ਗੁਰਸ਼ਰਨ ਸਿੰਘ ਚੀਮਾਂ
ਜਿਨ ਕੇ ਜੁਲਮ ਸੇ ਦੁਖੀ ਹੈ
Page Visitors: 2907
ਜਿਨ ਕੇ ਜੁਲਮ ਸੇ ਦੁਖੀ ਹੈ ਸਤਿਗੁਰੂ ਜੀ ਨੇ ਮਨੁੱਖਤਾ ਦੇ ਭਲੇ ਲਈ ਅਨੇਕਾਂ ਕੰਮ ਕੀਤੇ। ਜਦੋ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤਾਂ ਆਪਣੇ ਆਪ ਨੂੰ ਨੀਚ ਅਤੇ ਪਾਪੀ ਵੀ ਲਿਖਿਆ ਹੈ।ਜਿਵੇ: ਹਉ ਪਾਪੀ ਤੂੰ ਨਿਰਮਲ ਏਕ ਆਦਿ ਬੇਅੰਤ ਪਰਮਾਣ ਮਿਲ ਜਾਣਗੇ। ਇਕ ਥਾਂ ਤੇ ਤਾਂ ਭਗਤ ਕਬੀਰ ਜੀ ਰੱਬ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ: ਸੰਧਿਕ ਤੋਹਿ ਸਾਧ ਨ ਕਹੀਅਉ ਐ ਰੱਬ ਜੀ ਮੈ ਤੇਰੇ ਘਰ ਦਾ ਚੋਰ ਹਾਂ, ਮੈਨੂੰ ਕੋਈ ਸਾਧ ਨਾ ਆਖੋ। ਹੈਰਾਨੀ ਦੀ ਗੱਲ ਏ, ਬਾਬਾ ਜੀ ਤੁਸੀ ਸਚਮੁੱਚ ਹੀ ਸਾਧ ਹੋ, ਤੇ ਆਪਣੇ ਆਪ ਨੂੰ ਚੋਰ ਕਹਿ ਰਹੇ ਹੋ। ਬਾਬਾ ਜੀ ਆ ਵੇਖੋ ਜਿਹੜੇ ਚੋਰ ਨੇ ਅੱਜ ਸਾਧ ਬਣ ਕੇ ਬੈਠ ਗਏ। ਇਹੀ ਹਾਲਤ ਹੋ ਗਈ ਅੱਜ ਉਹਨਾਂ ਨੂੰ ਸਨਮਾਨ ਤੇ ਵੱਡੇ ਵੱਡੇ ਪੰਥ ਰਤਨ ਆਦਿ ਖਿਤਾਬ ਮਿਲਦੇ ਹਨ ਜਿਹੜੇ ਕੌਮਾ ਵੇਚ ਕੇ ਖਾ ਗਏ ਜਿੰਨਾ ਗੋਲਕਾਂ ਨੂੰ ਲੁੱਟਿਆ । ਲੋਕੀ ਤਾਂ ਮਰੇ ਨੂੰ ਅੱਗ ਲਾਉਂਦੇ ਨੇ ਇਹਨਾਂ ਤਾਂ ਜਿਊਂਦਿਆਂ ਹੀ ਸਾੜ ਦਿੱਤਾ। ਕਮਾਲ ਦੀ ਗੱਲ ਹੈ ਵੇਖੋ ਜਿੰਨਾ ਦੇ ਕੀਤੇ ਜੁਲਮ ਅਤੇ ਇਨਸਾਫ ਤੋ ਸਾਰੀ ਕੌਮ, ਜਨਤਾ ਦੁਖੀ ਹੈ ਉਹ ਵੱਡੇ ਇਕੱਠਾ ਵਿਚ ਧਰਮ ਤੇ ਇਨਸਾਫ ਦੀਆਂ ਗੱਲਾਂ ਕਰ ਰਹੇ ਨੇ। ਜਿਹੜੇ ਜੇਬਾਂ ‘ਚ ਹਰਾਮ ਦੀ ਕਮਾਈ ਪਾ ਕੇ ਤੇ ਆਖਦੇ ਹਨ ਸਮਾਨ ਖਰੀਦਣਾ ਏ ਕੋਈ ਹਲਾਲ ਦੀ ਦੁਕਾਨ ਦਾ ਰਾਹ ਦੱਸੋ। ਜਿੰਨਾ ਕੌਮੀ ਘਰ ਅਤੇ ਲੋਕਾ ਨੂੰ ਬੇਪੱਤ ਕਰ ਲੁੱਟ ਕੇ ਸਭ ਕੁਝ ਆਪਣੇ ਘਰੀਂ ਪਾ ਲਿਆ। ਹਾਂ ਸੱਚ ‘ਤੇ ਮਨ ਵਿੱਚ ਆਸ ਵੀ ਏ ਕੋਈ ਇਸ ਲੁੱਟ-ਕੁੱਟ ‘ਤੇ ਹਰਾਮੀਪੁਣੇ ਬਾਰੇ ਗੱਲ ਨਾ ਕਰੇ ਪਰ ਲਵਾਏ ਲੰਗਰ ਦੀ ਗੱਲ (ਭਾਂਵੇ ਕਿ ਹਰਾਮ ਦੀ ਕਮਾਈ ਵਿਚੋ) ਦਿੱਤੇ ਦਾਨ ਦੀ ਚਰਚਾ ਹਰ ਘਰ ਵਿੱਚ, ਹਰ ਰੋਜ਼ ਦੀ ਅਰਦਾਸ, ਵੱਡੀਆ ਸਟੇਜਾਂ ‘ਤੇ ਇੱਥੋ ਤੱਕ ਕੇ ਤਖਤਾਂ ‘ਤੇ ਵੀ ਛਿੜ ਜਾਵੇ। ਅਸਲੀ ਚਿਹਰੇ ਨੂੰ ਲੁਕਾਉਣਾ ਇੱਥੇ ਹਰ ਇੱਕ ਦੀ ਫਿਤਰਤ ਅਤੇ ਸੁਭਾਅ ਹੈ ਨਕਲੀ ਚਿਹਰਾ ਸਾਹਮਣੇ ਜ਼ਰੂਰ ਹੈ- ਵਾਹ ਕਿਸੇ ਅਦੀਬ ਦੇ ਹੀ ਬੋਲ ਨੇ: ਜਿਨ ਕੇ ਜੁਲਮ ਸੇ ਦੁਖੀ ਹੈ ਜਨਤਾ ਹਰ ਬਸਤੀ ਹਰ ਗਾਉਂ ਮੇ ਵੋਹ ਦਯਾ ਧਰਮ ਔਰ ਇਨਸਾਫ ਕੀ ਬਾਤ ਕਰਤੇ ਬੜੀ ਸੁਭਾਉਂ ਮੇ ਦਾਨ ਕੀ ਚਰਚਾ ਘਰ ਘਰ ਪਹੰਚੇ ਲੂਟ ਕੀ ਦੌਲਤ ਛੁਪੀ ਰਹੇ। ਨਕਲੀ ਚਿਹਰਾ ਸਾਹਮਣੇ ਆਏ ਅਸਲੀ ਸੂਰਤ ਛੁਪੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਪ੍ਰਚਾਰਕ ਗੁਰਸ਼ਰਨ ਸਿੰਘ cheema (ਨਾਗਪੁਰ) 09914012349