ਆਤਮਜੀਤ ਸਿੰਘ ਕਾਨਪੁਰ
ਹੇਮਕੁੰਟ ਜਾਣ ਵਾਲਿਓ! ਦੁਸ਼ਟ ਦਮਨ ਨੂੰ ਮਾਤ ਲੋਕ ਵਿੱਚ ਅਕਾਲ ਪੁਰਖ ਨੇ ਨਹੀਂ
Page Visitors: 2541
ਹੇਮਕੁੰਟ ਜਾਣ ਵਾਲਿਓ! ਦੁਸ਼ਟ ਦਮਨ ਨੂੰ ਮਾਤ ਲੋਕ ਵਿੱਚ ਅਕਾਲ ਪੁਰਖ ਨੇ ਨਹੀਂ "ਮਹਾਕਾਲ" ਨੇ ਭੇਜਿਆ ਸੀ ...
ਆਤਮਜੀਤ ਸਿੰਘ, ਕਾਨਪੁਰ
ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਆਪ ਅਖੌਤੀ ਦਸਮ ਗ੍ਰੰਥ ਵਿੱਚ "ਅਬ ਮੈ ਅਪਨੀ ਕਥਾ ਬਖਾਨੋ" .. ਵਿੱਚ ਦਸ ਰਿਹਾ ਹੈ ਉਸ ਨੇ ਕਿਸ ਦੀ ਭਗਤੀ ਕੀਤੀ, ਹੁਣ ਜਿਸ ਦੀ ਭਗਤੀ ਕੀਤੀ ਜਾਵੇਗੀ ਪ੍ਰਸੰਨ ਵੀ ਉਹ ਹੀ ਹੋਵੇਗਾ ਤੇ ਹੁਕਮ ਵੀ ਉਹ ਹੀ ਕਰੇਗਾ ..
"ਤਹ ਹਮ ਅਧਿਕ ਤਪਸਿਆ ਸਾਧੀ, ਮਹਾਕਾਲ ਕਾਲਕਾ ਅਰਾਧੀ" ..।
ਹੁਣ ਤੁਸੀਂ ਆਪ ਸੋਚੋ ਇਹ ਸਥਾਨ ਕਿਸ ਦਾ ਹੈ ਅਤੇ ਇਸ ਥਾਂ 'ਤੇ ਕਿਸ ਦੀ ਭਗਤੀ ਕੀਤੀ ਗਈ ..?
ਗੁਰੂ ਗੋਬਿੰਦ ਸਿੰਘ ਜੀ ਕਿਵੇਂ ਮਹਾਕਾਲ ਨੂੰ ਆਰਾਧ ਸਕਦੇ ਹਨ ? ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨਿਰੰਕਾਰ ਦੇ ਅਕਾਲ ਦੇ ਉਪਾਸਕ ਸਨ ..
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ 283}
.. ਗੁਰੂ ਰਾਖਾ ।