ ਪ੍ਰਦੇਸ਼ ਮੁੱਖੀ ਨੂੰ ਜੰਤਰ-ਮੰਤਰ ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਹਿਣਾ ਪਿਆ ਕਿ ਲੋਕੀ ਅਫਵਾਹਵਾਂ ਪੁਰ ਵਿਸ਼ਵਾਸ ਨਾ ਕਰਨ, ਪੁਲਿਸ ਵਲੋਂ ਪ੍ਰਦਸ਼ਰਨਕਾਰੀਆਂ ਪੁਰ ਕੋਈ ਸਖਤੀ ਨਹੀਂ ਕੀਤੀ ਜਾ ਰਹੀ
ਅੰਦਰ ਦੀ ਗਲ: ਜਾਣਕਾਰ ਸੂਤਰਾਂ ਅਨੁਸਾਰ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਆਗੂਆਂ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵਲੋਂ ਦੂਸਰੀਆਂ ਕੌਮੀ ਪਾਰਟੀਆਂ ਦੇ ਮੁੱਖੀਆਂ ਨੂੰ ਨਾਲ ਲੈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦ੍ਰੀ ਗ੍ਰਹਿ ਮੰਤਰੀ ਆਦਿ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਦੌਰਾਨ ਇੱਕ ਪਾਸੇ ਅਕਾਲੀਆਂ ਪੁਰ ਦੋਸ਼ ਲਾਇਆ ਗਿਆ ਕਿ ਉਹ ਇੱਕ ਕਾਨੂੰਨੀ ਮੁੱਦੇ ਨੂੰ ਰਾਜਸੀ ਮੁੱਦਾ ਬਣਾ ਤੂਲ ਦੇ ਰਹੇ ਹਨ, ਤੇ ਦੂਸਰੇ ਪਾਸੇ ਇਨ੍ਹਾਂ ਹੀ ਮੁਲਾਕਾਤਾਂ ਦੇ ਦੌਰਾਨ ਇਹ ਸਵਾਲ ਵੀ ਉਭਰ ਕੇ ਸਾਹਮਣੇ ਆਇਆ ਕਿ ਜੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦਾ ਮੁੱਦਾ ਰਾਜਸੀ ਹੈ ਤਾਂ ਉਸਨੂੰ ਉਸ ਸਮੇਂ ਕਿਉਂ ਨਹੀਂ ਨਿਪਟਵਾਇਆ ਗਿਆ, ਜਦੋਂ ਕੇਂਦਰ ਵਿੱਚ ਗੈਰ-ਕਾਂਗ੍ਰਸੀ ਸਰਕਾਰਾਂ ਸਨ ਅਤੇ ਉਨ੍ਹਾਂ ਵਿੱਚ ਅਕਾਲੀ ਦਲ ਆਪ ਵੀ ਹਿਸੇਦਾਰ ਸੀ?
ਸੂਤਰਾਂ ਅਨੁਸਾਰ ਇਹ ਸੁਆਲ ਅਜਿਹੇ ਸਨ, ਜਿਨ੍ਹਾਂ ਦਾ ਜਵਾਬ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਲ ਕਿਸੇ ਵੀ ਪਾਰਟੀ ਦੇ ਮੁੱਖੀ ਪਾਸ ਨਹੀਂ ਸੀਸੋ ਨਿਰਪ੍ਰੀਤ ਕੌਰ ਨੂੰ ਬਲੀ ਦਾ ਬਕਰਾ ਬਣਾ, ਉਸਦੀ ਭੁਖ ਹੜਤਾਲ ਖਤਮ ਕਰਵਾਣ ਵਿੱਚ ਹੀ ਭਲਾਈ ਸਮਝੀ ਗਈਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕਤੱਰ ਸ. ਜਸਬੀਰ ਸਿੰਘ ਕਾਕਾ ਅਨੁਸਾਰ ਬਾਦਲ ਅਕਾਲੀ ਦਲ ਦੇ ਮੁਖੀਆਂ ਨੇ ਆਪਣੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਣ ਲਈ ਹੀ ਬੀਬੀ ਨਿਰਪ੍ਰੀਤ ਕੌਰ ਪਾਸੋਂ ਭੁਖ ਹੜਤਾਲ ਕਰਵਾਈ, ਫਿਰ ਜਦੋਂ ਉਨ੍ਹਾਂ ਵੇਖਿਆ ਕਿ ਨਿਰਪ੍ਰੀਤ ਕੌਰ ਦੀ ਭੁਖ ਹੜਤਾਲ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਆਪਵਲੋਂ ਅਪਨਾ, ਉਨ੍ਹਾਂ ਵਲੋਂ ਸਜਣ ਕੁਮਾਰ ਨੂੰ ਦੋਸ਼-ਮੁਕਤ ਕਰਾਰ ਦਿੱਤੇ ਜਾਣ ਵਿਰੁਧ ਅੰਦੋਲਣ ਕਰ ਰਾਜਸੀ ਰੋਟੀਆਂ ਸੇਂਕਣ ਲਈ ਅਪਨਾਏ ਗਏ ਹੋਏ ਮੁੱਦੇ ਨੂੰ ਉਨ੍ਹਾਂ ਪਾਸੋਂ ਹਾਈਜੈਕ ਕਰ ਲਿਆ ਹੈ ਤਾਂ ਉਹ ਪ੍ਰੇਸ਼ਾਨ ਹੋ ਉਠੇਫਲਸਰੂਪ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਇਸਤੇਮਾਲ ਕਰ ਬੀਬੀ ਨਿਰਪ੍ਰੀਤ ਕੌਰ ਦੀ ਨਾ ਕੇਵਲ ਭੁਖ ਹੜਤਾਲ ਹੀ ਖਤਮ ਕਰਵਾਈ, ਸਗੋਂ ਮੂਲ ਮੁੱਦੇ ਦਾ ਵੀ ਭੋਗ ਪੁਆ ਦਿੱਤਾਇਸੇ ਗਲ ਨੂੰ ਲੈ ਕੇ ਕੇਂਦ੍ਰੀ ਸਿੰਘ ਸਭਾ ਦੇ ਮੁੱਖੀ ਸ. ਸੁਨੀਤਪਾਲ ਸਿੰਘ ਦਾ ਕਹਿਣਾ ਹੈ ਕਿ ਜਦੋਂ ਤਕ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਣ ਪ੍ਰਤੀ ਈਮਾਨਦਾਰੀ ਨਹੀਂ ਹੋਵੇਗੀ ਤਦ ਤਕ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਮੁੱਖ ਦੋਸ਼ੀ ਲਗਾਤਾਰ ਦੋਸ਼-ਮੁਕੱਤ ਹੁੰਦੇ ਹੀ ਰਹਿਣਗੇ
ਦਲਬਦਲੀ ਤੇ ਹੰਗਾਮਾ: ਇਨ੍ਹਾਂ ਹੀ ਦਿਨਾਂ ਵਿੱਚ ਖਬਰ ਆਈ ਕਿ ਸਰਨਾ ਗੁਟ ਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਚਾਰ ਮੈਂਬਰਾਂ, ਸ. ਜਤਿੰਦਰ ਸਿੰਘ ਸਾਹਨੀ, ਸ. ਬਲਬੀਰ ਸਿੰਘ ਵਿਵੇਕਵਿਹਾਰ, ਸ. ਅਮਰਜੀਤ ਸਿੰਘ ਪਿੰਕੀ ਅਤੇ ਸ. ਭੂਪਿੰਦਰ ਸਿੰਘ ਸਭਰਵਾਲ ਨੇ ਸ. ਪਰਮਜੀਤ ਸਿੰਘ ਸਰਨਾ ਦਾ ਸਾਥ ਛੱਡ ਅਤੇ ਨਵਾਂ ਗੁਟ ਬਣਾ ਬਾਦਲ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸਦਾ ਸੁਆਗਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਇਨ੍ਹਾਂ ਮੈਂਬਰਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾਇਸ ਖਬਰ ਦੇ ਆਉਂਦਿਆਂ ਹੀ ਗੁਰਦੁਆਰਾ ਕਮੇਟੀ ਦੇ ਬਾਦਲ ਅਕਾਲੀ ਦਲ ਦੇ ਮੈਂਬਰਾਂ ਵਿੱਚ ਨਾਰਾਜ਼ਗੀ ਦੇ ਸੁਰ ਉਭਰਦੇ ਸੁਣਾਈ ਦੇਣ ਲਗੇਮਿਲੇ ਸੰਕੇਤਾਂ ਦੇ ਅਨੁਸਾਰ ਸਬੰਧਤ ਮੈਂਬਰਾਂ ਦੇ ਮੁਕਾਬਲੇ ਬਾਦਲ ਅਕਾਲੀ ਦਲ ਦੇ ਹਾਰੇ ਉਮੀਦਵਾਰਾਂ ਦੀ ਸ਼ਿਕਾਇਤ ਹੈ ਕਿ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਦਲ-ਬਦਲੂਆਂ ਦਾ ਸੁਆਗਤ ਕਰ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਨਾਲ ਵੀ ਉਨ੍ਹਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਵਾਇਦਾ ਕੀਤਾ ਗਿਆ ਸੀ ਕਿ ਭਾਵੇਂ ਉਹ ਹਾਰ ਗਏ ਹਨ, ਪ੍ਰੰਤੂ ਪਾਰਟੀ ਵਲੋਂ ਉਨ੍ਹਾਂ ਨੂੰ ਜੇਤੂ ਮੈਂਬਰਾਂ ਦੇ ਬਰਾਬਰ ਸਨਮਾਨ ਦਿੱਤਾ ਜਾਇਗਾ, ਮੈਂਬਰਾਂ ਨੂੰ ਪ੍ਰਚਾਰ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਜੋ ਫੰਡ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਹਲਕੇ ਵਿੱਚ ਉਹ ਫੰਡ ਉਨ੍ਹਾਂ ਦੀ ਹੀ ਸਿਫਾਰਿਸ਼ ਤੇ ਦਿੱਤਾ ਜਾਇਗਾ ਅਤੇ ਉਨ੍ਹਾਂ ਦੇ ਇਲਾਕੇ ਵਿੱਚ ਜੋ ਪ੍ਰੋਗਰਾਮ ਕਰਵਾਇਆ ਜਾਇਗਾ, ਉਹ ਵੀ ਉਨ੍ਹਾਂ ਦੀ ਮਰਜ਼ੀ ਅਤੇ ਸਿਫਾਰਿਸ਼ ਤੇ ਹੀ ਕਰਵਾਇਆ ਜਾਇਗਾਪ੍ਰੰਤੂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਵਿਰੋਧੀ ਗੁਟ ਦੇ ਮੈਬਰਾਂ ਨੂੰ ਆਪਣੇ ਨਾਲ ਲਿਆ, ਉਨ੍ਹਾਂ ਦਾ ਅਧਿਕਾਰ ਖੋਹ ਲਿਆ ਹੈਦੂਸਰੇ ਪਾਸੇ ਦਲ ਦੇ ਆਪਣੇ ਹੀ ਪਾਰਟੀ ਮੈਂਬਰਾਂ ਦਾ ਕਹਿਣਾ ਹੈ ਕਿ ਵਿਰੋਧੀ ਦਲ ਦੇ ਮੈਂਬਰਾਂ ਨੂੰ ਆਪਣੇ ਨਾਲ ਲਿਆਣ ਦਾ ਉਦੇਸ਼, ਉਨ੍ਹਾਂ ਵਲੋਂ ਆਪਣੇ ਬਣਦੇ ਅਧਿਕਾਰਾਂ ਨੂੰ ਲੈ ਕੇ ਜੋ ਆਵਾਜ਼ ਉਠਾਈ ਜਾ ਰਹੀ ਹੈ, ਉਸਨੂੰ ਦਬਾਣ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ
ਇਥੇ ਇਹ ਗਲ ਵਰਣਨਯੋਗ ਹੈ ਕਿ ਆਪਣੇ ਨੂੰ ਸਨਮਾਨ ਨਾ ਮਿਲ ਪਾਣ ਅਤੇ ਆਪਣੀਆਂ ਜਾਇਜ਼ ਗਲਾਂ ਨੂੰ ਵੀ ਨਾ ਮੰਨੇ ਜਾਣ ਦੇ ਕਾਰਣ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੇ ਵਿਰੁਧ ਪਹਿਲਾਂ ਤੋਂ ਹੀ ਦਲ ਕੇ ਆਪਣੇ ਮੈਂਬਰਾਂ ਵਿੱਚ ਭਾਰੀ ਰੋਸ ਹੈਕਈ ਮੈਂਬਰ ਇਸ ਗਲ ਨੂੰ ਲੈ ਕੇ ਗੁੱਸੇ ਵਿੱਚ ਹਨ ਕਿ ਜਦੋਂ ਵੀ ਉਨ੍ਹਾਂ ਆਪਣੀ ਗਲ ਨਾ ਮੰਨੇ ਜਾਣ ਦੇ ਵਿਰੁਧ ਅਹੁਦੇਦਾਰਾਂ ਦੇ ਸਾਹਮਣੇ ਰੋਸ ਪ੍ਰਗਟ ਕੀਤਾ, ਉਹ ਉਨ੍ਹਾਂ ਦੀ ਪੂਰੀ ਗਲ ਸੁਣੇ ਅਤੇ ਸਮਝੇ ਬਿਨਾ ਹੀ ਉਨ੍ਹਾਂ ਨੂੰ ਅਸਤੀਫਾ ਦੇ ਦੇਣ ਲਈ ਕਹਿ ਅਪਮਾਨਤ ਕਰਨ ਤਕ ਉਤਰ ਆਂਦੇ ਹਨਜਿਸ ਕਾਰਣ ਉਹ ਗੁਰਦੁਆਰਾ ਕਮੇਟੀ ਵਿੱਚ ਹੀ ਕਿਸੇ ਅਜਿਹੇ ਮੁੱਖੀ ਦੀ ਤਲਾਸ਼ ਵਿੱਚ ਜੁਟ ਗਏ ਹੋਏ ਹਨ, ਜੋ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚਲਣ, ਉਨ੍ਹਾਂ ਦਾ ਸਨਮਾਨ ਬਹਾਲ ਰਖਣ ਤੇ ਉਨ੍ਹਾਂ ਦੀ ਆਵਾਜ਼ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤਕ ਪਹੁੰਚਾ ਸਕਣ ਦੀ ਸਮਰਥਾ ਰਖਦਾ ਹੋਵੇ
ਅਤੇ ਅੰਤ ਵਿੱਚ: ਜਦੋਂ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕਰਾਰ ਦਿੱਤੇ ਜਾਣ ਦੇ ਵਿਰੁਧ ਜੰਤਰ-ਮੰਤਰ ਪੁਰ ਪ੍ਰਦਰਸ਼ਨ ਹੋ ਰਹੇ ਸਨ, ਉਸੇ ਦੌਰਾਨ ਉਥੇ ਦੋ ਪੋਸਟਰ ਲਗੇ ਵੇਖੇ ਗਏਜਿਨ੍ਹਾਂ ਵਿਚੋਂ ਇੱਕ ਪੁਰ ਲਿਖਿਆ ਸੀ: ਸਿੱਖਾਂ ਕੋ ਇਨਸਾਫ ਨਹੀਂ ਮਿਲਾ ਤੋ ਹਮੇਂ ਕਿਆ? – ਰਾਜੀਵ ਗਾਂਧੀਤੇ ਦੂਸਰੇ ਪੁਰ ਲਿਖਿਆ ਸੀ: ਸਿੱਖਾਂ ਕੋ ਇਨਸਾਫ ਨਹੀਂ ਮਿਲਾ ਤੋ ਹਮੇਂ ਕਿਆ? – ਰਾਜਨਾਥਦਸਿਆ ਗਿਆ ਕਿ ਅਚਾਨਕ ਹੀ ਇੱਕ ਨੌਜਵਾਨ ਸਾਰਿਆਂ ਦੀ ਅੱਖ ਬਚਾ ਉਨ੍ਹਾਂ ਪੋਸਟਰਾਂ ਕੋਲ ਪੁਜ ਗਿਆ ਅਤੇ ਉਸਨੇ ਝਟ ਹੀ ਰਾਜਨਾਥ ਵਾਲੇ ਪੋਸਟਰ ਪੁਰ ਲਿਖ ਦਿੱਤਾ ਹਮਾਰੀ ਰਾਜਨੈਤਿਕ ਰੋਟੀਆਂ ਤੋ ਸਿਕ ਹੀ ਰਹੀ ਹੈਂ ਨਾਮਿਲੀ ਜਾਣਕਾਰੀ ਅਨੁਸਾਰ ਕੁੱਝ ਦੇਰ ਬਾਅਦ ਜਦੋਂ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਨਜ਼ਰ ਉਸ ਪੋਸਟਰ ਤੇ ਪਈ ਤਾਂ ਉਹ ਝਟ ਉਥੇ ਜਾ ਪੁਜੇ ਤੇ ਉਸ ਪੋਸਟਰ ਨੂੰ ਪਾੜ ਭਾਜਪਾ ਪ੍ਰਤੀ ਆਪਣੀ ਵਫਾਦਾਰੀ ਨਿਭਾਉਣ ਵਿੱਚ ਉਨ੍ਹਾਂ ਕੋਈ ਕੋਤਾਹੀ ਨਹੀਂ ਕੀਤੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.