ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਰੱਬ ਕਿੱਦਾਂ ਦਾ ਹੁੰਦਾ ?
ਰੱਬ ਕਿੱਦਾਂ ਦਾ ਹੁੰਦਾ ?
Page Visitors: 2486

ਰੱਬ ਕਿੱਦਾਂ ਦਾ ਹੁੰਦਾ ?
 ਗੁਰਦੇਵ ਸਿੰਘ ਸੱਧੇਵਾਲੀਆ 
ਕਹਾਣੀ ਹੈ।
 ਫਲਾਤੂ ਮੌਤ ਨੂੰ ਕਹਿੰਦੇ ਘਚਾਨੀ ਦਈ ਗਿਆ। ਕਈ ਬੁੱਤ ਖੜੇ ਕਰ ਮਾਰੇ ਆਪਦੇ।
ਸਕੀਮੀ ਮੌਤ ਬੁੱਤਾਂ ਵਿਚ ਆ ਕੇ ਖੜ ਗਈ, ਜਿੳੇਂ ਲੱਗੀ ਕਸੀਦੇ ਪੜਨ ਕਿ ਕਿਆ ਬਾਤ ਬੁੱਤ ਘਾੜੇ ਦੀ ਪਰ ਇੱਕ ਥਾਂ ਕਹਿੰਦੀ ਇਸ ਦਾ ਨੱਕ ਥੋੜਾ ਵਿੰਗਾ ਨਹੀਂ? ਫਲਾਤੂ ਨੂੰ ਚੜ੍ਹ ਲਾਲੀਆਂ ਗਈਆਂ । ਕਹਿੰਦਾ ਅੰਨ੍ਹੀ ਹੋਈ ਏ ? ਦਿਖਾ ਕਿਥੇ ਤੇਰਾ ਲੱਗਦਾ ਵਿੰਗਾ ਨੱਕ?
ਫਿਰ ਹੋਣਾ ਕੀ ਸੀ! ਫਲਾਤੂ ਦੀ ਹਾਲਤ ਸਾਡੇ ਪਿੰਡ ਵਾਲੇ ਬੀਰ੍ਹੇ ਪੱਦੋਂ ਵਾਲੀ ਹੋਈ।
ਬੀਰ੍ਹੇ ਪੱਦੋਂ ਅਤੇ ਜੁੰਡਲੀ ਨੇ ਇੱਕ ਵਾਰੀ ਥੋੜੇ ਜਿਹੇ ਪੈਸੇ ਧੇਲੇ ਖਾਤਰ ਵਿਚਾਰਾ ਭਈਆ ਵੱਢ ਸੁੱਟਿਆ। ਪਤਾ ਨਾ ਲੱਗੇ ਬੰਦੇ ਕਿਹੜੇ ਸਨ। ਸ਼ੱਕ ਹੋਣ 'ਤੇ ਪੁਲਿਸ ਨੇ ਟਾਊਟ ਆਪਣੇ ਪੱਦੋਂ ਹੋਰਾਂ ਵਿਚ ਵਾੜ ਦਿੱਤੇ। ਸ਼ਾਮ ਨੂੰ ਜਦ ਗੁਲਾਬੀ ਜੇ ਹੋਏ ਤਾਂ ਟਾਊਟ ਇੱਕ ਉਈਂ ਸੁਣਾ ਕੇ ਕਹਿੰਦਾ, ਹੇ ਖਾਂ! ਬਾਦਰਾਂ ਨੂੰ ਬੰਦਾ ਵੀ ਵੱਢਣਾ ਨਹੀਂ ਆਇਆ ਭਈ ਭੜੂਏ ਵੱਢ ਕਿ ਸੁੱਟ ਕੇ ਤਾਂ ਕਿਸੇ ਦੀ ਪੈਲੀ ਵਿਚ ਦਿੰਦੇ ਅਪਣੀ ਵਿਚ ਈ ਸੁੱਟ ਕੇ ਦੌੜ ਨਿਕਲੇ?
ਪੱਦੋਂ ਨੂੰ ਹਵਾ ਫਿਰੀ ਸੀ ਤੜ ਮਾਰ ਕੇ ਕਹਿੰਦਾ ਅੰਨਿਆਂ ਸਾਡੀ ਵਿਚ ਕਦ ਸੀ ਤੇਰਾ ਪਿਓ?
ਮੈਂ ਤਾਂ ਕਿਸੇ ਦਾ ਨਾਂ ਵੀ ਨਹੀਂ ਸੀ ਲਿਆ ਪਿੱਛਲੀ ਵਾਰੀ ਪਰ ਪੱਦੋਂ ਕਿਆਂ ਕੱਢ ਡਾਗਾਂ ਲਈਆਂ ਮੇਰੇ ਦੁਆਲੇ। ਫਲਾਤੂ ਹੋਰੀਂ ਆਪੇ ਈ ਬੋਲ ਪਏ ਕਿ ਸਾਡੇ ਵਾਲੇ 'ਕਾਲ ਮਾਰਕਸ' ਦਾ ਨੱਕ ਵਿੰਗਾ ਕਿਥੇ?
ਤੇ ਲੱਗ ਗਏ ਪੁਰਾਣੇ ਕਾਮਰੇਡਾਂ ਦੀ ਖੁਲ੍ਹੀ ਕਵਿਤਾ ਤਰ੍ਹਾਂ 'ਲਵ ਲੈਟਰ' ਲਿਖਣ ਤੇ ਰੱਬ ਦੀ ਵਿਆਖਿਆ ਕਰਨ?
ਤੇ ਉਹੋ ਜਿਹੇ ਮੇਰੇ 'ਮਿੱਤਰ'! ਉਹ ਸਵਾਦ ਲੈ ਲੈ ਅਗੇ ਮੇਰੇ ਤਾਈਂ ਪਹੁੰਚਾਉਂਣ ਦਾ ਬਾਬਿਆਂ ਦੇ 'ਮਾਘ ਮਹੀਨੇ' ਵਰਗਾ ਪੁੰਨ ਖੱਟਦੇ?
ਸ਼ੋਸ਼ਲ ਮੀਡੀਏ ਉਪਰ ਤਰਦੀ ਜਿਹੀ ਨਿਗਾਹ ਮਾਰਨ ਤੇ ਇੱਕ ਗੱਲ ਆਮ ਬੰਦਾ ਵੀ ਸਮਝ ਸਕਦਾ ਕਿ ਦੋ ਧਿਰਾਂ ਸਿੱਖ ਇਤਿਹਾਸ ਜਾਂ ਸਿੱਖ ਕੌਮ ਬਾਰੇ ਇੱਕ ਤਰ੍ਹਾਂ ਕੁ ਦਾ ਹੀ ਨਜਰੀਆ ਰੱਖਦੀਆਂ। ਜਿਸ ਵਿਚ ਪੰਜਾਬ ਵਾਲੇ ਕਾਮਰੇਡਾਂ ਦੀ ਰਹਿੰਦ ਖੂੰਹਦ ਅਤੇ ਤੁਹਾਡੇ ਨਵੇ ਪੈਦਾ ਹੋਏ ਖੱਪ-ਗਰੇਡ ! ਇੱਕ ਗੱਲ ਹੋਰ ਕਿ ਜਿਵੇਂ ਪੰਜਾਬ ਵਾਲੇ ਕਾਮਰੇਡ ਲੋਕਾਂ ਵਿਚੋਂ ਸ਼ਵੀ ਗੁਆ ਚੁੱਕਣ ਤੋਂ ਬਾਅਦ ਅਖੌਤੀ ਤਰਕਸ਼ੀਲ਼ਤਾ ਹੇਠ ਲੁੱਕ ਕੇ ਵਾਰ ਕਰਨ ਲੱਗੇ ਸਨ ਹੁਣ ਉਹੀ ਲਾਣਾ ਨਕਲੀ ਆਈਡੀਆਂ ਤੇ ਖੱਪਗਰੇਡਾਂ ਨੂੰ ਹਵਾ ਕਰ ਰਿਹਾ ਤੇ ਉਨ੍ਹਾਂ ਦੇ ਨਵੇਂ ਪੈਦਾ ਹੋਏ 'ਸੁਕਰਾਤ' ਨੂੰ ਉਕਸਾ ਰਿਹਾ ਜਾਪਦਾ ਕਿ ਬੱਚਾ ਚ੍ਹੜ ਜਾਹ ਸੂਲੀ ਰਾਮ ਭਲੀ ਕਰੂ?
ਸਿਆਣੇ ਆਂਹਦੇ ਬੰਦਾ ਕਾਹਨੂੰ ਮਰਦਾ ਹਵਾ ਵਾਲੇ ਈ ਝੁੱਗਾ ਚੌੜ ਕਰਵਾ ਸੁੱਟਦੇ ਜਿਹੜੇ ਬੰਦੇ ਨੂੰ ਅਪਣੀਆਂ ਨਕਲੀ ਆਈਡੀਆਂ ਨਾਲ ਅਗਲੇ ਦੀਆਂ ਮੂਰਤੀਆਂ ਜੜ ਜੜ ਰਾਕਟ ਤਰ੍ਹਾਂ ਅਸਮਾਨੀ ਚਾਹੜ ਦਿੰਦੇ ਤੇ ਉਹ ਫਿਰ ਵਿਚਾਰਾ ਵਿਚਾਲੇ ਜਿਹੇ ਲਟਕਦਾ ਉਥੋਂ ਪੁੱਛ ਰਿਹਾ ਹੁੰਦਾ "ਮੈਨੰ ਦਸਿਓ ਰੱਬ ਕਿਦਾਂ ਦਾ ਹੁੰਦਾ?"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.