ਅਜੋਕੇ ਇਤਿਹਾਸਕਾਰਾਂ ਦੇ ਕੌਤਕ -2 ਸਰਹਿੰਦ ਫ਼ਤਿਹ
ਸਰਵਜੀਤ ਸਿੰਘ ਸੈਕਰਾਮੈਂਟੋ
ਡਾ ਸੁਖਦਿਆਲ ਸਿੰਘ ਵੱਲੋਂ, 11 ਮਈ ਦਿਨ ਸ਼ਨਿਚਰਵਾਰ ਨੂੰ ਪਾਈ ਗਈ ਪੋਸਟ “ਸਰਹਿੰਦ ਫ਼ਤਿਹ” ਪੜ੍ਹ ਰਿਹਾ ਸੀ, ਜਿਸ ਵਿੱਚ ਚੱਪੜਚਿੜੀ ਦੀ ਲੜਾਈ 12 ਮਈ 1710 ਈ: ਨੂੰ ਹੋਈ,ਲਿਖਿਆ ਹੋਇਆ ਸੀ। ਇਸੇ ਦੌਰਾਨ ਹੀ ਕੁਲਜੀਤ ਸਿੰਘ ਖੋਸਾਨਾਮ ਦੇ ਇਕ ਸੱਜਣ ਨੇ ਇਹ ਟਿੱਪਣੀ ਕਰ ਦਿੱਤੀ, “ਸਰਜੀ ਤੁਸੀਂ ਆਪਣੀਆਂ ਕਿਤਾਬਾਂ ‘ਚੱਪੜ ਚਿੜੀ ਦੀ ਲੜਾਈ’ ਅਤੇ ‘ਬਾਬਾ ਬੰਦਾ ਸਿੰਘ ਬਹਾਦਰ ਇਕ ਇਤਿਹਾਸਿਕ ਅਧਿਐਨ’ ਵਿਚ ਚੱਪੜ ਚਿੜੀ ਦੀ ਲੜਾਈ ਦੀ ਮਿਤੀ 22 ਮਈ 1710 ਲਿਖਿਆ ਹੈ ...ਹੁਣ 12 ਮਈ 1710 ਕਿਵੇਂ ਹੋ ਗਈ ? ਤੁਸੀਂ ਤਾ ਹੋਰ ਇਤਿਹਾਸਕਾਰਾਂ ਵੱਲੋਂ ਚੱਪੜਚਿੜੀ ਦੀਲੜਾਈ ਦੀ ਦਿੱਤੀ ਗਈ ਮਿਤੀ 12 ਮਈ ਨੂੰ ਹਵਾਲੇ ਦੇ ਕੇ ਰੱਦ ਕੀਤਾ ਸੀ .. ! ਹੁਣ ਖ਼ੁਦ12 ਮਈ ਲਿਖ ਰਹੇ ਹੋ ... ਕਿਰਪਾ ਕਰਕੇ ਚਾਨਣਾ ਜਰੂਰ ਪਾਇਓ ਇਸਤੇ”।ਇਹ ਸਵਾਲ ਪੜ੍ਹ ਕੇ ਮੈਂ ਵੀ ਸੋਚੀ ਪੈ ਗਿਆ ਕਿ ਡਾ ਸੁਖਦਿਆਲ ਸਿੰਘ, ਇਕੋ ਇਤਿਹਾਸਕ ਘਟਨਾ ਦੀਆਂ ਦੋ ਤਾਰੀਖ਼ਾਂ ਕਿਵੇਂ ਲਿਖ ਸਕਦਾ ਹੈ? ਪਹਿਲੀ ਨਜ਼ਰੇ ਤਾਂ ਮੇਰਾ ਧਿਆਨ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਵੱਲ ਗਿਆ। ਪਰ ਡਾ. ਸੁਖਦਿਆਲ ਸਿੰਘ ਦਾ ਪੱਖ ਜਾਨਣ ਲਈ, ਮੈਂ ਵੀ “ਕੁਲਜੀਤ ਸਿੰਘ ਦੇ ਸਵਾਲ ਦੇ ਜਵਾਬ ਦੀ ਉਡੀਕ ਰਹੇਗੀ”,ਟਿੱਪਣੀ ਕਰ ਦਿੱਤੀ। ਕੁਝ ਸਮੇਂ ਪਿਛੋਂ ਜਦੋਂ ਮੈਂ ਸਵਾਲ ਦਾ ਜਵਾਬ ਜਾਨਣ ਲਈ ਫੇਸਬੁਕ ਵੇਖੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ, ਉਹ ਪੋਸਟ ਤਾਂ ਮੈਨੂੰ ਵਿਖਾਈ ਹੀ ਨਹੀਂ ਦਿੱਤੀ। ਇਸ ਦਾ ਭਾਵ ਇਹ ਸੀ ਕਿ ਡਾ ਸੁਖਦਿਆਲ ਸਿੰਘ ਨੇ ਮੇਰੇ ਤੇ ਪਾਬੰਦੀ ਲਾ ਦਿੱਤੀ ਤਾਂ ਜੋ ਮੈਂ ਉਨ੍ਹਾਂ ਦੀਆਂ ਪੋਸਟਾਂ ਨੂੰ ਵੇਖ/ਪੜ੍ਹ ਹੀ ਨਾ ਸਕਾ। ਇਸ ਸਬੰਧੀ ਮੈਂ ਦੋ-ਤਿੰਨ ਸੱਜਣਾਂ ਨੂੰ ਸੂਚਿਤ ਕੀਤਾ ਅਤੇ ਬੇਨਤੀ ਕੀਤੀ ਕਿ ਜਦੋਂ ਡਾ ਸੁਖਦਿਆਲ ਦਾ ਜਵਾਬ ਆਵੇ ਤਾਂ ਮੈਨੂੰ ਜਰੂਰ ਭੇਜਣਾ। ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਕ ਸੱਜਣ ਨੇ ਹੇਠ ਲਿਖੀ ਜਾਣਕਾਰੀ ਭੇਜੀ ਹੈ।
“ਕੁਲਜੀਤ ਸਿੰਘ ਖੋਸਾਜੀ 22 ਮਈ ਵਿਲੀਅਮ ਇਰਵਿਨ ਦੀ ਕੱਢੀ ਹੋਈ ਮਿਤੀ ਸੀ। ਪਹਿਲਾਂ ਪਹਿਲਾਂ ਡਾ ਗੰਡਾ ਸਿੰਘ ਨੇ ਵੀ ਇਹੋ ਮਿਤੀ ਮੰਨੀ ਸੀ ਤੇ ਡਾ ਕਿਰਪਾਲ ਸਿੰਘ ਜੀ ਵੀ ਮਨਦੇ ਸਨ । ਪਰ ਫਿਰ ਨਵੀਆਂ ਲਿਖਤਾਂ ਵਿਚ ਉਕਤ ਦੋਵੇਂ ਹੀ 12 ਮਈ ਲਿਖਣ ਲੱਗ ਪਏ । ਅਖਬਾਰਾਂ ਵਿਚ ਵੀ ਇਹੋ 12 ਮਈ ਮਨੀਜਾਣ ਲੱਗ ਪਈ । ਐਵੇਂ ਖਾਹਮੁਖਾਹ ਦਾ ਵਿਵਾਦ ਨਾ ਛਿੜੇ ਇਸ ਕਰਕੇ ਨਾ ਤਾਂ ਇਸ ਮਿਤੀ ਦਾ ਕੋਈ ਵਿਵਾਦ ਹੀ ਛੇੜਹਯਾ ਅਤੇ ਨਾ ਹੀ ਇਸ ਵਾਰੇ <