ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਜੱਟ-ਸਿੱਖਾਂ ਨਾਲ ਨਜਿੱਠਣ ਲਈ ਮੇਰੇ ਵਰਗਾ ਬੰਦਾ ਚਾਹੀਦੈ : ਕੇ ਪੀ ਗਿੱਲ ( From ’ਬੁਲੇਟ ਫਾਰ ਬੁਲੇਟ’ )
ਜੱਟ-ਸਿੱਖਾਂ ਨਾਲ ਨਜਿੱਠਣ ਲਈ ਮੇਰੇ ਵਰਗਾ ਬੰਦਾ ਚਾਹੀਦੈ : ਕੇ ਪੀ ਗਿੱਲ ( From ’ਬੁਲੇਟ ਫਾਰ ਬੁਲੇਟ’ )
Page Visitors: 2586

ਜੱਟ-ਸਿੱਖਾਂ ਨਾਲ ਨਜਿੱਠਣ ਲਈ ਮੇਰੇ ਵਰਗਾ ਬੰਦਾ ਚਾਹੀਦੈ : ਕੇ ਪੀ ਗਿੱਲ
 (ਸਾਬਕਾ ਪੁਲਿਸ ਮੁਖੀ ਜੇ. ਐਫ. ਰਿਬੇਰੋ ਦੀ ਡਾਇਰੀ ਦੇ ਪੰਨੇ)
ਵਾਈਕਿੰਗ ਵੱਲੋਂ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਜੇ.ਐੱਫ. ਰਿਬੇਰੋ ਦੀ 1998 ਵਿੱਚ ਛਾਪੀ ਕਿਤਾਬ ਬੁਲੇਟ ਫਾਰ ਬੁਲੇਟਦੇ ਕੁਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰਿਬੇਰੋ ਨੂੰ ਆਪਣੀ ਸਲਾਹਕਾਰ ਕਮੇਟੀ ਵਿੱਚ ਲੈ ਲਿਆ ਸੀਇਹ ਪ੍ਰਸੰਗ ਉਦੋਂ ਦਾ ਹੈ ਜਦੋਂ ਰਾਜੀਵ ਗਾਂਧੀ ਨੇ ਪੰਜਾਬ ਸਮੱਸਿਆ ਨਾਲ ਨਜਿੱਠਣ ਲਈ ਬੁਲਾਈਆਂ ਮੀਟਿੰਗਾਂ ਵਿੱਚ ਸੁਝਾਅ ਮੰਗੇ ਸਨ -ਅਨੁਵਾਦਕ ਹਰਪਾਲ ਸਿੰਘ ਪੰਨੂੰ
 ਪੰਨਾ 303 ਤੋਂ 305: ਇਨ੍ਹਾਂ ਮੀਟਿੰਗਾਂ ਵਿੱਚ ਆਈ.ਬੀ. ਦਾ ਡਾਇਰੈਕਟਰ ਐਮ.ਕੇ. ਨਾਰਾਇਣਨ ਬੋਲਣ ਵਕਤ ਲੀਡ ਲਿਆ ਕਰਦਾ ਸੀਮੇਰੇ ਨਾਲੋਂ ਦੋ ਸਾਲ ਜੂਨੀਅਰ ਤਾਮਿਲਨਾਡੂ ਕੇਡਰ ਦਾ ਉਹ ਤਿੱਖੀ ਬੁੱਧੀ ਵਾਲਾ ਪੁਲੀਸ ਅਫ਼ਸਰ ਸੀਉਸ ਦੀਆਂ ਅੱਖਾਂ ਅਤੇ ਕੰਨ ਜ਼ਮੀਨ ਨਾਲ ਜੁੜੇ ਹੋਏ ਸਨ ਤੇ ਉਸ ਨੂੰ ਸਿਆਸੀ ਰਮਜ਼ਾਂ ਦੀ ਸਮਝ ਸੀਉਸ ਦਾ ਆਖਣਾ ਸੀ ਕਿ ਪੰਜਾਬ ਨੂੰ ਰਿਆਇਤਾਂ ਮਿਲਣੀਆਂ ਚਾਹੀਦੀਆਂ ਹਨ ਤੇ ਰਿਆਇਤਾਂ ਦਾ ਅਸਰ ਦੇਖਦੇ ਰਹਿਣਾ ਚਾਹੀਦਾ ਹੈਉਸ ਦਾ ਖਿਆਲ ਸੀ ਕਿ ਜੋਧਪੁਰ ਦੇ ਬੰਦੀ ਸਿੱਖਾਂ ਨੂੰ ਕਿਸ਼ਤਾਂ ਵਿੱਚ ਰਿਹਾਅ ਕਰ ਦੇਣਾ ਚਾਹੀਦਾ ਹੈਇਸ ਮੁੱਦੇ ਤੇ ਚਿਦੰਬਰਮ ਵੀ ਉਸ ਨਾਲ ਸਹਿਮਤ ਸੀਮੈਂ ਇਸ ਵਿਉਂਤ ਨਾਲ ਸਹਿਮਤ ਨਹੀਂ ਸਾਂਮੈਂ ਕਿਹਾ ਕਿ 20-30 ਖ਼ਤਰਨਾਕ ਖਾੜਕੂਆਂ ਨੂੰ ਛੱਡ ਕੇ ਸਾਰੇ ਬੰਦੀ ਇਕਦਮ ਰਿਹਾਅ ਕਰ ਦੇਣੇ ਚਾਹੀਦੇ ਹਨਮੇਰੀ ਦਲੀਲ ਸੀ ਕਿ ਇਉਂ ਕਰਨ ਨਾਲ ਸਿੱਖ ਦੇ ਜਜ਼ਬਾਤ ਸ਼ਾਂਤ ਹੋ ਜਾਣਗੇ ਤੇ ਸਾਨੂੰ ਖ਼ੁਦ ਨੂੰ ਵੀ ਧਰਵਾਸ ਮਿਲੇਗਾ ਕਿਉਂਕਿ ਬਹੁਤੇ ਬੰਦੀ ਖਾਲਿਸਤਾਨੀ ਸਨ ਵੀ ਨਹੀਂਖਾੜਕੂਆਂ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਇਸ ਨਾਲ ਸਾਨੂੰ ਫ਼ਾਇਦਾ ਹੋਵੇਗਾ
ਪ੍ਰਧਾਨ ਮੰਤਰੀ ਦੀ ਪ੍ਰਿੰਸੀਪਲ ਸਕੱਤਰ ਸਰਲਾ ਗਰੇਵਾਲ ਮੇਰੇ ਨਾਲ ਸਹਿਮਤ ਸੀਕਿਸੇ ਕਾਰਨ ਖ਼ੁਦ ਉਹ ਕੁਝ ਕਹਿਣ ਤੋਂ ਝਿਜਕਦੀ ਸੀਪ੍ਰਧਾਨ ਮੰਤਰੀ ਦੇ ਰਤਾ ਕੁ ਪਿੱਛੇ ਬੈਠਿਆਂ ਉਸ ਨੇ ਇਸ਼ਾਰੇ ਨਾਲ ਮੈਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਿਹਾਰਾਜੀਵ ਗਾਂਧੀ, ਨਾਰਾਇਣਨ ਅਤੇ ਚਿਦੰਬਰਮ ਨਾਲ ਸਹਿਮਤ ਸੀਜੋਧਪੁਰ ਦੇ ਕੈਦੀਆਂ ਨੂੰ ਕਿਸ਼ਤਾਂ ਵਿੱਚ ਰਿਹਾਅ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆਜਦੋਂ ਆਖਰੀ ਜਥਾ ਵੀ ਰਿਹਾਅ ਕਰ ਦਿੱਤਾ ਗਿਆ, ਸਿੱਖਾਂ ਤੇ ਕੋਈ ਚੰਗਾ ਅਸਰ ਨਹੀਂ ਹੋਇਆ
ਇਨ੍ਹਾਂ ਮੀਟਿੰਗਾਂ ਵਿੱਚ ਮੈਂ ਇਕੱਲਾ ਅਫ਼ਸਰ ਸਾਂ ਜੋ ਪ੍ਰਧਾਨ ਮੰਤਰੀ ਨੂੰ ਕਹਿੰਦਾ ਰਹਿੰਦਾ ਸਾਂ ਕਿ ਇੰਦਰਾ ਗਾਂਧੀ ਦੀ ਹੱਤਿਆ ਉਪਰੰਤ ਜਿਨ੍ਹਾਂ ਸਿਆਸਤਦਾਨਾਂ ਨੇ ਸਿੱਖਾਂ ਦੇ ਕਤਲੇਆਮ ਵਾਸਤੇ ਲੋਕਾਂ ਨੂੰ ਉਕਸਾਇਆ, ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਹੋਣੇ ਚਾਹੀਦੇ ਹਨਜਦੋਂ ਪਹਿਲੀ ਦਫ਼ਾ ਮੈਂ ਇਹ ਗੱਲ ਕੀਤੀ, ਰਾਜੀਵ ਗਾਂਧੀ ਨੇ ਅਣਸੁਣੀ ਕਰ ਦਿੱਤੀ, ਕੋਈ ਪ੍ਰਤੀਕਰਮ ਨਹੀਂ ਦਿਖਾਇਆਤੀਜੀ ਵਾਰ ਜਦੋਂ ਮੈਂ ਆਪਣੀ ਗੱਲ ਜਾਰੀ ਰੱਖੀ ਤਾਂ ਮੇਰੇ ਨਜ਼ਦੀਕ ਬੈਠੇ ਪੰਜਾਬ ਦੇ ਗਵਰਨਰ ਰੇਅ (ਸਿਧਾਰਥ ਸ਼ੰਕਰ) ਨੇ ਮੈਨੂੰ ਹੌਲੀ ਦੇਣੇ ਸਲਾਹ ਦਿੱਤੀ ਕਿ ਮੈਂ ਇਹ ਗੱਲ ਪ੍ਰਧਾਨ ਮੰਤਰੀ ਸਾਹਮਣੇ ਨਾ ਕਰਿਆ ਕਰਾਂਪ੍ਰਧਾਨ ਮੰਤਰੀ ਨੇ ਰੇਅ ਰਾਹੀਂ ਖ਼ੁਦ ਇਹ ਸਲਾਹ ਮੇਰੇ ਤਕ ਪੁਚਾਈ ਜਾਂ ਰੇਅ ਖ਼ੁਦ ਪ੍ਰਧਾਨ ਮੰਤਰੀ ਦੇ ਦਿਲ ਤੋਂ ਵਾਕਫ਼ ਸੀ ਕਿ ਅਜਿਹੀ ਗੱਲ ਉਸ ਨੂੰ ਪਸੰਦ ਨਹੀਂ, ਇਸ ਦਾ ਮੈਨੂੰ ਪਤਾ ਨਹੀਂਮੈਨੂੰ ਪਤਾ ਸੀ ਕਿ ਸਿੱਖਾਂ ਨਾਲ ਭਾਰੀ ਬੇਇਨਸਾਫ਼ੀ ਹੋਈ ਹੈਸੋ, ਮੈਂ ਖ਼ਾਮੋਸ਼ ਬੈਠਣ ਵਾਲਾ ਆਦਮੀ ਨਹੀਂ ਸਾਂਨਾਲੇ ਮੇਰੀ ਡਿਊਟੀ ਪੰਜਾਬ ਦੀ ਖ਼ਤਰਨਾਕ ਜੰਗ ਜਿੱਤਣ ਵਾਸਤੇ ਲਾਈ ਗਈ ਸੀ ਤੇ ਇਹ ਜੰਗ ਮੈਂ ਸਿੱਖਾਂ ਦੇ ਦਿਲ ਜਿੱਤਣ ਬਗੈਰ ਕਿਵੇਂ ਜਿੱਤ ਸਕਦਾ ਸਾਂ?
ਰਾਜੀਵ ਗਾਂਧੀ ਨਾਲ ਮੀਟਿੰਗ ਜਾਰੀ ਸੀ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਗਵਰਨਰ ਰੇਅ ਨੂੰ ਬੁਲਾ ਲਿਆਰੇਅ ਦੀ ਗ਼ੈਰਹਾਜ਼ਰੀ ਦਾ ਫ਼ਾਇਦਾ ਉਠਾਉਂਦਿਆਂ ਮੈਂ ਦੰਗਿਆਂ ਦੌਰਾਨ ਸਿੱਖ ਕਤਲੇਆਮ ਦੀ ਗੱਲ ਫੇਰ ਛੇੜ ਲਈਰਾਜੀਵ ਗਾਂਧੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾਮੇਰੇ ਨਾਲ ਗੱਲ ਕਰਦਿਆਂ ਉਹ ਕਦੇ ਤੈਸ਼ ਵਿੱਚ ਨਹੀਂ ਸੀ ਆਇਆ ਪਰ ਮੈਨੂੰ ਕਿਉਂਕਿ ਪਹਿਲੋਂ ਹੀ ਇਸ਼ਾਰਾ ਮਿਲ ਚੁੱਕਾ ਸੀ, ਮੈਂ ਹਾਲਾਤ ਦਾ ਮੁਕਾਬਲਾ ਕਰਨ ਲਈ ਤਿਆਰ ਸਾਂਉਸ ਨੇ ਮੈਨੂੰ ਕਿਹਾ ਕਿ ਮੈਂ ਇਹ ਗੱਲ ਮੁੜ ਕੇ ਨਾ ਕਰਾਂਪੱਕੇ ਵਫ਼ਾਦਾਰ ਕਾਂਗਰਸੀ ਸੱਜਣ ਕੁਮਾਰ ਖਿਲਾਫ਼ ਕੁਝ ਅਫਵਾਹਾਂ ਸਦਕਾ ਉਹ ਮੁਕੱਦਮਾ ਚਲਾਉਣ ਲਈ ਤਿਆਰ ਨਹੀਂ ਸੀਉਸ ਨੇ ਕਿਹਾ, ’’ਮੇਰੀ ਜ਼ਖ਼ਮੀ ਮਾਂ ਦੇ ਆਖਰੀ ਸਾਹ ਤਕ ਉਹ ਉਸ ਦੀ ਲਾਸ਼ ਨਜ਼ਦੀਕ ਬੈਠਾ ਰਿਹਾ ਸੀਇਸ ਗੱਲ ਦਾ ਮੈਂ ਚਸ਼ਮਦੀਦ ਗਵਾਹ ਹਾਂ’’ ਮੀਟਿੰਗ ਵਿੱਚ ਸਾਰੇ ਸਿਆਸਤਦਾਨ ਅਤੇ ਅਫ਼ਸਰ ਖ਼ਾਮੋਸ਼ ਬੈਠੇ ਰਹੇਮੈਂ ਕਿਹਾ, ’’ਜਦੋਂ ਪੜਤਾਲੀਆ ਕਮਿਸ਼ਨ ਉਸ ਵਿਰੁੱਧ ਦੋਸ਼ੀ ਹੋਣ ਦੀ ਰਿਪੋਰਟ ਦੇ ਚੁੱਕਾ ਹੈ, ਫਿਰ ਮੁਕੱਦਮੇ ਦੀ ਪ੍ਰਕਿਰਿਆ ਨੂੰ ਕਿਉਂ ਟਾਲਿਆ ਜਾਵੇ?’’
ਰਾਜੀਵ ਗਾਂਧੀ ਸੁਭਾਅ ਵਜੋਂ ਹੈਂਕੜਬਾਜ਼ ਜਾਂ ਤਾਨਾਸ਼ਾਹ ਨਹੀਂ ਸੀ ਪਰ ਉਹ ਪਲਿਆ ਹੀ ਅਜਿਹੇ ਮਾਹੌਲ ਵਿੱਚ ਸੀ ਜਿੱਥੇ ਗੱਲ ਮੰਨਣੀ ਨਹੀਂ, ਮਨਾਈਦੀ ਹੁੰਦੀ ਹੈਪੁਸ਼ਤਾਂ ਤੋਂ ਉਸ ਦਾ ਪਰਿਵਾਰ ਰਾਜ ਕਰਦਾ ਆ ਰਿਹਾ ਸੀ, ਇਸ ਕਰਕੇ ਹੁਕਮ ਦੇਣਾ ਉਸ ਦੇ ਸੁਭਾਅ ਵਿੱਚ ਸ਼ਾਮਲ ਹੋ ਗਿਆ ਸੀਬੁਨਿਆਦੀ ਤੌਰ ਤੇ ਰਾਜੀਵ ਗਾਂਧੀ ਚੰਗਾ ਮਨੁੱਖ ਸੀਬਹੁਤ ਸਾਰੇ ਮਸਲਿਆਂ ਉਪਰ ਧੀਰਜ ਨਾਲ ਰਾਵਾਂ ਸੁਣਦਾਇਸ ਖ਼ਾਸ ਮਸਲੇ ਵਿੱਚ ਬਦਕਿਸਮਤੀ ਹੋਈ ਕਿ ਉਹ ਸੱਜਣ ਕੁਮਾਰ ਖ਼ਿਲਾਫ਼ ਇਸ ਕਰਕੇ ਗੱਲ ਸੁਣਨ ਲਈ ਤਿਆਰ ਨਹੀਂ ਸੀ ਕਿ ਸੱਜਣ, ਗਾਂਧੀ ਪਰਿਵਾਰ ਦਾ ਪੱਕਾ ਵਫ਼ਾਦਾਰ ਮੈਂਬਰ ਸੀਸੱਜਣ ਕੁਮਾਰ ਦਾ ਨੁਕਸਾਨ ਹੋਵੇ, ਉਸ ਦਾ ਦਿਲ ਨਹੀਂ ਮੰਨਿਆ
ਪੰਨਾ 307: ਮਹਾਰਾਜਾ ਪਟਿਆਲਾ ਅਮਰਿੰਦਰ ਸਿੰਘ ਨੇ ਬਰਨਾਲਾ ਸਰਕਾਰ ਦੇ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾਉਹ ਮੁੱਖ ਮੰਤਰੀ ਪੰਜਾਬ ਬਣਨ ਦਾ
ਇਛੁੱਕ ਸੀ
ਉਸ ਨੇ ਅਖ਼ਬਾਰਾਂ ਨੂੰ ਬਿਆਨ ਦੇ ਦਿੱਤਾ ਕਿ ਸਰਹੱਦੀ ਜ਼ਿਲਿਆਂ ਦੇ ਦੋ ਹਜ਼ਾਰ ਸਿੱਖ ਜੁਆਨ ਗਾਇਬ ਹਨਲੁਕਵਾਂ ਇਸ਼ਾਰਾ ਪੁਲੀਸ ਦਾ ਦੋਸ਼ੀ ਹੋਣਾ ਸੀਬਿਆਨ ਕਿਸੇ ਆਮ ਆਦਮੀ ਦਾ ਨਹੀਂ, ਮਹਾਰਾਜਾ ਪਟਿਆਲਾ ਦਾ ਸੀ ਜਿਸ ਸਦਕਾ ਇਸ ਬਿਆਨ ਨਾਲ ਕਿਸਾਨ ਪ੍ਰਭਾਵਿਤ ਹੋ ਸਕਦੇ ਸਨਮੈਨੂੰ ਪਤਾ ਸੀ, ਬਿਆਨ ਝੂਠਾ ਹੈ ਪਰ ਸਿੱਖਾਂ ਉਪਰ ਇਹ ਬੁਰਾ ਅਸਰ ਕਰੇਗਾ, ਸੋ ਮੈਂ ਪੜਤਾਲ ਕੀਤੀਮੈਂ ਸਰਹੱਦੀ ਖੇਤਰਾਂ ਦਾ ਦੌਰਾ ਕਰਕੇ ਪੁੱਛਦਾ ਫਿਰਿਆ ਕਿ ਤੁਹਾਡੇ ਬੱਚੇ ਗੁੰਮ ਹਨ? ਇੱਕ ਵੀ ਗੁੰਮਸ਼ੁਦਾ ਕੇਸ ਨਹੀਂ ਮਿਲਿਆਮੈਂ ਪ੍ਰੈੱਸ ਵਿੱਚ ਮਹਾਰਾਜੇ ਦੇ ਬਿਆਨ ਨੂੰ ਚਣੌਤੀ ਦਿੰਦਿਆਂ ਮੰਗ ਕੀਤੀ ਕਿ ਮਹਾਰਾਜਾ ਆਪਣੇ ਬਿਆਨ ਵਿਚਲੀ ਸੱਚਾਈ ਸਾਬਤ ਕਰੇਮੇਰੇ ਬਿਆਨ ਨੇ ਮਹਾਰਾਜੇ ਨੂੰ ਨਾਰਾਜ਼ ਕਰ ਦਿੱਤਾਉਸ ਨੇ ਗਵਰਨਰ ਨੂੰ ਲੰਮਾ ਚੌੜਾ ਖ਼ਤ ਲਿਖਦਿਆਂ ਕਿਹਾ ਕਿ ਰਿਬੇਰੋ ਨੇ ਮੇਰੀ ਸ਼ਿਕਾਇਤ ਦੀ ਇਤਰਾਜ਼ਯੋਗ ਢੰਗ ਨਾਲ ਆਲੋਚਨਾ ਕੀਤੀ ਹੈਉਹ ਅੜਿਆ ਰਿਹਾ ਕਿ ਮੁੰਡੇ ਪੁਲੀਸ ਦੇ ਡਰ ਕਰਕੇ ਭੱਜ ਗਏ ਹਨਇਹ ਵੀ ਲਿਖਿਆ ਕਿ ਰਿਬੇਰੋ ਗ਼ੈਰ-ਪੰਜਾਬੀ ਹੈ, ਮੈਂ ਪੰਜਾਬ ਦਾ ਜੰਮਪਲ ਹੋਣ ਕਾਰਨ ਸਿੱਖਾਂ ਨੂੰ ਵਧੀਕ ਸਮਝ ਸਕਦਾ ਹਾਂਮੈਂ ਮਹਾਰਾਜੇ ਦਾ ਆਦਰ ਕਰਦਾ ਸਾਂ ਪਰ ਉਸ ਦਾ ਇੱਕ ਨੁਕਾਤੀ ਪ੍ਰੋਗਰਾਮ ਪੰਜਾਬ ਦਾ ਮੁੱਖ ਮੰਤਰੀ ਬਣਨਾ ਸੀ
ਮਹਾਰਾਜੇ ਦੀ ਪਤਨੀ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਭੈਣਾਂ ਹਨਉਹ ਰਿਟਾਇਰਡ ਚੀਫ਼ ਸੈਕਟਰੀ ਪੰਜਾਬ ਦੀਆਂ ਧੀਆਂ ਹਨਮਾਨ, ਭਿੰਡਰਾਂਵਾਲੇ ਨਾਲ ਰਲ ਕੇ ਪੁਲੀਸ ਅਫ਼ਸਰੀ ਛੱਡ ਗਿਆ ਤੇ ਅਕਾਲੀਆਂ ਦੇ ਉਸ ਧੜੇ ਦਾ ਲੀਡਰ ਹੋ ਗਿਆ ਜਿਹੜਾ ਖਾਲਿਸਤਾਨੀ ਸੀਮਾਨ ਜਦੋਂ ਜੇਲ੍ਹ ਵਿੱਚ ਸੀ, ਮਹਾਰਾਜਾ ਮੇਰੇ ਕੋਲ ਇੱਕ ਵਿਉਂਤ ਲੈ ਕੇ ਆਇਆਉਸ ਨੇ ਕਿਹਾ, ’’ਮੈਂ ਮਾਨ ਦਾ ਰਿਸ਼ਤੇਦਾਰ ਹਾਂ ਤੇ ਤੁਸੀਂ ਉਸ ਦੇ ਪੁਰਾਣੇ ਕੁਲੀਗ ਹੋ, ਆਪਾਂ ਦੋਵੇਂ ਚੱਲੀਏ ਤੇ ਉਹਨੂੰ ਮਨਾਈਏ ਕਿ ਤੂੰ ਏਨਾ ਸਖ਼ਤ ਸਟੈਂਡ ਨਾ ਲੈਆਪਾਂ ਉਹਨੂੰ ਵਾਰਾ ਖਾਂਦੀ ਸਿਆਸੀ ਸੰਧੀ ਕਰਨ ਵਾਸਤੇ ਕਹੀਏ’’ ਮੈਂ ਸ਼ਰਾਰਤਵੱਸ ਮਹਾਰਾਜੇ ਨੂੰ ਕਿਹਾ, ’’ਜੇ ਇਸ ਸੰਧੀ ਵਿੱਚੋਂ ਮਾਨ, ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਲੈ ਗਿਆ, ਫੇਰ?’’ ਇਹ ਗੱਲ ਸੁਣ ਕੇ ਮਹਾਰਾਜਾ ਘਬਰਾ ਗਿਆ ਤੇ ਕਿਹਾ, ’’ਏਨੇ ਵੱਡੇ ਰੁਤਬੇ ਦੇ ਲਾਇਕ ਨਹੀਂ ਹੈ ਮਾਨ’’
ਪੰਨਾ 309: ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਇੱਕ ਖਾੜਕੂ ਗੁਰਦੁਆਰੇ ਵਿੱਚ ਆ ਗਿਆ ਤੇ ਲਾਊਡ ਸਪੀਕਰ ਉਪਰ ਸੀ.ਆਰ.ਪੀ.ਐਫ. ਦੇ ਜੁਆਨਾਂ ਵੰਗਾਰਿਆਸੀ.ਆਰ.ਪੀ. ਦੇ ਜੁਆਨ ਜਦੋਂ ਤਕ ਉਹ ਗੁਰਦੁਆਰੇ ਪੁੱਜੇ, ਖਾੜਕੂ ਉੱਥੋਂ ਜਾ ਚੁੱਕਾ ਸੀਸੀ.ਆਰ.ਪੀ. ਦੇ ਜੁਆਨ ਪਿੰਡ ਵਾਸੀਆਂ ਉਪਰ ਆਪਣਾ ਗੁੱਸਾ ਕੱਢਣ ਲੱਗੇਇਹ ਪਲਟਨ ਬੜੀ ਦੇਰ ਦੀ ਇਸ ਪਿੰਡ ਵਿੱਚ ਰਹਿ ਰਹੀ ਸੀ ਤੇ ਪਿੰਡ ਵਾਲਿਆਂ ਤੋਂ ਵਾਕਫ਼ ਸੀਹਰ ਰੋਜ਼ ਸ਼ਾਮੀਂ ਪੇਂਡੂ ਜੁਆਨ, ਸਿਪਾਹੀਆਂ ਨਾਲ ਵਾਲੀਬਾਲ ਦਾ ਮੈਚ ਖੇਡਦੇ ਪਰ ਜਦੋਂ ਖਾੜਕੂ ਕਰਕੇ ਉਹ ਖਿਝ ਗਏ, ਉਨਾਂ ਦਾ ਆਪਣੇ ਆਪ ਉਪਰ ਕਾਬੂ ਨਾ ਰਿਹਾਖਾੜਕੂ ਤਾਂ ਫੜਿਆ ਨਾ ਗਿਆ, ਸਿਪਾਹੀਆਂ ਨੇ ਪੇਂਡੂਆਂ ਦੇ ਘਰਾਂ ਦੇ ਦਰਵਾਜ਼ੇ ਭੰਨ ਦਿੱਤੇ, ਜ਼ਨਾਨੀਆਂ ਕੁੱਟ ਦਿੱਤੀਆਂਅਕਾਲੀਆਂ ਨੇ ਅਖ਼ਬਾਰਾਂ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾਮੈਂ ਕਸੂਰਵਾਰਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾਪੁਲੀਸ ਆਈ.ਜੀ. ਦਲਬੀਰ ਸਿੰਘ ਮਾਂਗਟ ਨੂੰ ਪੜਤਾਲ ਕਰਨ ਲਈ ਕਿਹਾਮਾਂਗਟ ਨੇ ਇੱਕ ਸਿਪਾਹੀ ਦੀ ਸ਼ਨਾਖਤ ਕਰ ਲਈ ਜਿਸ ਨੇ ਪੇਂਡੂ ਔਰਤ ਦੇ ਕੰਨ ਤੇ ਦੰਦੀ ਵੱਢ ਲਈ ਸੀਉਸ ਨੇ ਇਹ ਵੀ ਲਿਖਿਆ ਕਿ ਪਲਟਨ ਕਮਾਂਡਰ ਡਿਊਟੀ ਪ੍ਰਤੀ ਗ਼ੈਰ-ਜ਼ਿੰਮੇਵਾਰ ਹੈਮੈਂ ਸਿਫ਼ਾਰਿਸ਼ ਕਰ ਦਿੱਤੀ ਕਿ ਅਫ਼ਸਰ ਵਿਰੁੱਧ ਵਿਭਾਗੀ ਕਾਰਵਾਈ ਹੋਵੇ ਤੇ ਦੰਦੀ ਵੱਢਣ ਵਾਲੇ ਸਿਪਾਹੀ ਖ਼ਿਲਾਫ਼ ਮੁਕੱਦਮਾ ਦਰਜ ਹੋਵੇਜਿਨ੍ਹਾਂ-ਜਿਨ੍ਹਾਂ ਨੇ ਪੇਂਡੂਆਂ ਉਪਰ ਕਹਿਰ ਢਾਹਿਆ, ਉਨ੍ਹਾਂ ਸਭ ਦੇ ਨਾਮ ਐੱਫ.ਆਈ.ਆਰ. ਵਿੱਚ ਸ਼ਾਮਲ ਹੋਣ
ਕੇ.ਪੀ.ਐੱਸ. ਗਿੱਲ, ਸੀ.ਆਰ.ਪੀ.ਐੱਫ. ਦਾ ਆਈ.ਜੀ. ਸੀਉਹ ਆਪਣੇ ਬੰਦਿਆਂ ਖ਼ਿਲਾਫ਼ ਐਕਸ਼ਨ ਲੈਣ ਦਾ ਇੱਛੁਕ ਨਹੀਂ ਸੀਦਿੱਲੀ ਜਾ ਕੇ ਉਸ ਨੇ ਗ੍ਰਹਿ ਵਿਭਾਗ ਨੂੰ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਆਗਿਆ ਨਾ ਦਿੱਤੀ ਜਾਵੇਫਲਸਰੂਪ ਭਾਰਤ ਸਰਕਾਰ ਨੇ ਮੁਕੱਦਮੇ ਚਲਾਉਣ ਦੀ ਆਗਿਆ ਨਹੀਂ ਦਿੱਤੀਮੈਨੂੰ ਮਹਿਸੂਸ ਹੋਇਆ ਕਿ ਪੇਂਡੂਆਂ ਨਾਲ ਧੱਕਾ ਹੋਇਆ ਹੈ
ਸੀ.ਆਰ.ਪੀ. ਵਿੱਚ ਅਨੁਸ਼ਾਸਨ ਕਾਇਮ ਰੱਖਣ ਦੀ ਮੇਰੀ ਕੋਸ਼ਿਸ਼ ਗਿੱਲ ਨੇ ਕਈ ਵਾਰ ਸਫ਼ਲ ਨਹੀਂ ਹੋਣ ਦਿੱਤੀਇਸ ਮੁੱਦੇ ਤੇ ਮੇਰਾ ਇਹ ਕਹਿਣਾ ਹੈ ਕਿ ਪੁਲੀਸ ਫੋਰਸਾਂ ਵਿਰੁੱਧ ਨਾਗਰਿਕਾਂ ਦਾ ਗੁੱਸਾ ਨਹੀਂ ਪੈਦਾ ਹੋਣਾ ਚਾਹੀਦਾਜਲੰਧਰ ਨੇੜਲੇ ਇੱਕ ਪਿੰਡ ਵਿੱਚ ਇੱਕ ਕਿਸਾਨ ਆਪਣੇ ਸੀਰੀ ਉਪਰ ਕ੍ਰੋਧਿਤ ਹੋ ਗਿਆ ਤੇ ਕੁੱਟ ਦਿੱਤਾਸੀਰੀ, ਸੀ.ਆਰ.ਪੀ. ਦੀ ਚੌਕੀ ਵਿੱਚ ਸ਼ਿਕਾਇਤ ਲਿਖਵਾ ਗਿਆਸੀ.ਆਰ.ਪੀ. ਇਸ ਸ਼ਿਕਾਇਤ ਦੀ ਪੜਤਾਲ ਕਰਨ ਦੀ ਹੱਕਦਾਰ ਨਹੀਂ ਸੀਇਹ ਕੰਮ ਤਾਂ ਇਲਾਕੇ ਦੇ ਥਾਣੇ ਨੇ ਕਰਨਾ ਸੀ
ਸੀ.ਆਰ.ਪੀ. ਦਾ ਹੈੱਡਕਾਂਸਟੇਬਲ ਸਿਪਾਹੀ ਲੈ ਕੇ ਪਿੰਡ ਵਿੱਚ ਕਿਸਾਨ ਦੇ ਘਰ ਗਿਆਕਿਸਾਨ ਅਤੇ ਉਸ ਦੇ ਮੁੰਡੇ ਗੁੱਸੇ ਵਿੱਚ ਸਨਉਨ੍ਹਾਂ ਨੇ ਲਲਕਾਰਾ ਮਾਰ ਕੇ ਜੁਆਨਾਂ ਨੂੰ ਵੰਗਾਰਿਆਇੱਕ ਸਿਪਾਹੀ ਨੇ ਗੋਲੀ ਦਾਗ ਦਿੱਤੀ ਤੇ ਕਿਸਾਨ ਥਾਏਂ ਢੇਰੀ ਹੋ ਗਿਆਇਹ ਪਿੰਡ ਸ. ਬਲਵੰਤ ਸਿੰਘ ਦੇ ਇਲਾਕੇ ਵਿੱਚ ਸੀ, ਉਹ ਬਰਨਾਲਾ ਸਰਕਾਰ ਵਿੱਚ ਖ਼ਜ਼ਾਨਾ ਮੰਤਰੀ ਸੀਉਸ ਨੇ ਇਸ ਘਟਨਾ ਵਿਰੁੱਧ ਮੈਨੂੰ ਫੋਨ ਕੀਤਾਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਮੈਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਾਂਗਾ ਤੇ ਮੈਂ ਕੀਤਾਗਿੱਲ ਫਿਰ ਦਿੱਲੀ ਗ੍ਰਹਿ ਮਹਿਕਮੇ ਕੋਲ ਚਲਾ ਗਿਆਫਿਰ ਉਹੋ ਸਿੱਟਾਮਹਿਕਮੇ ਨੇ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀਜੇ ਇਨ੍ਹਾਂ ਕੇਸਾਂ ਵਿੱਚ ਮੁਕੱਦਮੇ ਚਲਦੇ, ਇੱਕ ਪਾਸੇ ਤਾਂ ਪੁਲੀਸ ਫੋਰਸਾਂ ਵਿੱਚ ਜ਼ਿੰਮੇਵਾਰੀ ਅਤੇ ਅਨੁਸ਼ਾਸਨ ਬਣਦਾ; ਦੂਜਾ, ਮਾਸੂਮ ਪੇਂਡੂ ਕੁਝ ਰਾਹਤ ਮਹਿਸੂਸ ਕਰਦੇ
ਪੰਨਾ 322: ਮੈਨੂੰ ਪਤਾ ਲੱਗ ਗਿਆ ਕਿ ਕੇ.ਪੀ.ਐੱਸ. ਗਿੱਲ ਮੇਰਾ ਉਤਰਾਧਿਕਾਰੀ ਹੋਵੇਗਾਉਸ ਅਨੁਸਾਰ ਮੈਂ ਨਰਮ ਦਿਲ ਵਾਲਾ ਬੰਦਾ ਹਾਂਉਸ ਅਨੁਸਾਰ ਖਾੜਕੂ ਸਖ਼ਤੀ ਕਰਨ ਨਾਲ ਸਿੱਧੇ ਹੋਣਗੇਉਹ ਮੈਨੂੰ ਅਕਸਰ ਆਖਦਾ ਰਹਿੰਦਾ ਸੀ, "ਮੈਂ ਪੰਜਾਬੀ ਜੱਟ ਹਾਂ।" ਉਹ ਮੇਰੀ ਪਤਨੀ ਨੂੰ ਅਕਸਰ ਆਖਿਆ ਕਰਦਾ ਸੀ ਕਿ ਰਿਬੇਰੋ ਜੱਟ ਸਿੱਖਾਂ ਵਿਰੁੱਧ ਸਿੱਝਣ ਵਾਸਤੇ ਬਹੁਤ ਨਰਮ ਹੈਜੱਟ ਸਿੱਖਾਂ ਨਾਲ ਨਜਿੱਠਣ ਵਾਸਤੇ ਉਸ ਵਰਗਾ ਜੱਟ ਚਾਹੀਦਾ ਹੈਇਸ ਦਲੀਲ ਨਾਲ ਉਸ ਨੇ ਗਵਰਨਰ ਨੂੰ ਵੀ ਸਹਿਮਤ ਕਰ ਲਿਆਗਿੱਲ ਦਾ ਫਲਸਫਾ ਮੇਰੇ ਫਲਸਫੇ ਤੋਂ ਉਲਟ ਸੀਹੁਣ ਸਾਰਿਆਂ ਨੂੰ ਲੱਗਦਾ ਹੈ, ਗਿੱਲ ਦਾ ਤਰੀਕਾ ਸਫ਼ਲ ਰਿਹਾ ਤੇ ਮੈਂ ਇਸ ਬਾਰੇ ਕਿਸੇ ਵਿਵਾਦ ਵਿੱਚ ਵੀ ਨਹੀਂ ਪੈਣਾ ਪਰ ਮੇਰਾ ਅੱਜ ਵੀ ਯਕੀਨ ਹੈ ਕਿ ਅਤਿਵਾਦ ਲੋਕਾਂ ਦੇ ਦਿਲ ਜਿੱਤਣ ਨਾਲ ਕਾਬੂ ਵਿੱਚ ਆਏਗਾ
ਪੰਨਾ 337: ਖਾੜਕੂਆਂ ਨੂੰ ਦਰਬਾਰ ਸਾਹਿਬ ਵਿੱਚੋਂ ਕੱਢਣ ਵਾਸਤੇ ਅਪ੍ਰੇਸ਼ਨ ਬਲੈਕ ਥੰਡਰ ਵਿਉਂਤਿਆ ਗਿਆਅਕਾਲੀਆਂ ਨੇ ਇਸ ਦਾ ਵਿਰੋਧ ਕਰਨਾ ਹੀ ਸੀ ਤਾਂ ਕਿ ਸਿੱਖਾਂ ਵਿੱਚ ਸਾਖ ਬਣੀ ਰਹੇਸ੍ਰੀ ਸੁਰਜੀਤ ਸਿੰਘ ਬਰਨਾਲਾ ਨੇ ਐਲਾਨ ਕਰ ਦਿੱਤਾ ਕਿ ਉਹ ਭਾਰੀ ਜਥਾ ਲੈ ਕੇ ਦਰਬਾਰ ਸਾਹਿਬ ਪੁੱਜੇਗਾਨਾ ਕਿਸੇ ਨੂੰ ਜਾਣ ਦੇਣਾ ਸੀ, ਨਾ ਜਾਣ ਦਿੱਤੇਗ੍ਰਿਫ਼ਤਾਰ ਕਰ ਲਏਗ੍ਰਿਫ਼ਤਾਰ ਹੋ ਕੇ ਉਹ ਸੰਤੁਸ਼ਟ ਹੋ ਗਏਇੱਕ ਦਿਲਚਸਪ ਘਟਨਾ ਘਟੀ
ਜਦੋਂ ਅਕਾਲੀ ਲੀਡਰ ਗ੍ਰਿਫ਼ਤਾਰ ਕਰ ਲਏ ਤਾਂ ਸਾਬਕਾ ਖ਼ਜ਼ਾਨਾ ਮੰਤਰੀ ਬਲਵੰਤ ਸਿੰਘ ਨੂੰ ਨਹੀਂ ਫੜਿਆ, ਕਿਉਂਕਿ ਸਾਨੂੰ ਪਤਾ ਸੀ ਕਿ ਉਸ ਦਾ ਧਰਮ ਨਾਲ ਕੁਝ ਲੈਣ ਦੇਣ ਨਹੀਂ, ਉਹ ਤਾਂ ਸਿਆਸੀ ਵਪਾਰੀ ਸੀਉਹ ਘਬਰਾ ਗਿਆ ਤੇ ਗਵਰਨਰ ਰੇਅ ਨੂੰ ਫੋਨ ਕਰਕੇ ਬੇਨਤੀ ਕੀਤੀ ਕਿ ਦੂਜੇ ਲੀਡਰਾਂ ਵਾਂਗ ਉਹਨੂੰ ਵੀ ਗ੍ਰਿਫ਼ਤਾਰ ਕਰਨਰੇਅ ਨੇ ਫੋਨ ਤੇ ਮੈਨੂੰ ਇਹ ਗੱਲ ਕਹੀ ਤਾਂ ਅਸੀਂ ਖ਼ੂਬ ਹੱਸੇਫਲਸਰੂਪ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆਸਾਰਿਆਂ ਨੂੰ ਵੀ.ਆਈ.ਪੀ. ਟਰੀਟਮੈਂਟ ਦਿੱਤਾ ਗਿਆਗ੍ਰਿਫ਼ਤਾਰੀਆਂ ਸਦਕਾ ਸਿੱਖਾਂ ਵਿੱਚ ਸਾਖ ਬਣ ਜਾਵੇਗੀ, ਸਰਕਾਰ ਦੀ ਬਦਨਾਮੀ ਹੋਵੇਗੀ, ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ



©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.