ਕੈਟੇਗਰੀ

ਤੁਹਾਡੀ ਰਾਇ



ਨਵਦੀਪ ਕੌਰ
ਆਓ ਜ਼ਮੀਰ ਵੇਚੂ ਰਾਗੀਆਂ ਤੋਂ ਸਾਵਧਾਨ ਹੋਈਏ
ਆਓ ਜ਼ਮੀਰ ਵੇਚੂ ਰਾਗੀਆਂ ਤੋਂ ਸਾਵਧਾਨ ਹੋਈਏ
Page Visitors: 2479

ਆਓ ਜ਼ਮੀਰ ਵੇਚੂ ਰਾਗੀਆਂ ਤੋਂ ਸਾਵਧਾਨ ਹੋਈਏ
ਨਵਦੀਪ ਕੌਰ ਯੂਕੇ
 ਮਿਰਚਾਂ ਦੇ ਵਾਂਗ ਲੱਗਣ ਜੋ ਐਨ ਤੇਰੇ ਦਿਲ 'ਤੇ
 ਮੈਂ ਮੁੰਹ 'ਤੇ ਕਿਉਂ ਨਾ ਆਖਾਂ ਇਹ ਕੌੜੀਆਂ ਸਚਾਈਆਂ।

ਬਹੁਤ ਸਮੇਂ ਤੋਂ ਇੱਕ ਵਿਚਾਰ ਬਾਰ ਬਾਰ ਮਨ ਵਿੱਚ ਆਉਂਦੀ ਹੈ ਕਿ ਕੀ ਕੀਰਤਨ ਸਿਰਫ ਕੰਨ ਰਸ ਹੈ? ਸੋਹਣੇ ਬਾਣੇ ਪਾਕੇ ਬੀਬੀਆਂ ਦਾਹੜੀਆਂ ਵਾਲੇ ਰਾਗੀ ਜਦੋਂ ਗੁਰਬਾਣੀ ਗਾਉਂਦੇ ਹਨ ਤਾਂ ਕੀ ਉਹ ਗੁਰੂ ਜੀ ਦੇ ਦਿੱਤੇ ਸੁਨੇਹੇ ਨੂੰ ਸਮਝਦੇ ਵੀ ਹਨ? ਕੀ ਕੀਰਤਨ ਸਿਰਫ ਪੈਸਾ ਕਮਾਉਣ ਦਾ ਸਾਧਨ ਹੈ? ਅੱਜ ਦੇ ਬਹੁਤੇ ਨਾਮਵਾਰ ਜਥਿਆਂ ਨੂੰ ਜਦੋ ਦੇਖਦੇ ਆ ਤਾਂ ਕੀ ਇਹ ਸਵਾਲ ਤੁਹਾਡੇ ਮਨ ਵਿੱਚ ਪੈਦਾ ਨਹੀਂ ਹੁੰਦੇ?
ਗੁਰੂ ਨਾਨਕ ਸਾਹਿਬ ਕੀਰਤਨ ਰਾਹੀਂ ਗਲਤ ਰਾਹ 'ਤੇ ਤੁਰੇ ਪਾਖੰਡੀ ਧਰਮੀਆਂ ਨੂੰ ਹਲੂਣਦੇ ਸੀ, ਉਹਨਾਂ ਦੀਆਂ ਕਰਤੂਤਾਂ ਸ਼ਬਦ ਰਾਹੀ ਨੰਗੀਆਂ ਕਰਕੇ ਰਖ ਦਿੰਦੇ ਸੀ। ਪਰ ਆਹ ਅਜ ਦੇ ਚਿੱਟ ਕਪੜੀਏ ਅਪਣੀ ਜ਼ਮੀਰ ਵੇਚੀ ਬੈਠੇ ਨੇ। ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਵਾਲਾ ਰਾਹ ਅਪਣਾਅ ਚੁਕੇ ਨੇ। ਹਰੇਕ ਪਾਖੰਡੀ ਦੇ ਅੱਗੇ ਵਾਜੇ ਲੈਕੇ ਬਹਿ ਜਾਂਦੇ ਨੇ ਤੇ ਸਿਫਤਾਂ ਦੇ ਪੁਲ ਬੰਨ ਦਿੰਦੇ ਨੇ। ਕੋਈ ਗੁਰਦੁਆਰਾ ਕਮੇਟੀ ਜੇ ਇਹਨਾ ਅਖੌਤੀ ਸਾਧਾਂ ਦੀਆਂ ਬਰਸੀਆਂ ਮਨਾ ਰਹੀ ਹੋਵੇ ਤਾਂ ਇਹ ਰਾਗੀ ਟੋਲਾ ਚੁਣ ਚੁਣ ਕੇ ਸਾਧਾਂ, ਸੰਤਾਂ ਦੀ ਉਪਮਾ ਵਾਲੇ ਸ਼ਬਦ ਗਾਊ ਜਿਵੇਂ ਗੁਰਬਾਣੀ ਇਹਨਾ ਸਾਧਾਂ ਵਾਸਤੇ ਈ ਲਿਖੀ ਹੋਵੇ ਤੇ ਆਹ ਟੁੱਕੜਬੋਚ ਰਾਗੀਆਂ ਨੂੰ ਗੁਰੂ ਸਾਹਿਬ ਹਕ ਦੇ ਗਏ ਹੋਣ ਇਦਾਂ ਅਰਥਾਂ ਦੇ ਅਨਰਥ ਕਰਨ ਦਾ।
ਸਿੱਖ ਸਂਗਤਾਂ ਨੂੰ ਗੁੰਮਰਾਹ ਕਰਨ ਵਿਚ ਇਹਨਾਂ ਲੋਕਾਂ ਦਾ ਬਹੁਤ ਵਡਾ ਹੱਥ ਹੈ ਜੀ। ਇਹ ਲੋਕ ਪੈਸੇ ਦੇ ਪੁੱਤ ਬਣ ਚੁਕੇ ਨੇ ਧਰਮ ਨਾਲ ਪੰਥ ਨਾਲ ਗੁਰੂ ਦੀ ਸਿੱਖਿਆ ਨਾਲ ਇਹਨਾ ਦਾ ਕੋਈ ਲੈਣਾ ਦੇਣਾ ਨਹੀਂ।
ਆਓ ਇਹਨਾ ਜ਼ਮੀਰ ਵੇਚੂ ਰਾਗੀਆਂ ਤੋਂ ਸਾਵਧਾਨ ਹੋਈਏ ਤੇ ਇਹਨਾਂ ਨੂੰ ਨੱਥ ਪਾਈਏ ਤਾਂ ਜੋ ਅਗੇ ਤੋਂ ਪਿਪਲੀ ਵਾਲੇ ਤੇ ਹੋਰ ਕੌਮ ਘਾਤੀ ਸਾਧਾਂ ਅਗੇ ਬਹਿਕੇ ਗੁਰੂ ਦੀ ਸਿਖਿਆ ਦਾ ਅਪਮਾਨ ਨਾ ਕਰਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.