ਅੱਗ ਵਰ੍ਹਾਊ ਤੋਪਾਂ
ਗੁਰਦੇਵ ਸਿੰਘ ਸੱਧੇਵਾਲੀਆ
ਖ਼ਾਲਿਸਤਾਨਬਾਰੇ ਕੁੱਝ ਟਿੱਪਣੀਆਂ ਨੂੰ ਲੈ ਕੇ ਸਰਬਜੀਤ ਸਿੰਘ ਧੂੰਦਾ ਦੀ ਸ਼ੋਸ਼ਲ ਮੀਡੀਏ ਉਪਰ ਦੇਹ ਧੀਦੀ.. ਭੈਣ ਦੀ..ਹੋ ਹੀਦੇਖ ਲੱਗਦਾ ਹੀ ਨਹੀਂ ਕਿਸਿੱਖ ਵਿਚ ਕੋਈ ਗੁਰਸਿੱਖਾਂ ਵਾਲੀ ਗੱਲ ਬਾਕੀ ਬਚੀ ਹੈ।
ਰੋਹੀਆਂ ਨਹਿਰਾਂ ਦੇ ਝੂਠੇ ਮੁਕਾਬਲੇ, ਦਿੱਲੀਆਂ ਦੀਆਂ ਗਲੀਆਂ ਵਿਚ ਕੁੱਤਿਆਂ ਤਰ੍ਹਾਂਰੁਲਦੀਆਂ ਸਾਡੀਆਂ ਲਾਸ਼ਾਂ, ਪੁਲਿਸ ਥਾਣਿਆਂ ਅਤੇ ਦਿੱਲੀ ਦੀਆਂ ਗਲੀਆਂ ਵਿਚ ਹੋਈਆਂ ਸਾਡੀਆਂ ਮਾਵਾਂ ਭੈਣਾਂ ਦੇ ਬਲਾਤਕਾਰ, ਇੱਕ ਅਸਹਿ ਚੀਸ ਹੈ ਜਿਸ ਨੂੰ ਭੁੱਲ ਜਾਣ ਦੀ ਗੱਲ ਕਰਨ ਵਾਲੇ ਇਉਂ ਜਾਪਦੇ ਹੁੰਦੇ ਜਿਵੇਂ ਤੁਹਾਡੀ ਹਿੱਕ ਵਿਚ ਖੰਜਰ ਖੋਭ ਰਹੇ ਹੋਣ। ਇਹ ਵੀ ਕਿ ਦਿੱਲੀਦੇ ਰਹਿਮੋ ਕਰਨ ਤੇ ਜਿਉਂ ਰਹੇ ਪੰਜਾਬ ਦਾ 'ਅੱਲਾ ਬੇਲੀ' ਵਾਲੀ ਹਾਲਤ ਹੈ ਕਿਉਂਕਿਹਿੰਦੋਸਤਾਨ ਦੇ ਮੀਡੀਏ ਦੇ ਜਿਵੇਂ ਦੇ ਕੁੱਤੇ ਦੇ ਮੂੰਹ ਲੱਗੇ ਹੋਏ ਨੇ ਉਹ ਕਦੇ ਵੀ ਕੋਈਸ਼ੋਸ਼ਾ ਛੱਡ ਕੇ ਦੁਬਾਰਾ ਪੰਜਾਬ ਦੀ ਨਸਲਕੁਸ਼ੀ ਕਰਵਾ ਸਕਦਾ ਹੈ ਯਾਣੀ ਪੰਜਾਬ ਬਰੂਦ ਦੇ ਢੇਰਤੇ ਖੜਾ ਹੈ ਤੇ ਕੋਈ ਵੀ ਉਸ ਹੇਠਾਂ ਚਵਾਤੀ ਸੁੱਟ ਸਕਦਾ ਹੈ। ਇਸ ਸੰਦਰਭ ਵਿਚੋਂ ਪੰਜਾਬਜਾਂ ਸਿੱਖਾਂ ਕੋਲੇ ਕੋਈ ਚਾਰਾ ਬਾਕੀ ਨਹੀਂ ਬਚਦਾ ਕਿ ਉਹ ਅਪਣੀ ਵੱਖਰੀ ਹੋਂਦ ਨੂੰ ਬਚਾਈਰੱਖਣ ਲਈ ਕੋਈ ਹੱਥ-ਪੈਰ ਮਾਰਨ।
ਪਰ ਹੱਥ ਪੈਰ ਮਾਰਨ ਦੇ ਤਰੀਕੇ ਸਾਡੇ ਇਨੇ ਲਾਈ ਲੱਗ ਅਤੇ ਲੀਹੋਂ ਲੱਥੇ ਕਿ ਕੋਈ ਵੀ ਲੰਡਰ ਜਿਹਾ ਬੰਦਾ ਚਾਰ ਗੱਲਾਂ ਤਤੀਆਂ ਕਰਕੇ ਸਾਨੂੰਲੁੱਟ ਸਕਦਾ ਤੇ ਰਿਹਾ ਹੈ।ਉੱਚੇ ਨਾਹਰਿਆਂ, ਜੈਕਾਰਿਆਂ ਅਤੇ ਭਾਵੁਕ ਗੱਲਾਂ ਪਿੱਛੇਅਸੀਂ ਇਨੀ ਸਪੀਡ ਨਾਲ ਦੌੜਦੇ ਹਾਂ ਕਿ ਦੂਜਾ ਪੱਖ ਸੁਣਨ ਲਈ ਤਿਆਰ ਹੀ ਨਹੀਂ ਹੁੰਦੇ। ਸਾਡੀਕਮਜੋਰੀ ਦਾ ਫਾਇਦਾ ਉਹ ਲੋਕ ਲੈ ਜਾਂਦੇ ਹਨ ਜਿੰਨਾ ਦਾ ਇਸ ਲਹਿਰ ਨਾਲ ਕੋਈ ਦੂਰ ਦਾ ਵੀਵਾਸਤਾ ਨਹੀਂ ਹੁੰਦਾ।
ਵੈਸੇ ਤਾਂ ਧੂੰਦੇ ਦੀ ਕਹੀ ਉਪਰ ਵਾ-ਵਰੋਲਾ'ਰੋਂਦੀ ਯਾਰਾਂਨੂੰ ਭਰਾਵਾਂ ਦੇ ਨਾਂ ਲੈ ਕੇ'ਵਾਲੀ ਗੱਲ ਜਿਆਦਾ ਜਾਪਦੀ ਕਿਉਂਕਿ ਪੰਡੀਏ ਦੀਮਾਨਸਿਕ ਗੁਲਾਮੀ ਵਿਚੋਂ ਨਿਕਲਣ ਲਈ ਹਾਲੇ ਅਸੀਂ ਤਿਆਰ ਨਹੀਂ ਹਾਂ, ਉਂਝ ਲਕੀਰ ਮਾਰ ਕੇ ਇਸਪਾਰ ਆਉਂਣ ਦੀਆਂ ਗੱਲਾਂ ਅਸੀਂ ਰੋਜ ਕਰਦੇ ਹਾਂ। ਉਸ ਦਾ ਸਾਡੇ ਸਿਰਾਂ ਵਿਚ ਪਾਇਆ ਕੂੜਾ ਅਸੀਂਰੋਜ ਚੁੱਕ ਚੁੱਕ ਅਪਣੇ ਸਿਰ ਪਾਈ ਜਾਂਦੇ ਹੋਏ ਵੀ ਅਸੀਂ ਸੋਚਦੇਂ ਕਿ ਅਸੀਂ ਹਿੰਦੂ ਤੋਂਅਜਾਦ ਹੋਣਾ? ਤੁਹਾਨੂੰ ਕਦੇ ਅਜਿਹੇ ਬੁੱਧੀਜੀਵੀਆਂ ਤੇ ਹੈਰਾਨੀ ਨਹੀਂ ਹੁੰਦੀ ਕਿ ਜਿੰਨਾਨੂੰ ਜਾਪਦਾ ਕਿ ਅਜਿਹੇ ਛੋਟੇ ਮੋਟੇ ਮਸਲੇ ਘਰ ਬਣਾ ਕੇ ਵੀ ਸੋਚੇ ਜਾ ਸਕਦੇ? ਮਸਲੇ? ਹੋਲੀਸੋਲੀ ਮਾਨਸਿਕ ਗੁਲਾਮੀ ਨੂੰ ਤੁਸੀਂ ਛੋਟੇ ਮੋਟੇ ਮਸਲੇ ਕਹਿੰਨੇ? ਜਿਹੜੇ ਉਨ੍ਹਾਂ ਉਪਰ ਗੱਲਕੀਤਿਆਂ ਅੱਜ ਕ੍ਰਿਪਾਨਾ ਨਾਲ ਢਿੱਡ ਪਾੜਦੇ, ਸ਼ਬੀਲਾਂ ਲਾਉਂਦੇ ਤੇ ਟੋਕੇ ਚੁੱਕੀ ਫਿਰਦੇਤੁਹਾਨੂੰ ਉਹ ਤਾਕਤ ਵੇਲੇ ਗੱਲ ਕਰਨ ਦੇਣਗੇ? ਜੇ ਮੈਂ ਇਧਰ ਆ ਕੇ ਵੀ ਰਾਮ ਕਥਾ ਹੀ ਪੜੀਜਾਂਣੀ, ਕਾਲਕਾ ਅਰਾਧੀ ਜਾਣੀ, ਬਿਸ਼ਨੂੰ ਦੀ ਭਗਤੀ ਦਾ ਖਹਿੜਾ ਨਹੀਂ ਛੱਡਣਾ ਤਾਂ ਉਹ ਤਾਂਮੈਂ ਹੁਣ ਵੀ ਪੜੀ ਜਾ ਰਿਹਾਂ!
ਅੱਜ ਤਾਂ ਚਲੋ ਸਾਡੇ ਕੋਲੇ ਖਾਲਿਸਤਾਨ ਦਾ ਬਹਾਨਾ ਹੈ, ਪਰਧੂੰਦੇ ਦਾ ਜਾਂ ਉਸ ਵਰਗੀ ਵਿਚਾਰ ਵਰਗਿਆਂ ਦਾ ਸਿਰ ਲਾਹੁਣ ਤਾਂ ਤੁਸੀਂ ਕਦ ਦੇ ਦੂ ਦੂ ਕਰਦੇਫਿਰਦੇਂ!ਮੰਨ ਲਓ ਕਿ ਅਸੀਂ ਮਿੱਥ ਕੇ ਮੰਨਣ ਉਪਰਬਜਿੱਦ ਸਾਂ ਕਿ ਧੂੰਦੇ ਨੇ ਖਾਲਿਤਸਾਨ ਬਾਰੇ ਗਲਤ ਬੋਲਿਆ ਤਾਂ ਉਸ ਦੀ ਕਹੀ ਗੱਲ ਉਪਰ ਇੱਕਵੱਡਾ ਮੌਕਾ ਸੀ ਸਾਡੇ ਕੋਲੇ ਕਿ ਅਸੀਂ ਇਸ ਉਪਰ ਉਸਾਰੂ ਸੰਵਾਦ ਰਚਾਈਏ ਅਤੇ ਦਲੀਲ ਸਹਿਤਜਵਾਬ ਦੇਣ ਦੇ ਕਾਬਲ ਹੋਈਏ ਤਾਂ ਕਿ ਜਿਹੜੇ ਲੋਕ ਕਿਨਾਰਿਆਂ ਜਿਹਿਆਂ ਤੇ ਖੜੋਤੇ ਹਨ ਉਨ੍ਹਾਂਨੂੰ ਇਸ ਲਹਿਰ ਨੂੰ ਵੱਡੀ ਕਰਨ ਲਈ ਉਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੁੰਦਾ, ਪਰਹੋਇਆ ਕੀ? ਇਸ ਦਾ ਮੱਤਲਬ ਕਿ ਧੂੰਦੇ ਨਾਲੋਂ ਨੁਕਸਾਨ ਤਾਂ ਤੁਸੀਂ ਖੁਦ ਨਹੀਂ ਜਿਆਦਾ ਕੀਤਾਕਿ ਲੋਕਾਂ ਨੂੰ ਇਉਂ ਜਾਪਣ ਲੱਗਾ ਕਿ ਜੇ ਖਾਲਿਸਤਾਨ ਅਜਿਹੇ ਲੋਕਾਂ ਕੋਲੇ ਆਉਣਾ ਤਾਂ ਇਸਨਾਲੋਂ ਹਿੰਦੂ ਦੀ ਹੀ ਹੋਰ ਕੁੱਟ ਖਾ ਲਉ ਇਨ੍ਹੀ ਤਾਂ ਸਗੋਂ ਜਿਆਦਾ ਕੁੱਟਣਾ!
ਇਹ ਵੀ ਕਿ ਤੁਸੀਂ ਤਾਂ ਹਿੰਦੂ ਜਿੰਨਾ ਵੀ ਬੋਲਣ ਨਹੀਂ ਦਿੰਦੇਕਿਸੇ ਨੂੰ?ਸਿਰ ਪਾੜਦੇ ਨਹੀਂ ਤੁਸੀਂ ਲੋਕਾਂ ਦੇ ਜਿਹੜਾ ਤੁਹਾਡੇ ਵਿਚਾਰਾਂ ਵਾਂਗਗੱਲ ਨਹੀਂ ਕਰਦਾ? ਗੰਡਾਸੇ ਟਕੂਏ ਲੈ ਕੇ ਤੁਸੀਂ ਦੁਆਲੇ ਹੁੰਦੇ ਨਹੀਂ ਜਿਸ ਨਾਲ ਤੁਹਾਡੇ ਵਿਚਾਰ ਨਹੀਂ ਰਲਦੇ? ਇਥੇ ਟਰੰਟੋ ਵਿਚ ਹੀ ਕੀ ਹੋਇਆ ਸੀ। ਸਾਰਿਆਂ ਵਿਚੋਂ ਬਹੁਤੇ ਲੋਕੀਂਉਹੀ ਹੀ ਨਹੀਂ ਸਨ ਜਿਹੜੇ ਨਿੱਤ ਖਾਲਿਸਤਾਨ ਦਾ ਸੰਘ ਪਾੜੀ ਰੱਖਦੇ? ਉਸ ਵਿਚ ਨਾਨਕਸਰੀਏ ਵੀਸ਼ਾਮਲ ਨਹੀਂ ਸਨ? ਤੁਸੀਂ ਦੱਸੋ ਨਾਨਕਸਰੀਆਂ ਦਾ ਕੀ ਵਾਸਤਾ ਆਜ਼ਾਦੀ ਨਾਲ? ਨਿਹੰਗਾਦਾ ਕੀ ਲੈਣਾ ਦੇਣਾ ਸਾਡੀ ਆਜ਼ਾਦੀ ਨਾਲ? ਡੇਰਿਆਂ ਅਤੇ ਸੰਤ ਸਮਾਜ ਵਰਗੇ ਬਾਦਲਾਂ ਦੇਜਰਖਰੀਦਾਂ ਦਾ ਕੀ ਵਾਸਤਾ ਖਾਲਿਸਤਾਨ ਨਾਲ? ਪੀਰ ਮੁਹੰਮਦੀਏ ਸਾਡੇ ਯਾਰ ਤੇ ਆਜ਼ਾਦੀ ਲਹਿਰ ਦੇ ਸਾਡੇ ਮੋਹਰੀ? ਉਹ ਨਹੀਂ ਦਿੱਸਦੇ? ਕਿਉਂਕਿ ਉਹ ਗੱਲਾਂ ਤਤੀਆਂ ਕਰਦੇ?
ਟਰੰਟੋ ਦੇ ਹੀ ਬਹੁਤੇ ਸੋ ਕਾਲ ਖਾਲਿਸਤਾਨੀ ਅੰਡਰ ਦੀ ਟੇਬਲ ਜਾ ਜਾ ਮਿਲਦੇ ਨਹੀਂ ਕਾਤਲਾਂ ਨਾਲ? ਉਨਾਂ ਦੇ ਪਿਉਆਂ ਦੇ ਭੋਗਾਂ ਤੇ ਆਉਂਦੇ ਨਹੀਂ ਕਾਤਲਾਂ ਦੀਆਂ ਜੁੰਡਲੀਆਂ ਵਾਲੇ?
ਪਰ ਯਾਦ ਰਹੇ ਕਿ ਇਸ ਦੇ ਬਾਵਜੂਦ ਇਨ੍ਹਾਂ ਲੋਕਾਂ ਕਾਰਨ ਮੈਂ ਇਸ ਲਹਿਰ ਦਾ ਵਿਰੋਧੀ ਨਹੀਂ ਹੋ ਸਕਦਾ, ਕਿਉਂਕਿ ਹਿੰਦੂ ਨੇ ਉਸ ਮੁਲਖ ਵਿਚ ਜੋ ਮੇਰੀ ਕੌਮ ਦੀ ਬੇਇੱਜਤੀ ਤੇ ਦੁਰਗਤ ਕੀਤੀ ਹੈ ਮੈਂ ਉਸ ਨੂੰ ਭੁੱਲ ਨਹੀਂ ਸਕਦਾ!
ਪੰਜਾਬ ਦੀ ਗੱਲ ਹੈ।ਖਾੜਕੂ ਲਹਿਰ ਵੇਲੇ ਲਿਬਰੇਸ਼ਨ ਵਾਲਿਆਂ ਮੇਰੇ ਸੱਕੇ ਚਾਚੇ ਦੀ ਲੜਕੀ ਤੇ ਉਸ ਦਾ ਸਾਰਾ ਟੱਬਰ ਤਾਂ ਜੋ ਮਾਰਿਆ ਸੋ ਮਾਰਿਆਹੀ ਉਸ ਦੀ ਡੇੜ ਸਾਲ ਦੀ ਬੱਚੀ ਵੀ ਜਾਣ ਲੱਗੇ ਚੁੱਕ ਕੇ ਘਰ ਨੂੰ ਲਾਈ ਅੱਗ ਵਿਚ ਸੁੱਟ ਗਏ ਕਾਰਨ ਕੇਵਲ ਜਮੀਨ ਦਾ ਰੌਲਾ ਸੀ ਪਰ ਬਾਵਜੂਦ ਇਸ ਦੇ ਉਨ੍ਹਾਂ ਲੰਡਰਾਂ ਕਾਰਨ ਮੈ ਸੁੱਖੇਜਿੰਦੇ, ਬੇਅੰਤ, ਸਤਵੰਤ ਜੋਧਿਆਂ ਨੂੰ ਮਾੜਾ ਕਹਿਣ ਵੰਨੀ ਤਾਂ ਨਹੀਂ ਨਾ ਤੁਰ ਸਕਦਾ? ਖਲਿਸਤਾਨ ਦੀ ਲਹਿਰ ਹੇਠ ਘਿਨੋਣੇ ਕਾਰਨਾਮੇ ਵੀ ਹੋਏ, ਗੰਦ ਵੀ ਪਿਆ ਪਰ ਉਸ ਵਿਚ ਹੀ ਤੂਫਾਨਸਿੰਘ, ਬਾਬਾ ਮਾਨੋਚਾਹਲ ਵਰਗੇ ਪੁਰਜਾ ਪੁਰਜਾ ਹੋ ਜਾਣ ਵਾਲੇ ਵੀ ਤਾਂ ਸਨ! ਖਾਲੜੇ ਵਰਗੇ ਤੇ ਕਾਉਂਕੇ ਵਰਗੇ ਵੀ ਤਾਂ ਸਨ।
ਯਾਦ ਰਹੇ ਕਿ ਆਜ਼ਾਦੀ ਜਾਂ ਖਾਲਿਸਤਾਨ ਲੋਕਾਂ ਦੀਆਂ ਧੀਆਂ-ਭੈਣਾਂ ਇੱਕ ਕਰਨ ਵਾਲੇ ਕੁਝ ਚਾਰ ਲੰਡਰਾਂ ਦੀ ਮਨਾਪਲੀ ਨਹੀਂ,ਉਹ ਸਾਡੀ ਵੀ ਲਹਿਰਹੈ ਸਾਡੀ ਵੀ ਹਿੱਕ ਤੇ ਜਖਮ ਨੇ ਤੇ ਅਸੀਂ ਜੇ ਕੁਝ ਵੀ ਨਾ ਕਰ ਸਕੀਏ ਪਰ ਕਾਤਲਾਂ ਨਾਲ ਟੇਬਲ ਹੇਠੋਂ ਨਹੀਂ ਮਿਲਦੇ, ਉਨਾਂ ਦੇ ਸੋਹਲੇ ਗਾਉਂਣ ਵਾਲੇ ਮੀਡੀਏ ਦੇ ਟੁੱਕੜਬੋਲਚਾਂ ਨੂੰਸਿਰੋਪੇ ਨਹੀਂ ਪਾਉਂਦੇ। ਮੈਨੂੰ ਜਾਪਦਾ ਅਸੀਂ ਗੁਰੂ ਤੋਂ ਰਹਿਮ ਮੰਗੀਏ ਕਿ ਉਹ ਸਾਡੇ ਸਭਦੇ ਪੜਦੇ ਕੱਜੀ ਰੱਖੇ ਨਹੀਂ ਤਾਂ ਲੀਰਾਂ ਹੀ ਨਿਕਲਨੀਆਂ ਬਹੁਤੀਆਂ!
ਤੁਸੀਂ ਦੱਸੋ ਬਾਬੇ ਠਾਕੁਰ ਸਿੰਘ ਜਿੰਨਾ ਨੁਕਸਾਨ ਕੌਣ ਕਰ ਸਕਦਾਇਸ ਲਹਿਰ ਦਾ ਜਿਸ 22 ਸਾਲ ਝੂਠ ਬੋਲ ਕੇ ਪੂਰੀ ਲਹਿਰ ਨੂੰ ਫਰਿਜ ਲਾ ਛੱਡਿਆ? ਉਸ ਦੀ ਚੀਰਫਾੜ ਕੌਣ ਕਰੇਗਾ? ਉਸ ਦਾ ਲੇਖਾ ਜੋਖਾ ਕਦੋਂ ਕੋਰਂਗੇ? ਕੌਣ ਕਰੇਗਾ ?ਤੁਹਾਡੇ ਆਹਸ਼ੋਸ਼ਲ ਮੀਡੀਏ ਉਪਰ ਸੋ ਕਾਲ ਬੁੱਧੀਜੀਵੀਏ ਕਰਨਗੇ ਜਿਹੜੇ ਇਸ ਅੱਗ ਵਰ੍ਹਾਊ ਤੋਪਾਂ ਵਿਚਬਰੂਦ ਭਰ ਰਹੇ ਹਨ ਬਜਾਇ ਇਸ ਦੇ ਕਿ ਕਿਸੇ ਦੀ ਕੀਤੀ ਟਿੱਪਣੀ ਉਪਰ ਕੋਈ ਉਸਾਰੂ ਬਹਿਸ ਕਰਾਉਂਦੇ ? ਕਈ ਤਾਂ ਅਪਣੀ ਖੱਲ ਬਚਾਉਂਣ ਖਾਤਰ ਹੀ ਬੋਲੀ ਜਾਂਦੇ ਹਨ ਕਿ ਕਹਿਣ ਨਾ ਤੂੰ ਇਸ 'ਵਹਿ ਰਹੀ ਗੰਗਾ' ਵਿਚ ਟੁੱਬੀ ਕਿਉਂ ਨਹੀਂ ਮਾਰੀ ਸੀ? ਚਲ ਗਦਾਰਾ ਦੌੜ!
ਧੁੰਮੇ ਨੂੰ ਕੌਣ ਨਹੀਂ ਜਾਣਦਾ ਕੀ ਕੀਤਾ ਤੁਸੀਂ ਉਸ ਦਾ?ਕੌਣ ਬੋਲਿਆ? ਸ਼ਬੀਲਾਂ ਲਾ ਲਾ ਉਸ ਬੰਦੇ ਮਾਰੇ ਨਹੀਂ? ਕਿਸੇ ਦੇ ਕੰਨ ਤੇ ਜੂੰਅ ਸਰਕੀ? ਤੁਸੀਂਕਿਹੜੇ ਮੂੰਹ ਨਾਲ ਕਹਿੰਨੇ ਹਿੰਦੂ ਸਾਨੂੰ ਬੋਲਣ ਨਹੀਂ ਦਿੰਦਾ ?
ਸਾਰੇ ਨਹੀਂ, ਪਰ ਬਹੁਤੇ ਆਜ਼ਾਦੀ ਮੰਗਣਵਾਲਿਆਂ ਦੇ ਮਾਰਗ ਦਰਸ਼ਕ ਡੇਰੇ ਨੇ।ਤੇ ਡੇਰਿਆਂ ਵਾਲੇ ਕੌਣ ਨੇ? ਆਜ਼ਾਦੀ ਘੁਲਾਟੀਏ? ਪੰਜਾਬ ਨੂੰ ਤਬਾਹ ਕਰ ਦੇਣ ਵਾਲੇ ਬਾਦਲਾਂ ਨੂੰ ਜਾ ਜਾ ਦਿੱਲੀ ਚੋਣਾ ਵਿਚ ਜਿਤਾਇਆ ਨਹੀਂ ਉਨ੍ਹਾਂ? ਉਹ ਤੁਹਾਡੇ ਗੁਰਦੁਆਰਿਆਂ ਵਿਚ ਆ ਆ ਕਥਾਵਾਂ ਨਹੀਂ ਕਰਦੇ? ਕੁੱਤਿਆਂ ਨੂੰ ਅੰਮ੍ਰਤਿ ਛਕਾਈ ਫਿਰਦੇ? ਕਦੇ ਸਰੁੰਗਾਂ ਵਿਚੋਂ ਸ਼ਹੀਦ ਕੱਢ ਲਿਆਉਂਦੇ? ਉਹ ਖੜੋਤ ਨਹੀਂ ਪੈਦਾਕਰ ਰਹੇ ਇਸ ਲਹਿਰ ਵਿਚ? 2020 ਦੇ ਲਾਰਿਆਂ ਵਾਲੇ ਕੌਣ ਨੇ?ਉਹ ਨਹੀਂ ਫਰਿਜ ਵਿਚ ਲਾ ਰਹੇ ਤੁਹਾਨੂੰ ਕਿ ਉਡੀਕੋ ਊਠ ਦਾ ਬੁੱਲ ਡਿੱਗਦਾ?
ਪਰ ਯਾਦ ਰਹੇ ਕਿਅਜਿਹੇ ਕੁਝ ਲੋਕਾਂ ਨੂੰ ਛੱਡ ਉਹ ਲੋਕ ਵੀ ਹਨ ਜੋ ਚਾਹੇ ਕਿਸੇ ਵਿਚਾਰਧਾਰਾ ਦੇ ਹੋਣ ਪਰ ਉਹਅਪਣੀ ਕੌਮ ਦੀ ਸੁੱਖ ਮੰਗਦੇ ਅਤੇ ਪੀੜਾ ਮਹਿਸੂਸ ਕਰਦੇ ਹੋਏ ਪਿਆਸੇ ਮਿਰਗ ਤਰ੍ਹਾਂ ਕਿਸੇਮਗਰ ਵੀ ਦੌੜ ਪੈਂਦੇ ਨੇ, ਪਰ ਉਹ ਬੇਈਮਾਨ ਨਹੀਂ ਹਨ, ਤੇ ਉਹ ਭਵੇਂ ਗਾਹਲਾਂ ਵੀ ਕੱਢੀ ਜਾਣਗੁੱਸਾ ਨਹੀਂ ਆਉਂਦਾ, ਪਰ ਗਾਹਲਾਂ ਹੱਲ ਨਹੀਂ! ਕਿਹੈ?
ਗੁਰਦੇਵ ਸਿੰਘ ਸੱਧੇਵਾਲੀਆ
ਅੱਗ ਵਰ੍ਹਾਊ ਤੋਪਾਂ
Page Visitors: 2512