ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਦਾਨੀ ਲੋਕ ?
ਦਾਨੀ ਲੋਕ ?
Page Visitors: 2476

ਦਾਨੀ ਲੋਕ ?
ਗੁਰਦੇਵ ਸਿੰਘ ਸੱਧੇਵਾਲੀਆ
    ਕਹਿੰਦੇ ਅਪਣੀ ਵਾਲੀ ਇੱਕ ਮਾਈ ਨੂੰ ਜਾਨਵਰਾਂ ਨੂੰ ਰੋਟੀਆਂ ਪਾਉਂਦੇ ਦੇਖ ਗੁਆਂਢੀ ਗੋਰਾ ਖਿਝਦਾ ਹੈ ਜਦ ਖਿਝਣ ਦਾ ਕਾਰਨ ਪਤਾ ਲੱਗਾ ਤਾਂ ਗੋਰੇ ਦਾ ਤਰਕ ਇਹ ਸੀ ਕਿ ਤੁਸੀਂ ਕੁਦਰਤ ਉਪਰ ਆਤਮ ਨਿਰਭਰ ਜੀਵਾਂ ਨੂੰ ਅਪਾਹਜ ਕਰ ਰਹੇ ਹੋਂ। ਕੱਲ ਨੂ ਜਦ ਤੁਹਾਡੀ ਇਹ ਮਾਈ 'ਮੂਵ' ਕਰ ਗਈ ਤਾਂ ਇਹ ਅਪਾਹਜ ਹੋਏ ਜੀਵ ਮਰ ਨਾ ਜਾਣਗੇ?
    ਤੁਸੀਂ ਸੋਚ ਕੇ ਦੇਖੋ ਜੇ 'ਪੈੱਟ ਹਾਊਸਾਂ' ਵਿੱਚ ਪਲਣ ਵਾਲੇ ਜੀਵ ਜੰਗਲ ਵਿੱਚ ਛੱਡ ਦਿੱਤੇ ਜਾਣ! ਜਿਹੜਾ ਵੀ ਜੀਵ ਬੰਦੇ ਨੇ ਅਪਣੇ ਉਪਰ ਨਿਰਭਰ ਕਰ ਲਿਆ ਉਹ ਅਪਾਹਜ ਹੋ ਗਿਆ। ਇਥੇ ਤੱਕ ਕਿ ਪੌਦੇ ਨੂੰ ਵੀ! ਤੁਹਾਡੀਆਂ ਨਰਸਰੀਆਂ ਵਿੱਚ ਪਲਣ ਵਾਲਾ ਪੌਦਾ ਜੰਗਲ ਦੀਆਂ ਹਨੇਰੀਆਂ ਨਹੀਂ ਝੱਲ ਸਕੇਗਾ! ਸਰਕਸ ਦੇ ਛਾਟਿਆਂ ਤੇ ਨੱਚਣ ਵਾਲਾ ਸ਼ੇਰ ਜੰਗਲ ਵਿੱਚ ਸ਼ਿਕਾਰ ਜੋਗਾ ਕਿਥੇ ਰਹਿ ਜਾਂਦਾ! ਰਹਿ ਜਾਂਦਾ?
    ਜਿਸ ਉਪਰ ਭਾਰ ਹੋਏਗਾ ਲੱਤਾਂ ਉਸ ਦੀਆਂ ਵਿੱਚ ਹੀ ਜਾਨ ਹੋਏਗੀ। ਸਾਡੇ ਵਾਲੇ ਲੋਗੜ ਜਿਹੇ ਨਿਆਣੇ ਭੱਠੇ ਦੀਆਂ ਚਾਰ ਇੱਟਾਂ ਨਹੀਂ ਚੁੱਕ ਸਕਣ ਵਾਲੇ ਪਰ ਕਾਮਿਆਂ ਦੇ ਜੰਮਦੇ ਹੀ ਮੌਰਾਂ ਕਾਇਮ ਕਰੀ ਬੈਠੇ ਹੁੰਦੇ! ਤੁਸੀਂ ਅਪਣੇ ਨਿਆਣੇ ਨੂੰ ਜਿੰਨਾ ਪੋਲੜ ਕਰ ਦਿਓਂਗੇ ਉਹ ਉਨ੍ਹਾਂ 'ਬਲੈਲਰ ਕੁੱਕੜ' ਤਰ੍ਹਾਂ ਹੋ ਜਾਏਗਾ ਜਿਸ ਦੀ ਦੁਪਹਿਰ ਬਾਰਾਂ ਤੋਂ ਪਹਿਲਾਂ ਬਾਂਗ ਹੀ ਨਹੀਂ ਨਿਕਲਦੀ! ਤੇ ਮਾਂ ਕਹਿ ਰਹੀ ਹੁੰਦੀ ਉੱਠ ਮੇਰਾ ਪੁੱਤ ਸਵੇਰਾ ਹੋ ਗਿਆ?
    ਇਉਂ ਈ ਮੁੱਲਖਾਂ ਤੇ ਕੌਮਾ ਦਾ ਹਾਲ ਹੈ। ਹਿੰਦੋਸਤਾਨ ਵਿੱਚ ਛੋਟੇ ਬੱਚਿਆਂ ਦੀ ਤਸਕਰੀ ਲੱਖਾਂ ਵਿੱਚ ਹੈ। ਨਿਆਣੇ ਚੁਰਾਏ ਜਾਂਦੇ, ਲੱਤਾਂ ਪੈਰ ਤੋੜ ਦਿੱਤੇ ਜਾਂਦੇ ਤੇ ਲਾਈਟਾਂ ਉਪਰ ਮੰਗਣ ਬਿਠਾ ਦਿੱਤੇ ਜਾਂਦੇ। ਇਥੇ ਤੱਕ ਕਿ ਕਈ ਨਿਆਣਿਆਂ ਦੀਆਂ ਅੱਖਾਂ ਕੱਢ ਕੇ ਅੰਨ੍ਹੇ ਕਰ ਦਿੱਤੇ ਜਾਂਦੇ ਕਿ ਲੋਕ ਤਰਸ ਕਰਕੇ ਭਿੱਖ ਜਿਆਦਾ ਦੇਣ! ੨੦੧੫ ਦੀ ਰਿਪੋਟ ਮੁਤਾਬਕ ਤਿੰਨ ਲੱਖ ਨਿਆਣਾ ਇੱਕੇ ਸਮੇ ਹਿੰਦੋਸਤਾਨ ਵਿੱਚ ਭਿੱਖ ਮੰਗ ਰਿਹਾ ਹੈ ਤੇ ਕੋਈ ੪੪ ਹਜਾਰ ਨਿਆਣਾ ਹਰੇਕ ਸਾਲ ਇਸ ਭਿੱਖ ਮੰਗੇ ਗੈਂਗ ਵਿੱਚ ਸ਼ਾਮਲ ਕੀਤਾ ਜਾਂਦਾ ਹੈ! ਪਰ ਇਸ ਜੁਲਮ ਦਾ ਜਿੰਮੇਵਾਰ ਕੌਣ?
ਤੁਸੀਂ ਅਸੀਂ ਯਾਣੀ ਲੋਕ ਯਾਣੀ ਦਾਨੀ ਲੋਕ?
    ਕਦੇ ਕਦੇ ਤੁਹਾਨੂੰ ਇਥੇ ਕੈਨੇਡਾ ਵਿੱਚ ਵੀ ਕੋਈ ਗੋਰਾ ਹਾਈਵੇ 'ਤੇ ਨਿਕਲਣ ਵਾਲੀਆਂ ਬੱਤੀਆਂ ਨੇੜੇ ਖੜਾ ਦਿੱਸਦਾ ਹੋਵੇਗਾ ਤੇ ਮੇਰਾ ਇੱਕ ਮਿੱਤਰ ਇੱਕ ਅਜਿਹੇ ਹੀ ਬੰਦੇ ਨੂੰ ਜਦ ਦੋ ਡਾਲਰ ਦੇਣ ਲੱਗਾ ਤਾਂ ਮੈਂ ਕਿਹਾ ਕਿਉਂ?
ਉਹ ਕਹਿੰਦਾ ਵਿਚਾਰਾ ਠੰਡ ਵਿੱਚ ਖੜਾ ਭੁੱਖਾ ਹੋਊ? ਪਰ ਮੈਂ ਕਿਹਾ ਕਿ ਆਪਾਂ ਕਿਸੇ ਦੇ ਹੱਥ ਤੇ ਪੈਸਾ ਰੱਖ ਕੇ 'ਦਾਨੀ' ਹੋਣ ਵਾਲਾ ਮਾਣ ਇਥੇ ਵੀ ਛੱਡਦੇ ਕਿਉਂ ਨਹੀਂ?
ਪਰ ਤੈਨੂੰ ਪਤੈ ਜਦ ਇਹ ਵਪਾਰ ਵਧ ਗਿਆ ਤਾਂ ਕੀ ਸਾਡੇ, ਤੁਹਾਡੇ ਜਾਂ ਬਾਕੀ ਦਿਆਂ ਦੇ ਨਿਆਣਿਆਂ ਦੀ ਤਸਕਰੀ ਇਥੇ ਨਹੀਂ ਹੋ ਸਕੇਗੀ?
    ਧਾਰਮਿਕ ਦੁਨੀਆਂ ਵਿੱਚ ਤੁਹਾਡੇ ਦਾਨ ਨੇ ਕਿੰਨੀ ਦੁਨੀਆਂ ਅਪਾਹਜ ਕਰ ਮਾਰੀ ਹੈ ਜਿਸ ਨੂੰ ਹੁਣ ਤੁਸੀਂ ਆਪੇ ਹੀ ਪੁਜਾਰੀ ਵਰਗ ਕਹਿ ਕੇ ਭੰਡ ਰਹੇ ਹੋਂ। ਪਰ ਕੀ ਇਹ ਵਰਗ ਅਸਮਾਨੋਂ ਉਤਰਿਆ?
ਤੁਹਾਡੇ ਦਾਨ ਨੇ ਪੈਦਾ ਨਹੀਂ ਕੀਤਾ?
ਦਰਬਾਰ ਸਾਹਿਬ ਵਿੱਚ ਤੁਰੀਆਂ ਫਿਰਦੀਆਂ ਲੋਥਾਂ ਕਿਸ ਪਾਲੀਆਂ?
ਡੇਰਿਆਂ ਦੀਆਂ ਨਸਲਾਂ ਕਿੰਨ ਪਾਲੀਆਂ?
ਕਾਰਸੇਵੀਆਂ ਦੇ ਗੁੰਡੇ ਕਿਸ ਪਾਲੇ?
ਵਿਹਲੜ ਭੰਗ ਪੀਣੀਆਂ ਧਾੜਾਂ ਕਿਸ ਪਾਲੀਆਂ?
ਹਰੇਕ ਕੰਮੋ ਫਿਹਲ ਹੋਇਆ ਵਾਜਾ ਚੁੱਕ ਤੁਰ ਪਿਆ, ਕਿਸ ਪਾਲਿਆ?
ਭਈਏ ਚਾਰ ਸੁਰਾਂ ਸਿੱਖ ਗੁਰਦੁਆਰਿਆਂ ਵਿੱਚ ਵੜ ਗਏ, ਕਿਸ ਪਾਲੇ?
ਮੇਰੇ ਦਿੱਤੇ ਦਾਨ ਨੇ ਪਾਲੇ? ਪਾਲੇ ਯਾਣੀ ਅਪਾਹਜ ਕੀਤੇ?
ਦਾਨ ਦੇ ਨਾਂ ਤੇ ਕੀਤੇ! ਮੇਰੇ ਖੁਦ ਦੇ ਦਾਨ ਨਾਲ ਮੈਂ ਖੁਦ ਵੀ ਅਪਾਹਜ ਹੋ ਕੇ ਰਹਿ ਗਿਆ ਜਿਹੜਾ ਦੋ ਲਫਜ ਅਰਦਾਸ ਦੇ ਕਹਿਣ ਲਈ ਵੀ ਭਾਈ ਨੂੰ ਲੱਭਦਾ ਫਿਰ ਰਿਹਾ ਜਦ ਕਿ ਭਾਈ ਦਾ ਤੁਹਾਡੀ ਚਲ ਰਹੀ ਮੁਸ਼ਕਲ ਨਾਲ ਕੋਈ ਲੈਣਾ ਦੇਣਾ ਹੀ ਨਹੀਂ! ਡੁੱਬ ਤੁਸੀਂ ਰਹੇ ਓਂ ਤੇ ਬਾਹਾਂ ਤੁਸੀਂ ਭਾਈ ਨੂੰ ਮਾਰਨ ਲਈ ਕਹਿ ਰਹੇ ਓਂ?
    ਇਸ ਧੰਦੇ ਉਪਰ ਲੱਗੇ ਲੱਖਾਂ ਲੋਕਾਂ ਨੂੰ ਵੀ ਅਪਾਹਜ ਹੋਣ ਤੋਂ ਬਚਾਓ ਤੇ ਖੁਦ ਵੀ ਬਚੋ। ਕੌਮਾਂ ਉਹੀ ਜਿਉਂਦੀਆਂ ਜਿਹੜੀਆਂ ਆਤਮ ਨਿਰਭਰ ਨਹੀਂ ਤਾਂ 'ਬਲੈਲਰ ਕੁਕੜਾਂ' ਦੀਆਂ ਬਾਗਾਂ ਹੀ ਹਨ ਜਿੰਨਾ ਨੂੰ ਸੁਣਦਾ ਕੋਈ ਨਹੀਂ ਪਰ ਝਟਕਾਉਂਣ ਲਈ ਹਰੇਕ ਤਿਆਰ???
................................................
it`pxI:-  jy qusIN ਸੱਧੇਵਾਲੀਆ jI dy ieh svwl h``l kr ley qW smJ lvo, qusIN is`KI bcwA leI [
                               Amr jIq isMG cMdI

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.