ਇਤਹਾਸਕ ਝਰੋਖਾ
ਘਰਾਟ ਨੂੰ ਨਵਿਆਉਣ ਲਈ ਕੀਤਾ ਜਾਵੇ ਖਾਕਾ ਤਿਆਰ - ਡਿਪਟੀ ਕਮਿਸ਼ਨਰ
Page Visitors: 2469
ਘਰਾਟ ਨੂੰ ਨਵਿਆਉਣ ਲਈ ਕੀਤਾ ਜਾਵੇ ਖਾਕਾ ਤਿਆਰ - ਡਿਪਟੀ ਕਮਿਸ਼ਨਰ
ਪਿੰਡ ਸਿਬੀਆ 'ਚ 150 ਸਾਲ ਪੁਰਾਣੀ ਇਮਾਰਤ ' ਚੱਲ ਰਿਹਾ ਹੈ ਘਰਾਟ
By : ਦੇਵਾ ਨੰਦ ਸ਼ਰਮਾ
Saturday, Feb 02, 2019 09:31 PM
ਦੇਵਾ ਨੰਦ ਸ਼ਰਮਾ
ਫਰੀਦਕੋਟ, 2 ਫਰਵਰੀ 2019 - ਪੰਜਾਬ ਵਿਚ ਜਿਥੇ ਘਰਾਟਾਂ ਰਾਹੀਂ ਆਟਾ ਪੀਹਣ ਚੱਕੀਆਂ ਨਾ ਮਾਤਰ ਰਹਿ ਗਈਆਂ ਹਨ ਉਥੇ ਹੀ
ਜ਼ਿਲ•ਾ ਫਰੀਦਕੋਟ ਦੇ ਢਿੱਲਵਾਂ-ਸਿਬੀਆਂ ਸੜਕ ਤੇ ਸਥਿਤ ਅੱਜ ਵੀ ਕਰੀਬ ਅੰਗਰੇਜਾਂ ਦੇ ਸਮੇਂ ਬਣੀ 150 ਸਾਲ ਤੋਂ ਜਿਆਦਾ ਪੁਰਾਣੀ ਇਮਾਰਤ
ਸਿੰਚਾਈ ਵਿਭਾਗ ਦੀ ਜਮੀਨ ਵਿਚ ਚੱਲ ਰਹੀ ਹੈ। ਇਸ ਘਰਾਟ ਦਾ ਪਤਾ ਚੱਲਣ ਤੇ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਦੀ
ਅਗਵਾਈ ਵਾਲੀ ਟੀਮ ਵੱਲੋਂ ਇਸ ਘਰਾਟ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਚਲਾਈ ਜਾ ਰਹੀ
ਹੈ ਜਿਸ ਲੜੀ ਤਹਿਤ ਲੋਕਾਂ ਨੂੰ ਸ਼ੁਧ ਖਾਧ ਪਦਾਰਥ ਮੁਹੱਈਆ ਕਰਵਾਉਣ ਦੀ ਹਰ ਸੰਭਵ ਕੋਸਿਸ਼ ਕੀਤੀ ਜਾ ਰਹੀ ਹੈ। ਉਨ•ਾਂ ਹੈਰਾਨੀ
ਦਾ ਪ੍ਰਗਟਾਵਾ ਕਰਦਿਆਂ ਕਿਹਾ ਰਵਾਇਤੀ ਘਰਾਟ ਬਹੁਤ ਘੱਟ ਰਹਿ ਗਏ ਹਨ ਅਤੇ ਉਨ•ਾਂ ਨੂੰ ਖੁਸ਼ੀ ਵੀ ਹੋਈ ਹੈ ਕਿ ਜ਼ਿਲ•ੇ ਵਿਚ
ਪੁਰਾਣਾ ਘਰਾਟ ਚੱਲ ਰਿਹਾ ਹੈ। ਉਨ•ਾਂ ਕਿਹਾ ਕਿ ਬਿਜਲੀ ਨਾਲ ਚੱਲਣ ਵਾਲੇ ਘਰਾਟ ਤਾਂ ਪੰਜਾਬ 'ਚ ਹਨ ਪਰ ਅਜਿਹੇ ਪਾਣੀ ਨਾਲ
ਚੱਲਣ ਵਾਲੇ ਬਹੁਤ ਹੀ ਘੱਟ ਹਨ। ਉਨ•ਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਖਸਤਾ ਹਾਲਾਤਾਂ ਵਿਚ ਚਲਾਈ ਜਾ ਰਹੀ ਇਸ ਘਰਾਟ
ਨੂੰ ਨਵਿਆਉਣ ਲਈ ਖਾਕਾ ਤਿਆਰ ਕੀਤਾ ਜਾਵੇ। ਉਨ•ਾਂ ਘਰਾਟਾਂ ਨਾਲ ਤਿਆਰ ਆਟੇ ਦੀਆਂ ਖੂਬੀਆਂ ਸਬੰਧੀ ਗੱਲ ਕਰਦਿਆ ਦੱਸਿਆ
ਕਿ ਇਸ ਨਾਲ ਅਨਾਜ ਦੇ ਕਣ ਨਹੀਂ ਮੱਚਦੇ ਜਿਸ ਨਾਲ ਸਵਾਦ ਵਿੱਚ ਵਾਧਾ ਹੁੰਦਾ ਹੈ। ਘਰਾਟ ਦਾ ਆਟਾ ਇੱਕ ਮਹੀਨਾ ਰੱਖਣ 'ਤੇ ਵੀ
ਖ਼ਰਾਬ ਨਹੀਂ ਹੁੰਦਾ ਅਤ ਨਾ ਹੀ ਇਸ ਦੇ ਸਵਾਦ ਵਿੱਚ ਕੋਈ ਫ਼ਰਕ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਇਤਿਹਾਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਘਰਾਟ ਨਹਿਰਾਂ ਕਿਨਾਰੇ ਬਣੀਆਂ ਆਟਾ ਪੀਹਣ ਵਾਲੀਆਂ ਚੱਕੀਆਂ,
ਜੋ ਪਾਣੀ ਨਾਲ ਚੱਲਦੀਆਂ ਹਨ ਅਤੇ ਬਹੁਤ ਹੌਲੀ ਰਫ਼ਤਾਰ ਨਾਲ ਆਟਾ ਪੀਸਦੀਆਂ ਹਨ, ਤੋਂ ਲਿਆ ਜਾਂਦਾ ਹੈ। ਇਹ ਤਕਰੀਬਨ ਸਾਲ
1880 ਦੇ ਕਰੀਬ ਹੋਂਦ ਵਿੱਚ ਆਈਆਂ, ਜਦੋਂ ਅੰਗਰੇਜ਼ਾਂ ਦੁਆਰਾ ਨਹਿਰਾਂ ਕੱਢੀਆਂ ਗਈਆਂ।
ਇਸ ਮੌਕੇ ਠੇਕੇਦਾਰ ਗੁਰਪ੍ਰੀਤ ਸਿੰਘ ਚੱਠਾ ਨੇ ਦੱਸਿਆ ਅਬੋਹਰ ਬਰਾਂਚ ਦੀ ਮੀਲ -72 ਕੰਢੇ ਸਥਿਤ ਇਹ ਘਰਾਟ ਨੂੰ ਉਹ 2001 ਤੋਂ ਚਲਾ
ਰਿਹਾ ਹੈ। ਉਸ ਨੇ ਦੱਸਿਆ ਕਿ ਇਹ ਕਿੱਤਾ ਆਪਣੇ ਚਾਚਾ ਇਕਬਾਲ ਸਿੰਘ ਚੱਠਾ ਤੋਂ ਮਿਲੀ ਵਿਰਾਸਤ ਸਮਝ ਕੇ ਚਲਾ ਰਿਹਾ ਹੈ ਉਸ ਨੇ
ਦੱਸਿਆ ਕਿ ਸੰਨ 1993 ਤੋਂ 2001 ਸੰਨ ਤੱਕ ਨਹਿਰੀ ਦੀ ਉਸਾਰੀ ਕਰਨ ਕਰਕੇ ਇਸ ਨੂੰ ਬੰਦ ਰੱਖਿਆ ਗਿਆ। ਉਸ ਨੇ ਦੱਸਿਆ ਕਿ ਉਸ
ਪਾਸ ਚਾਰ ਚੱਕੀਆਂ ਚੱਲ ਰਹੀਆਂ ਹਨ ਜਦਕਿ ਇਕ ਖਰਾਬ ਹੈ। ਉਹ ਦੱਸਦਾ ਹੈ ਕਿ ਉਹ ਹਰ ਰੋਜ਼ 4 ਤੋਂ 5 ਕੁਇੰਟਲ ਕਣਕ, ਮੱਕੀ ਆਟੇ ਦੀ
ਪਿਸਾਈ ਕਰਦਾ ਹੈ ਅਤੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਘਰਾਟ ਨੂੰ ਅਗਰ ਸਹੀ ਕਰਕੇ ਚਲਾਇਆ ਜਾਵੇ ਇਹ
ਤਾਂ ਦਿਨ ਰਾਤ ਵਿਚ 25 ਕੁਇੰਟਲ ਤੱਕ ਆਟਾ ਪੀਸਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਜੇਕਰ ਸਰਕਾਰ ਕੋਈ ਇਮਦਾਦ ਕਰਦੀ ਹੈ ਤਾਂ
ਇਸ ਨੂੰ ਹੋਰ ਵਧੀਆ ਢੰਗ ਨਾਲ ਚਲਾ ਸਕਦਾ ਹੈ। ਉਸ ਦੇ ਨਾਲ ਕੰਮ ਕਰਦਾ ਕਿਸ਼ੋਰੀ ਲਾਲ ਜੋ ਕਿ 1960 ਤੋਂ ਹੀ ਇਹ ਕੰਮ ਕਰ ਰਿਹਾ ਹੈ
ਨੇ ਦੱਸਿਆ ਕਿ ਉਸ ਨੇ ਕਈ ਘਰਾਟਾਂ ਤੇ ਕੰਮ ਕੀਤਾ ਹੈ ਜੋ ਕਿ ਬੰਦ ਹੋ ਗਏ ਹਨ ਜਿਸ ਕਰਕੇ ਉਹ ਇਥੇ ਕੰਮ ਕਰ ਰਿਹਾ ਹੈ।
ਇਸ ਮੌਕੇ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀਮਤੀ ਬਲਜੀਤ ਕੌਰ, ਪ੍ਰੋਜੈਕਟ ਡਾਇਰੈਕਟਰ ਆਤਮਾ ਸ਼੍ਰੀ ਅਮਨਦੀਪ ਕੇਸ਼ਪ,
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਕੁਸੁਮ ਅਗਰਵਾਲ, ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ ਮੈਡਮ ਸੁਸ਼ਮਾ ਸ਼ਰਮਾਂ,
ਪੀ.ਏ ਸ਼੍ਰੀ ਮਹਿੰਦਰ ਪਾਲ ਅਤੇ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।