ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ "ਸਭਰਾਅ"
ਕਾਰ ਸੇਵਾ ਵਾਲੇ ਬਾਬੇ ਵੱਲੋਂ ਮੁਆਫੀ / ਚੋਣਾਂ/ ਪੱਲਾ ਝਾੜਨ ਦਾ ਖੇਖਣ
ਕਾਰ ਸੇਵਾ ਵਾਲੇ ਬਾਬੇ ਵੱਲੋਂ ਮੁਆਫੀ / ਚੋਣਾਂ/ ਪੱਲਾ ਝਾੜਨ ਦਾ ਖੇਖਣ
Page Visitors: 2503

ਕਾਰ ਸੇਵਾ ਵਾਲੇ ਬਾਬੇ ਵੱਲੋਂ ਮੁਆਫੀ / ਚੋਣਾਂ/ ਪੱਲਾ ਝਾੜਨ ਦਾ ਖੇਖਣ
 ਕਾਰ ਸੇਵਾ ਵਾਲਿਆਂ ਵਲੋਂ ਆਇਆ ਮੁਆਫੀਨਾਮਾ ਦੋ ਗੱਲਾਂ ਉਭਾਰਦਾ ਹੈ ਕਿ...
    - ਇੱਕ ਤਾਂ ਸ੍ਰੋਮਣੀ ਕਮੇਟੀ ਅਧਿਕਾਰੀਆਂ ਦਾ ਦਰਸ਼ਨੀ ਡਿਉੜੀ ਢਾਹੁਣ ਵਿੱਚ ਪੂਰਾ ਪੂਰਾ ਸਹਿਯੋਗ ਸੀ। ਕਮੇਟੀ ਅਧਿਕਾਰੀ ਸੰਗਤ ਦੇ ਰੋਹ ਕਾਰਣ ਆਪਣਾ ਬਚਾਅ ਕਰ ਰਹੇ ਹਨ ਅਤੇ ਕਾਰ ਸੇਵਾ ਵਾਲੇ ਆਵਦੇ ਬਚਾਅ ਦੀਆਂ ਦਲੀਲਾਂ ਦੇ ਰਹੇ ਹਨ।
 ਅਜਿਹਾ ਇੱਕ ਦੂਜੇ ਵੱਲ ਧਿਆਨ ਦਿਵਾ ਕੇ ਲੋਕਾਂ ਨੂੰ ਉਲਝਾਉਣ ਵਾਲਾ ਕੰਮ ਹੀ ਹੈ।
    - ਦੂਜੀ ਗੱਲ ਕਾਰ ਸੇਵਾ ਵਾਲਿਆਂ ਵਲੋਂ ਇਸ ਚਿੱਠੀ ਵਿੱਚ ਇਸ ਘਟਨਾ ਦੀ ਮੁਆਫੀ ਮੰਗੀ ਗਈ ਹੈ, ਪਰ ਇਹ ਵਾਅਦਾ ਨਹੀਂ ਕੀਤਾ ਗਿਆ ਕਿ ਕੋਈ ਵੀ ਪੁਰਾਤਨ ਇਤਿਹਾਸਕ ਇਮਾਰਤ ਨਹੀਂ ਢਾਹੀ ਜਾਵੇਗੀ। ਸਗੋਂ ਇਹ ਕਿਹਾ ਗਿਆ ਕਿ " ਕੋਈ ਵੀ ਪੁਰਾਤਨ ਇਮਾਰਤ ਦੀ ਕਾਰ ਸੇਵਾ ਅੱਗੇ ਤੋਂ ਸੰਗਤਾਂ ਅਤੇ ਸੰਪਰਦਾਵਾਂ ਦੀ ਸਲਾਹ ਨਾਲ ਹੀ ਕੀਤੀ ਜਾਵੇਗੀ।"
    ਕੀ ਹੁਣ ਜਿਹੜੇ ਚਾਰ ਸੌ ਕਾਰਸੇਵਕਾਂ ਦੀ ਮੰਡਲੀ ਨਾਲ ਇਤਿਹਾਸਕ ਡਿਉੜੀ 'ਤੇ ਧਾਵਾ ਬੋਲਿਆ ਹੈ ਉਹ ਸੰਗਤ ਰੂਪ ਚ ਨਹੀਂ ਸਨ ਲਿਆਂਦੇ?
 ਉਹ ਵੀ ਸੰਗਤ ਹੀ ਇਕੱਠੀ ਕੀਤੀ ਗਈ ਸੀ?
 ਚਿੱਠੀ ਵਿੱਚ ਕਿਤੇ ਵੀ ਇਹ ਯਕੀਨੀ ਬਣਾਉਣ ਦੀ ਗੱਲ ਨਹੀਂ ਕੀਤੀ ਗਈ ਕਿ ਇਤਿਹਾਸਕ ਯਾਦਗਾਰਾਂ ਅਤੇ ਇਮਾਰਤਾਂ ਨੂੰ ਸਾਂਭਿਆ ਅਤਟ ਕਾਇਮ ਰੱਖਿਆ ਜਾਵੇਗਾ।
    ਆਪਣੀ ਇੰਟਰਵੀਊ ਵਿੱਚ ਵੀ ਬਾਬਾ ਮਹਿੰਦਰ ਸਿੰਘ ਨੇ ਕੋਈ ਗਹਿਰਾ ਅਫਸੋਸ ਆਵਦੀ ਅਜਿਹੀ ਕਾਰਵਾਈ 'ਤੇ ਨਹੀਂ ਕੀਤਾ। ਉਸਦੀ ਗੱਲਬਾਤ ਤੋਂ ਲਗਦਾ ਹੈ ਕਿ ਉਸਨੂੰ ਇਤਹਾਸਕ ਇਮਾਰਤਾਂ ਦੀ ਕਦਰ ਅਤੇ ਕੀਮਤ ਦਾ ਅਹਿਸਾਸ ਹੀ ਨਹੀਂ ਹੈ।
    ਦਰਅਸਲ ਵੋਟਾਂ ਦਾ ਮਾਹੌਲ ਹੈ ਤੇ ਕਮੇਟੀ ਅਤੇ ਕਾਰ ਸੇਵਾ ਵਾਲੇ ਮਸਲਾ ਨਿਬੇੜ ਕੇ ਡੰਗ ਟਪਾਉਣਾ ਚਾਹੁੰਦੇ ਹਨ। ਕੋਈ ਸਾਰਥਕ ਹੱਲ ਨਾ ਕੱਢਿਆ ਜਾ ਰਿਹਾ ਹੈ ਨਾ ਇਨਾਂ ਕੱਢਣਾ ਹੈ।
    ਬਾਬਾ ਜਗਤਾਰ ਸਿੰਘ ਮੁਖੀ ਆਪ ਜਿੰਮੇਵਾਰੀ ਲੈਣ ਦੀ ਬਜਾਇ ਆਵਦੇ ਨਜਦੀਕੀਆਂ ਤੋਂ ਮੁਆਫੀ ਦੀ ਚਿੱਠੀ ਲਿਖਵਾ ਕੇ ਸੰਗਤਾਂ ਦੇ ਅਖੀਂ ਘੱਟਾ ਪਾ ਰਿਹਾ ਹੈ।
    ਹਰਜਿੰਦਰ ਸਿੰਘ ਸਭਰਾਅ
  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.