ਮਾਲੇਗਾਓਂ ਕੇਸ ਅਤੇ ਸੰਘੀ ਆਤੰਕਵਾਦ
ਅਮਨਦੀਪ ਸਿੰਘ ਸੇਖੋਂ
7009911489
ਜੇ ਤੁਸੀਂ ਭਾਜਪਾ - ਆਰ.ਐੱਸ.ਐੱਸ. ਦੀ ਭਾਸ਼ਾ ਨਹੀਂ ਬੋਲਦੇ ਤਾਂ ਤੁਹਾਨੂੰ ਆਪਣੀ ਦੇਸ਼-ਭਗਤੀ ਸਾਬਿਤ ਕਰਨੀ ਪਵੇਗੀ। ਅਤੇ ਜੇ ਇਸ ਵਿਚਾਰਧਾਰਾ ਦੇ ਵਿਰੁੱਧ ਜਾਂਦੇ ਹੋਏ ਵੀ ਤੁਸੀਂ ਦੇਸ਼ ਭਗਤ ਬਣੇ ਰਹਿਣਾ ਹੈ ਤਾਂ ਤੁਹਾਨੂੰ ਗੁਰਮਿਹਰ ਕੌਰ ਹੋਣਾ ਪਵੇਗਾ, ਜਿਸਦੇ ਪਿਤਾ ਪਾਕਿਸਤਾਨ ਨਾਲ ਲੜਦੇ ਸ਼ਹੀਦ ਹੋਏ, ਜਾਂ ਫਿਰ ਹੇਮੰਤ ਕਰਕਰੇ, ਜੋ ਆਪ 26.11.2008 ਨੂੰ ਆਤੰਕਵਾਦੀਆਂ ਦਾ ਮੁਕਾਬਲਾ ਕਰਦੇ ਸ਼ਹੀਦ ਹੋਇਆ। 26/11 ਦੀ ਰਾਤ ਨੂੰ ਹੇਮੰਤ ਕਰਕਰੇ ਇੱਕ ਸ਼ਹੀਦ ਬਣ ਗਿਆ ਸੀ ਅਤੇ ਅਗਲੀ ਸਵੇਰ, ਜਿਸ ਤਰ੍ਹਾਂ ਕਿ ਰਿਵਾਜ਼ ਚੱਲ ਪਿਆ, ਹੈ ਉਸ ਦੇ ਘਰ ਅੱਗੇ ਸ਼ਿਵ ਸੈਨਾ ਨੇ ਉਸਦੀ ਤਸਵੀਰ ਨਾਲ ਆਪਣੇ ਨੇਤਾਵਾਂ ਦੀ ਤਸਵੀਰ ਵਾਲਾ ਬੈਨਰ ਲਗਾ ਦਿੱਤਾ। ਪਰ 26/11 ਦੀ ਸਵੇਰ ਵੇਲੇ ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਵਿੱਚ ਕਰਕਰੇ ਅਤੇ ਉਸਦੇ ਪਰਿਵਾਰ ਨੂੰ ਛਿੱਤਰ ਮਾਰ ਕੇ ਸਹੀ ਰਾਹ ਉੱਤੇ ਲਿਆਉਂਣ ਦੀ ਧਮਕੀ ਦਿੱਤੀ ਗਈ ਸੀ। ਉਸ ਵੇਲੇ ਦੇ ਭਾਜਪਾ ਦੇ ਮੁਖੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਰਕਰੇ ਦੀ ਪਤਨੀ ਨੇ ਅਫਸੋਸ ਕਰਨ ਲਈ ਆਉਂਣ ਤੋਂ ਮਨ੍ਹਾਂ ਕਰ ਦਿੱਤਾ। ਗੁਜਰਾਤ ਦੇ ਮੁੱਖ ਮੰਤਰੀ, ਨਰਿੰਦਰ ਮੋਦੀ ਦੀ ਦੋ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਉਸ ਬਹਾਦਰ ਔਰਤ ਨੇ ਠੁਕਰਾ ਦਿੱਤੀ। ਕਿਉਂਕਿ ਜਿਹੋ ਜਿਹੀ ਭਾਸ਼ਾ ਪਰੱਗਿਆ ਸਿੰਘ ਠਾਕੁਰ ਨੇ ਕਰਕਰੇ ਲਈ ਵਰਤੀ ਹੈ ਉਹੋ ਜਿਹੀ ਹੀ ਭਾਸ਼ਾ ਦੀ ਵਰਤੋਂ ਭਾਜਪਾ ਦੇ ਇਹ ਨੇਤਾ ਕਰਕਰੇ ਲਈ ਵਰਤਦੇ ਰਹੇ ਸਨ।
26.11.2008 ਦੀ ਘਟਨਾ ਵਿੱਚ ਸ਼ਹੀਦ ਹੋਣ ਤੋਂ ਪਹਿਲਾਂ ਕਰਕਰੇ ਸੰਘਵਾਦੀ ਤਾਕਤਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਸੀ। 29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਇੱਕ ਮੁਸਲਿਮ ਬਹੁਗਿਣਤੀ ਵਾਲੇ ਕਸਬੇ ਮਾਲੇਗਾਓਂ ਵਿੱਚ ਦੋ ਬੰਬ ਧਮਾਕੇ ਹੋਏ ਜਿਨ੍ਹਾਂ ਵਿੱਚ 9 ਵਿਅਕਤੀ ਮਾਰੇ ਗਏ ਅਤੇ 80 ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਇੱਕ ਧਮਾਕੇ ਵਿੱਚ ਜੋ ਮੋਟਰ-ਸਾਈਕਲ ਵਰਤੀ ਗਈ ਉਹ ਪ੍ਰੱਗਿਆ ਠਾਕੁਰ ਦੀ ਸੀ। ਮਹਾਂਰਾਸ਼ਟਰ ਪੁਲਿਸ ਦੇ ਐਂਟੀ-ਟੈਰੋਰਿਸਟ ਸਕਵੈਡ ਦੇ ਮੁਖੀ ਹੇਮੰਤ ਕਰਕਰੇ ਸਨ। ਉਸ ਦਿਨ ਕੀਤੀਆਂ ਗਈਆਂ ਹਜ਼ਾਰਾਂ ਹੀ ਟੈਲੀਫੋਨ ਕਾਲਾਂ ਵਿੱਚੋਂ ਇੱਕ ਕਾਲ ਪ੍ਰੱਗਿਆ ਠਾਕੁਰ ਦੀ ਵੀ ਸੀ। ਜਿਸ ਵਿੱਚ ਉਹ ਦੂਸਰੇ ਵਿਅਕਤੀ ਨੂੰ ਡਾਂਟਦੀ ਹੈ ਕਿ ਉਸਦੀ ਮੋਟਰ-ਸਾਈਕਲ ਕਿਉਂ ਵਰਤੀ ਗਈ, ਅਤੇ ਜੇ ਵਰਤੀ ਹੀ ਗਈ ਸੀ ਤਾਂ ਸਿਰਫ ਛੇ ਹੀ ਕਿਉਂ ਮਰੇ ?
ਇਸ ਤੋਂ ਪਿੱਛੋਂ ਪ੍ਰੱਗਿਆ ਠਾਕੁਰ ਦੇ ਅਤੇ ਉਸ ਨਾਲ ਗੱਲ ਕਰਨ ਵਾਲੇ ਹੋਰ ਫੋਨਾਂ ਦੀ ਟੈਪਿੰਗ ਸ਼ੁਰੂ ਹੋਈ ਅਤੇ ਕੁੱਲ 440 ਮਿੰਟ ਦੀਆਂ ਫੋਨ ਰਿਕਾਰਡ ਸਬੂਤ ਦੇ ਤੌਰ ਉੱਤੇ ਵਰਤਿਆ ਗਿਆ। 30 ਅਕਤੂਬਰ 2008 ਨੂੰ ਪ੍ਰੱਗਿਆ ਠਾਕੁਰ ਅਤੇ ਛੇ ਹੋਰ ਅਰੋਪੀਆਂ ਵਿਰੁੱਧ ਕੇਸ ਫਰੇਮ ਕੀਤੇ ਗਏ। ਇਨ੍ਹਾਂ ਦੇ ਗੁਰੱਪ ਵਿੱਚ ਇੱਕ ਦਇਆਨੰਦ ਪਾਂਡੇ ਵੀ ਸੀ ਜਿਸ ਨੂੰ ਗੁਪਤ ਰੂਪ ਵਿੱਚ ਵੀਡੀਓ ਰਿਕਾਰਡਿੰਗ ਕਰਨ ਦੀ ਆਦਤ ਸੀ। ਉਸਦੇ ਲੈਪਟੌਪ ਵਿੱਚੋਂ ਇਸ ਕੇਸ ਨਾਲ ਸਬੰਧਿਤ 34 ਰਿਕਾਰਡਿੰਗਜ਼ ਮਿਲੀਆਂ। ਇਨ੍ਹਾਂ ਰਿਕਾਰਡਿੰਗਜ਼ ਅਤੇ ਪੁਲਿਸ ਨੂੰ ਦਿੱਤੇ ਅਰੋਪੀਆਂ ਦੇ ਬਿਆਨਾਂ ਨੇ ਇੱਕ ਵੱਡੇ ਆਤੰਕਵਾਦੀ ਸੰਗਠਨ ਦੀਆਂ ਪਰਤਾਂ ਖੋਲ੍ਹ ਦਿੱਤੀਆਂ। ਇਹ ਸਪਸ਼ਟ ਹੋ ਗਿਆ ਕਿ ਇਸ ਸਾਜ਼ਿਸ਼ ਦੇ ਆਰੋਪੀਆਂ ਦਾ ਸਬੰਧ ਮਾਲੇਗਾਓਂ ਵਿੱਚ ਹੀ ਹੋਏ 2006 ਦੇ ਅਤੇ 2007 ਵਿੱਚ ਹੋਏ ਸਮਝੌਤਾ ਐਕਸਪ੍ਰੈਸ ਦੇ ਬੰਬ ਧਮਾਕਿਆਂ ਨਾਲ ਵੀ ਸੀ। ਇਹ ਕੇਸ ਨੰਗੀਆਂ ਤਾਰਾਂ ਦਾ ਇੱਕ ਅਜਿਹਾ ਗੁੱਛਾ ਸੀ ਜਿਸ ਨੂੰ ਹੱਥ ਲਾਉਂਣ ਤੋਂ ਮੌਕੇ ਦੀ ਕਾਂਗਰਸ ਸਰਕਾਰ ਡਰਦੀ ਸੀ। ਕਿਉਂਕਿ ਉਸਨੂੰ ਪਤਾ ਸੀ ਕਿ ਭਾਜਪਾ ਦੇ ਮੂੰਹ-ਫੱਟ ਨੇਤਾ ਇਸ ਕੇਸ ਦੇ ਅਧਾਰ ਉੱਤੇ ਕਾਂਗਰਸ ਨੂੰ ਹਿੰਦੂ ਵਿਰੋਧੀ ਗਰਦਾਨ ਦੇਣਗੇ। ਜੋ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਉੱਤੇ ਹਮਲੇ ਕਰਦੇ ਹੋਏ ਆਖ ਵੀ ਰਹੇ ਹਨ। ਉਹ ਹਰ ਥਾਂ ਭੀੜਾਂ ਨੂੰ ਪੁੱਛਦੇ ਹਨ “ ਭਾਈਓ, ਬਹਿਨੋਂ, ਕਿਆ ਕੋਈ ਹਿੰਦੂ ਕਭੀ ਆਤੰਕਵਾਦੀ ਹੋ ਸਕਤਾ ਹੈ ਕਿਆ ?”
ਕੁਦਰਤੀ ਹੈ ਕਿ ਕਿਸੇ ਵੀ ਧਰਮ ਦੇ ਲੋਕਾਂ ਨੂੰ ਆਤੰਕਵਾਦ ਨੂੰ ਆਪਣੇ ਧਰਮ ਨਾਲ ਜੋੜਿਆ