ਅਸੀਂ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ {ਮਾਰਗ} 'ਤੇ ਚਲ ਰਹੇ ਜਾਂ ਮਿਲਗੋਭਾ ਪੰਥ {ਮਾਰਗ} 'ਤੇ ?
ਆਤਮਜੀਤ ਸਿੰਘ, ਕਾਨਪੁਰ
ਜਦੋਂ ਗੁਰ ਨਾਨਕ ਸਾਹਿਬ ਨੇ 'ਨਿਰਮਲ' ਪੰਥ {ਮਾਰਗ} ਚਲਾਇਆ ਸੀ "ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ" (ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੪) , ਇਕ ਨਿਆਰਾ ਰਾਹ ਵਿਖਾਇਆ ਸੀ ਪ੍ਰਭੂ ਨਾਲ ਜੁੜਨ ਦਾ, ਗੁਰੂ ਸਾਹਿਬਾਨਾਂ ਨੇ ਇਕੋ ਲੜੀ ਵਿਚ ਸਭ ਕੁਝ ਪਿਰੋ ਕੇ ਸਾੱਨੂੰ "ਪੋਥੀ ਪਰਮੇਸਰ ਕਾ ਥਾਨੁ" ਬਖਸ਼ਿਆ ਸੀ ..
ਪੋਥੀ - ਉਹ ਪੁਸਤਕ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਪਈ ਹੈ, ਗੁਰਬਾਣੀ। ਥਾਨੁ - ਮਿਲਣ ਦਾ ਥਾਂ।ਗੁਰਬਾਣੀ ਹੀ ਪਰਮਾਤਮਾ ਦੇ ਮਿਲਾਪ ਦੀ ਥਾਂ ਹੈ। "ਪੋਥੀ ਪਰਮੇਸਰ ਕਾ ਥਾਨੁ" ਹੀ ਗੁਰੂ ਨਾਨਕ ਦਾ "ਨਵੇਕਲਾ ਪੰਥ" ਸੀ।
ਸਾਡੇ ਕੋਲ "ਪੋਥੀ ਪਰਮੇਸਰ ਕਾ ਥਾਨੁ" ਦਾ ਖਜਾਨਾ ਹੈ "ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ" ਪਰ ਸਾਡੇ ਕੋਲ ਇਹ ਖਜਾਨਾ ਪਹੁੰਚਣ ਹੀ ਨਹੀਂ ਦਿਤਾ, ਸਾਨੂੰ ਗੱਪ ਕਹਾਣੀਆਂ ਵਿਚ ਹੀ ਉਲਝਾਈ ਰਖਿਆ, ਜੇ ਪਹੁੰਚਿਆ ਵੀ ਤੇ ਸਾੱਨੂੰ ਰੱਟੇ ਲਾਉਣ ਤਕ ਸੀਮਿਤ ਕਰ ਦਿਤਾ, ਸਾਡੇ ਵਿਚਕਾਰ ਇਹੋ ਜਿਹੇ ਗ੍ਰੰਥ ਰਖ ਦਿੱਤੇ ਜੋ ਗੁਰ ਨਾਨਕ ਦੀ ਸਿੱਖੀ ਤੋਂ ਕੋਹਾਂ ਦੂਰ ਲੈ ਜਾ ਰਹੇ ਹਨ ..
ਅਖੌਤੀ ਦਸਮ ਗ੍ਰੰਥ ਤੋਂ ਲੈ ਕੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ..
ਹਿੰਦੀ 'ਚ ਛਪੀ ਸਿੱਖ ਇਤਿਹਾਸ
ਭਾਸ਼ਾ ਵਿਭਾਗ ਵਲੋਂ ਛਾਪੀ ਜਨਮ ਸਾਖੀ ਭਾਈ ਬਾਲਾ ਦਾ ਪਾਠ ਪ੍ਰਮਾਣੀਕਰਨ ਤੇ ਆਲੋਚਨਾਤਮਕ ਸੰਪਾਦਨ ..
ਸੰਤੋਖ ਸਿੰਘ ਦਾ ਲਿਖਿਆ ਸੂਰਜ ਪ੍ਰਕਾਸ਼ ..
ਭਰਮਅਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਵਲੋਂ ਲਿਖਿਆ ਗਪੌੜ ਗ੍ਰੰਥ ਗੁਰਬਾਣੀ ਪਾਠ ਦਰਪਣ ਅਤੇ ਕਈ ਹੋਰ ..
ਜਿਸ ਕਰਕੇ ਅੱਜ ਗੁਰ ਨਾਨਕ ਦਾ ਨਿਰਮਲ ਪੰਥ {ਮਾਰਗ}, ਮਿਲਗੋਭਾ ਪੰਥ {ਮਾਰਗ} ਬਣ ਚੁੱਕਾ ਏ .. ਜਿਥੇ "ਪੋਥੀ ਪਰਮੇਸਰ ਕਾ ਥਾਨੁ" ਨਾਲੋਂ ਇੰਨਾ ਗ੍ਰੰਥਾਂ ਦਾ ਪ੍ਰਚਾਰ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ ..
ਇੰਨਾਂ ਗ੍ਰੰਥਾਂ ਦਾ ਬਹੁਤਾਤ ਪ੍ਰਚਾਰ ਹੋਣ ਕਾਰਣ ਹੁਣ ਸਾਡੇ ਦਿਮਾਗ ਵਿੱਚ ਇਹਨਾਂ ਕੂੜ੍ਹ ਕਿਤਾਬਾਂ ਦਾ ਗਿਆਨ ਘਰ ਕਰ ਚੁੱਕਾ ਹੈ, ਜਦੋਂ ਕੋਈ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਗੱਲ ਕਰਦਾ ਤਾਂ ਅਸੀਂ ਇਹਨਾਂ ਕੂੜ ਗ੍ਰੰਥ ਨੂੰ ਜਿਆਦਾ ਤਰਜੀਹ ਦਿੰਦੇ ਹਾਂ, ਗੁਰਬਾਣੀ ਦਾ ਫੁਰਮਾਨ ਹੈ ..
ਸੁਨੀ ਨਾ ਜਾਈ ਸਚੁ ਅਮ੍ਰਿਤ ਕਾਥਾ ॥ ਰਾਰ ਕਰਤ ਝੂਠੀ ਲਗਿ ਗਾਥਾ ॥
ਸਾਨੂੰ ਅੱਜ ਅਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕੀ ਅਸੀਂ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ {ਮਾਰਗ} ਤੇ ਚਲ ਰਹੇ ਜਾਂ ਮਿਲਗੋਭਾ ਪੰਥ {ਮਾਰਗ} 'ਤੇ ?