Amarinder more Cruel For Sikhs than Badals Family to Appease Delhi: Sidhu Is Victim Now!
https://www.facebook.com/balbir.singh.355/posts/2255037101198047
By: Balbir Singh Sooch
A. CM Amarinder is more Cruel for Sikhs than Badals Family to Appease Delhi for his corrupt reasons: Sidhu Is Victim!
B. Rise of populist forces poses a challenge to judiciary: CJI Gogoi
https://timesofindia.indiatimes.com/india/rise-of-populist-forces-poses-a-challenge-to-judiciary-cji-gogoi/articleshow/69849591.cms
C. http://www.sikhvicharmanch.com/book.htm
1. Independence is the very soul of a functional judiciary and has to remain constant in the face of “continuous and recurrent waves of onslaught”, Chief Justice of India Ranjan Gogoi told a conference in the Russian city of Sochi on Tuesday.
2. Gogoi is leading an Indian delegation at the two-day conference of chief justices of members of the Shanghai Cooperation Organisation (SCO). He addressed the inaugural forum and later spoke on the theme “Steps to strengthen the independence of the judiciary”.
3. People of every nation aspire to an independent judicial system and independence is the very soul of a functional judiciary, he emphasised in his speech.
4. “Independence of judiciary is not a one-time pill – it is a ‘state of affairs’ that has to remain constant in the face of continuous and recurrent waves of onslaught aimed at disturbing such ‘state’,” he said.
5. Gogoi drew attention to the fact that the judiciary has to rise and stand up to protect Constitutional ethos, even during trying times.
6. In India, he said, the executive and judiciary have enjoyed a “healthy relationship of mutual respect”.
7. Independence of the judiciary as an institution is different from the independence of judges, but at the same time, they are mutually dependent and vital for a strong and responsive judicial system, he pointed out.
8. Gogoi asked the audience to ponder over ways to strengthen the judiciary’s independence from within, and emphasised the need to develop and nurture leadership in the judiciary.
9. Referring to the UN’s Basic Principles on the Independence of Judiciary, he said countries that support and invest in strong judicial infrastructure are more likely to have stable governments and administrations.
10. Chief justices and judges of the Supreme Court from SCO member states are participating in the conference. Gogoi was accompanied by Justices VN Ramana, DY Chandrachud and MR Shah. https://www.hindustantimes.com/india-news/independence-of-judiciary-not-a-one-time-pill-says-chief-justice-gogoi/story-eUZAybTN5nSPoc5EqrRnRP.html
ਫਤਹਿਵੀਰ ਦਾ ਦੁਖਾਂਤਕ ਅੰਤ ਅਤੇ ਲੋਕ ਦੋਖੀ ਰਾਜ ਪ੍ਰਬੰਧ: Posted On June - 20 – 2019: ਕੰਵਲਜੀਤ ਖੰਨਾ Punjabi Tribune, Chandigarh
https://www.facebook.com/balbir.singh.355/posts/2255037101198047
11. ਮੌਜੂਦਾ ਰਾਜ ਪ੍ਰਬੰਧ ਦੀ ਬੇਰੁਖ਼ੀ ਕਾਰਨ ਲੱਖਾਂ ਲੋਕਾਂ ਦੀਆਂ ਅਰਦਾਸਾਂ ਅਤੇ ਦੁਆਵਾਂ ਦੇ ਬਾਵਜੂਦ ਛੇ ਦਿਨ ਜ਼ਿੰਦਗੀ ਤੇ ਮੌਤ ਨਾਲ ਘੁਲਦੇ ਫਤਿਹਵੀਰ ਦਾ ਦੁਖਾਂਤਕ ਅੰਤ ਹੋ ਗਿਆ। ਉਸ ਦਾ ਪਿਤਾ ਜਦੋਂ ਛੇ ਜੂਨ ਨੂੰ ਕਾਰ ਨੂੰ ਧੋਣ ਲੱਗਾ ਤਾਂ ਉਸ ਨੇ ਕਾਰ ਧੋਣ ਵਾਲੇ ਸਰਫ਼ ਦੇ ਵਾਧੂ ਪਾਣੀ ਦੇ ਨਿਕਾਸ ਲਈ ਅਣਵਰਤੇ ਬੋਰਵੈੱਲ ਦੇ ਮੂੰਹ ਉੱਤੇ ਰੱਖੀ ਬੋਰੀ ਨੂੰ ਥੋੜ੍ਹਾ ਜਿਹਾ ਖਿਸਕਾ ਦਿੱਤਾ।
12. ਫ਼ਤਹਿਵੀਰ ਸਰਫ ਦੇ ਪਾਣੀ ਨਾਲ ਬਣੀ ਝੱਗ ਨਾਲ ਖੇਡ ਰਿਹਾ ਸੀ। ਉਸ ਦੀ ਦਾਦੀ ਉਸ ਦੇ ਪੀਣ ਲਈ ਅੰਦਰੋਂ ਪਾਣੀ ਲੈਣ ਗਈ। ਜਦੋਂ ਉਸ ਦੀ ਮੰਮੀ ਨੇ ਉਸ ਨੂੰ ਬੋਰਵੈੱਲ ਦੇ ਮੂੰਹ ਉਪਰਲੀ ਬੋਰੀ ‘ਤੇ ਬੈਠਦੇ ਹੋਏ ਦੇਖਿਆ ਤਾਂ ਉਹ ਭੱਜ ਕੇ ਉਸ ਨੂੰ ਚੁੱਕਣ ਲਈ ਗਈ ਪਰ ਉਹ ਉਸ ਦੇ ਸਾਹਮਣੇ ਹੀ ਬੋਰਵੈੱਲ ਵਿਚ ਡਿਗ ਪਿਆ।
13. ਦੋ ਸਾਲ ਦਾ ਮਾਸੂਮ ਅਤੇ 120 ਫੁਟ ਡੂੰਘਾ ਬੋਰਵੈੱਲ। ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿਚ ਇਹ ਦੁਖਦਾਈ ਘਟਨਾ ਦੂਰ ਦੂਰ ਤੱਕ ਫੈਲ ਗਈ। ਜਿਵੇਂ ਜਿਵੇਂ ਲੋਕਾਂ ਨੂੰ ਇਸ ਦੁਰਘਟਨਾ ਬਾਰੇ ਪਤਾ ਲੱਗਦਾ ਗਿਆ, ਤਿਵੇਂ ਤਿਵੇਂ ਹਤਾਸ਼ ਹੋਏ ਲੋਕ ਆਪੋ-ਆਪਣੇ ਕੰਮ ਧੰਦੇ ਵਿਚੇ ਛੱਡ ਕੇ ਭਗਾਵਾਨਪੁਰੇ ਇਕੱਤਰ ਹੋਣ ਲੱਗੇ। ਆਫ਼ਤ ਦੀ ਘੜੀ ਵਿਚ ਲੋਕ ਆਪ ਮੁਹਾਰੇ ਆਪਣੇ ਹੀ ਢੰਗ ਨਾਲ ਬੱਚੇ ਦੇ ਬਚਾਉ ਕਾਰਜ ਲਈ ਜੁਟ ਗਏ। ਜ਼ਿਲ੍ਹਾ ਪ੍ਰਸ਼ਾਸਨ (ਸੰਗਰੂਰ) ਨੂੰ ਤੁਰੰਤ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।
14. ਇਕ ਪਾਸੇ ਬੱਚੇ ਨੂੰ ਬਚਾਉਣ ਲਈ ਫੌਰੀ ਕਾਰਵਾਈ ਦੀ ਲੋੜ ਅਤੇ ਦੂਜੇ ਪਾਸੇ ਸਰਕਾਰੀ ਤੰਤਰ ਦੀ ਬੇਰੁਖ਼ੀ; ਦੋਵੇਂ ਗੱਲਾਂ ਬੇਮੇਲ ਸਨ ਪਰ ਆਫ਼ਤ ਦੀ ਇਸ ਘੜੀ ਵਿਚ ਲੋਕਾਂ ਨੇ ਜੋ ਕੁਝ ਉਹ ਵੀ ਕਰ ਸਕਦੇ ਸਨ, ਵੱਧ ਤੋਂ ਵੱਧ ਕੀਤਾ। ਆਲੇ-ਦੁਆਲੇ ਦੇ ਪਿੰਡਾਂ ਦੇ ਬੋਰ ਕਰਨ ਵਾਲੇ ਮਿਸਤਰੀਆਂ ਅਤੇ ਸਿਰਸੇ ਵਾਲੇ ਡੇਰੇ ਦੇ ਸੇਵਕਾਂ ਨੂੰ ਬੁਲਾਇਆ ਗਿਆ ਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਆਫ਼ਤ ਨਾਲ ਨਜਿੱਠਣ ਅਤੇ ਇਸ ਦੀ ਨਿਗਰਾਨੀ ਲਈ ਨਾ ਫੌਰੀ ਮਾਹਰਾਂ ਦੀ ਕੋਈ ਕਮੇਟੀ ਬਣਾਈ ਤੇ ਨਾ ਹੀ ਇਸ ਨੂੰ ਹੰਗਾਮੀ ਕਾਰਜ ਵਜੋਂ ਲੈ ਕੇ ਫੌਜ ਹਵਾਲੇ ਕਰਨ ਦੀ ਤੱਦੀ ਕੀਤੀ। ਦਰਅਸਲ, ਗ਼ਰੀਬਾਂ ਅਤੇ ਅਮੀਰਾਂ ਵਿਚ ਵੰਡੇ ਇਸ ਜਮਾਤੀ ਸਮਾਜ ਵਿਚ ਪ੍ਰਸ਼ਾਸਨ ਨੂੰ ਇਸ ਘਟਨਾ ‘ਤੇ ਲਾਪ੍ਰਵਾਹੀ ਅਤੇ ਨਾਅਹਿਲੀਅਤ ਵਰਤਨ ਲਈ ਜੁਆਬਦੇਹੀ ਦਾ ਕੋਈ ਭੈਅ ਨਹੀਂ ਸੀ। ਜੇ ਫਤਿਹਵੀਰ ਧਨਾਢ ਘਰਾਣੇ ਜਾਂ ਕਿਸੇ ਸਿਆਸੀ ਲੀਡਰ ਦਾ ਬੱਚਾ ਹੁੰਦਾ ਤਾਂ ਸਾਇਰਨ ਵੱਜ ਜਾਣੇ ਸਨ।
15. ਫ਼ਤਹਿਵੀਰ ਦਾ ਸਾਰਾ ਪਰਿਵਾਰ ਵਿਰਲਾਪ ਕਰ ਰਿਹਾ ਸੀ। ਲੋਕਾਂ ਦਾ ਦਿਲ ਮੁੱਠੀ ‘ਚ ਆਇਆ ਹੋਇਆ ਸੀ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਫ਼ਤਹਿਵੀਰ ਬਾਰੇ ਕਿਸੇ ਸ਼ੁਭ ਖ਼ਬਰ ਦਾ ਇੰਤਜ਼ਾਰ ਕਰ ਰਹੇ ਸਨ ਪਰ ਜੇ ਫ਼ਤਹਿਵੀਰ ਦੇ ਪਰਿਵਾਰ ਦੀ ਸਿਖਰਲੇ ਸਿਆਸੀ ਗਲਿਆਰਿਆਂ ‘ਚ ਤੂਤੀ ਬੋਲਦੀ ਹੁੰਦੀ ਤਾਂ ਜ਼ਿਲ੍ਹਾ ਅਧਿਕਾਰੀ ਅਤੇ ‘ਪਤਵੰਤੇ’ ਸੱਜਣ ਭਗਵਾਨਪੁਰੇ ਵਿਚ ਏਸੀ ਕਮਰਿਆਂ ਵਿਚ ਬੈਠ ਕੇ ਸ਼ਿਕੰਜਵੀ ਤੇ ਠੰਢੇ ਨਾ ਡਕਾਰਦੇ। ਕਈ ਕੈਬਨਿਟ ਮੰਤਰੀਆਂ ਨੇ ਬੇਤੁਕੇ ਬਿਆਨ ਦੇ ਕੇ ਸਦਮੇ ਦੀ ਇਸ ਘੜੀ ’ਚ ਫ਼ਤਹਿਵੀਰ ਦੇ ਮਾਪਿਆਂ ਨੂੰ ਬੋਰਵੈੱਲ ਨੰਗਾ ਰੱਖਣ ਲਈ ਕੋਸ ਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ। ਨਾ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਅਤੇ ਨਲਾਇਕੀ ਹੁੰਦੀ, ਨਾ ਉਸ ਨੂੰ ਕੱਢਣ ਲਈ 110 ਘੰਟੇ ਅਜਾਈਂ ਜਾਂਦੇ। ਜ਼ਿਲ੍ਹਾ ਪ੍ਰਸ਼ਾਸਨ ਪੰਜ ਦਿਨ ਫ਼ਤਹਿਵੀਰ ਨੂੰ ਬਾਹਰ ਨਹੀਂ ਕੱਢ ਸਕਿਆ। ਪਰਿਵਾਰ ਦੀ ਹਤਾਸ਼ਾ ਅਤੇ ਨਿਰਾਸ਼ਾ ਵਧ ਰਹੀ ਸੀ। ਲੋਕਾਂ ਦੇ ਸਬਰ ਦਾ ਪਿਆਲਾ ਟੁੱਟ ਰਿਹਾ ਸੀ।
16. ਬੋਰਵੈੱਲ ਮਿਸਤਰੀ ਗੁਰਵੀਰ ਸਿੰਘ ਮਾਂਗੇਵਾਲ ਛੇ ਦਿਨਾਂ ਤੋਂ ਬੱਚੇ ਨੂੰ ਕੱਢਣ ਦੀ ਪ੍ਰਸ਼ਾਸਨ ਤੋਂ ਇਜਾਜ਼ਤ ਮੰਗਦਾ ਸੀ। ਹੁਣ ਜਦੋਂ ਪ੍ਰਸ਼ਾਸਨ ਕੋਲ ਬੱਚੇ ਨੂੰ ਬਾਹਰ ਕੱਢਣ ਦਾ ਕੋਈ ਚਾਰਾ ਨਾ ਰਿਹਾ ਤਾਂ ਇਸ ਨੇ ਉਥੇ ਹੀ ਬੈਠੇ ਗੁਰਵੀਰ ਸਿੰਘ ਨੂੰ ਆਪਣੀ ਦੇਸੀ ਤਕਨੀਕ ਨਾਲ ਬੱਚੇ ਨੂੰ ਬੋਰਵੈੱਲ ਵਿਚੋਂ ਕੱਢਣ ਦੀ ਆਗਿਆ ਦੇ ਦਿੱਤੀ। ਉਸ ਨੇ ਬੱਚੇ ਨੂੰ 15 ਮਿੰਟਾਂ ਵਿਚ ਹੀ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ। ਲੋਕਾਂ ਦੇ ਵਧਦੇ ਦਬਾਅ ਕਾਰਨ ਪ੍ਰਸ਼ਾਸਨ ਨੇ ਉਸ ਨੂੰ ਕਾਹਲੀ ਕਾਹਲੀ ਪੀਜੀਆਈ ਲਿਜਾਣ ਦੀ ਕੀਤੀ। ਪੀਜੀਆਈ ਵੀ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਤੋਂ ਬਾਅਦ ਲੋਕਾਂ ਦੇ ਰੋਹ ਤੋਂ ਬਚਣ ਲਈ ਫ਼ਤਹਿਵੀਰ ਦਾ ਕਾਹਲੀ ਕਾਹਲੀ ਸਸਕਾਰ ਕਰ ਦਿੱਤਾ ਗਿਆ।
17. ਹਾਕਮਾਂ ਵੱਲੋਂ ਮੁਲਕ ਨੂੰ ਦੁਨੀਆ ਦੀ ਸੁਪਰ ਪਾਵਰ ਬਣਾਉਣ ਦੇ ਦਮਗਜੇ ਮਾਰੇ ਜਾਂਦੇ ਹਨ ਪਰ ਮੁਲਕ ਦੇ ਹੁਕਮਰਾਨ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਕੋਈ ਕੁਸ਼ਲ ਆਫ਼ਤ ਪ੍ਰਬੰਧਨ ਢਾਂਚਾ ਨਹੀਂ ਬਣਾ ਸਕੇ। ਪੰਜਾਬ ਅੰਦਰ ਹਰ ਸਾਲ ਫ਼ਤਹਿਵੀਰ ਵਰਗੀਆਂ ਅਨੇਕਾਂ ਦੁਰਘਟਨਾਵਾਂ ਵਾਪਰਦੀਆਂ ਹਨ ਅਤੇ ਰਾਜ ਅੰਦਰ 14 ਲੱਖ ਬੋਰਵੈੱਲਾਂ ਵਿਚੋਂ 8 ਲੱਖ ਖ਼ਤਰੇ ਅਧੀਨ ਹਨ। 2009 ਤੋਂ ਹੁਣ ਤੱਕ 40 ਬੱਚੇ ਬੋਰਵੈੱਲਾਂ ਵਿਚ ਡਿਗ ਚੁੱਕੇ ਹਨ। ਇਨ੍ਹਾਂ ਵਿਚੋਂ ਕੇਵਲ 15 ਬੱਚਿਆਂ ਨੂੰ ਹੀ ਬਚਾਇਆ ਜਾ ਸਕਿਆ ਹੈ।
18. ਵਿਕਸਤ ਮੁਲਕਾਂ ਅੰਦਰ ਮਨੁੱਖੀ ਜ਼ਿੰਦਗੀ ਨੂੰ ਬਚਾਉਣਾ ਸਭ ਤੋਂ ਅਹਿਮ ਕਾਰਜ ਗਿਣਿਆ ਜਾਂਦਾ ਹੈ ਪਰ ਭਾਰਤੀ ਹੁਕਮਰਾਨਾਂ ਲਈ ਮਨੁੱਖੀ ਜੀਵਨ ਨਾਲੋਂ ਗਊ ਦਾ ਜੀਵਨ ਉੱਤਮ ਹੈ। ਇਸੇ ਕਰਕੇ ਭਾਰਤ ਅੰਦਰ ਮਨੁੱਖੀ ਜੀਵਨ ਨੂੰ ਬਚਾਉਣ ਵਾਲੀ ਹਰ ਸੰਸਥਾ ਵਿਚ ਨਿਘਾਰ ਆ ਚੁੱਕਾ ਹੈ। ਅੰਨਦਾਤਾ ਕਹੇ ਜਾਂਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਭਾਰਤ ਅੰਦਰ ਸਫ਼ਾਈ ਕਰਮਚਾਰੀਆਂ ਨੂੰ ਸਭ ਤੋਂ ਨੀਚ ਸਮਝਿਆ ਜਾਂਦਾ ਹੈ ਅਤੇ ਸੀਵਰੇਜ ਕਰਮਚਾਰੀਆਂ ਦੀ ਹਾਲਤ ਸਭ ਤੋਂ ਮੰਦੀ ਹੈ।
19. ਸੰਸਾਰ ਸਿਹਤ ਸੰਸਥਾ ਅਨੁਸਾਰ, ਭਾਰਤ ਅੰਦਰ ਸੜਕਾਂ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਅਣਹੋਂਦ ਕਾਰਨ 2018 ਵਿਚ ਟਰੈਫਿਕ ਦੁਰਘਟਨਾਵਾਂ ਨਾਲ ਮਰਨ ਵਾਲਿਆਂ ਗਿਣਤੀ 1ਥ51 ਲੱਖ ਸੀ। ਭਾਰਤ ਨਾਲੋਂ ਵਧ ਜਨ ਸੰਖਿਆ ਵਾਲੇ ਬੁਲੇਟ ਟਰੇਨਾਂ ਵਾਲੇ ਮੁਲਕ ਚੀਨ ਅੰਦਰ ਇਹ ਗਿਣਤੀ 58,022 ਸੀ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਫੈਕਟਰੀਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਵਰਤਾਰਾ ਹਨ ਅਤੇ ਰੋਸ ਪ੍ਰਗਟਾਵੇ ਹੋਣ ਤੋਂ ਬਾਅਦ ਹੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਦਮ ਚੁੱਕਣ ਦੇ ਵਾਅਦੇ ਕੀਤੇ ਜਾਂਦੇ ਹਨ, ਪਰਨਾਲਾ ਫਿਰ ਵੀ ਉਥੇ ਦਾ ਉਥੇ ਰਹਿੰਦਾ ਹੈ।
20. ਜਿਸ ਮੁਲਕ ਅੰਦਰ ਰਿਸ਼ਵਤ ਲੈਣ ਵਾਲਿਆਂ ਵੱਲੋਂ ਉੱਤੋਂ ਪੈਸਾ ਕਮਾਉਣ ਦੀ ਵਡਿਆਈ ਕਰਕੇ ਧੀਆਂ-ਭੈਣਾਂ ਦੇ ਰਿਸ਼ਤੇ ਕੀਤੇ ਜਾਂਦੇ ਹੋਣ, ਜਿਥੇ ਨੌਜਵਾਨਾਂ ਦੀ ਨਸ਼ਿਆਂ ਨਾਲ ਬਰਬਾਦੀ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਹੋਵੇ, ਜਿਥੇ ਮੁਲਕ ਦੇ ਰਹਿਬਰ ਕਹਾਉਣ ਵਾਲੇ ਆਗੂ ਚੋਣਾਂ ਜਿੱਤਣ ਲਈ ਨਸ਼ੇ ਵੰਡਦੇ ਹੋਣ, ਜਿਥੇ ਵਿਦਿਆ ਤੇ ਸਿਹਤ ਸਹੂਲਤਾਂ ਤੱਕ ਖੋਹੀਆਂ ਜਾ ਰਹੀਆਂ ਹੋਣ, ਜਿਥੇ ਹਵਾ ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਤ ਕਰਨ ਦੀ ਛੋਟ ਮਿਲਦੀ ਹੋਵੇ, ਜਿਥੇ ਵੱਡੇ ਘਰਾਣਿਆਂ ਨੂੰ ਜਲ ਜੰਗਲ ਜ਼ਮੀਨ ਲੁੱਟਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੋਵੇ,
21. ਜਿਸ ਮੁਲਕ ਅੰਦਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਤ 15 ਸ਼ਹਿਰਾਂ ਵਿਚੋਂ 14 ਸ਼ਹਿਰ ਹੋਣ, ਜਿਥੇ ਫ਼ਤਹਿਵੀਰ ਵਰਗੇ ਮਾਸੂਮ ਬੱਚਿਆਂ ਨੂੰ ਬੋਰਵੈੱਲ ਵਿਚੋਂ ਕੱਢਣ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲਾਪ੍ਰਵਾਹੀ ਅਤੇ ਨਾਅਹਿਲੀਅਤ ਵਰਤੀ ਜਾਵੇ ਤਾਂ ਇਸ ਰਾਜ ਪ੍ਰਬੰਧ ਨੂੰ ਕੀ ਕਿਹਾ ਜਾਵੇ? ਸੰਪਰਕ: 94770-67344
By Balbir Singh Sooch-Sikh Vichar Manch
First Posted On: June 20, 2019, 12:29 PM (IST)
http://sikhvicharmanch.com/home.htm
https://www.facebook.com/balbir.singh.355
http://www.sikhvicharmanch.com/book.htm
Amarinder more Cruel For Sikhs than Badals Family to Appease Delhi: Sidhu Is Victim Now!
By: Balbir Singh Sooch
CM Amarinder is more Cruel for Sikhs than Badals Family to Appease Delhi for his corrupt reasons: Sidhu Is Victim!
Voice of People
Amarinder more Cruel For Sikhs than Badals Family to Appease Delhi: Sidhu Is Victim Now!
Page Visitors: 2380